ਮਸ਼ਹੂਰ ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ ਉਤੇ ਅਜਿਹੀ ਹਰਕਤ ਕਰ ਦਿੱਤੀ ਕਿ ਸੋਸ਼ਲ ਮੀਡੀਆ ਯੂਜ਼ਰਜ਼ ਨੇ ਅਦਾਕਾਰਾ ਦੀ ਖਿਚਾਈ ਕਰ ਦਿੱਤੀ ਹੈ। ਇਸ ਹਰਕਤ ਕਾਰਨ ਅਦਾਕਾਰਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਸਾਰਾ ਅਕਸਰ ਛਾਈ ਰਹਿੰਦੀ ਹੈ। ਇਸ ਵਿਚਾਲੇ ਅਦਾਕਾਰਾ ਦਾ ਕਈ ਅਜਿਹੇ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਦਰਅਸਲ, ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ 'ਤੇ ਹੈਰਾਨ ਕਰਨ ਵਾਲਾ ਵੀਡੀਓ ਸ਼ੇਅਰ ਕੀਤਾ ਹੈ। ਅਦਾਕਾਰਾ ਦੇ ਚਿਹਰੇ ‘ਤੇ ਜ਼ਖਮਾਂ ਦੇ ਨਿਸ਼ਾਨ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰ ਚਿੰਤਾ ਜ਼ਾਹਿਰ ਕਰ ਰਹੇ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਸਾਰਾ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਅਸਲ 'ਚ ਜਦੋਂ ਇਸ ਵੀਡੀਓ ਨੂੰ ਪੂਰਾ ਵੇਖਿਆ ਗਿਆ ਤਾਂ ਪ੍ਰਸ਼ੰਸਕਾਂ ਨੇ ਇਸ 'ਤੇ ਆਪਣਾ ਗੁੱਸਾ ਵੀ ਜ਼ਾਹਿਰ ਕੀਤਾ। ਇੱਕ ਯੂਜ਼ਰ ਨੇ ਸਾਰਾ ਦੀ ਇਸ ਹਰਕਤ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ''ਮਾਨਸਿਕ ਸਿਹਤ ਮਹੱਤਵਪੂਰਨ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਨਾਲ ਸਭ ਕੁਝ ਠੀਕ ਹੈ। ਅਸੀਂ ਤੁਹਾਡੇ ਨਾਲ ਹਾਂ ਸਾਰਾ। ਕਿਰਪਾ ਕਰਕੇ ਆਪਣੇ ਆਪ ਨੂੰ ਕਿਸੇ ਮਨੋਵਿਗਿਆਨੀ ਤੋਂ ਜਾਂਚ ਕਰਵਾਓ।'' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ- ''ਫ਼ੇਰ ਕਹਿੰਦੇ ਸਨੂਪ ਕੁੱਤਾ ਗਾਲਾ ਕੱਢਦਾ...
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿਚ ਸੁਨੰਦਾ ਸ਼ਰਮਾ ਪਾਕਿਸਤਾਨੀ ਮਸ਼ਹੂਰ ਗਾਇਕਾ ਨਸੀਬੋ ਲਾਲ ਨੂੰ ਗੀਤ ਗਾ ਕੇ ਸੁਣਾ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਗਾਇਕਾ ਨੇ ਨਸੀਬੋ ਲਾਲ ਨੂੰ ਟੈਗ ਕਰਦੇ ਹੋਏ ਲਿਖਿਆ 'ਪਤਾ ਨਹੀਂ ਕਿੱਥੋਂ ਹਿੰਮਤ ਆਈ ਮੇਰੇ 'ਚ ਨਸੀਬੋ ਲਾਲ ਜੀ ਦੇ ਸਾਹਮਣੇ ਗਾਉਣ ਦੀ। ਗਲਤੀਆਂ ਵੱਡੀਆਂ ਕਰਨ ਲੱਗ ਗਈ ਆਂ ਹੁਣ ਮੈਂ'। ਸੁਨੰਦਾ ਸ਼ਰਮਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ 'ਤੇ ਫੈਨਜ਼ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨੀਂ ਗਾਇਕਾ ਨਸੀਬੋ ਨਾਲ ਸਟੇਜ 'ਤੇ ਵੀ ਉਨ੍ਹਾਂ ਨਾਲ ਨੱਚਦੀ ਹੋਈ ਨਜ਼ਰ ਆਈ ਸੀ।ਦੱਸਦੇਈਏ ਕਿ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸ਼ੇਅਰੋ ਸ਼ਾਇਰੀ ਕਰਦਿਆਂ, ਗਾਇਕੀ ਦੀਆਂ ਤੇ ਹੋਰ ਕਈ ਵੀਡੀਓਜ਼ ਸੋਸ਼ਲ ਮੀਡੀਆ ਉਤੇ ਅਪਲੋਡ ਕਰਦੇ ਰਹਿੰਦੇ ਹਨ। ਉੱਥੇ ਹੀ ਉਹ ਕਿਚਨ 'ਚ ਵੀ ਹੱਥ ਅਜ਼ਮਾਉਂਦੀ ਹੋਈ ਦਿਖਾਈ ਦਿੰਦੇ ਹਨ। View this post on Instagram A post shared by...
ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਬਾਥਰੂਮ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਕਾਰਨ ਅਦਾਕਾਰਾ ਸੁਰਖੀਆਂ ਵਿਚ ਆ ਗਈ ਹੈ। ਅਦਾਕਾਰਾ ਦੇ ਬਾਥਰੂਮ ਵਿਚ ਕੈਮਰਾ ਲਾਇਆ ਗਿਆ ਤੇ ਫਿਰ ਵੀਡੀਓ ਵਾਇਰਲ ਕਰ ਦਿੱਤੀ ਗਈ। ਇਸ ਤੋਂ ਬਾਅਦ ਉਰਵਸ਼ੀ ਦੀ ਆਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਆਪਣੇ ਮੈਨੇਜਰ ਉਤੇ ਗੁੱਸਾ ਕੱਢ ਰਹੀ ਹੈ। ਕਈ ਯੂਜ਼ਰਸ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੇ ਹਨ, ਜਿਸ 'ਚ ਇਕ ਮਸ਼ਹੂਰ ਫੋਟੋਗ੍ਰਾਫਰ ਦਾ ਇੰਸਟਾਗ੍ਰਾਮ ਅਕਾਊਂਟ ਵੀ ਸ਼ਾਮਲ ਹੈ। ਇਸ ਵੀਡੀਓ ਨੂੰ ਲੈ ਕੇ ਕੁਝ ਯੂਜ਼ਰਜ਼ ਕਹਿ ਰਹੇ ਹਨ ਕਿ ਕਿਸੇ ਦੀ ਨਿੱਜੀ ਵੀਡੀਓ ਨੂੰ ਇਸ ਤਰ੍ਹਾਂ ਸ਼ੇਅਰ ਕਰਨਾ ਨਿਯਮਾਂ ਦੇ ਖਿਲਾਫ ਹੈ, ਉਥੇ ਹੀ ਕੁਝ ਨੇਟਿਜ਼ਨ ਇਸ ਨੂੰ ਪੀਆਰ ਸਟੰਟ ਵੀ ਕਹਿ ਰਹੇ ਹਨ।ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਰਵਸ਼ੀ ਦੀ ਇਕ ਆਡੀਓ ਕਲਿੱਪ ਵੀ ਵਾਇਰਲ ਹੋਣ ਲੱਗੀ ਹੈ, ਜਿਸ 'ਚ ਉਹ ਆਪਣੇ ਮੈਨੇਜਰ 'ਤੇ ਗੁੱਸੇ ਕਰਦੀ ਨਜ਼ਰ ਆ ਰਹੀ ਹੈ। ਰਿਕਾਰਡਿੰਗ 'ਚ ਉਰਵਸ਼ੀ ਨੂੰ ਆਪਣੇ ਮੈਨੇਜਰ ਤੋਂ ਪੁੱਛਦਿਆਂ ਸੁਣਿਆ ਜਾ ਸਕਦਾ ਹੈ, 'ਕੀ ਤੁਸੀਂ ਵੀਡੀਓ ਦੇਖਿਆ ਹੈ? ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਚੀਜ਼ਾਂ ਕਿਵੇਂ ਬਾਹਰ ਆ ਰਹੀਆਂ ਹਨ? ਮੈਨੂੰ ਤੁਰੰਤ ਕਾਲ 'ਤੇ ਉਸ ਨਾਲ ਗੱਲ ਕਰਨ ਦੀ ਲੋੜ ਹੈ। View this post on Instagram A post shared by Manav Manglani (@manav.manglani) ਇਸ ਤੋਂ ਬਾਅਦ ਉਨ੍ਹਾਂ ਦੇ ਮੈਨੇਜਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਭਿਨੇਤਰੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਉਹ ਸਮਝਦਾ ਹੈ ਕਿ 'ਇਹ ਇਕ ਦੁਖਦਾਈ ਸਥਿਤੀ ਹੈ', ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਗੱਲ ਕਰਨੀ ਚਾਹੀਦੀ ਹੈ ਅਤੇ ਕਾਲ 'ਤੇ ਗੱਲ ਕਰਨ ਤੋਂ ਬਚਣਾ ਚਾਹੀਦਾ ਹੈ।ਇਸ ਦੇ ਨਾਲ ਹੀ ਜਦੋਂ ਉਰਵਸ਼ੀ ਰੌਤੇਲਾ ਨੇ ਆਪਣੇ ਮੈਨੇਜਰ ਨੂੰ ਪੁੱਛਿਆ ਕਿ ਉਸ ਨੂੰ ਕਾਲ 'ਤੇ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਤਾਂ ਉਸ ਦੇ ਮੈਨੇਜਰ ਕੋਲ ਕੋਈ ਸਪੱਸ਼ਟ ਜਵਾਬ ਨਹੀਂ ਸੀ। ਉਸ ਸਮੇਂ ਉਹ ਸ਼ਾਂਤ ਨਜ਼ਰ ਆ ਰਿਹਾ ਸੀ। ਹੁਣ ਸਵਾਲ ਉੱਠ ਰਹੇ ਹਨ ਕਿ ਕੀ ਉਰਵਸ਼ੀ ਦਾ ਫੋਨ ਵੀ ਟੈਪ ਹੋ ਰਿਹਾ ਹੈ? ਖੈਰ, ਸੱਚ ਜੋ ਵੀ ਹੋਵੇ, ਉਹ ਜਲਦੀ ਹੀ ਸਾਹਮਣੇ ਆ ਜਾਵੇਗਾ।...
Canada News : ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਇਸ ਵੇਲੇ ਫੁੱਲ ਚੜਾਈ ਹੈ। ਫਿਲਮ ਇੰਡਸਟਰੀ ਵਿਚ ਤੂਤੀ ਬੋਲ ਰਹੀ ਹੈ। ਇਕ ਤੋਂ ਬਾਅਦ ਇਕ ਫਿਲਮ ਹਿੱਟ ਹੋ ਰਹੀ ਹੈ। ਗੀਤਾਂ ਵਿਚ ਧਮਾਲ ਪਾਈ ਪਈ ਹੈ। ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾ ਰਹੇ ਹਨ। ਸ਼ੋਅ ਹਾਊਸ ਫੁੱਲ ਜਾ ਰਹੇ ਹਨ। ਦਿਲਜੀਤ ਦੇ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਪ੍ਰਸ਼ੰਸਕ ਹਨ।ਦਿਲਜੀਤ ਦੋਸਾਂਝ ਅੱਜ-ਕੱਲ੍ਹ ਇੱਕ ਸੰਗੀਤ ਸਮਾਰੋਹ ਲਈ ਟੋਰਾਂਟੋ, ਕੈਨੇਡਾ ਗਏ ਹੋਏ ਹਨ। ਰੋਜਰਸ ਸੈਂਟਰ 'ਚ ਪਰਫਾਰਮ ਕਰ ਰਹੇ ਦਿਲਜੀਤ ਨੂੰ ਮਿਲਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਹੁੰਚੇ। ਦਰਅਸਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੇ ਕੰਸਰਟ ਲਈ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਾਇਕ ਨੂੰ ਹੱਥ ਜੋੜ ਸਤਿ ਸ੍ਰੀ ਅਕਾਲ ਬੁਲਾਈ ਤੇ ਘੁੱਟ ਕੇ ਜੱਫੀ ਪਾਈ।ਪ੍ਰਧਾਨ ਮੰਤਰੀ ਟਰੂਡੋ ਅਤੇ ਦਿਲਜੀਤ ਦੋਸਾਂਝ ਦੋਵਾਂ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਟਰੂਡੋ ਨੇ ਲਿਖਿਆ, "ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਗਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਰਿਹਾ ਹੈ।' View this post on Instagram A post shared by DILJIT DOSANJH (@diljitdosanjh) ...
Entertainment News : ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਅਨੰਤ ਅੰਬਾਨੀ ਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਦਾ 12 ਜੁਲਾਈ ਨੂੰ ਵਿਆਹ ਹੋਣ ਵਾਲਾ ਹੈ। ਇਸ ਵਿਚਾਲੇ ਉਨ੍ਹਾਂ ਦੇ ਸੰਗੀਤ ਸਮਾਗਮ ਵਿਚ ਰੰਗ ਬੰਨ੍ਹਣ ਲਈ ਮਸ਼ਹੂਰ ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਸ਼ੁੱਕਰਵਾਰ ਸਵੇਰੇ ਲਾਸ ਏਂਜਲਸ ਤੋਂ ਮੁੰਬਈ ਪਹੁੰਚ ਗਏ। 'ਬੇਬੀ', 'ਸੌਰੀ', 'ਲਵ ਯੂਅਰਸੈਲ' ਅਤੇ 'ਬੁਆਏਫ੍ਰੈਂਡ' ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਜਸਟਿਨ ਬੀਬਰ ਸੰਗੀਤ ਸਮਾਗਮ 'ਚ ਪਰਫਾਰਮ ਕਰਨਗੇ। ਮੁੰਬਈ ਏਅਰਪੋਰਟ ਤੋਂ ਬਾਹਰ ਆ ਰਹੇ ਅੰਤਰਰਾਸ਼ਟਰੀ ਗਾਇਕ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਬੀਬਰ ਇੱਥੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਦੇ ਹਿੱਸੇ ਵਜੋਂ ਹੋਣ ਵਾਲੇ ਕੰਸਰਟ ’ਚ ਪਰਫਾਰਮ ਕਰ ਸਕਦਾ ਹੈ। ਬੀਬਰ ਇਸ ਤੋਂ ਪਹਿਲਾਂ 2017 ’ਚ ਆਪਣੇ ਪਹਿਲੇ ਕੰਸਰਟ ਲਈ ਭਾਰਤ ਆਇਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਸਥਾਨਕ ਪੁਲਿਸ ਅਧਿਕਾਰੀਆਂ ਅਤੇ ਆਪਣੀ ਟੀਮ ਨਾਲ ਮੁੰਬਈ ਦੇ ਕਾਲੀਨਾ ਹਵਾਈ ਅੱਡੇ ਤੋਂ ਰਵਾਨਾ ਹੁੰਦੇ ਦੇਖਿਆ ਗਿਆ। ਦੋ ਵਾਰ 'ਗ੍ਰੈਮੀ' ਐਵਾਰਡ ਹਾਸਲ ...
ਮਸ਼ਹੂਰ ਅਦਾਕਾਰਾ ਹਿਨਾ ਖਾਨ ਕੈਂਸਰ ਤੋਂ ਪੀੜਤ ਹੈ। ਉਹ ਤੀਜੀ ਸਟੇਜ ਦੇ ਕੈਂਸਰ ਵਿਰੁੱਧ ਲੜਾਈ ਲੜ ਰਹੀ ਹੈ। ਇਸ ਬਾਰੇ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ। ਉਦੋਂ ਤੋਂ ਹੀ ਹਿਨਾ ਸੋਸ਼ਲ ਮੀਡੀਆ 'ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਿਨਾ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।ਵੀਡੀਓ ਵਿੱਚ ਹਿਨਾ ਖੁਦ ਆਪਣੇ ਲੰਬੇ ਵਾਲਾਂ ਨੂੰ ਕੱਟ ਰਹੀ ਹੈ, ਕਿਉਂਕਿ ਕੈਂਸਰ ਵਿੱਚ ਕੀਮੋਥੈਰੇਪੀ ਦੌਰਾਨ ਵਾਲ ਡਿੱਗਦੇ ਹਨ। ਇਸ ਦੌਰਾਨ ਉਸ ਦੀ ਮਾਂ ਵੀ ਕਾਫੀ ਭਾਵੁਕ ਹੁੰਦੀ ਨਜ਼ਰ ਆਈ। ਵੀਡੀਓ 'ਚ ਤੁਸੀਂ ਦੇਖੋਂਗੇ ਕਿ ਹਿਨਾ ਕੁਰਸੀ 'ਤੇ ਬੈਠੀ ਹੈ ਅਤੇ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਉਹ ਨਾ ਰੋਣ, ਉਹ ਸਿਰਫ ਆਪਣੇ ਵਾਲ ਕੱਟ ਰਹੀ ਹੈ। ਉਹ ਫੇਰ ਆਉਣਗੇ, ਤੁਸੀਂ ਵੀ ਕਈ ਵਾਰ ਵਾਲ ਕੱਟੇ ਤੇ ਉਹ ਫੇਰ ਆਏ ਨੇ ਨਾ, ਮੇਰੇ ਵੀ ਆਉਣਗੇ। ਹਾਲਾਂਕਿ ਇਸ ਦੌਰਾਨ ਉਸਦੀ ਮਾਂ ਰੋ ਰਹੀ ਹੈ। ਫਿਰ ਹਿਨਾ ਦੇ ਬੁਆਏਫ੍ਰੈਂਡ ਰੌਕੀ ਦੀ ਆਵਾਜ਼ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ਚਲੋ ਆਂਟੀ, ਹੁਣ ਰੋਣਾ ਨਾ। ਉਹ ਫਿਰ ਕਹਿੰਦੀ ਹੈ ਕਿ ਮੈਂ ਪ੍ਰਾਰਥਨਾ ਕਰ ਰਹੀ ਹਾਂ। ਜੋ ਲੋਕ ਹਿਨਾ ਦੇ ਵਾਲ ਕੱਟਣ ਆਉਂਦੇ ਹਨ, ਉਹ ਹਿਨਾ ਨੂੰ ਵਾਲਾਂ ਦੀ ਪਹਿਲੀ ਪਰਤ ਕੱਟਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਹਿਨਾ ਆਪਣੇ ਵਾਲ ਕੱਟਦੀ ਹੈ ਅਤੇ ਫਿਰ ਉਹ ਹੇਅਰ ਸਟਾਈਲ ਬਣਾਉਂਦੀ ਹੈ। View this post on Instagram A post shared by...
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ 'ਡਿਲੈਮਾ' ਬ੍ਰਿਟਿਸ਼ ਗਾਇਕ ਸਟੀਫਲਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲਨ ਡੌਨ ਇਸ ਵਿੱਚ ਮੁੱਖ ਗਾਇਕ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂ ਕਿ ਇਸ ਵਿੱਚ ਮੂਸੇਵਾਲਾ ਦੀਆਂ ਕੁਝ ਲਾਈਨਾਂ ਜੋੜੀਆਂ ਗਈਆਂ ਹਨ।ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸੇ ਵਿੱਚ ਫਿਲਮਾਇਆ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਇਹ ਪੂਰਾ ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਸਟੀਫਲਨ ਡੌਨ ਪੰਜਾਬ ਆਈ ਸੀ। ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ 'ਚ ਰਹੀ। ਸਟੀਫਲਨ ਨੇ ਆਪਣੇ ਗੀਤ ਵਿੱਚ ਪੰਜਾਬ ਟੂਰ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਪੂਰੇ ਗੀਤ ਨੂੰ ਇਸ ਤਰ੍ਹਾਂ ਫਿਲਮਾਇਆ ਗਿਆ ਹੈ ਕਿ ਮੂਸੇਵਾਲਾ ਲਈ ਇਨਸਾਫ ਦੀ ਮੰਗ ਦੁਨੀਆ ਤੱਕ ਪਹੁੰਚ ਸਕੇ। ਗੀਤ ਵਿੱਚ AI ਨਾਲ ਵਿਖਾਇਆ ਸਿੱਧੂ ਮੂਸੇਵਾਲਾ, ਉਨ੍ਹਾਂ ਦੇ ਪਿਤਾ ਵੀ ਵੀਡੀਓ ਵਿਚ ਦਿਖੇਸਟੀਫਲਨ ਅਤੇ ਮੂਸੇਵਾਲਾ ਦੀ ਟੀਮ ਨੇ ਇਸ ਗੀਤ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੀ ਕੀਤੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦਿਆਂ ਸਟੀਫਲਨ ਦੇ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਦੂਜੇ ਗੀਤ ਵਿੱਚ ਸਟੀਫਲਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਬੇਟੇ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ 'ਡਿਲੈਮਾ' ਬ੍ਰਿਟਿਸ਼ ਗਾਇਕ ਸਟੀਫਲਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲਨ ਡੌਨ ਇਸ ਵਿੱਚ ਮੁੱਖ ਗਾਇਕ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂ ਕਿ ਇਸ ਵਿੱਚ ਮੂਸੇਵਾਲਾ ਦੀਆਂ ਕੁਝ ਲਾਈਨਾਂ ਜੋੜੀਆਂ ਗਈਆਂ ਹਨ।ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸੇ ਵਿੱਚ ਫਿਲਮਾਇਆ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਇਹ ਪੂਰਾ ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਸਟੀਫਲਨ ਡੌਨ ਪੰਜਾਬ ਆਈ ਸੀ। ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ 'ਚ ਰਹੀ। ਸਟੀਫਲਨ ਨੇ ਆਪਣੇ ਗੀਤ ਵਿੱਚ ਪੰਜਾਬ ਟੂਰ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਪੂਰੇ ਗੀਤ ਨੂੰ ਇਸ ਤਰ੍ਹਾਂ ਫਿਲਮਾਇਆ ਗਿਆ ਹੈ ਕਿ ਮੂਸੇਵਾਲਾ ਲਈ ਇਨਸਾਫ ਦੀ ਮੰਗ ਦੁਨੀਆ ਤੱਕ ਪਹੁੰਚ ਸਕੇ। ਗੀਤ ਵਿੱਚ AI ਨਾਲ ਵਿਖਾਇਆ ਸਿੱਧੂ ਮੂਸੇਵਾਲਾ, ਉਨ੍ਹਾਂ ਦੇ ਪਿਤਾ ਵੀ ਵੀਡੀਓ ਵਿਚ ਦਿਖੇਸਟੀਫਲਨ ਅਤੇ ਮੂਸੇਵਾਲਾ ਦੀ ਟੀਮ ਨੇ ਇਸ ਗੀਤ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੀ ਕੀਤੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦਿਆਂ ਸਟੀਫਲਨ ਦੇ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਦੂਜੇ ਗੀਤ ਵਿੱਚ ਸਟੀਫਲਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਬੇਟੇ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।
ਸੋਨਾਕਸ਼ੀ ਸਿਨਹਾ ਤੇ ਜਹੀਰ ਇਕਬਾਲ ਨੇ ਐਤਵਾਰ ਨੂੰ ਵਿਆਹ ਕਰ ਲਿਆ ਹੈ। ਕਪਲ ਨੇ ਦੁਪਹਿਰ ਵਿਚ ਰਜਿਸਟਰਡ ਮੈਰਿਜ ਕੀਤੀ ਤੇ ਦੇਰ ਰਾਤ ਮੁੰਬਈ ਦੇ ਦਾਦਰ ਸਥਿਤ ਸ਼ਿਲਪਾ ਸ਼ੇਟੀ ਦੇ ਰੈਸਟੋਰੈਂਟ ਬੈਸਟੀਅਨ ਵਿਚ ਰਿਸੈਪਸ਼ਨ ਪਾਰਟੀ ਹੋਸਟ ਕੀਤੀ।ਇਸ ਪਾਰਟੀ ਦੇ ਕਈ ਇਨਸਾਈਡ ਵੀਡੀਓਜ਼ ਸੋਸ਼ਲ ਮੀਡੀਆ ਉਤੇ ਵਾਇਰਲ ਹਨ। ਇਥੇ ਕਪਲ ਨੇ ਕੇਕ ਕੱਟ ਕਰ ਕੇ ਸੈਲੀਬਰੇਟ ਕੀਤਾ। ਦੋਵਾਂ ਨੇ 'ਦਬੰਗ' ਦੇ ਗੀਤ ਤੇਰੇ ਮਸਤ ਮਸਤ ਦੋ ਨੈਨ.. ਉਤੇ ਰੋਮਾਂਟਿਕ ਡਾਂਸ ਵੀ ਕੀਤਾ। ਹਨੀ ਸਿੰਘ ਨੇ ਕੀਤਾ ਸੋਨਾਕਸ਼ੀ ਸਿਨਹਾ ਲਈ ਪਰਫਾਰਮਆਪਣੀ ਬੈਸਟ ਫਰੈਂਡ ਸੋਨਾਕਸ਼ੀ ਦੀ ਰਿਸੈਪਸ਼ਨ ਪਾਰਟੀ ਵਿਚ ਪਹੁੰਚੇ ਰੈਪਰ ਹਨੀ ਸਿੰਘ ਨੇ ਵੀ ਜਮ ਕੇ ਪਰਫਾਰਮ ਕੀਤਾ। ਡੀਜੇ ਪਾਰਟੀ ਦੌਰਾਨ ਹਨੀ ਨੇ ਟੇਬਲ ਉਤੇ ਖੜ੍ਹੇ ਹੋ ਕੇ ਗਾਣਾ ਗਾਇਆ ਜਿਸ ਉਤੇ ਸੋਨਾਕਸ਼ੀ ਤੇ ਜਹੀਰ ਨੇ ਡਾਂਸ ਕੀਤਾ। ਸਹੁਰੇ ਪਹੁੰਚ ਇਮੋਸ਼ਨਲ ਹੋਈ ਸੋਨਾਕਸ਼ੀਸੋਨਾਕਸ਼ੀ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਇਮੋਸ਼ਨਲ ਨਜ਼ਰ ਆਈ। ਇਸ ਵੀਡੀਓ ਵਿਚ ਜ਼ਹੀਰ ਦੀ ਖਾਸ ਦੋਸਤ ਜੰਨਤ ਵਾਸੀ ਨੇ ਸੋਨਾਕਸ਼ੀ ਨੂੰ ਗਲੇ ਲਗਾਇਆ ਤਾਂ ਐਕਟਰੈਸ ਇਮੋਸ਼ਨਲ ਹੋ ਗਈ। ਇਸ ਦੌਰਾਨ ਸੋਨਾਕਸ਼ੀ ਦੀਆਂ ਅਖਾਂ ਵਿਚ ਹੰਝੂ ਆ ਗਏ। ਕਈ ਸੈਲੇਬਸ ਪਹੁੰਚੇ ਵਧਾਈ ਦੇਣਐਤਵਾਰ ਨੂੰ ਰਿਸੈਪਸ਼ਨ ਪਾਰਟੀ ਵਿਚ ਸੋਨਾਕਸ਼ੀ ਲਾਲ ਸਾੜੀ ਵਿਚ ਸਿੰਦੂਰ ਲਗਾ ਕੇ ਪਹੁੰਚੀ। ਉਥੇ ਜ਼ਹੀਰ ਆਫ ਵ੍ਹਾਈਟ ਡਰੈਸ ਵਿਚ ਦਿਖੇ। ਪਾਰਟੀ ਵਿਚ ਸਲਮਾਨ ਖਾਨ, ਅਨਿਲ ਕਪੂਰ, ਰੇਖਾ, ਕਾਜੋਲ, ਰਵੀਨਾ ਟੰਡਨ, ਹਨੀ ਸਿੰਘ, ਹੀਰਾਮੰਡੀ ਵੈਬਸੀਰੀਜ਼ ਦੀ ਸਟਾਰ ਕਾਸਟ ਸਮੇਤ ਕਈ ਸੈਲੇਬਸ ਪਹੁੰਚੇ ਤੇ ਜੋੜੇ ਨੂੰ ਮੁਬਾਰਕਬਾਦ ਦਿੱਤੀ। ਵਿਆਹ 'ਚ ਸੋਨਾਕਸ਼ੀ ਸਿਨਹਾ ਨੇ ਪਾਈ 44 ਸਾਲ ਪੁਰਾਣੀ ਸਾੜ੍ਹੀ ਵਿਆਹ ਦੌਰਾਨ ਸੋਨਾਕਸ਼ੀ ਨੇ ਚਿੱਟੇ ਰੰਗ ਦੀ ਸਾੜ੍ਹੀ (Sonakshi Sinha Wedding Outfit) ਪਹਿਨੀ ਸੀ। ਟ੍ਵਿਨਿੰਗ ਕਰਦਿਆਂ ਜ਼ਹੀਰ ਨੇ ਵੀ ਇਸੇ ਰੰਗ ਦਾ ਕੁਰਤਾ-ਪਜਾਮਾ ਪਾਇਆ। ਸੋਨਾਕਸ਼ੀ ਨੇ ਆਪਣੇ ਦਿਨ ਨੂੰ ਖਾਸ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਸਾਹਮਣੇ ਆਈ ਜਾਣਕਾਰੀ ਮੁਤਾਬਕ ਅਦਾਕਾਰਾ ਨੇ 44 ਸਾਲ ਪੁਰਾਣੀ ਸਾੜ੍ਹੀ ਪਾਈ। ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਦੀ ਪੋਸਟ ਮੁਤਾਬਕ, ਪੂਨਮ ਸਿਨਹਾ ਨੇ ਸ਼ਤਰੂਘਨ ਸਿਨਹਾ ਨਾਲ ਆਪਣੇ ਵਿਆਹ ਦੌਰਾਨ ਇਹ ਸਾੜ੍ਹੀ ਪਹਿਨੀ ਸੀ। ਉਨ੍ਹਾਂ ਨੇ ਇਸ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਸੋਨਾਕਸ਼ੀ ਨੇ ਆਪਣੇ ਵਿਆਹ ਵਾਲੇ ਦਿਨ ਵੀ ਇਹੀ ਸਾੜ੍ਹੀ ਪਾਈ ਸੀ।ਸੋਨਾਕਸ਼ੀ ਸਿਨਹਾ ਨੇ ਆਪਣੀ ਲੁੱਕ ਨੂੰ ਖਾਸ ਤਰੀਕੇ ਨਾਲ ਪੂਰਾ ਕਰਨ ਲਈ ਖਾਸ ਕਿਸਮ ਦੀ ਜਿਊਲਰੀ ਵੀ ਪਹਿਨੀ। ਉਸਨੇ ਕੁੰਦਨ ਦਾ ਹਾਰ, ਸੋਨੇ ਦੀਆਂ ਚੂੜੀਆਂ ਤੇ ਕੁੰਦਨ ਦੇ ਝੁਮਕੇ ਪਹਿਨੇ। ਇਸ ਜੋੜੇ ਦੀਆਂ ਖੂਬਸੂਰਤ ਤਸਵੀਰਾਂ ਨੇ ਸੋਸ਼ਲ ਮੀਡੀਆ ਯੂਜ਼ਰਜ਼ ਦਾ ਦਿਲ ਜਿੱਤ ਲਿਆ ਹੈ। 7 ਸਾਲ ਤਕ ਕੀਤਾ ਇੱਕ-ਦੂਜੇ ਨੂੰ ਡੇਟਸੋਨਾਕਸ਼ੀ ਤੇ ਜ਼ਹੀਰ ਨੇ ਸੱਤ ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਇਸ ਦਿਨ (23.06.2017) ਨੂੰ ਸ਼ੁਰੂ ਹੋਈ ਸੀ ਤੇ ਉਸੇ ਦਿਨ ਉਨ੍ਹਾਂ ਦਾ ਵਿਆਹ ਹੋਇਆ।...
ਇੰਟਰਨੈਸ਼ਨਲ ਸਟਾਰ, ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਅੱਜ ਅੰਮ੍ਰਿਤਸਰ ਪਹੁੰਚੇ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਦਿਲਜੀਤ ਦੋਸਾਂਝ ਨੇ ਸਵੇਰ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੋਢਾ ਦੇਣ ਦੀ ਸੇਵਾ ਨਿਭਾਈ। ਜ਼ਿਕਰਯੋਗ ਹੈ ਕਿ ਫ਼ਿਲਮ ਜੱਟ ਐਂਡ ਜੂਲੀਅਟ 3 ਆਉਂਦੇ ਦਿਨਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। View this post on Instagram A post shared by DILJIT DOSANJH (@diljitdosanjh) ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਲੁਧਿਆਣਾ ਸ਼ਹਿਰ ਵਿਚ ਗਏ ਸਨ। ਉਥੇ ਵੱਖ-ਵੱਖ ਥਾਵਾਂ ਉਤੇ ਗਏ। ਉਨ੍ਹਾਂ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਵੀ ਸੀ। ਇਸ ਮਗਰੋਂ ਦਿਲਜੀਤ ਦੋਸਾਂਝ ਕੁਝ ਦਿਨ ਪਹਿਲਾਂ ਚੰਡੀਗੜ੍ਹ ਆਏ ਸਨ ਅਤੇ ਉਨ੍ਹਾਂ ਨੇ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ ਸੀ। ਦਿਲਜੀਤ ਨੇ ਇਸ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਪਡੇਟ ਕੀਤਾ ਹੈ। ਦਿਲਜੀਤ ਦੁਸਾਂਝ ਸਵ...
ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 3’ 27 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਤੇ ਅਦਾਕਾਰਾ ਨੀਰੂ ਬਾਜਵਾ ਫਿਲਮ ਦੀ ਪਰਮੋਸ਼ਨ ਕਰਦੇ ਵੱਖ ਵੱਖ ਸ਼ਹਿਰਾਂ ਵਿਚ ਪਹੁੰਚ ਰਹੇ ਹਨ। ਹੁਣ ਫਿਲਮ ਦੀ ਸਟਾਰ ਕਾਸਟ ਲੁਧਿਆਣਾ ਸ਼ਹਿਰ ਵਿਚ ਪੁੱਜੀ।ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨੀਰੂ ਬਾਜਵਾ ਤੇ ਟੀਮ ਦੇ ਹੋਰ ਮੈਂਬਰਾਂ ਨਾਲ ਲੁਧਿਆਣਾ 'ਚ ਘੁੰਮਦੇ ਨਜ਼ਰ ਆ ਰਹੇ ਹਨ। ਦਰਅਸਲ, ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਘੰਟਾ ਘਰ ਖੜ੍ਹੇ ਹੋ ਕੇ ਤਸਵੀਰਾਂ ਵੀ ਕਲਿੱਕ ਕਰਵਾਈਆਂ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਉਥੇ ਕੁਲਚੇ ਛੋਲੇ ਵੀ ਖਾਦੇ। ਇਸ ਦੌਰਾਨ ਦਿਲਜੀਤ ਆਪਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਹ ਕਿਹੜੀਆਂ ਦੁਕਾਨਾਂ ਵਿਚ ਕੁਲਚੇ ਛੋਲੇ ਖਾਂਦੇ ਰਹੇ ਸਨ। ਇਸ ਦੌਰਾਨ ਇਕ ਲੋਕੇਸ਼ਨ ਉਤੇ ਪਹੁੰਚੇ ਦਿਲਜੀਤ ਦੱਸ ਰਹੇ ਹਨ ਕਿ ਉਥੇ ਇਕ ਸਿਨੇਮਾ ਸੀ ਜਦੋਂ ਜੱਟ ਐਂਡ ਜੂਲੀਅਟ 1 ਲੱਗੀ ਸੀ ਤਾਂ ਭੀੜ ਇੰਨੀ ਹੋ ਗਈ ਸੀ ਕਿ ਸਿਨੇਮਾ ਦਾ ਗੇਟ ਟੁੱਟ ਗਿਆ ਸੀ। View this post on Instagram A post shared by DILJIT DOSANJH (@diljitdosanjh) ਇਸ ਦੌਰਾਨ ਦਿਲਜੀਤ ਤੇ ਪੂਰੀ ਟੀਮ ਬਾਬਾ ਜੀ ਟੀ-ਸਟਾਲ ਵਿਖੇ ਪਹੁੰਚੇ ਤੇ ਚਾਹ ਦੀਆਂ ਚੁਸਕੀਆਂ ਦਾ ਲੁਤਫ ਵੀ ਉਠਾਇਆ। ਇਸ ਦੌਰਾਨ ਚਾਹ ਬਣਾਉਣ ਵਾਲੇ ਬਾਬਾ ਜੀ ਨੂੰ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਬੇਹੱਦ ਚੰਗਾ ਲੱਗਾ। ਇਸ ਮਗਰੋਂ ਬਾਬਾ ਜੀ ਨੇ ਦਿਲਜੀਤ ਨੂੰ ਦੁਆਵਾਂ ਦਿੱਤੀਆਂ।...
ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ 3’ 27 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਤੇ ਅਦਾਕਾਰਾ ਨੀਰੂ ਬਾਜਵਾ ਫਿਲਮ ਦੀ ਪਰਮੋਸ਼ਨ ਕਰਦੇ ਵੱਖ ਵੱਖ ਸ਼ਹਿਰਾਂ ਵਿਚ ਪਹੁੰਚ ਰਹੇ ਹਨ। ਹੁਣ ਫਿਲਮ ਦੀ ਸਟਾਰ ਕਾਸਟ ਲੁਧਿਆਣਾ ਸ਼ਹਿਰ ਵਿਚ ਪੁੱਜੀ।ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਨੀਰੂ ਬਾਜਵਾ ਤੇ ਟੀਮ ਦੇ ਹੋਰ ਮੈਂਬਰਾਂ ਨਾਲ ਲੁਧਿਆਣਾ 'ਚ ਘੁੰਮਦੇ ਨਜ਼ਰ ਆ ਰਹੇ ਹਨ। ਦਰਅਸਲ, ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਘੰਟਾ ਘਰ ਖੜ੍ਹੇ ਹੋ ਕੇ ਤਸਵੀਰਾਂ ਵੀ ਕਲਿੱਕ ਕਰਵਾਈਆਂ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਉਥੇ ਕੁਲਚੇ ਛੋਲੇ ਵੀ ਖਾਦੇ। ਇਸ ਦੌਰਾਨ ਦਿਲਜੀਤ ਆਪਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਹ ਕਿਹੜੀਆਂ ਦੁਕਾਨਾਂ ਵਿਚ ਕੁਲਚੇ ਛੋਲੇ ਖਾਂਦੇ ਰਹੇ ਸਨ। ਇਸ ਦੌਰਾਨ ਇਕ ਲੋਕੇਸ਼ਨ ਉਤੇ ਪਹੁੰਚੇ ਦਿਲਜੀਤ ਦੱਸ ਰਹੇ ਹਨ ਕਿ ਉਥੇ ਇਕ ਸਿਨੇਮਾ ਸੀ ਜਦੋਂ ਜੱਟ ਐਂਡ ਜੂਲੀਅਟ 1 ਲੱਗੀ ਸੀ ਤਾਂ ਭੀੜ ਇੰਨੀ ਹੋ ਗਈ ਸੀ ਕਿ ਸਿਨੇਮਾ ਦਾ ਗੇਟ ਟੁੱਟ ਗਿਆ ਸੀ। View this post on Instagram A post shared by DILJIT DOSANJH (@diljitdosanjh) ਇਸ ਦੌਰਾਨ ਦਿਲਜੀਤ ਤੇ ਪੂਰੀ ਟੀਮ ਬਾਬਾ ਜੀ ਟੀ-ਸਟਾਲ ਵਿਖੇ ਪਹੁੰਚੇ ਤੇ ਚਾਹ ਦੀਆਂ ਚੁਸਕੀਆਂ ਦਾ ਲੁਤਫ ਵੀ ਉਠਾਇਆ। ਇਸ ਦੌਰਾਨ ਚਾਹ ਬਣਾਉਣ ਵਾਲੇ ਬਾਬਾ ਜੀ ਨੂੰ ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਬੇਹੱਦ ਚੰਗਾ ਲੱਗਾ। ਇਸ ਮਗਰੋਂ ਬਾਬਾ ਜੀ ਨੇ ਦਿਲਜੀਤ ਨੂੰ ਦੁਆਵਾਂ ਦਿੱਤੀਆਂ।...
'ਮਿਰਜ਼ਾਪੁਰ 3' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼, ਕਾਲੀਨ ਦੀ ਐਂਟਰੀ ਤੇ ਗੁੱਡੂ ਭਈਆ ਦੇ ਡਾਇਲਾਗ ਨੇ ਮਚਾਈ ਤਬਾਹੀਮਸ਼ਹੂਰ ਵੈੱਬ ਸੀਰੀਜ਼ 'ਮਿਰਜ਼ਾਪੁਰ 3' ਦੇ ਫੈਨਜ਼ ਲਈ ਖੁਸ਼ਖਬਰੀ ਆ ਗਈ ਹੈ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਖੀਰ ਮਿਰਜ਼ਾਪੁਰ 3 ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਦਰਅਸਲ, ਮੇਕਰਸ ਨੇ 'ਮਿਰਜ਼ਾਪੁਰ 3' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਉਤਸ਼ਾਹ ਹੋਰ ਵੀ ਵਧ ਗਿਆ ਹੈ। ਐਮਾਜ਼ਾਨ ਪ੍ਰਾਈਮ ਵੀਡੀਓ ਦੀ ਸਭ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ ਜਲਦ ਹੀ ਸਟ੍ਰੀਮ ਹੋਣ ਜਾ ਰਹੀ ਹੈ।ਆਖਰੀ ਕੁਝ ਸਕਿੰਟਾਂ ਵਿੱਚ ਪੰਕਜ ਤ੍ਰਿਪਾਠੀ ਨੇ ਤਬਾਹੀ ਮਚਾਈ। ਉਨ੍ਹਾਂ ਦੀ ਐਂਟਰੀ, ਆਵਾਜ਼ ਤੋਂ ਲੈ ਕੇ ਟ੍ਰੇਲਰ ਦੇ ਡਾਇਲਾਗਜ਼ ਤੱਕ, ਇਹ ਉਹੀ ਪੁਰਾਣੀ ਵਾਈਬ ਦੇ ਰਿਹਾ ਹੈ। ਦੱਸ ਦਈਏ ਕਿ ਮਿਰਜ਼ਾਪੁਰ 'ਚ ਅਜੇ ਵੀ ਉਹੀ ਪੁਰਾਣੀ ਖੇਡ ਚੱਲ ਰਹੀ ਹੈ, ਜਿਸ ਦੇ ਸਿਰਫ ਮੋਹਰੇ ਹੀ ਬਦਲੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਟ੍ਰੇਲਰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ। ਤੀਜੇ ਸੀਜ਼ਨ ਦੀ ਕਹਾਣੀ ਕਾਫੀ ਦਿਲਚਸਪ ਹੋਣ ਵਾਲੀ ਹੈ। ਇਸ ਸੀਜ਼ਨ 'ਚ ਅਲੀ ਫਜ਼ਲ ਜ਼ਿਆਦਾ ਖਤਰਨਾਕ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਵਾਰ ਈਸ਼ਾ ਤਲਵਾਰ ਅਤੇ ਅੰਜੁਮ ਸ਼ਰਮਾ ਦੇ ਕਿਰਦਾਰ ਹੋਰ ਵੀ ਦਮਦਾਰ ਨਜ਼ਰ ਆਉਣਗੇ। ਰਸਿਕਾ ਦੁੱਗਲ ਦਾ ਕਿਰਦਾਰ ਵੀ ਸ਼ੋਅ ਦੀ ਕਹਾਣੀ 'ਚ ਕਾਫੀ ਟਵਿਸਟ ਅਤੇ ਟਰਨ ਲਿਆਉਣ ਵਾਲਾ ਹੈ। ਯਾਦ ਆਉਣਗੇ 'ਮੁੰਨਾ ਭਈਆ' 'ਮਿਰਜ਼ਾਪੁਰ' ਦੇ ਦੋਵੇਂ ਸੀਜ਼ਨ 'ਚ ਸਾਰੇ ਕਿਰਦਾਰਾਂ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ ਪਰ ਇਕ ਕਿਰਦਾਰ ਸੀ ਜਿਸ ਨੇ ਸਾਰਿਆਂ ਨੂੰ ਕਲਿੱਕ ਕੀਤਾ। ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੇ ਮੁੰਨਾ ਭਈਆ ਦੇ ਕਿਰਦਾਰ ਨੂੰ ਇਸ ਵਾਰ ਮਿਸ ਕਰਨਗੇ। ਅਭਿਨੇਤਾ ਦਿਵਯੇਂਦੂ ਸ਼ਰਮਾ ਯਾਨੀ ਮੁੰਨਾ ਭਈਆ ਵੈੱਬ ਸੀਰੀਜ਼ ਦੇ ਇਸ ਸੀਜ਼ਨ 'ਚ ਨਜ਼ਰ ਨਹੀਂ ਆਉਣ ਵਾਲੇ ਹਨ। ਦੂਜੇ ਸੀਜ਼ਨ ਦੇ ਅੰਤ ਵਿੱਚ ਗੁੱਡੂ ਭਈਆ ਅਤੇ ਗੋਲੂ ਉਸਨੂੰ ਮਾਰ ਕੇ ਆਪਣਾ ਬਦਲਾ ਲੈਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮਿਰਜ਼ਾਪੁਰ ਦੀ ਕੁਰਸੀ ਦੀ ਆਖਰੀ ਸੱਤਾ ਕਿਸ ਦੇ ਹੱਥਾਂ 'ਚ ਜਾਂਦੀ ਹੈ।...
ਜਲੰਧਰ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਪਸੰਦੀਦਾ ਗਾਇਕ ਦਾ ਨਵਾਂ ਗੀਤ ਜਲਦ ਰਿਲਜੀ਼ ਹੋਣ ਜਾ ਰਿਹਾ ਹੈ। ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'Dilemma' ਦਾ ਟੀਜ਼ਰ ਰਿਲੀਜ਼ ਹੋਇਆ। ਇਸ ਨੂੰ ਫੈਨਜ਼ ਵੱਲੋਂ ਬਾਕੀ ਗੀਤਾਂ ਵਾਂਗ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ। ਟੀਜ਼ਰ ਮਗਰੋਂ ਹਰ ਕੋਈ ਗੀਤ ਦੇ ਰਿਲੀਜ਼ ਹੋਣ ਦੀ ਉਡੀਕ ਵਿਚ ਹੈ। ਇਹ ਗੀਤ 24 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੀ ਜਾਣਕਾਰੀ ਖ਼ੁਦ UK ਦੀ ਮਸ਼ਹੂਰ ਗਾਇਕਾ Stefflon Don ਨੇ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦੇ ਪੋਸਟਰ ਸਾਂਝੇ ਕਰਦਿਆਂ ਲਿਖਿਆ-'''DILEMMA VIDEO DROPS MONDAY JUNE 24TH W/ KING।''ਦੱਸ ਦਈਏ ਕਿ ਬੀਤੇ ਦਿਨੀਂ ਗਾਇਕਾ Stefflon Don ਨੇ ਆਪਣੇ ਇੰਸਟਾ ਅਕਾਊਂਟ 'ਤੇ ਟੀਜ਼ਰ ਰਿਲੀਜ਼ ਕੀਤਾ ਸੀ। Stefflon Don ਦੀ ਨਵੀਂ ਐਲਬਮ 28 ਜੂਨ ਨੂੰ ਰਿਲੀਜ਼ ਹੋਣੀ ਹੈ। ਇਸੇ ਐਲਬਮ 'ਚ ਸਿੱਧੂ ਮੂਸੇਵਾਲਾ ਨਾਲ ਵੀ ਸਟੈਫ ਲੰਡਨ ਦਾ ਇਕ ਗੀਤ ‘Dillema’ ਹੈ, ਜਿਸ ਦਾ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਕੁਝ ਹਫ਼ਤੇ ਪਹਿਲਾਂ ਹੀ ਹਾਲੀਵੁੱਡ ਗਾਇਕਾ Steff london ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਜਾਣਕਾਰੀ ਦਿੱਤੀ ਸੀ। ਗਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਐਲਬਮ ਦੀ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ISLAND 54 THE ALBUM - XX - JUNE…। View this post on Instagram ...
ਮੁੰਬਈ-ਅਦਾਕਾਰਾ ਸੋਨਾਕਸ਼ੀ ਸਿਨਹਾ ਤੇ ਜ਼ਹੀਰ ਇਕਬਾਲ ਦਾ 23 ਜੂਨ ਨੂੰ ਵਿਆਹ ਹੋਣ ਜਾ ਰਿਹਾ ਹੈ ਪਰ ਇਹ ਰਿਸ਼ਤਾ ਵਿਆਹ ਤੋਂ ਪਹਿਲਾਂ ਹੀ ਚਰਚਾ ਵਿਚ ਆ ਗਿਆ ਹੈ। ਚਰਚਾ ਇਹ ਹੈ ਕਿ ਪਰਿਵਾਰ ਉਨ੍ਹਾਂ ਦੇ ਵਿਆਹ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਸ਼ਾਇਦ ਇਸੇ ਕਰ ਕੇ ਹਲਦੀ ਦੀ ਰਸਮ ਸੋਨਾਕਸ਼ੀ ਦੇ ਬਾਂਦਰਾ ਸਥਿਤ ਨਵੇਂ ਘਰ 'ਚ ਹੋਵੇਗੀ, ਜੋ ਉਨ੍ਹਾਂ ਨੇ ਹਾਲ ਹੀ 'ਚ ਆਪਣੇ ਮਾਤਾ-ਪਿਤਾ ਦਾ ਘਰ ਛੱਡ ਕੇ ਖਰੀਦਿਆ ਹੈ। ਇਸ ਸੇਰੇਮਨੀ 'ਚ ਸਿਰਫ ਕਰੀਬੀ ਦੋਸਤ ਅਤੇ ਪਰਿਵਾਰ ਹੀ ਮੌਜੂਦ ਹੋਣਗੇ ਅਤੇ ਇਸ ਸੇਰੇਮਨੀ ਬਹੁਤ ਹੀ ਘੱਟ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਇਸੇ ਕਾਰਨ ਜੋੜੇ ਨੇ ਇਸ ਸੇਰੇਮਨੀ ਲਈ ਅਦਾਕਾਰਾ ਦਾ ਘਰ ਚੁਣਿਆ ਹੈ।ਅਫਵਾਹ ਦੀ ਮੰਨੀਏ ਤਾਂ ਅਚਾਨਕ ਵਿਆਹ ਦੀ ਖ਼ਬਰ ਨਾਲ ਸੋਨਾਕਸ਼ੀ ਦੇ ਪਰਿਵਾਰ ਦੇ ਲੋਕ ਬਹੁਤ ਖੁਸ਼ ਨਹੀਂ ਹਨ। ਪਹਿਲਾਂ ਖ਼ਬਰ ਸੀ ਕਿ ਸ਼ਤਰੂਘਨ ਸਿਨਹਾ ਵਿਆਹ ਦੇ ਫੰਕਸ਼ਨਾਂ 'ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਸੋਨਾਕਸ਼ੀ ਨੇ ਉਨ੍ਹਾਂ ਨੂੰ ਵਿਆਹ ਬਾਰੇ ਨਹੀਂ ਦੱਸਿਆ ਹੈ। ਫਿਰ ਖ਼ਬਰ ਆਈ ਕਿ ਪਿਤਾ ਦੀ ਨਾਰਾਜ਼ਗੀ ਦੂਰ ਹੋ ਗਈ ਹੈ ਉਹ ਆਪਣੀ ਲਾਡਲੀ ਧੀ ਦੇ ਵਿਆਹ 'ਚ ਜ਼ਰੂਰ ਸ਼ਾਮਲ ਹੋਣਗੇ। ਇਹ ਖ਼ਬਰ ਸੋਨਾਕਸ਼ੀ ਦੇ ਮਾਮਾ ਪਹਿਲਾਜ ਨਿਹਲਾਨੀ ਨੇ ਇੱਕ ਨਿਊਜ਼ ਪੋਰਟਲ 'ਤੇ ਸ਼ੇਅਰ ਕੀਤੀ ਸੀ। ਲਵ ਸਿਨਹਾ ਨੇ ਪਾਈ ਪੋਸਟਇਸ 'ਚ ਸੋਨਾਕਸ਼ੀ ਦੇ ਭਰਾ ਲਵ ਸਿਨਹਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਨੇ ਫੈਨਜ਼ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸ਼ੋਸ਼ਲ ਮੀਡੀਆ 'ਤੇ ਇਹ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਅੱਜ ਤੁਸੀਂ ਕਿਸ ਪਾਸੇ ਹੋਵੋਗੇ? #TwoFace #Duotone #Duality #Throwback #Portrait।"ਲਵ ਨੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਇੱਕ ਫੋਟੋ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਸੀ। ਇਸ 'ਚ ਪਹਿਲਾਂ ਹੈਰਾਨੀ ਦੀ ਗੱਲ ਇਹ ਹੈ ਕਿ ਲਵ ਸੋਨਾਕਸ਼ੀ ਨੂੰ ਇੰਸਟਾਗ੍ਰਾਮ 'ਤੇ ਫਾਲੋ ਨਹੀਂ ਕਰਦੇ ਹਨlਫੈਨਜ਼ ਲਵ ਦੀ ਇਸ ਪੋਸਟ ਨੂੰ ਸੋਨਾਕਸ਼ੀ ਦੇ ਵਿਆਹ ਨਾਲ ਜੋੜ ਰਹੇ ਹਨ ਅਤੇ ਵੱਖਰੇ-ਵੱਖਰੇ ਮਤਲਬ ਕੱਢ ਰਹੇ ਹਨ । ਪਹਿਲਾਂ ਵੀ ਲਵ ਨੇ ਆਪਣੀ ਇੱਕ Throwback ਫੋਟੋ ਸ਼ੇਅਰ ਕੀਤੀ ਸੀ। ਇਸ ਫੋਟੋ 'ਚ ਲਵ ਨੇ ਕੈਪਸ਼ਨ 'ਚ ਲਿਖਿਆ ਸੀ, 'ਸਮੇਂ ਦੇ ਨਾਲ ਪਰੇਸ਼ਾਨੀ ਇਹ ਹੈ ਕਿ ਸਾਡੇ ਕੋਲ ਕਦੇ ਵੀ ਸਮੇਂ ਦੀ ਕਮੀ ਨਹੀਂ ਹੁੰਦੀ ਹੈ।' ਮੈਂ ਇਸ ਮਾਮਲੇ 'ਤੇ ਕੁਝ ਨਹੀਂ ਕਹਾਂਗਾਇਸ ਤੋਂ ਪਹਿਲਾਂ ਵੀ ਲਵ ਸਿਨਹਾ ਨੇ ਵਿਆਹ ਦੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।ਉਸ ਨੇ ਕਿਹਾ ਸੀ,''ਮੈਂ ਇਸ ਸਮੇਂ ਮੁੰਬਈ ਤੋਂ ਬਾਹਰ ਹਾਂ ਅਤੇ ਤੁਸੀਂ ਮੈਨੂੰ ਸੋਨਾਕਸ਼ੀ ਦੇ ਵਿਆਹ ਦੀ ਖ਼ਬਰ 'ਤੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਇਸ ਮਾਮਲੇ 'ਚ ਮੈਂ ਕੋਈ ਕੁਮੈਂਟ ਨਹੀਂ ਕਰਨਾ ਚਾਹੁੰਦਾ ਹਾਂ।" ਦੱਸ ਦਈਏ ਕਿ ਲਵ ਦੇ ਵਾਂਗ ਸੋਨਾਕਸ਼ੀ ਦੀ ਮਾਂ ਪੂਨਮ ਸਿਨਹਾ ਵੀ ਸੋਨਾਕਸ਼ੀ ਨੂੰ ਇੰਸਟਾਗ੍ਰਾਮ 'ਤੇ ਫਾਲੋਅ ਨਹੀਂ ਕਰਦੀ ਹੈ। ਸੋਸ਼ਲ ਮੀਡੀਆ ਉਤੇ ਪੋਸਟ ਵਾਇਰਲ, ਕੀ ਮਾਂ ਤੇ ਭਰਾ ਨੇ ਸੋਨਾਕਸ਼ੀ ਨੂੰ ਕੀਤਾ ਅਨਫਾਲੋ ?ਉਧਰ, ਰੈੱਡਡਿਟ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ਦੀ ਮਾਂ ਪੂਨਮ ਅਤੇ ਭਰਾ ਲਵ ਸਿਨ੍ਹਾ ਨੇ ਸੋਨਾਕਸ਼ੀ ਨੂੰ ਅਨਫਾਲੋ ਕਰ ਦਿੱਤਾ ਹੈ। ਹਾਲਾਂਕਿ, ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਫੋਲੋ ਨਹੀਂ ਕਰਦੇ ਸਨ। ਦਰਅਸਲ ਰੈੱਡਡਿਟ 'ਤੇ ਇਕ ਪੋਸਟ ਵਾਇਰਲ ਹੋਈ ਹੈ, ਜਿਸ ਕਾਰਨ ਪ੍ਰਸ਼ੰਸਕ...
Bollywood News : ਅਦਾਕਾਰਾ ਸ਼ਰਧਾ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਉਨ੍ਹਾਂ ਦਾ ਨਾਂ ਮੋਦੀ ਖਾਨਦਾਨ ਨਾਲ ਜੋੜਿਆ ਜਾ ਰਿਹਾ ਹੈ। ਅਦਾਕਾਰਾ ਸ਼ਰਧਾ ਕਪੂਰ ਤੇ ਰਾਹੁਲ ਮੋਦੀ ਵਿਚਾਲੇ ਕੁਝ ਚੱਲਣ ਦੀ ਚਰਚਾ ਜ਼ੋਰਾਂ ਉਤੇ ਹੈ। ਚਰਚਾ ਤਾਂ ਇੱਥੋਂ ਤਕ ਵੀ ਹੈ ਕਿ ਦੋਵਾਂ ਦਾ ਵਿਆਹ ਜਲਦ ਹੋਣ ਜਾ ਰਿਹਾ ਹੈ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਪਰ ਅਦਾਕਾਰਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੇ ਰਾਹੁਲ ਮੋਦੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ। ਸ਼ਰਧਾ ਕਪੂਰ ਨੇ ਇੰਸਟਾਗ੍ਰਾਮ 'ਤੇ ਰਾਹੁਲ ਮੋਦੀ ਨਾਲ ਸੈਲਫੀ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਹੈ। ਅਭਿਨੇਤਰੀ ਨੇ ਲਿਖਿਆ- ਦਿਲ ਚਾਹੇ ਰੱਖ ਲੇ... ਬਸ ਨੀਂਦ ਵਾਪਸ ਦੇ ਦੇ, ਯਾਰ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ, ਜਦੋਂ ਅਦਾਕਾਰਾ ਨੇ ਰਾਹੁਲ ਮੋਦੀ ਲਈ ਕੋਈ ਅਧਿਕਾਰਤ ਪੋਸਟ ਸ਼ੇਅਰ ਕੀਤੀ ਹੈ। ਇਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਕਾਫੀ ਸਮੇਂ ਤੱਕ ਸੁਰਖੀਆਂ ਬਣੀਆਂ ਹੋਈਆਂ ਸਨ। ਦੋਵਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਗਿਆ। ਦੋਵਾਂ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਲਈ ਜਾਮਨਗਰ ਜਾਂਦੇ ਸਮੇਂ ਮੁੰਬਈ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਸੀ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਰਿਸ਼ਤੇ ਤੋਂ ਖੁਸ਼ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਰਧਾ ਅਤੇ ਰਾਹੁਲ ਦੀ ਮੁਲਾਕਾਤ ਫਿਲਮ 'ਤੂੰ ਝੂਠੀ ਮੈਂ ਮੱਕਾਰ' ਦੌਰਾਨ ਹੋਈ ਸੀ। ਰਾਹੁਲ ਇਸ ਫ਼ਿਲਮ ਨਾਲ ਲੇਖਕ ਵਜੋਂ ਜੁੜੇ ਸਨ। ਫਿਲਮ ਦੀ ਸ਼ੂਟਿੰਗ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਜਦੋਂ ਤੱਕ ਫਿਲਮ ਦੀ ਸ਼ੂਟਿੰਗ ਪੂਰੀ ਹੋਈ ਸੀ, ਉਦੋਂ ਤੱਕ ਦੋਵੇਂ ਇੱਕ-ਦੂਜੇ ਨਾਲ ਸਹਿਜ ਹੋ ਗਏ ਸਨ। ਪਰ ਉਨ੍ਹਾਂ ਨੂੰ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰਨ ਦੀ ਕੋਈ ਜਲਦੀ ਨਹੀਂ ਸੀ।ਲਵ ਰੰਜਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਤੂੰ ਝੂਠੀ ਮੈਂ ਮੱਕਾਰ' 'ਚ ਸ਼ਰਧਾ ਕਪੂਰ ਨੇ ਰਣਬੀਰ ਕਪੂਰ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਰਾਹੁਲ ਨੇ 'ਪਿਆਰ ਕਾ ਪੰਚਨਾਮਾ 2' ਅਤੇ 'ਸੋਨੂੰ ਕੇ ਟੀਟੂ ਕੀ ਸਵੀਟੀ' 'ਚ ਵੀ ਬਤੌਰ ਲੇਖਕ ਕੰਮ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਸ਼ਰਧਾ ਦਾ 2022 'ਚ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ ਨਾਲ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਰਾਹੁਲ ਉਨ੍ਹਾਂ ਦੀ ਜ਼ਿੰਦਗੀ 'ਚ ਆਏ ਹਨ।...
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕਟਰ ਸ਼੍ਰੇਅਸ ਅਈਅਰ ਨੂੰ ਇਸ ਵਾਰ ਟੀ-20 ਵਿਸ਼ਵ ਕੱਪ 'ਚ ਜਗ੍ਹਾ ਨਹੀਂ ਮਿਲੀ ਹੈ। ਫਿਲਹਾਲ ਉਹ ਟੀਮ ਇੰਡੀਆ ਤੋਂ ਦੂਰ ਬ੍ਰਾਂਡਸ ਨੂੰ ਪ੍ਰਮੋਟ ਕਰਨ 'ਚ ਰੁੱਝੇ ਹੋਏ ਹਨ ਪਰ ਇਸ ਦੌਰਾਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਵੀ ਕਾਫੀ ਚਰਚਾ ਹੋਈ। ਜਦੋਂ ਤੋਂ ਇਹ ਖਬਰ ਆਈ ਹੈ ਕਿ ਕ੍ਰਿਕਟਰ ਜਲਦ ਹੀ ਬਾਲੀਵੁੱਡ ਹਸੀਨਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ, ਉਦੋਂ ਤੋਂ ਹੀ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਹੈ। ਸ਼੍ਰੇਅਸ ਕਿਸ ਨੂੰ ਕਰ ਰਹੇ ਡੇਟ?ਅਕਸਰ ਹੀ ਕ੍ਰਿਕਟਰਾਂ ਦੇ ਨਾਂ ਬਾਲੀਵੁੱਡ ਸੈਲੇਬਸ ਨਾਲ ਜੁੜਦੇ ਹਨ। ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਵੈਸੇ ਵੀ ਕਾਫੀ ਪੁਰਾਣਾ ਹੈ। ਬਹੁਤ ਸਾਰੇ ਜੋੜੇ ਹਨ ਜੋ ਇਨ੍ਹਾਂ ਦੋਵਾਂ ਖੇਤਰਾਂ ਤੋਂ ਬਣੇ ਹਨ। ਪ੍ਰਸ਼ੰਸਕਾਂ ਦੇ ਚਹੇਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਸ ਦੀ ਇੱਕ ਵੱਡੀ ਉਦਾਹਰਣ ਹਨ। ਹੁਣ ਲੱਗਦਾ ਹੈ ਕਿ ਇੱਕ ਹੋਰ ਮਸ਼ਹੂਰ ਜੋੜਾ ਬਣਨ ਵਾਲਾ ਹੈ। ਇਹ ਜੋੜੀ ਸ਼ੇਅਰ ਅਈਅਰ ਅਤੇ ਬਾਲੀਵੁੱਡ ਦੀ ਹਸੀਨਾ ਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਹਸੀਨਾ ਕੌਣ ਹੈ। ਕੀ ਇਸ ਹਸੀਨਾ ਨਾਲ ਕਰਨਗੇ ਵਿਆਹ?ਦਰਅਸਲ, ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪੂਜਾ ਹੇਗੜੇ ਅਤੇ ਸ਼੍ਰੇਅਸ ਅਈਅਰ ਦੇ ਵਿਆਹ ਦੀਆਂ ਖਬਰਾਂ ਸੁਰਖੀਆਂ 'ਚ ਹਨ। ਖਬਰਾਂ ਹਨ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ। ਫਿਲਹਾਲ ਇਨ੍ਹਾਂ ਖਬਰਾਂ 'ਤੇ ਸ਼੍ਰੇਅਸ ਅਤੇ ਪੂਜਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਅਜਿਹੇ 'ਚ ਇਸ ਖਬਰ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਹੋਣੀ ਬਾਕੀ ਹੈ। ਜਦੋਂ ਸ਼੍ਰੇਅਸ ਨੂੰ ਵਿਆਹ ਦਾ ਪ੍ਰਸਤਾਵ ਮਿਲਿਆਤੁਹਾਨੂੰ ਦੱਸ ਦੇਈਏ ਕਿ ਲੜਕੀਆਂ ਵਿੱਚ ਸ਼੍ਰੇਅਸ ਅਈਅਰ ਦਾ ਕ੍ਰੇਜ਼ ਵੀ ਘੱਟ ਨਹੀਂ ਹੈ। ਅਈਅਰ ਨੂੰ ਮਹਿਲਾ ਪ੍ਰਸ਼ੰਸਕਾਂ ਤੋਂ ਕਈ ਵਾਰ ਵਿਆਹ ਦੇ ਪ੍ਰਸਤਾਵ ਮਿਲੇ ਹਨ। ਹਾਲਾਂਕਿ ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਹੋਏ ਆਈਪੀਐਲ ਮੈਚ ਵਿੱਚ ਕੇਕੇਆਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਟੀਮ ਦੇ ਕਪਤਾਨ ਸ਼੍ਰੇਅਸ ਨੂੰ ਵਿਆਹ ਦਾ ਪ੍ਰਸਤਾਵ ਮਿਲਿਆ।
ਮਸ਼ਹੂਰ ਗਾਇਕਾ ਅਲਕਾ ਯਾਗਨਿਕ ਵਾਇਰਲ ਅਟੈਕ ਦਾ ਸ਼ਿਕਾਰ ਹੋ ਗਈ ਹੈ। ਉਸ ਦੀ ਸੁਣਨ ਦੀ ਸ਼ਕਤੀ ਚਲੀ ਗਈ ਹੈ। ਉਨ੍ਹਾਂ ਨੇ ਖ਼ੁਦ ਇਸ ਗੱਲ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਗਾਇਕਾ ਅਲਕਾ ਦੇ ਪ੍ਰਸ਼ੰਸਕ ਖ਼ਬਰ ਸੁਣ ਕੇ ਚਿੰਤਤ ਹੋ ਗਏ ਹਨ। ਹਰ ਕੋਈ ਗਾਇਕਾ ਦਾ ਹਾਲ ਜਾਨਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਅਲਕਾ ਯਾਗਨਿਕ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਰਚਾ ਕਰ ਰਿਹਾ ਹੈ।ਅਲਕਾ ਯਾਗਨਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਖਬਰ ਦੀ ਜਾਣਕਾਰੀ ਦਿੱਤੀ ਹੈ। ਪੋਸਟ ਕਰਦੇ ਹੋਏ ਅਲਕਾ ਯਾਗਨਿਕ ਨੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ ਹੈ ਕਿ ਮੈਂ ਆਪਣੇ ਸਾਰੇ ਪ੍ਰਸ਼ੰਸਕਾਂ, ਦੋਸਤਾਂ, ਫਾਲੋਅਰਜ਼ ਅਤੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਵਾਇਰਲ ਹਮਲੇ ਤੋਂ ਬਾਅਦ ਮੈਨੂੰ ਸੁਣਨ ਵਿੱਚ ਮੁਸ਼ਕਲ ਆ ਰਹੀ ਹੈ। ਸਿੰਗਰ ਨੇ ਲਿਖਿਆ ਕਿ ਇੱਕ ਦਿਨ ਜਦੋਂ ਮੈਂ ਫਲਾਈਟ ਤੋਂ ਬਾਹਰ ਆ ਰਹੀ ਸੀ ਤਾਂ ਮੈਨੂੰ ਸੁਣਾਈ ਨਹੀਂ ਦੇ ਰਿਹਾ ਸੀ। ਇਸ ਦੇ ਨਾਲ ਹੀ ਗਾਇਕਾ ਨੇ ਲੋਕਾਂ ਨੂੰ ਉੱਚੀ ਆਵਾਜ਼ ਵਾਲੇ ਸੰਗੀਤ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ।ਗਾਇਕਾ ਨੇ ਕਿਹਾ ਕਿ ਹਰ ਕੋਈ ਮੈਨੂੰ ਪੁੱਛ ਰਿਹਾ ਹੈ ਕਿ ਮੈਂ ਕਿੱਥੇ ਹਾਂ? ਜਾਣਕਾਰੀ ਦਿੰਦੇ ਹੋਏ ਅਲਕਾ ਨੇ ਅੱਗੇ ਲਿਖਿਆ ਕਿ ਮੇਰੇ ਡਾਕਟਰ ਨੇ ਇਸ ਬਿਮਾਰੀ ਦੀ ਇੱਕ ਦੁਰਲੱਭ ਸੰਵੇਦਨਾਤਮਕ ਸੁਣਨ ਸ਼ਕਤੀ ਦੇ ਨੁਕਸਾਨ ਵਜੋਂ ਪਛਾਣ ਕੀਤੀ ਹੈ, ਜੋ ਕਿ ਵਾਇਰਲ ਅਟੈਕ ਕਾਰਨ ਹੁੰਦੀ ਹੈ। ਇਸ ਬਿਮਾਰੀ ਨੇ ਮੈਨੂੰ ਸੱਚਮੁੱਚ ਹਿਲਾ ਦਿੱਤਾ ਹੈ ਅਤੇ ਮੈਂ ਇਸ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ। View this post on Instagram A post shared by Alka Yagnik (@therealalkayagnik) ...
ਭਾਰਤੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦਾ ਸਟਾਰਡਮ ਇਨ੍ਹੀਂ ਦਿਨੀਂ ਵੱਖਰੇ ਪੱਧਰ 'ਤੇ ਹੈ। ਦਿਲਜੀਤ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਦਰਸ਼ਕਾਂ ਵਿੱਚ ਵੀ ਇੱਕ ਮਸ਼ਹੂਰ ਨਾਮ ਹੈ ਅਤੇ ਉਸਦੇ ਅੰਤਰਰਾਸ਼ਟਰੀ ਸ਼ੋਅ ਅਕਸਰ ਵਿਕਦੇ ਰਹਿੰਦੇ ਹਨ। ਹੁਣ ਦਿਲਜੀਤ ਇਕ ਹੋਰ ਵੱਡੇ ਮੰਚ 'ਤੇ ਨਜ਼ਰ ਆਉਣ ਵਾਲੇ ਹਨ, ਜਿੱਥੇ ਦੁਨੀਆ ਭਰ ਦੇ ਮਸ਼ਹੂਰ ਅਤੇ ਵੱਡੇ ਕਲਾਕਾਰ ਨਜ਼ਰ ਆਉਣਗੇ। ਦਿਲਜੀਤ ਹੁਣ ਅਮਰੀਕਾ ਦੇ ਬਹੁਤ ਹੀ ਮਸ਼ਹੂਰ ਸੈਲੀਬ੍ਰਿਟੀ ਟਾਕ ਸ਼ੋਅ 'ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ' 'ਤੇ ਨਜ਼ਰ ਆਉਣ ਵਾਲੇ ਹਨ। ਦਿਲਜੀਤ ਖੁਦ ਵੀ ਇਸ ਸ਼ੋਅ 'ਤੇ ਜਾਣ ਲਈ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਇਸ ਸ਼ੋਅ ਤੋਂ ਆਪਣੇ ਪਿੱਛੇ ਦੀ ਸੀਨ (BTS) ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜੋ ਬਹੁਤ ਹੀ ਮਜ਼ਾਕੀਆ ਹਨ।ਦਿਲਜੀਤ ਨੇ ਜਿੰਮੀ ਨੂੰ ਪੰਜਾਬੀ ਸਿਖਾਈ ਸ਼ੋਅ ਦੇ ਇੱਕ ਬੀਟੀਐਸ ਵੀਡੀਓ ਵਿੱਚ, ਦਿਲਜੀਤ 'ਦਿ ਟੂਨਾਈਟ ਸ਼ੋਅ' ਦੇ ਹੋਸਟ ਜਿੰਮੀ ਫੈਲਨ ਨੂੰ ਪੰਜਾਬੀ ਸਿਖਾਉਂਦਾ ਦਿਖਾਈ ਦੇ ਰਿਹਾ ਹੈ। ਦਿਲਜੀਤ ਨੇ ਚਿੱਟੇ ਕੁੜਤੇ ਅਤੇ ਧੋਤੀ 'ਤੇ ਕਾਲੇ ਰੰਗ ਦਾ ਕਮਰ ਕੱਸਿਆ ਹੋਇਆ ਹੈ ਅਤੇ ਉਸ ਦੀ ਪੱਗ ਵੀ ਚਿੱਟੀ ਹੈ। ਉਹ ਪਹਿਲਾਂ ਜਿੰਮੀ ਨੂੰ 'ਪੰਜਾਬੀ ਆ ਗੇ ਓਏ' ਕਹਿਣਾ ਸਿਖਾਉਂਦਾ ਹੈ, ਜਿਸ ਨੂੰ ਜਿੰਮੀ ਇਕ-ਦੋ ਕੋਸ਼ਿਸ਼ਾਂ ਤੋਂ ਬਾਅਦ ਸਹੀ ਬੋਲਦਾ ਹੈ। ਇਸ ਤੋਂ ਬਾਅਦ ਉਹ ਜਿੰਮੀ ਨੂੰ 'ਸਤਿ ਸ੍ਰੀ ਅਕਾਲ' ਕਹਿਣਾ ਸਿਖਾਉਂਦਾ ਹੈ। ਦਿਲਜੀਤ ਦੇ ਨਾਲ ਜਿੰਮੀ ਜਿਸ ਗਰਮਜੋਸ਼ੀ ਨਾਲ ਨਜ਼ਰ ਆ ਰਹੇ ਹਨ, ਉਸ ਨੂੰ ਭਾਰਤੀ ਦਰਸ਼ਕ ਆਨੰਦ ਲੈਣ ਵਾਲੇ ਹਨ। View this post on Instagram A post shared by Jimmy Fallon (@jimmyfallon) ਦਿਲਜੀਤ ਅਤੇ ਜਿੰਮੀ ਨੇ ਦਸਤਾਨੇ ਬਦਲੇ ਦਿਲਜੀਤ ਨੇ ਸ਼ੋਅ ਦਾ ਇੱਕ ਹੋਰ ਬੀਟੀਐਸ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਜਿੰਮੀ ਨਾਲ ਆਪਣੇ ਦਸਤਾਨਿਆਂ ਦੀ ਅਦਲਾ-ਬਦਲੀ ਕਰਦੇ ਨਜ਼ਰ ਆ ਰਹੇ ਹਨ। ਕਾਲੇ ਸੂਟ ਵਿੱਚ ਨਜ਼ਰ ਆ ਰਹੇ ਜਿੰਮੀ ਕੋਲ ਕਾਲੇ ਰੰਗ ਦਾ ਦਸਤਾਨਾ ਹੈ ਅਤੇ ਦਿਲਜੀਤ ਨੇ ਚਿੱਟੇ ਰੰਗ ਦਾ। ...
ਸਾਊਥ 'ਚ ਦੋਸਾਂਝਾ ਆਲੇ ਨੇ ਪਾਈ ਧੱਕ, ਬਾਹੂਬਲੀ ਸਟਾਰ ਪ੍ਰਭਾਸ ਨੇ ਸਜਾਈ ਤੁਰਲੇ ਵਾਲੀ ਪੱਗ, ਪੋਸਟ ਦੀ ਕੈਪਸ਼ਨ 'ਚ ਦਿੱਤਾ ਹਿੰਟਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਦੇ ਡੰਕਾ ਪੂਰੀ ਦੁਨੀਆ ਵਿਚ ਵੱਜ ਰਿਹਾ ਹੈ। ਇਸ ਤੋਂ ਬਾਅਦ ਸਾਊਥ ਇੰਡਸਟਰੀ ਪਿੱਛੇ ਕਿਵੇਂ ਰਹਿ ਸਕਦੀ ਸੀ। ਦਿਲਜੀਤ ਦਾ ਕਰੇਜ਼ ਸਾਊਥ ਐਕਟਰਾਂ ਉਤੇ ਵੀ ਛਾਅ ਰਿਹਾ ਹੈ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਦਿਲਜੀਤ ਦੋਸਾਂਝ ਨੇ ਸਾਊਥ ਦੇ ਐਕਟਰਾਂ ਨੂੰ ਪੱਗ ਬੰਨਣ ਲਾ ਦਿੱਤਾ ਹੈ। ਬਾਹੂਬਲੀ ਸਟਾਰ ਪ੍ਰਭਾਸ ਨੇ ਦਿਲਜੀਤ ਵਾਂਗ ਤੁਰਲੇ ਵਾਲੀ ਪੱਗ ਸਜਾਈ। ਫੇਮਸ ਬਾਹੂਬਲੀ ਸਟਾਰ ਨੂੰ ਬੰਨ੍ਹੀ ਵੇਖ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ। ਦਰਅਸਲ, ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਵੀਡੀਓ 'ਚ ਦਿਲਜੀਤ ਦੋਸਾਂਝ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਜਿਹੜੀ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਹੈ ਦਿਲਜੀਤ ਦੋਸਾਂਝ ਤੇ ਪ੍ਰਭਾਸ ਦੀ ਤੁਰਲੇ ਵਾਲੀ ਪੱਗ। ਦੱਸ ਦਈਏ ਕਿ ਵੀਡੀਓ 'ਚ ਦਿਲਜੀਤ ਦੋਸਾਂਝ ਤੇ ਪ੍ਰਭਾਸ ਇਕੋ ਜਿਹੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦਿਆਂ ਦਿਲਜੀਤ ਦੋਸਾਂਝ ਨੇ ਕੈਪਸ਼ਨ 'ਚ ਲਿਖਿਆ ਹੈ- 'Bhairva Anthem Coming Soon...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating papaya in winters: पपीता खरीदने से पहले इन बातों का रखें ध्यान, ऐसे करें ताजा फलों की पहचान
Thailand news: थाईलैंड में समलैंगिक विवाह को मिली कानूनी मान्यता, शादी के बंधन में बंधे जोड़े
लड़कियों की शादी की उम्र घटाकर 9 साल! संसद ने दशकों पुराने कानून में संशोधन को दी मंजूरी