LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Search Results for: ਕੁਝ
pithon

ਨਵੀਂ ਦਿੱਲੀ- ਇਕ ਵਿਸ਼ਾਲ ਸੱਪ ਨੂੰ ਖਿੜਕੀ ਰਾਹੀਂ ਘਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਦੇਖ ਲੋਕਾਂ 'ਚ ਹੜਕੰਪ ਮਚ ਗਿਆ। ਇਹ ਸੱਪ ਇੰਨਾ ਲੰਬਾ ਸੀ ਕਿ ਇਸ ਦਾ ਇੱਕ ਸਿਰਾ ਖਿੜਕੀ ਦੇ ਕੋਲ ਅਤੇ ਦੂਜਾ ਛੱਤ ਉੱਤੇ ਸੀ। ਜਿਵੇਂ ਹੀ ਘਰ ਦੇ ਲੋਕਾਂ ਨੇ ਇਹ ਨਜ਼ਾਰਾ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਕਾਹਲੀ ਵਿੱਚ ਉਨ੍ਹਾਂ ਨੇ ਸੱਪ ਨੂੰ ਭਜਾਉਣ ਲਈ ਝਾੜੂ ਦਾ ਸਹਾਰਾ ਲਿਆ। ਸੋਸ਼ਲ ਮੀਡੀਆ 'ਤੇ ਸੱਪਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤਕਰੀਬਨ 18 ਫੁੱਟ ਲੰਬਾ ਅਜਗਰ ਘਰ ਦੀ ਛੱਤ ਨਾਲ ਲਟਕ ਰਿਹਾ ਹੈ। ਇਸ ਦਾ ਇੱਕ ਸਿਰਾ ਛੱਤ ਉੱਤੇ ਹੈ ਅਤੇ ਦੂਜਾ ਕਮਰੇ ਵਿੱਚ ਹੈ। ਅਜਗਰ ਘਰ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਫਿਰ ਪਰਿਵਾਰ ਦੀ ਨਜ਼ਰ ਉਸ 'ਤੇ ਪਈ। ਪਹਿਲਾਂ ਤਾਂ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ ਪਰ ਜਦੋਂ ਅਜਗਰ ਨੂੰ ਹਿਲਾਇਆ ਤਾਂ ਪਰਿਵਾਰਕ ਮੈਂਬਰਾਂ 'ਚ ਦਹਿਸ਼ਤ ਫੈਲ ਗਈ।ਦਿ ਮਿਰਰ ਵੈਬਸਾਈਟ ਦੀ ਖਬਰ ਮੁਤਾਬਕ ਇਹ ਘਟਨਾ ਹੈਂਪਸ਼ਾਇਰ, ਬ੍ਰਿਟੇਨ ਦੀ ਹੈ। ਜਿੱਥੇ 18 ਫੁੱਟ ਲੰਬਾ ਅਤੇ 38 ਕਿਲੋ ਵਜ਼ਨ ਵਾਲਾ ਅਜਗਰ (ਐਲਬੀਨੋ ਬਰਮੀਜ਼ ਪਾਈਥਨ) ਇੱਕ ਘਰ ਦੀ ਖਿੜਕੀ ਨਾਲ ਲਟਕਦਾ ਦੇਖਿਆ ਗਿਆ। ਅਜਗਰ ਨੂੰ ਖਿੜਕੀ ਰਾਹੀਂ ਘਰ 'ਚ ਦਾਖਲ ਹੁੰਦੇ ਦੇਖ ਲੋਕਾਂ ਦੇ ਹੱਥ-ਪੈਰ ਫੁੱਲ ਗਏ। ਉਨ੍ਹਾਂ ਨੇ ਘਰ ਵਿੱਚ ਰੱਖੇ ਝਾੜੂ ਦੇ ਹੈਂਡਲ ਨਾਲ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ।ਕੁਝ ਦੇਰ ਵਿਚ ਹੀ ਅਜਗਰ ਜ਼ਮੀਨ 'ਤੇ ਡਿੱਗ ਪਿਆ। ਉਹ ਘਰ ਦੇ ਹੇਠਾਂ ਖੜ੍ਹੀ ਕਾਰ ਦੇ ਬੋਨਟ 'ਤੇ ਡਿੱਗਦਾ ਹੈ ਅਤੇ ਫਿਰ ਰੇਂਗਣਾ ਸ਼ੁਰੂ ਕਰ ਦਿੰਦਾ ਹੈ। ਇਹ ਨਜ਼ਾਰਾ ਦੇਖ ਆਲੇ-ਦੁਆਲੇ ਖੜ੍ਹੇ ਲੋਕ ਡਰ ਜਾਂਦੇ ਹਨ। ਇੱਕ ਵਿਅਕਤੀ ਨੇ ਦੱਸਿਆ ਕਿ ਇੰਨਾ ਵੱਡਾ ਸੱਪ ਰਿਹਾਇਸ਼ੀ ਇਲਾਕੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।...

13aug soniya

ਨਵੀਂ ਦਿੱਲੀ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕੋਰੋਨਾ ਪਾਜ਼ੇਟਿਵ ਆਈ ਹੈ। ਕਾਂਗਰਸ ਦੇ ਬੁਲਾਰੇ ਜੈਰਾਮ ਰਮੇਸ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਉਹ ਸਰਕਾਰ ਦੁਆਰਾ ਜਾਰੀ ਕੀਤੇ ਗਏ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਆਈਸੋਲੇਸ਼ਨ ਵਿੱਚ ਰਹੇਗੀ।

forbes adani

ਨਵੀਂ ਦਿੱਲੀ- ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਗੌਤਮ ਅਡਾਨੀ ਟੌਪ-10 ਅਮੀਰਾਂ ਦੀ ਸੂਚੀ ਵਿਚ ਦਬਦਬਾ ਬਣਾਇਆ ਹੋਇਆ ਹੈ। ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਭਾਰਤੀ ਉਦਯੋਗਪਤੀ ਦੀ ਦੌਲਤ ਜਿਸ ਤੇਜ਼ੀ ਨਾਲ ਵੱਧ ਰਹੀ ਹੈ, ਉਸ ਨੂੰ ਦੇਸ਼ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਛੇਤੀ ਹੀ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਸਕਦੇ ਹੋ।ਫੋਰਬਸ ਦੀ ਰਿਅਲ ਟਾਈਮ ਬਿਲੇਨੀਅਰਸ ਇੰਡੈਕਸ ਦੇ ਅੰਕੜਿਆਂ ਨੂੰ ਦੇਖੀਏ ਤਾਂ ਜਿਸ ਤੇਜ਼ੀ ਨਾਲ ਗੌਤਮ ਅਡਾਨੀ ਅੱਗੇ ਵੱਧ ਰਹੇ ਹਨ। ਉਹ ਕਾਇਮ ਰਹੀ ਤਾਂ ਛੇਤੀ ਹੀ ਉਹ ਟੌਪ-10 ਅਰਬਪਤੀਆਂ ਦੀ ਲਿਸਟ ਵਿਚ ਤੀਜੇ ਨੰਬਰ 'ਤੇ ਮੌਜੂਦ ਐਮਾਜ਼ਾਨ ਦੇ ਜੇਫ ਬੇਜੋਸ ਨੂੰ ਵੀ ਪਿੱਛੇ ਛੱਡ ਦੇਣਗੇ। ਦੋਹਾਂ ਵਿਚਾਲੇ ਦੌਲਤ ਦਾ ਫਾਸਲਾ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਗੌਤਮ ਅਡਾਨੀ ਦੀ ਨੈਟ ਵਰਥ 1.2 ਅਰਬ ਡਾਲਰ ਵਧ ਕੇ 131.1 ਅਰਬ ਡਾਲਰ 'ਤੇ ਪਹੁੰਚ ਗਈ ਹੈ ਅਤੇ ਉਹ ਦੁਨੀਆ ਦੇ ਚੌਥੇ ਅਮੀਰ ਬਣੇ ਹੋਏ ਹਨ।ਕਦੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਰਹੇ ਜੇਫ ਬੇਜੋਸ ਦੀ ਜਾਇਦਾਦ ਵਿਚ 2022 ਵਿਚ ਵੱਡੀ ਗਿਰਾਵਟ ਆਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਐਲਨ ਮਸਕ ਨੇ ਉਨ੍ਹਾਂ ਤੋਂ ਸਭ ਤੋਂ ਅਮੀਰ ਦਾ ਤਾਜ ਖੋਹ ਲਿਆ ਸੀ, ਅਤੇ ਬੇਜੋਸ ਦੂਜੇ ਨੰਬਰ 'ਤੇ ਆਏ ਸਨ। ਉਥੇ ਹੀ ਹੁਣ ਫਰਾਂਸ ਦੇ ਅਰਬਪਤੀ ਬਰਨਾਰਡ ਅਰਨਾਲਟ ਲਗਾਤਾਰ ਉਨ੍ਹਾਂ ਤੋਂ ਅੱਗੇ ਦੂਜੇ ਨੰਬਰ 'ਤੇ ਬਣੇ ਹੋਏ ਹਨ। ਜੇਫ ਬੇਜੋਸ ਦੀ ਨੈਟ ਵਰਥ ਦੀ ਗੱਲ ਕਰੀਏ ਤਾਂ 165.1 ਅਰਬ ਡਾਲਰ ਦੇ ਨਾਲ ਉਹ ਲਿਸਟ ਵਿਚ ਤੀਜੇ ਨੰਬਰ ਹਨ।ਦੁਨੀਆ ਦੇ ਬਾਕੀ ਟੌਪ ਅਮੀਰਾਂ ਵਿਚ ਸਾਲ 2022 ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਗੌਤਮ ਅਡਾਨੀ ਰਹੇ ਹਨ। ਤੀਜੇ ਸਭ ਤੋਂ ਅਮੀਰ ਇਨਸਾਨ ਬਣਨ ਦੀ ਦੌੜ ਵਿਚ ਅੱਗੇ ਵੱਧ ਰਹੇ ਹਨ। ਅਡਾਨੀ ਅਤੇ ਜੇਫ ਬੇਜੋਸ ਦੀ ਦੌਲਤ ਵਿਚ ਫਾਸਲੇ ਦੀ ਗੱਲ ਕਰੀਏ ਤਾਂ ਦੋਹਾਂ ਦੀ ਨੈਟ ਵਰਥ ਵਿਚ ਹੁਣ ਸਿਰਫ 34 ਅਰਬ ਡਾਲਰ ਦਾ ਫਰਕ ਰਹਿ ਗਿਆ ਹੈ। ਵੀਰਵਾਰ ਨੂੰ ਟੌਪ-10 ਬਿਲੇਨੀਅਰਸ ਲਿਸਟ ਵਿਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਮਾਈਕ੍ਰੋਸਾਫਟ ਦੇ ਬਿੱਲ ਗੇਟਸ ਹੁਣ ਪੰਜਵੇਂ ਅਮੀਰ ਨਹੀਂ ਰਹੇ। ਸਗੋਂ ਉਹ 6ਵੇਂ ਨੰਬਰ 'ਤੇ ਖਿਸ਼ਕ ਗਏ ਹਨ। ਉਨ੍ਹਾਂ ਦੀ ਨੈਟ ਵਰਥ 107 ਅਰਬ ਡਾਲਰ ਰਹਿ ਗਈ ਹੈ। ਜਦੋਂ ਕਿ ਲੈਰੀ ਐਲੀਸਨ 107.6 ਅਰਬ ਡਾਲਰ ਦੇ ਨਾਲ ਪੰਜਵੇਂ ਨੰਬਰ 'ਤੇ ਆ ਗਏ ਹਨ।ਟੌਪ-10 ਅਮੀਰਾਂ ਦੀ ਸੂਚੀ ਵਿਚ ਦੋ ਨਾਂ ਅਜਿਹੇ ਹਨ ਜਿਨ੍ਹਾਂ ਦੀ ਜਾਇਦਾਦ 100 ਅਰਬ ਡਾਲਰ ਤੋਂ ਹੇਠਾਂ ਹੈ। ਇਨ੍ਹਾਂ ਵਿਚ ਰਿਲਾਇੰਸ ਇੰਡਸਟ੍ਰੀਜ਼ ਦੇ ਮੁਕੇਸ਼ ਅੰਬਾਨੀ ਸ਼ਾਮਲ ਹਨ। ਅੰਬਾਨੀ ਦੀ ਨੈਟ ਵਰਥ 184 ਮਿਲੀਅਨ ਡਾਲਰ ਘੱਟ ਹੋ ਕੇ 94.7 ਅਰਬ ਡਾਲਰ ਰਹਿ ਗਈ ਹੈ। ਇਸ ਅੰਕੜੇ ਦੇ ਨਾਲ ਉਹ 10 ਨੰਬਰ 'ਤੇ ਮੌਜੂਦ ਹੈ। ਜਦੋਂ ਕਿ 9ਵੇਂ ਅਮੀਰ ਸਰਗੇਈ ਬ੍ਰਿਨ ਦੀ ਦੌਲਤ 97.6 ਅਰਬ ਡਾਲਰ ਹੈ।ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਦਾ ਤਾਜ ਅਜੇ ਵੀ ਟੈਸਲਾ ਸੀ.ਈ.ਓ. ਐਲਨ ਮਸਕ ਦੇ ਸਿਰ ਹੈ। ਉਨ੍ਹਾਂ ਦੀ ਨੈਟ ਵਰਥ 4.8 ਅਰਬ ਡਾਲਰ ਵੱਧ ਕੇ 278.4 ਅਰਬ ਡਾਲਰ ਹੋ ਗਈ ਹੈ। ਉਥੇ ਹੀ ਦਿੱਗਜ ਨਿਵੇਸ਼ਕ ਵਾਰੇਨ ਬਫੇ 102.5 ਅਰਬ ਡਾਲਰ ਦੇ ਨਾਲ 7ਵੇਂ ਨੰਬਰ 'ਤੇ ਆ ਗਏ ਹਨ। ਲੈਰੀ ਪੇਜ 101.5 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਸੂਚੀ ਵਿਚ 8ਵੇਂ ਨੰਬਰ 'ਤੇ ਮੌਜੂਦ ਹਨ।...

31may moosewala

ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਸਾਂਝੀ ਕਰ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਅਤੇ ਸਸਕਾਰ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਫੇਸਬੁੱਕ ਅਕਾਊਂਟ ਰਾਹੀਂ ਪੋਸਟ ਪਾ ਕੇ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਸਵੇਰੇ ਸਾਢੇ 8 ਵਜੇ ਤੇ ਅੰਤਿਮ ਸੰਸਕਾਰ ਦੁਪਹਿਰ 12 ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪੋਸਟਮਾਰਟਮ ਲਈ 5 ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ। Also Read: ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਦਾਅਵਾ, ਪੰਜਾਬ 'ਚੋਂ ਗੈਰ-ਕਾਨੂੰਨੀ ਮਾਈਨਿੰਗ ਹੋਈ ਖਤਮ ਪੈਨਲ ’ਚ ਮਾਨਸਾ, ਫਰੀਦਕੋਟ ਮੈਡੀਕਲ ਕਾਲਜ, ਰਾਜਿੰਦਰਾ ਮੈਡੀਕਲ ਕਾਲਜ ਦੇ ਡਾਕਟਰ ਅਤੇ ਫੋਰੈਂਸਿਕ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਾਂਚ ਟੀਮ ਦੇ ਅਧਿਕਾਰੀ ਵੀ ਇਸ ਟੀਮ ’ਚ ਸ਼ਾਮਲ ਸਨ। ਧਿਆਨ ਦੇਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਉਸ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। Also Read: ਵਰਿੰਦਰ ਸਹਿਵਾਗ ਦਾ ਕੋਹਲੀ 'ਤੇ ਵੱਡਾ ਬਿਆਨ, ਕਿਹਾ-'ਇਹ ਤਾਂ ਕੋਈ ਹੋਰ ਵਿਰਾਟ ਹੈ'...

19may jakhar

ਚੰਡੀਗੜ੍ਹ- ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਜਾਖੜ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਉਣਗੇ। ਜਾਣਕਾਰੀ ਮੁਤਾਬਕ ਜਾਖੜ ਦੇ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੱਲ੍ਹ ਹੋ ਗਿਆ ਸੀ। ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਜਾਖੜ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਜਾਖੜ ਇਨ੍ਹੀਂ ਦਿਨੀਂ ਦਿੱਲੀ 'ਚ ਹਨ। Also Read: ਬੱਸ ਮੁਸਾਫਰ ਜ਼ਰਾ ਧਿਆਨ ਦੇਣ! ਪੰਜਾਬ ਭਰ 'ਚ ਪੰਜਾਬ ਰੋਡਵੇਜ਼ ਤੇ PRTC ਦੀਆਂ ਬੱਸਾਂ ਦਾ ਚੱਕ ਜਾਮ ਜਾਣਕਾਰੀ ਮੁਤਾਬਕ ਭਾਜਪਾ ਜਾਖੜ ਨੂੰ ਰਾਜ ਸਭਾ 'ਚ ਵੀ ਭੇਜ ਸਕਦੀ ਹੈ। ਹਾਲਾਂਕਿ ਇਸ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੈ। ਭਾਜਪਾ ਨੂੰ ਜਾਖੜ ਤੋਂ ਪੰਜਾਬ ਦੀ ਵਾਗਡੋਰ ਸੰਭਾਲਣ ਦੀ ਉਮੀਦ ਹੈ। ਸੂਤਰਾਂ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਸੂਬੇ ਦੀ ਰਾਜਨੀਤੀ ਕਰ ਰਹੇ ਜਾਖੜ ਹੁਣ ਰਾਸ਼ਟਰੀ ਰਾਜਨੀਤੀ ਵਿਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ। ਸੂਤਰ ਦੱਸਦੇ ਹਨ ਕਿ ਜਾਖੜ ਨੂੰ ਰਾਜ ਸਭਾ ਵਿੱਚ ਭੇਜ ਕੇ ਭਾਜਪਾ ਉਨ੍ਹਾਂ ਨੂੰ ਸੂਬੇ ਵਿੱਚ ਵੀ ਅਹਿਮ ਭੂਮਿਕਾ ਦੇ ਸਕਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਵਿੱਚ ਭਾਵੇਂ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਮਜ਼ਬੂਤ ​​ਮੌਜੂਦਗੀ ਬਣਾ ਸਕੀ ਪਰ ਇਹ ਮੌਜੂਦਗੀ ਪਾਰਟੀ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ। Also Read: ਹਨੀਟ੍ਰੈਪ 'ਚ ਫਸਾ ਬਣਾਇਆ ISI ਏਜੰਟ, ਅੰਮ੍ਰਿਤਸਰ ਤੋਂ 2 ਜਾਸੂਸ ਗ੍ਰਿਫਤਾਰ ਤੁਹਾਨੂੰ ਦੱਸ ਦੇਈਏ ਕਿ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਹੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਸੁਨੀਲ ਜਾਖੜ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਉਦੋਂ ਤੋਂ ਨਾਰਾਜ਼ ਸਨ ਜਦੋਂ ਤੋਂ ਉਹ ਹਿੰਦੂ ਹੋਣ ਕਾਰਨ ਰਾਹੁਲ ਗਾਂਧੀ ਦੀ ‘ਮਨਜ਼ੂਰੀ’ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਨਹੀਂ ਬਣਾਇਆ ਗਿਆ। ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੇ ਆਖਰੀ ਸਮੇਂ ਵਿੱਚ ਇਹ ਕਹਿ ਕੇ ਸਥਿਤੀ ਬਦਲ ਦਿੱਤੀ ਕਿ ਜੇਕਰ ਕਿਸੇ ਹਿੰਦੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਪੰਜਾਬ ਵਿੱਚ ਅੱਗ ਲੱਗ ਜਾਵੇਗੀ।...

13may sandhwa

ਚੰਡੀਗੜ੍ਹ-  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਸਪੀਕਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਰਾਸ਼ਟਰਪਤੀ ਨੂੰ ਮਿਲੇ ਹਨ। Also Read: Google 'ਤੇ ਸਰਚ ਕੀਤੀਆਂ ਇਹ 3 ਚੀਜ਼ਾਂ ਤਾਂ ਸਿੱਧਾ ਜਾਓਗੇ ਜੇਲ੍ਹ! ਛੋਟੀ ਜਿਹੀ ਗਲਤੀ ਪਏਗੀ ਭਾਰੀ ਇਥੋਂ ਜਾਰੀ ਇਕ ਬਿਆਨ ਵਿਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਵੀਂ ਦਿੱਲੀ ਦੇ ਦੌਰੇ ਦੌਰਾਨ ਉਹਨਾਂ ਸਿਸ਼ਟਾਚਾਰ ਦੇ ਨਾਤੇ ਦੇਸ਼ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਸੰਧਵਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਉਹਨਾਂ ਦੱਸਿਆ ਕਿ ਇਸ  ਮੁਲਾਕਾਤ ਦੌਰਾਨ ਉਹਨਾਂ ਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਲੰਬੇ ਸਿਆਸੀ ਅਤੇ ਦੇਸ਼ ਦੇ ਸਰਵਉੱਚ ਅਹੁਦਿਆਂ 'ਤੇ ਰਹਿਣ ਦੇ ਤਜ਼ੁਰਬੇ ਦੀਆਂ ਗੱਲਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। Also Read: Aashram 3: ਖੁੱਲ੍ਹ ਗਿਆ ਬਦਨਾਮ ਆਸ਼ਰਮ! 3 ਜੂਨ ਨੂੰ ਆ ਰਿਹਾ ਹੈ 'ਕਲਯੁੱਗ ਦਾ ਭਗਵਾਨ'...

15 ap whatsapp

ਨਵੀਂ ਦਿੱਲੀ : ਵ੍ਹਾਟਸਐਪ (WhatsApp) ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਇਸਤੇਮਾਲ (Most used) ਹੋਣ ਵਾਲਾ ਇੰਸਟੈਂਟ ਮੈਸੇਜਿੰਗ ਐਪ (Instant messaging app) ਹੈ। ਯੂਜ਼ਰਸ ਦੇ ਐਕਸਪੀਰੀਅੰਸ (User experience) ਨੂੰ ਬਿਹਤਰ ਕਰਨ ਲਈ ਐਪ ਆਪਣੇ ਪਲੇਟਫਾਰਮ 'ਤੇ ਲਗਾਤਾਰ ਨਵੇਂ-ਨਵੇਂ ਫੀਚਰਸ (New features) ਜੋੜਦਾ ਰਹਿੰਦਾ ਹੈ। ਕਈ ਅਜਿਹੇ ਫੀਚਰਸ ਹਨ, ਜੋ ਵ੍ਹਾਟਸਐਪ (WhatsApp) 'ਤੇ ਤਾਂ ਨਹੀਂ ਹਨ, ਪਰ ਟੈਲੀਗ੍ਰਾਮ (Telegram) ਅਤੇ ਦੂਜੇ ਐਪਸ 'ਤੇ ਮਿਲਦੇ ਹਨ। ਅਜਿਹੇ ਹੀ ਕੁਝ ਫੀਚਰਸ ਵ੍ਹਾਟਸਐਪ ਨੇ ਆਪਣੇ ਪਲੇਟਫਾਰਮ 'ਤੇ ਲਿਆਉਣ ਦਾ ਐਲਾਨ ਕੀਤਾ ਹੈ। ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਾਟਸਐਪ ਨੇ...

aag lagi bhago

ਨਾਸਿਕ : ਪੈਟਰੋਲ-ਡੀਜ਼ਲ (Petrol-diesel) ਦੇ ਬਦਲ ਵਜੋਂ ਕਈ ਵੱਡੀਆਂ ਕੰਪਨੀਆਂ ਵਲੋਂ ਇਲੈਕਟ੍ਰਿਕ ਵਾਹਨਾਂ (Electric vehicles) ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਵਾਤਾਵਰਣ ਅਤੇ ਮਹਿੰਗੇ ਪੈਟਰੋਲ-ਡੀਜ਼ਲ ਤੋਂ ਇਕ ਸਸਤੇ ਵ੍ਹੀਕਲ (Cheap Vehicle) ਵਜੋਂ ਬਾਜ਼ਾਰ ਵਿਚ ਲਿਆਂਦਾ ਗਿਆ ਹੈ ਪਰ ਇਸ ਦੀ ਸੇਫਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣ ਲੱਗੇ ਹਨ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਇਲੈਕਟ੍ਰਿਕ ਟੂ-ਵ੍ਹੀਲਰ ਸਕੂਟਰ (Electric two-wheeler scooter) ਨੂੰ ਅਚਾਨਕ ਅੱਗ ਲੱਗਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਹੁਣ ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਸਿਕ (Nashik, Maharashtra) ਦਾ ਹੈ, ਜਿੱਥੇ ਇਕ ਟਰੱਕ ਵਿਚ ਲੱਦ ਕੇ ਲਿਜਾਏ ਜਾ ਰਹੇ ਇਲੈਕਟ੍ਰਿਕ ਸਕੂਟਰਾਂ ਨੂੰ ਅਚਾਨਕ ਅੱਗ ਲੱਗ ਗਈ। One of the worst ever fire accident occurred in Nashik where 20 Electric vehicles gutted fire in Jithendra EV factory. This hazardous catastrophic event happened in India.#Nashik #EV #ElectricVehicles @elonmusk #Tesla pic.twitter.com/K14tulU79C — Immanuel S (@IMMANUEL_0333) Apr...

30m harnaz sandhu

ਚੰਡੀਗੜ੍ਹ- ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ 21 ਸਾਲਾਂ ਬਾਅਦ ਭਾਰਤ ਵਿੱਚ ਮਿਸ ਯੂਨੀਵਰਸ ਦਾ ਖਿਤਾਬ ਵਾਪਸ ਲਿਆ ਕੇ ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ। Also Read: AAP ਸੁਪਰੀਮੋ ਕੇਜਰੀਵਾਲ ਦੇ ਘਰ 'ਤੇ ਹਮਲਾ, ਮਨੀਸ਼ ਸਿਸੋਦੀਆਂ ਨੇ ਕੀਤਾ ਦਾਅਵਾ   Miss Universe @HarnaazKaur Sandhu called on CM @BhagwantMann today at his official residence. Chief Minister congratulated her for making the country proud by bringing the title of Miss Universe back to India after 21 years. pic.twitter.com/yy3RYfwDrG — Government of Punjab (@PunjabGovtIndia) March 30, 2022 ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚੀ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਿਸ ਵਿੱਚ ਉਸ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੈਨ ਹੈ। ਦੱਸ ਦਈਏ ਕਿ ਹਰਨਾਜ਼ ਇਸ ਸਮੇਂ ਚੰਡੀਗੜ੍ਹ 'ਚ ਹੈ ਤ...

10m punjab

ਚੰਡੀਗੜ੍ਹ- ਪੰਜਾਬ ਦੇ ਸਿਆਸਤਦਾਨਾਂ ਲਈ ਅੱਜ ਬਹੁਤ ਹੀ ਵੱਡਾ ਦਿਨ ਹੈ। ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਅੱਜ ਪੰਜਾਬ ਨੂੰ ਮਿਲੇਗਾ ਨਵਾਂ ਸਰਦਾਰ। ਚੋਣ ਨਤੀਜਿਆਂ ਲਈ ਚੋਣ ਅਧਿਕਾਰੀ ਈਵੀਐੱਮ ਮਸ਼ੀਨਾਂ ਖੋਲ੍ਹਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ। Also Read: ਆਪਣੇ ਮੋਬਾਇਲ 'ਤੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਚੋਣ ਨਤੀਜੇ ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਵਿਚ ਹੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ-ਨਾਲ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਚੋਣ ਨਤੀਜੇ ਦੇਖੇ ਜਾ ਸਕਦੇ ਹਨ, ਜਿਸ 'ਤੇ ਲਗਾਤਾਰ ਅਪਡੇਸ਼ਨ ਜਾਰੀ ਰਹੇਗੀ। ਵੋਟਾਂ ਦੀ ਗਿਣਤੀ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਦੌਰਾਨ ਚੋਣ ਕਮਿਸ਼ਨ ਦੀ 24 ਘੰਟੇ ਸੀਸੀਟੀਵੀ ਦੀ ਨਜ਼ਰ ਰਹੇਗੀ। ਉਨ੍ਹਾਂ ਨੇ ਕਿਹਾ ਵਿਧਾਨ ਸਭਾ ਵਿਚ ਈ. ਵੀ. ਐੱਮ ’ਤੇ ਪਈਆਂ ਪਹਿਲੀਆਂ ਪੰਜ ਵੋਟਾਂ ਦਾ ਵੀ. ਵੀ. ਪੈਟ ਨਾਲ ਮਿਲਾਨ ਕੀਤਾ ਜਾਵੇਗਾ।  Also Read: 5 ਤੋਂ 12 ਸਾਲ ਦੇ ਬੱਚਿਆਂ ਦੀ ਵੈਕਸੀਨ ਲਈ ਮੰਗੀ ਗਈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਵੋਟਾਂ ਦੀ ਗਿਣਤੀ ਦੌਰਾਨ ਸਾਰੇ ਕੇਂਦਰਾਂ ’ਤੇ ਮੀਡੀਆ ਦੇ ਲਈ ਵੱਖਰੇ ਤੌਰ 'ਤੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸੇ ਅਧਿਕਾਰੀ, ਮੁਲਾਜ਼ਮ ਅਤੇ ਉਮੀਦਵਾਰ ਨੂੰ ਮੋਬਾਇਲ ਲੈ ਕੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਤਾਂ ਜੋ ਵੋਟਾਂ ਦੀ ਗਿਣਤੀ ਆਸਾਨੀ ਨਾਲ ਕੀਤੀ ਜਾ ਸਕੇ। ਇਸਦੇ ਲਈ 14 ਕਾਊਂਟਿੰਗ ਟੇਬਲ ਲਗਾਏ ਜਾਣਗੇ। ਗਿਣਤੀ ਦੇ ਕੰਮ ’ਤੇ ਆਬਜ਼ਰਵਰਾਂ ਵਲੋਂ ਪੈਣੀ ਨਜ਼ਰ ਰੱਖੀ ਜਾਵੇਗੀ।...

golgappa maggei

ਨਵੀਂ ਦਿੱਲੀ : ਸੋਸ਼ਲ ਮੀਡੀਆ (Social Media) 'ਤੇ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ (Video) ਬਹੁਤ ਤੇਜ਼ੀ ਨਾਲ ਵਾਇਰਲ (Viral) ਹੋ ਰਹੀ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਹਾਡੇ ਵਿਚ ਜਿਗਰਾ ਹੈ ਤਾਂ ਹੀ ਇਹ ਵੀਡੀਓ (Video) ਦੇਖਿਓ ਨਹੀਂ ਤਾਂ ਰਹਿਣ ਦਿਓ। ਖਬਰ ਵਿਚ ਤੁਹਾਨੂੰ ਕੁਝ ਗੁੰਮਰਾਹਕੁੰਨ ਗੱਲਾਂ ਮਿਲਣ। ਉਸ ਤੋਂ ਪਹਿਲਾਂ ਹੀ ਤੁਹਾਨੂੰ ਜਾਣੂੰ ਕਰਵਾ ਦਈਏ ਕਿ ਇਹ ਇਕ ਗੋਲਗੱਪਿਆਂ ਦੀ ਵੀਡੀਓ (Video) ਹੈ, ਜਿਸ ਵਿਚ ਆਲੂ ਦੀ ਥਾਂ ਮੈਗੀ ਮਿਲਾਈ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ 'ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਯੂਜ਼ਰ (User) ਨੇ ਇਸ ਵੀਡੀਓ ਨੂੰ ਦੇਖ ਕੇ ਕਿਹਾ ਕਿ ਅਸਲ ਵਿਚ ਇਹ ਵਿਅਕਤੀ ਚਾਹੁੰਦਾ ਹੈ ਕਿ ਇਹ ਧਰਤੀ ਨਾ ਬਚੇ, ਉਥੇ ਹੀ ਇਸ ਵੀਡੀਓ 'ਤੇ ਇਕ ਹੋਰ ਵਿਅਕਤੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ। ਛੀ!ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਕੀ ਹੋਇਆ, ਕੌਣ ਹੈ ਇਹ ਲੋਕ ਜੋ ਇਸ ਤਰ੍ਹਾਂ ਐਕਸਪੈਰੀਮੈਂਟ ਕਰਦੇ ਹਨ। ਇਹ ਵੀਡੀਓ ਅਸਲ ਵਿਚ ਹੈਰਾਨ ਕਰਨ ਵਾਲੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਸਦਮੇ ਵਿਚ ਹਨ। ਅਜੇ ਤੱਕ ਇਸ ਸਦਮੇ ਤੋਂ ਲੋਕ ਉਭਰ ਨਹੀਂ ਪਾ ਰਹੇ ਹਨ।ਇਸ ਸ਼ਾਨਦਾਰ ਵੀਡੀਓ ਨੂੰ ਇੰਟਰਨੈਟ (The Internet) ਦੀ ਦੁਨੀਆ ਵਿਚ ਲਿਆਉਣ ਦਾ ਸਿਹਰਾ ਇਕ ਟਵਿੱਟਰ ਯੂਜ਼ਰ ਨੂੰ ਜਾਂਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਨੇ ਇਕ ਹੈਰਾਨ ਕਰਨ ਵਾਲੀ ਕੈਪਸ਼ਨ ਲਿਖੀ ਹੈ। ਕੈਪਸ਼ਨ ਵਿਚ ਲਿਖਿਆ ਹੈ। ਬੇਹੱਦ ਪ੍ਰੇਸ਼ਾਨ ਕਰਨ ਵਾਲਾ ਵੀਡੀਓ। ਦਰਸ਼ਕਾਂ ਨੂ...

19f crore

ਨਵੀਂ ਦਿੱਲੀ- ਬ੍ਰਿਟੇਨ ਦੇ ਐਰਿਕ ਫਿਨਮੈਨ ਨੂੰ ਦੁਨੀਆ ਦਾ ਸਭ ਤੋਂ ਨੌਜਵਾਨ ਬਿੱਟਕੁਆਇਨ ਕਰੋੜਪਤੀ ਕਿਹਾ ਜਾਂਦਾ ਹੈ। ਫਿਨਮੈਨ ਨੇ 12 ਸਾਲ ਦੀ ਉਮਰ ਤੋਂ ਹੀ ਕ੍ਰਿਪਟੋਕਰੰਸੀ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਬਾਅਦ ਵਿਚ ਉਹ ਸਿਰਫ 18 ਸਾਲ ਦੀ ਉਮਰ ਵਿਚ ਕਰੋੜਪਤੀ ਬਣ ਗਿਆ। ਇਕ ਸਮਾਂ ਅਜਿਹਾ ਵੀ ਸੀ ਜਦੋਂ ਪੜਾਈ ਵਿਚ ਕਮਜ਼ੋਰ ਹੋਣ ਦੇ ਕਾਰਨ ਫਿਨਮੈਨ ਨੂੰ ਟੀਚਰ 'ਬੇਕਾਰ' ਸਮਝਦੇ ਸਨ। Also Read: ਪੰਜਾਬ ਚੋਣਾਂ : ਚੋਣ ਕਮਿਸ਼ਨ ਦੀ ਅਪੀਲ, ਕਿਹਾ 'ਆਪਣੀ ਕੀਮਤੀ ਵੋਟ ਪਾਉਣਾ ਨਾ ਭੁੱਲਿਓ' ਹਾਈ ਸਕੂਲ ਡ੍ਰਾਪਆਊਟ ਬਿੱਟਕੁਆਇਨ ਮਿਲੀਅਨਰ ਐਰਿਕ ਫਿਨਮੈਨ ਦਾ ਦਾਅਵਾ ਹੈ ਕਿ ਉਸ ਨੂੰ ਇਕ ਵਾਰ ਟੀਚਰ ਨੇ ਕਿਹਾ ਸੀ ਕਿ ਤੇਰਾ ਕੁਝ ਨਹੀਂ ਹੋ ਸਕਦਾ। ਕਿਉਂਕਿ ਮੈਂ ਪੜਾਈ ਵਿਚ ਕੁਝ ਖਾਸ ਨਹੀਂ ਸੀ। ਹਾਲਾਂਕਿ ਕ੍ਰਿਪਟੋ ਵਿਚ ਨਿਵੇਸ਼ ਕਰਕੇ ਫਿਨਮੈਨ ਹੁਣ ਕਰੋੜਪਤੀ ਬਣ ਗਿਆ ਹੈ। Also Read: ਕੀ ਯੂਕਰੇਨ 'ਤੇ ਹਵਾਈ ਹਮਲੇ ਦੀ ਤਿਆਰੀ ਕਰ ਰਿਹੈ ਰੂਸ? ਸੈਟੇਲਾਈਟ ਤਸਵੀਰਾਂ ਤੋਂ ਮਿਲੇ ਸੰਕੇਤ ਸਕੂਲ ਦੇ ਦਿਨਾਂ ਨੂੰ ਕੀਤਾ ਯਾਦਆਪਣੇ ਸਕੂਲ ਦੇ ਦਿਨਾਂ ਬਾਰੇ ਗੱਲ ਕਰਦਿਆਂ ਐਰਿਕ ਨੇ ਦੱਸਿਆ ਕਿ ਟੀਚਰ ਨੇ ਉਸ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਪੜਾਈ ਛੱਡ ਦੇਵੇ ਤੇ ਮੈਕਡਾਨਲਸ ਵਿਚ ਜਾ ਕੇ ਕੰਮ ਕਰੇ। ਮੈਂ ਜ਼ਿੰਦਗੀ ਭਰ ਕਦੇ ਕੁਝ ਖਾਸ ਨਹੀਂ ਕਰ ਸਕਾਂਗਾ। ਇਸ ਦੇ ਬਾਅਦ ਮੈਂ ਹਾਈ ਸਕੂਲ ਦੀ ਪੜਾਈ ਵਿਚਾਲੇ ਹੀ ਛੱਡ ਦਿੱਤੀ ਤੇ ਆਪਣੇ ਪਿਤਾ ਦੇ ਨਾਲ ਸ਼ਰਤ ਲਾਈ ਕਿ ਜੇਕਰ ਮੈਂ 18 ਸਾਲ ਦੀ ਉਮਰ ਤੱਕ ਇਕ ਮਿਲੀਅਨ ਡਾਲਰ ਕਮਾਉਂਦਾ ਹਾਂ ਤਾਂ ਮੈਨੂੰ ਸਕੂਲ ਕਾਲਜ ਵਾਪਸ ਜਾਣ ਦੀ ਲੋੜ ਨਹੀਂ ਹੋਵੇਗੀ। Also Read: ਚਰਨਜੀਤ ਚੰਨੀ ਨੂੰ ਕਿਉਂ ਮਿਲੀ CM ਚਿਹਰੇ ਦੀ ਮਨਜ਼ੂਰੀ? ਮਿਸੇਜ਼ ਚੰਨੀ ਨੇ ਦੱਸਿਆ ਕਾਰਨ ਜਲਦੀ ਹੀ ਫਿਨਮੈਨ ਦੀ ਇਹ ਗੱਲ ਉਸ ਦੀ ਉਮੀਦ ਮੁਤਾਬਕ ਸਹੀ ਸਾਬਿਤ ਹੋਈ। ਉਸ ਨੇ ਆਪਣੀ ਦਾਦੀ ਵਲੋਂ ਦਿੱਤੇ 71 ਹਜ਼ਾਰ ਰੁਪਏ ਨਾਲ 100 ਬਿੱਟਕੁਆਇਨ ਖਰੀਦੇ, ਜਿਸ ਦਾ ਮੁੱਲ ਬਾਅਦ ਵਿਚ ਸਿੱਕੇ 27 ਲੱਖ ਰੁਪਏ ਹੋ ਗਿਆ। ਇਸ ਤਰ੍ਹਾਂ ਨਾਲ ਕ੍ਰਿਪਟੋ ਵਿਚ ਨਿਵੇਸ਼ ਕਰਕੇ ਫਿਨਮੈਨ ਰਾਤੋ-ਰਾਤ ਕਰੋੜਪਤੀ ਬਣ ਗਿਆ। ਹੁਣ 22 ਸਾਲ ਦੇ ਹੋ ਚੁੱਕੇ ਫਿਨਮੈਨ ਦਾ ਕ੍ਰਿਪਟੋ ਬਿਜ਼ਨੈਸ ਹੀ ਕੰਮ ਬਣ ਗਿਆ ਹੈ। ਬੀਤੇ ਸਾਲ ਉਹ 50 ਕਰੋੜ ਰੁਪਏ ਤੋਂ ਵਧੇਰੇ ਦਾ ਮਾਲਕ ਸੀ। ਹਾਲਾਂਕਿ ਫਿਨਮੈਨ ਬਿੱਟਕੁਆਇਨ ਨੂੰ ਲੈ ਕੇ ਕਈ ਵਾਰ ਉਹ ਨਾਖੁਸ਼ ...

18f rain

ਨਵੀਂ ਦਿੱਲੀ- ਅਗਲੇ ਕੁਝ ਘੰਟਿਆਂ ਵਿੱਚ ਦਿੱਲੀ-ਐਨਸੀਆਰ ਦੇ ਖੇਤਰ ਵਿੱਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਇਨ੍ਹਾਂ ਖੇਤਰਾਂ ਵਿੱਚ ਹਲਕੀ ਬੂੰਦਾਬਾਂਦੀ ਅਤੇ ਮੀਂਹ ਦੇ ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸਕਾਈਮੇਟ ਦੇ ਮੌਸਮ ਵਿਗਿਆਨੀ ਮਹੇਸ਼ ਪਲਾਵਤ ਨੇ ਆਪਣੇ ਇੰਟਰਨੈੱਟ ਮੀਡੀਆ ਅਕਾਊਂਟ ਟਵਿੱਟਰ 'ਤੇ ਪੋਸਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। Also Read: ਗੁਰਮੀਤ ਰਾਮ ਰਹੀਮ ਦੀ ਫਰਲੋ 'ਤੇ ਹਾਈਕੋਰਟ ਨੇ ਜਾਰੀ ਕੀਤਾ ਨੋਟਿਸ, ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ ਉਨ੍ਹਾਂ ਦੱਸਿਆ ਕਿ ਅਗਲੇ ਕੁਝ ਘੰਟਿਆਂ ਦੌਰਾਨ ਦਿੱਲੀ-ਐਨਸੀਆਰ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੌਸਮ ਬਦਲੇਗਾ। NCR ਦੇ ਨਾਰਨੌਲ, ਰੇਵਾੜੀ, ਨੂਹ, ਪਲਵਲ, ਫਰੀਦਾਬਾਦ, ਗੁਰੂਗ੍ਰਾਮ ਅਤੇ ਪੂਰਬੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਹਲਕੀ ਬੂੰਦਾ-ਬਾਂਦੀ/ਬਾਰਿਸ਼ ਦੇ ਨਾਲ ਬੱਦਲ ਛਾਏ ਰਹਿਣਗੇ। ਇਸ ਤੋਂ ਇਲਾਵਾ ਦਿੱਲੀ ਦੇ ਕੁਝ ਹੋਰ ਹਿੱਸਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਦਿੱਲੀ 'ਚ ਸਰਦੀ ਦੇ ਤੇਜ਼ੀ ਨਾਲ ਵਧਣ ਨਾਲ ਹੁਣ ਦਿਨ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਵਧਣਾ ਸ਼ੁਰੂ ਹੋ ਗਿਆ ਹੈ। ਅਗਲੇ ਇੱਕ ਹਫ਼ਤੇ ਦੌਰਾਨ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਹੁਣ ਸਰਦੀ ਆਪਣੇ ਆਖਰੀ ਪੜਾਅ ਉੱਤੇ ਹੈ। ਵੀਰਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 27.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਅਤੇ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ ਇੱਕ ਡਿਗਰੀ ਘੱਟ ਸੀ। ਹਵਾ ਵਿੱਚ ਨਮੀ ਦਾ ਪੱਧਰ 28 ਤੋਂ 96 ਫੀਸਦੀ ਤੱਕ ਸੀ। Also Read: ਭਾਰਤ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ! ਪੀਤਮਪੁਰਾ ਵਿੱਚ ਸਭ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 28.1 ਅਤੇ ਘੱਟ ਤੋਂ ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ। ਸਵੇਰੇ ਧੁੰਦ ਛਾਈ ਰਹੇਗੀ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 27 ਅਤੇ 10 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਬਹੁਤ ਜਲਦੀ ਇਹ 28 ...

12feb bhagwant

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Chief Minister Bhagwant Mann) ਨੂੰ ਅੰਮ੍ਰਿਤਸਰ ਰੋਡ ਸ਼ੋਅ (Amritsar Road Show) ਦੌਰਾਨ ਨਿਸ਼ਾਨਾ ਬਣਾਇਆ। ਗੱਡੀ ਦੀ ਸਨਰੂਫ (Car sunroof) ਤੋਂ ਨਿਕਲ ਕੇ ਪ੍ਰਚਾਰ ਕਰਦੇ ਸਮੇਂ ਉਨ੍ਹਾਂ 'ਤੇ ਭੀੜ ਵਿਚੋਂ ਕਿਸੇ ਨੇ ਕੋਈ ਵਸਤੂ ਸੁੱਟੀ। ਇਹ ਵ...

7f wedding

ਨਵੀਂ ਦਿੱਲੀ- ਵਿਆਹ ਵਿੱਚ ਸੱਤ ਫੇਰੇ ਲਗਾਉਂਦੇ ਸਮੇਂ, ਲਾੜਾ-ਲਾੜੀ ਅਕਸਰ ਸੱਤ ਜਨਮਾਂ ਤੱਕ ਇਕੱਠੇ ਰਹਿਣ ਦੀਆਂ ਕਸਮ ਖਾਂਦੇ ਹਨ। ਇੱਕ ਦੂਜੇ ਦਾ ਸਾਥ ਦੇਣ ਦਾ ਵਾਅਦਾ ਕਰਦੇ ਹਨ। ਮਜ਼ਬੂਤ ​​ਰਿਸ਼ਤਿਆਂ ਕਾਰਨ ਕੁਝ ਵਿਆਹ ਹਰ ਕਸੌਟੀ 'ਤੇ ਪੂਰੇ ਉਤਰਦੇ ਹਨ ਅਤੇ ਲੰਬੇ ਸਮੇਂ ਤੱਕ ਚੱਲਦੇ ਹਨ। ਇਸ ਦੇ ਨਾਲ ਹੀ ਕੁਝ ਵਿਆਹ ਛੋਟੀਆਂ-ਛੋਟੀਆਂ ਗੱਲਾਂ 'ਤੇ ਆਪਸੀ ਮਤਭੇਦ ਕਾਰਨ ਪਲਾਂ 'ਚ ਟੁੱਟ ਜਾਂਦੇ ਹਨ। ਵਿਆਹੇ ਜੋੜੇ ਇਕ ਮਿੰਟ ਵਿਚ ਵੱਖ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵਿਆਹ ਸੰਯੁਕਤ ਅਰਬ ਅਮੀਰਾਤ ਵਿੱਚ ਹੋਇਆ, ਜਿਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦੇ ਕੁਝ ਘੰਟਿਆਂ ਬਾਅਦ ਹੀ ਲਾੜਾ-ਲਾੜੀ ਵੱਖ ਹੋ ਗਏ। ਜਾਣਕਾਰੀ ਮੁਤਾਬਕ ਇਹ ਵਿਆਹ ਯੂਏਈ ਦੇ ਇਤਿਹਾਸ ਦਾ ਸਭ ਤੋਂ ਛੋਟਾ ਵਿਆਹ ਸੀ। Also Read: ਜਬਰ-ਜ਼ਨਾਹ ਦੇ ਦੋਸ਼ੀ ਰਾਮ ਰਹੀਮ ਨੂੰ 21 ਦਿਨਾਂ ਦੀ ਪੇਰੋਲ, ਹਰਿਆਣਾ 'ਚ ਸੁਰੱਖਿਆ ਸਖਤ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ 'ਚ ਦੇਸ਼ 'ਚ ਵਿਆਹ ਤੋਂ ਬਾਅਦ ਹੋਏ ਤਲਾਕ ਦੇ ਅੰਕੜੇ ਜਾਰੀ ਕੀਤੇ ਗਏ ਸਨ। ਸੰਯੁਕਤ ਅਰਬ ਅਮੀਰਾਤ ਦੇ ਨਿਆਂ ਮੰਤਰਾਲੇ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਇਹ ਮਾਮਲੇ 2021 ਵਿੱਚ ਯੂਏਈ ਵਿੱਚ ਦਰਜ ਹੋਏ 648 ਤਲਾਕ ਦੇ ਮਾਮਲਿਆਂ ਵਿੱਚੋਂ ਸਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 311 ਤਲਾਕ ਦੇ ਮਾਮਲਿਆਂ ਵਿੱਚ ਅਮੀਰਾਤੀ  ਜੋੜੇ ਸ਼ਾਮਲ ਸਨ। ਜਦੋਂ ਕਿ 194 ਪ੍ਰਵਾਸੀ ਜੋੜਿਆਂ ਦਾ ਤਲਾਕ ਹੋਇਆ ਹੈ। ਰਿਪੋਰਟ ਮੁਤਾਬਕ ਯੂਏਈ ਵਿੱਚ ਪਿਛਲੇ ਸਾਲ ਦੌਰਾਨ ਰਜਿਸਟਰਡ ਵਿਆਹਾਂ ਦੀ ਕੁੱਲ ਗਿਣਤੀ 4,542 ਸੀ। Also Read: ਪੰਜਾਬ: 6ਵੀਂ ਤੋਂ ਉੱਪਰ ਦੀਆਂ ਆਫਲਾਈਨ ਕਲਾਸਾਂ ਸ਼ੁਰੂ, ਸੂਬੇ 'ਚ ਐਂਟਰੀ ਲਈ ਨਵੀਆਂ ਪਾਬੰਦੀਆਂ ਲਾਗੂ  ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਵਿਆਹ ਇੱਕ ਦਿਨ ਤੋਂ ਲੈ ਕੇ 15 ਦਿਨ ਤੱਕ ਚੱਲੇ। ਵਿਆਹੇ ਜੋੜਿਆਂ ਨੇ ਵਿਆਹ ਵਿੱਚ ਇੱਕ ਮਹੀਨਾ ਬਿਤਾਉਣ ਤੋਂ ਪਹਿਲਾਂ ਹੀ ਵੱਖ-ਵੱਖ ਕਾਰਨਾਂ ਕਰਕੇ ਤਲਾਕ ਲਈ ਅਰਜ਼ੀ ਦਿੱਤੀ ਹੈ। ਵਿਆਹ ਦੇ 24 ਘੰਟੇ ਬਾਅਦ ਹੀ ਇੱਕ ਜੋੜੇ ਦਾ ਤਲਾਕ ਹੋ ਗਿਆ। ਜੋ ਕਿ ਪਿਛਲੇ ਸਾਲ ਦ...

varriant omicron

ਨਵੀਂ ਦਿੱਲੀ - ਕੋਰੋਨਾ (Corona) ਦੇ ਵੱਧਦੇ ਮਾਮਲਿਆਂ ਵਿਚ ਫਿਲਹਾਲ ਕੋਈ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ। ਕੋਰੋਨਾ (Corona) ਦੇ ਜ਼ਿਆਦਾਤਰ ਮਰੀਜ਼ ਓਮੀਕ੍ਰੋਨ ਵੈਰੀਐਂਟ (Omicron variant) ਨਾਲ ਹੀ ਇਨਫੈਕਟਿਡ (Infected) ਹਨ। ਓਮੀਕ੍ਰੋਨ ਦੇ ਲੱਛਣਾਂ (Symptoms of omicrons) ਵਿਚ ਕਈ ਤਰ੍ਹਾਂ ਦੇ ਬਦਲਾਅ ਦੇਖੇ ਗਏ ਹਨ। ਹਰ ਮਰੀਜ਼ਾਂ ਵਿਚ ਇਹ ਲੱਛਣ ਵੱਖ-ਵੱਖ ਤਰੀਕਿਆਂ ਨਾਲ ਨਜ਼ਰ ਆਉਂਦੇ ਹਨ। ਯੂ.ਕੇ. ਦੀ ਜ਼ੂ ਕੋਵਿਡ ਸਟੱਡੀ (Zoo Covid Study) ਵਿਚ ਓਮੀਕ੍ਰੋਨ (Omicron) ਦੇ ਸਾਰੇ 20 ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਸਰੀਰ ਵਿਚ ਇਹ ਲੱਛਣ ਘੱਟ ਤੋਂ ਸ਼ੁਰੂ ਹੋ ਕੇ ਕਦੋਂ ਤੱਕ ਬਣੇ ਰਹਿੰਦੇ ਹਨ। ਓਮੀਕ੍ਰੋਨ ਦੇ ਜ਼ਿਆਦਾਤਰ ਮਰੀਜ਼ਾਂ ਵਿਚ ਇਨ੍ਹਾਂ ਵਿਚੋਂ ਜ਼ਿਆਦਾਤਰ ਲੱਛਣ ਦੇਖਣ ਨੂੰ ਮਿਲਦੇ ਰਹੇ ਹਨ। ਸਿਰਦਰਦ, ਨੱਕ ਵੱਗਣਾ, ਥਕਾਨ, ਛਿੱਕਾਂ ਆਉਣਾ, ਗਲੇ ਵਿ...

31d andolan

ਚੰਡੀਗੜ੍ਹ : ਸਾਲ 2021 ਪੰਜਾਬ (Punjab) ਲਈ ਕਈ ਤਰ੍ਹਾਂ ਦੇ ਉਤਾਰ-ਚੜਾਅ ਵਾਲਾ ਸਾਲ ਰਿਹਾ। ਹਾਲਾਂਕਿ ਇਸ ਸਾਲ ਕਈ ਵੱਡੇ ਮਸਲੇ ਸੂਬੇ ਦੇ ਨਾਂ ਦਰਜ ਹੋਏ। ਸਭ ਤੋਂ ਵੱਡੀ ਉਪਲਬਧੀ ਸੂਬੇ ਦੇ ਕਿਸਾਨਾਂ ਦੇ ਨਾਂ ਰਹੀ। ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਦੇ ਅੰਦੋਲਨ (Movement) ਤੋਂ ਬਾਅਦ ਕੇਂਦਰ ਸਰਕਾਰ (Central Government) ਝੁਕੀ ਅਤੇ ਖੇਤੀ ਕਾਨੂੰਨ (Agricultural law) ਵਾਪਸ ਲੈਣ ਦਾ ਐਲਾਨ ਕੀਤਾ। ਨਵੇਂ ਖੇਤੀ ਕਾਨੂੰਨਾਂ (New farming laws) ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਨੇ 9 ਦਸੰਬਰ (December 9) ਨੂੰ ਅੰਦੋਲਨ ਖਤਮ ਕਰ ਦਿੱਤਾ। 378 ਦਿਨਾਂ ਤੱਕ ਚੱਲੇ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ।ਪੰਜਾਬ ਵਿਚ ਵਿਰੋਧ ਦੇ ਨਾਲ 24 ਸਤੰਬਰ ਨੂੰ ਅੰਦੋਲਨ ਸ਼ੁਰੂ ਹੋਇਆ। 3 ਦਿਨ ਬਾਅਦ ਰਾਸ਼ਟਰਪਤੀ (President) ਦੀ ਮਨਜ਼ੂਰੀ ਦੇ ਨਾਲ ਕਾਨੂੰਨ ਬਣ ਗਿਆ। 25 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਕੂਚ ਕੀਤਾ। 5 ਜੂਨ 2020 ਨੂੰ ਕੇਂਦਰ ਨੇ ਖੇਤੀ ਬਿੱਲ (Agriculture Reform Bill) ਸੰਸਦ ਵਿਚ ਰੱਖੇ ਅਤੇ 17 ਸਤੰਬਰ ਨੂੰ ਇਨ੍ਹਾਂ ਨੂੰ ਪਾਸ ਕੀਤਾ ਗਿਆ। ਨਵੰਬਰ 202...

26 dec 13

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ (Amritsar) ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸ਼ਹਿਨਾਜ਼ ਗਿੱਲ (Sehnaz Gill) ਦੇ ਪਿਤਾ ਸੰਤੋਖ ਸਿੰਘ (Santokh Singh) ਜੋ ਕਿ ਕੁਝ ਦਿਨ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਸਨ, 'ਤੇ ਜਾਨਲੇਵਾ ਹਮਲਾ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸੰਤੋਖ ਸਿੰਘ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ (Firing) ਚਲਾ ਦਿੱਤੀ ਗਈ। ਇਸ ਹਮਲੇ 'ਚ ਉਸ ਦੀ ਜਾਨ ਤਾਂ ਬੱਚ ਗਈ ਪਰ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ। Also Read : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾਂ ਯੋਜਨਾ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸੰਤੋਖ ਸਿੰਘ ਆਪਣੇ ਡਰਾਈਵਰ ਨਾਲ ਕਾਰ ਵਿੱਚ ਘਰ ਪਰਤ ਰਿਹਾ ਸੀ ਤਾਂ ਕੁਝ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਅਤੇ ਉਸ ਦੇ ਡਰਾਈਵਰ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  Also Read : ਖੇਤੀ ਕਾਨੂੰਨ 'ਤੇ ਨਰੇਂਦਰ ਤੋਮਰ ਦਾ U-Tur...

13d ambu

ਨਵੀਂ ਦਿੱਲੀ- ਤੁਸੀਂ ਅਜਿਹੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ, ਜਿਸ ਵਿਚ ਕੋਈ ਵਿਅਕਤੀ ਸਿਫਰ ਤੋਂ ਸਿਖਰ ਤੱਕ ਦਾ ਸਫਰ ਤੈਅ ਕਰਦਾ ਹੈ। ਹਾਲਾਂਕਿ ਇਸ ਤਰ੍ਹਾਂ ਦੇ ਸੰਘਰਸ਼ ਵਾਲੇ ਸਫਰ ਵਿਚ ਕਾਫੀ ਮਿਹਨਤ ਤੇ ਸਮਾਂ ਲੱਗਦਾ ਹੈ। ਪਰ ਅਜਿਹੇ ਕਿੱਸੇ ਘੱਟ ਹੀ ਦੇਖਣ ਨੂੰ ਮਿਲਦੇ ਹਨ, ਜਿਸ ਵਿਚ ਕੋਈ ਵਿਅਕਤੀ ਰਾਤੋ-ਰਾਤ ਕਿਸਮਤ ਦੇ ਸਹਾਕੇ ਕਰੋੜਪਤੀ ਬਣ ਜਾਵੇ। ਪੱਛਮੀ ਬੰਗਾਲ ਦੇ ਇਕ ਵਿਅਕਤੀ ਦੇ ਨਾਲ ਅਜਿਹਾ ਹੀ ਕੁਝ ਹੋਇਆ ਹੈ। ਇਸ ਵਿਅਕਤੀ ਨੂੰ ਸਿਰਫ ਕੁਝ ਹੀ ਘੰਟਿਆਂ ਵਿਚ 1 ਕਰੋੜ ਰੁਪਏ ਦਾ ਜੈਕਪਾਟ ਲੱਗਿਆ ਤੇ ਉਹ ਦੇਖਦੇ ਹੀ ਦੇਖਦੇ ਕਰੋੜਪਤੀ ਬਣ ਗਿਆ। Also Read: ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਭਲਕੇ, ਵਿਚਾਰੇ ਜਾ ਸਕਦੇ ਨੇ ਕਈ ਮੁੱਦੇ ਪੂਰਬੀ ਵਰਧਮਾਨ ਜ਼ਿਲੇ ਵਿਚ ਰਹਿਣ ਵਾਲੇ ਸ਼ੇਖ ਹੀਰਾ ਪੇਸ਼ੇ ਤੋਂ ਐਂਬੂਲੈਂਸ ਡਰਾਈਵਰ ਹਨ। ਸ਼ੇਖ ਪਿਛਲੇ ਦਿਨੀਂ ਸਵੇਰੇ ਉਠੇ ਤੇ ਕੁਝ ਦੇਰ ਬਾਅਦ ਇਕ ਦੁਕਾਨ ਉੱਤੇ ਕਿਸੇ ਕੰਮ ਲਈ ਗਏ ਤੇ ਉਥੇ ਉਨ੍ਹਾਂ ਨੇ 270 ਰੁਪਏ ਦਾ ਟਿਕਟ ਖਰੀਦਿਆ ਤੇ ਫਿਰ ਕੰਮ ਉੱਤੇ ਚਲੇ ਗਏ। ਦੁਪਹਿਰ ਤੱਕ ਉਨ੍ਹਾਂ ਦਾ ਇਕ ਕਰੋੜ ਰੁਪਏ ਦਾ ਜੈਕਪਾਟ ਲੱਗ ਗਿਆ ਤੇ ਉਹ ਕੁਝ ਹੀ ਘੰਟਿਆਂ ਵਿਚ ਆਮ ਤੋਂ ਖਾਸ ਆਦਮੀ ਬਣ ਗਏ। ਉਨ੍ਹਾਂ ਨੂੰ ਜਦੋਂ ਲਾਟਰੀ ਨਿਕਲਣ ਦਾ ਪਤਾ ਲੱਗਿਆ ਤਾਂ ਉਹ ਕਾਫੀ ਹੈਰਾਨ ਹੋਣ ਦੇ ਨਾਲ ਡਰ ਵੀ ਗਏ। ਸ਼ੇਖ ਨੇ ਹੀਰਾ ਸ਼ਕਤੀਗੜ੍ਹ ਪੁਲਿਸ ਸਟੇਸ਼ਨ ਵਿਚ ਪੁਲਿਸ ਤੋਂ ਸਲਾਹ ਲੈਣ ਵੀ ਗਏ। ਉਨ੍ਹਾਂ ਨੂੰ ਲਾਟਰੀ ਦਾ ਟਿਕਟ ਗੁਆਚਣ ਦਾ ਡਰ ਸੀ। ਪੁਲਿਸ ਉਨ੍ਹਾਂ ਨੂੰ ਸੁਰੱਖਿਅਤ ਲੈ ਕੇ ਘਰ ਆਈ ਤੇ ਘਰ ਦੇ ਬਾਹਰ ਕੁਝ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ। Also Read: ਸਟੇਜ 'ਤੇ ਕਰੇਨ ਤੋਂ ਐਂਟਰੀ ਦੌਰਾਨ ਟੁੱਟੀ ਝੂਲੇ ਦੀ ਰੱਸੀ, 18 ਫੁੱਟ ਦੀ ਉਚਾਈ ਤੋਂ ਡਿੱਗੇ ਲਾੜਾ-ਲਾੜੀ (ਵੀਡੀਓ) ਸ਼ੇਖ ਰਸ਼ੀਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਕਾਫੀ ਸਮੇਂ ਤੋਂ ਬੀਮਾਰ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਲਾਜ ਵਿਚ ਕਾਫੀ ਪੈਸਿਆਂ ਦੀ ਲੋੜ ਸੀ ਪਰ ਪੈਸੇ ਨਾ ਹੋਣ ਦੇ ਕਾਰਨ ਠੀਕ ਤਰ੍ਹਾਂ ਇਲਾਜ ਨਹੀਂ ਹੋ ਪਾ ਰਿਹਾ ਸੀ। ਹੁਣ ਜਦੋਂ ਉਨ੍ਹਾਂ ਕੋਲ ਪੈਸੇ ਆ ਜਾਣਗੇ ਤਾਂ ਮੈਂ ਮਾਂ ਦਾ ਇਲਾਜ ਚੰਗੀ ਤਰ੍ਹਾਂ ਕਰਵਾਉਂਗਾ। ਉਹ ਕਹਿਦੇ ਹਨ ਕਿ ਹੁਣ ਮੈਨੂੰ ਵਿਸ਼ਵਾਸ ਹੈ ਕਿ ਮਾਂ ਦਾ ਇਲਾਜ ਜਲਦੀ ਠੀਕ ਹੋ ਜਾਵੇਗੀ। ਸ਼ੇਖ ਕਹਿੰਦੇ ਹਨ ਕਿ ਉਹ ਅਕਸਰ ਲਾਟਰੀ ਖਰੀਦਦੇ ਰਹਿੰਦੇ ਸਨ। ਹਮੇਸ਼ਾ ਸੁਪਨਾ ਦੇਖਦਾ ਸੀ ਕਿ ਮੇਰਾ ਜੈਕਪਾਟ ਲੱਗੇਗਾ।

10d4

ਨਵੀਂ ਦਿੱਲੀ- ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਅੱਜ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜਨਰਲ ਬਿਪਿਨ ਰਾਵਤ ਦੇ ਸਲਾਹਕਾਰ ਬ੍ਰਿਗੇਡੀਅਰ ਐੱਲ.ਐੱਸ.ਲਿੱਦੜ ਦਾ ਅੰਤਿਮ ਸੰਸਕਾਰ ਕੁਝ ਹੀ ਦੇਰ ਵਿਚ ਦਿੱਲੀ ਕੈਂਟ ਵਿੱਚ ਕੀਤਾ ਜਾਵੇਗਾ। Also Read: ਦੱਖਣੀ ਮੈਕਸੀਕੋ 'ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 49 ਪ੍ਰਵਾਸੀਆਂ ਦੀ ਮੌਤ Delhi: Defence Minister Rajnath Singh pays tribute to Brig LS Lidder at Brar Square, Delhi Cantt.#TamilNaduChopperCrash pic.twitter.com/aDfOrWtu3m — ANI (@ANI) December 10, 2021 ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਬ੍ਰਿਗੇਡੀਅਰ ਲਿੱਦੜ ਨੂੰ ਤਿੰਨੋਂ ਥਲ ਸੈਨਾ ਮੁਖੀਆਂ, ਹਰਿਆਣਾ ਦੇ ਮੁੱਖ ਮੰਤਰੀ, ਐਨਐਸਏ ਅਜੀਤ ਡੋਵਾਲ, ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ। ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦੜ ਨੇ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਸੇਵਾਵਾਂ ਨਿਭਾਈਆਂ। ਚੀਨ ਨਾਲ ਲੱਗਦੀ ਸਰਹੱਦ 'ਤੇ ਬਿਹਤਰ ਰਣਨੀਤੀ ਬਣਾਉਣ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮ ਲਈ ਰਣਨੀਤੀ ਬਣਾਉਣ 'ਚ ਉਨ੍ਹਾਂ ਦਾ ਸਹਿਯੋਗ ਅਹਿਮ ਸੀ। ਉਹ ਕਰੀਬ ਡੇਢ ਸਾਲ ਤੱਕ CDS ਜਨਰਲ ਬਿਪਿਨ ਰਾਵਤ ਦੇ ਫੌਜੀ ਸਲਾਹਕਾਰ ਰਹੇ। ਉਨ੍ਹਾਂ ਦੀ ਇੱਕ ਬੇਟੀ ਹੈ। ਅੱਜ ਦ...