LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Latest News: ਮੌਜ-ਮਸਤੀ ਦੀ ਯਾਤਰਾ ਅਚਾਨਕ ਹੋ ਗਈ ਖੌਫਨਾਕ, ਹੋਟਲ 'ਚ ਕੁੜੀਆਂ ਨੂੰ ਮਿਲਿਆ ਕੁਝ ਅਜਿਹਾ

camera65

Viral News: ਪਹਿਲਾਂ ਜਦੋ ਲੋਕ ਬਾਹਰ ਘੁੰਮਣ ਲਈ ਜਾਂਦੇ ਸੀ ਤਾਂ ਜ਼ਿਆਦਾਤਰ ਹੋਟਲ ਵਿੱਚ ਰਹਿਣਾ ਪਸੰਦ ਕਰਦੇ ਸੀ ਪਰ ਅੱਜਕੱਲ ਕੁਝ ਲੋਕ ਹੁਣ ਕਿਰਾਏ ਦੇ ਘਰ ਅਤੇ ਹੋਮਸਟੇ ਦੇ ਰੁਝਾਨ ਵੱਲ ਵੱਧ ਰਹੇ ਹਨ। ਹਾਲਾਂਕਿ ਇਹ ਹੋਟਲ ਨਾਲੋਂ ਸਸਤਾ ਹੋ ਸਕਦਾ ਹੈ ਪਰ ਹਾਲ ਹੀ ਵਿੱਚ ਇੱਕ ਔਰਤ ਨੇ ਪਾਇਆ ਕਿ ਇਹ ਕਿੰਨਾ ਜੋਖਮ ਭਰਿਆ ਵੀ ਹੋ ਸਕਦਾ ਹੈ। 

ਅਜਿਹਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ 26 ਸਾਲਾ ਕੈਨੇਡੀ ਕੈਲਵੇਲ ਨਾਲ ਜੋ ਹੋਇਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਉਸ ਨੂੰ ਅਤੇ ਉਸ ਦੇ ਸਾਰੇ ਦੋਸਤਾਂ ਨੂੰ ਡਰਾ ਦਿੱਤਾ ਜਦੋਂ ਉਹ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ 14 ਦੋਸਤਾਂ ਨਾਲ ਪਿਕਨਿਕ 'ਤੇ ਗਈ ਸੀ। ਉਸਨੂੰ ਘਰ ਰਹਿੰਦੇ ਇੱਕ ਅਜੀਬ ਸ਼ੱਕ ਹੋਇਆ। ਅਜਿਹੇ 'ਚ ਕੁੜੀ ਨੇ ਫਲੈਸ਼ ਲਾਈਟਾਂ ਨਾਲ ਘਰ ਦੇ ਹਰ ਕੋਨੇ 'ਚ ਖੋਜ ਕਰਨੀ ਸ਼ੁਰੂ ਕਰ ਦਿੱਤੀ। 

ਸ਼ਾਵਰਹੈੱਡ, ਪਿਕਚਰ ਫਰੇਮ ਤੋਂ ਲੈ ਕੇ ਦਰਵਾਜ਼ੇ ਦੇ ਤਾਲੇ ਤੱਕ ਹਰ ਜਗ੍ਹਾ ਤਲਾਸ਼ੀ ਲੈਣ ਤੋਂ ਬਾਅਦ ਬਾਥਰੂਮ 'ਚ ਜੋ ਮਿਲਿਆ, ਉਹ ਦੇਖ ਕੇ ਲੜਕੀਆਂ ਹੈਰਾਨ ਰਹਿ ਗਈਆਂ। ਦਰਅਸਲ ਵਿੱਚ ਘਰ ਦੇ ਬਾਥਰੂਮ ਵਿੱਚ ਇੱਕ ਪਲੱਗ ਸਾਕੇਟ ਵਿੱਚ ਇੱਕ ਛੋਟਾ ਕੈਮਰਾ ਸੀ। ਡਰੀਆਂ ਕੁੜੀਆਂ ਦੀ ਹਾਲਤ ਇਹ ਜਾਣ ਕੇ ਵਿਗੜ ਗਈ ਕਿ ਕਿਸੇ ਨੇ ਉਨ੍ਹਾਂ ਦੇ ਬਾਥਰੂਮ ਵਿੱਚ ਨਹਾਉਣ ਦੀ ਵੀਡੀਓ ਬਣਾ ਲਈ ਹੈ। 

ਕੈਨੇਡੀਅਨ ਕੁੜੀ ਵੱਲੋਂ ਦੱਸਿਆ ਗਿਆ ਕਿ ਉਸ ਦੀ ਇੱਕ ਦੋਸਤ ਨੇ ਥੋੜੇ ਸਮਾਂ ਪਹਿਲਾਂ ਹੀ ਟਿਕਟੋਕ 'ਤੇ ਵੀਡੀਓ ਦੇਖੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਗੁਪਤ ਕੈਮਰੇ ਕਿੰਨੇ ਛੋਟੇ ਹੋ ਸਕਦੇ ਹਨ। ਇਸ ਤੋਂ ਬਾਅਦ ਅਸੀਂ ਫੈਸਲਾ (Hidden Camera In Bathroom)  ਕੀਤਾ ਕਿ ਜਿਸ ਘਰ ਵਿਚ ਅਸੀਂ ਰਹਿ ਰਹੇ ਹਾਂ, ਉਸ ਦੀ ਜਾਂਚ ਕੀਤੀ ਜਾਵੇ। ਕੈਮਰਾ ਸਾਨੂੰ ਮਿਲਿਆ ਉਸਦਾ ਮੂੰਹ ਟਾਇਲਟ ਸੀਟ ਅਤੇ ਸ਼ਾਵਰ ਹੈਡ ਵੱਲ ਸੀ। 

ਅਸੀਂ ਤੁਰੰਤ ਪੁਲਸ ਨੂੰ ਫੋਨ ਕੀਤਾ ਤਾਂ ਪੁਲਸ ਨੇ ਆ ਕੇ ਘਰ ਦੀ ਚੈਕਿੰਗ ਕੀਤੀ। ਹਾਲਾਂਕਿ ਜਾਇਦਾਦ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੇ ਇਹ ਕੈਮਰੇ ਨਹੀਂ ਲਗਾਏ ਹਨ। ਉਸਨੇ ਕਿਹਾ- ਮੈਂ ਇਹ ਕੈਮਰਾ ਨਹੀਂ ਲਗਾਏ ਹਨ ਇਹ ਕੈਮਰਾ ਜਰੂਰ ਸਾਡੇ ਆਉਣ ਤੋਂ ਪਹਿਲਾਂ ਆਏ ਕਿਸੇ ਗੈਸਟ ਵੱਲੋਂ ਲਗਾਏ ਗਏ ਹਨ। ਕੈਨੇਡੀ ਨੇ ਕਿਹਾ- ਅਸੀਂ ਬਾਲ ਬਾਲ ਬਚ ਗਏ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਕਾਰਨ ਅਜਿਹਾ ਕੈਮਰਾ ਹਟਾ ਦਿੱਤਾ ਗਿਆ ਜੋ ਇੱਥੇ ਆਉਣ ਵਾਲੇ ਲੋਕਾਂ ਲਈ ਖਤਰਨਾਕ ਹੋ ਸਕਦਾ ਸੀ। 

In The Market