Punjab Weather Update : ਪੰਜਾਬ 'ਚ ਮਾਨਸੂਨ ਦੇ ਮੁੜ ਸਰਗਰਮ ਹੋਣ ਤੋਂ ਬਾਅਦ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪਿਆ ਤੇ ਕਈਆਂ ਵਿਚ ਬੱਦਲ ਛਾਏ ਰਹੇ। ਇਸ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ। ਪੰਜਾਬ ਦਾ ਔਸਤ ਤਾਪਮਾਨ ਇੱਕ ਦਿਨ ਵਿੱਚ 6.5 ਡਿਗਰੀ ਹੇਠਾਂ ਆ ਗਿਆ ਹੈ, ਜੋ ਆਮ ਨਾਲੋਂ 3.3 ਡਿਗਰੀ ਘੱਟ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਆਮ ਜਾਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਸ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਅੰਮ੍ਰਿਤਸਰ 'ਚ 19 ਮਿਲੀਮੀਟਰ, ਪਠਾਨਕੋਟ 'ਚ 13.5 ਮਿਲੀਮੀਟਰ, ਲੁਧਿਆਣਾ 'ਚ 2 ਮਿਲੀਮੀਟਰ, ਫਰੀਦਕੋਟ 'ਚ 1 ਮਿਲੀਮੀਟਰ ਮੀਂਹ ਪਿਆ, ਜਦਕਿ ਬਠਿੰਡਾ ਅਤੇ ਪਟਿਆਲਾ 'ਚ ਵੀ ਬਾਰਿਸ਼ ਹੋਈ। ਪੰਜਾਬ ਵਿੱਚ ਔਸਤ ਤਾਪਮਾਨ ਵਿੱਚ 6.5 ਡਿਗਰੀ ਦੀ ਗਿਰਾਵਟ ਤੋਂ ਬਾਅਦ ਪਠਾਨਕੋਟ ਦਾ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਵੀਰਵਾਰ ਸ਼ਾਮ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਤਾਪਮਾਨ 28.4 ਡਿਗਰੀ ਰਿਹਾ। ਜੂਨ ਦੇ ਆਖ਼ਰੀ ਦਿਨਾਂ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਵੀ ਹਾਲੇ ਤੱਕ ਭਾਰੀ ਮੀਂਹ ਨਹੀਂ ਪਿਆ ਹੈ। ਮੌਸਮ ਵਿਭਾਗ ਅਨੁਸਾਰ 1 ਤੋਂ 12 ਜੁਲਾਈ ਤੱਕ ਪੰਜਾਬ ਵਿੱਚ ਆਮ ਨਾਲੋਂ 13 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਵਾਵਾਂ ਹਿਮਾਚਲ ਅਤੇ ਰਾਜਸਥਾਨ ਵਿਚਕਾਰ ਸਹੀ ਦਬਾਅ ਨਹੀਂ ਬਣਾ ਪਾ ਰਹੀਆਂ ਹਨ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਰਿਹਾ ਹੈ ਪਰ ਰਾਜਸਥਾਨ ਵਿੱਚ ਆਮ ਨਾਲੋਂ 35 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ ਸੂਬੇ 'ਚ 56.5 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਹੁਣ ਤੱਕ ਸਿਰਫ਼ 49.2 ਮਿਲੀ...
ਜਲੰਧਰ : ਬੀਤੇ ਦਿਨੀਂ ਜਲੰਧਰ ਪੱਛਮੀ ਹਲਕੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਅੱਜ ਗਿਣਤੀ ਹੋਈ। ਪਈਆਂ ਵੋਟਾਂ ਦੀ ਗਿਣਤੀ 13ਵੇਂ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਇਹ ਸੀਟ ਜਿੱਤ ਲਈ ਹੈ। ਭਾਜਪਾ ਤੇ ਕਾਂਗਰਸ ਦੇ ਦਮਗੱਜੇ ਫੁੱਸ ਹੋ ਗਏ ਹਨ। ਝਾੜੂ ਨੇ ਹੁੰਝਾ ਫੇਰ ਜਿੱਤ ਹਾਸਲ ਕਰ ਲਈ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ‘ਆਪ’ ਉਮੀਦਵਾਰ ਨੇ ਇਹ ਸੀਟ 38 ਹਜ਼ਾਰ ਤੋਂ ਵੱਧ ਫਰਕ ਨਾਲ ਜਿੱਤ ਲਈ ਹੈ। ਜਿੱਤ ਤੋਂ ਪਹਿਲਾਂ ਹੀ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ 'ਤੇ ਰਹੀ।ਮੋਹਿੰਦਰ ਭਗਤ ਨੂੰ 55246 ਵੋਟਾਂ, ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 17921 ਵੋਟਾਂ, ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ, ਅਕਾਲੀ ਉਮੀਦਵਾਰ ਸੁਰਜੀਤ ਕੌਰ ਨੂੰ 1242 ਤੇ ਬਸਪਾ ਉਮੀਦਵਾਰ ਬਿੰਦਰ ਕੁਮਾਰ ਨੂੰ 734 ਵੋਟਾਂ ਪਈਆਂ।10 ਜੁਲਾਈ ਨੂੰ ਹੋਈ ਵੋਟਿੰਗ 'ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 'ਚ ਭਾਜਪਾ, 2017 'ਚ ਕਾਂਗਰਸ ਅਤੇ 2022 'ਚ 'ਆਪ' ਨੇ ਸੀਟ ਜਿੱਤੀ ਸੀ।...
T-20 World Cup : ਪਾਕਿਸਤਾਨੀ ਟੀਮ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਪੜਾਅ ਵਿਚੋਂ ਹੀ ਬਾਹਰ ਹੋ ਗਈ ਹੈ। ਸ਼ੁੱਕਰਵਾਰ ਨੂੰ ਆਇਰਲੈਂਡ ਦੇ ਖਿਲਾਫ ਮੈਚ ਰੱਦ ਹੋ ਗਿਆ। ਅੰਕਾਂ ਮੁਤਾਬਕ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਅਮਰੀਕਾ ਦੀ ਟੀਮ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਨੂੰ ਪਾਰ ਕਰ ਲਿਆ ਤੇ ਅਗਲੇ ਪੜਾਅ ਲਈ ਕੁਆਲੀਫਾਈ ਕਰ ਲਿਆ। ਇਸ ਦੇ ਨਾਲ ਹੀ ਪਾਕਿਸਤਾਨੀ ਟੀਮ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ।ਹਾਲਾਂਕਿ ਪਾਕਿਸਤਾਨ ਟੀਮ ਦਾ ਟੂਰਨਾਮੈਂਟ 'ਚ ਅਜੇ ਇਕ ਮੈਚ ਬਾਕੀ ਹੈ ਪਰ ਅਮਰੀਕਾ ਤੇ ਆਇਰਲੈਂਡ ਵਿਚਾਲੇ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਅਮਰੀਕੀ ਟੀਮ 5 ਅੰਕਾਂ ਨਾਲ 'ਸੁਪਰ 8' 'ਚ ਪ੍ਰਵੇਸ਼ ਕਰ ਗਈ ਹੈ। ਮੇਜ਼ਬਾਨ ਦੇਸ਼ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਸਨ, ਜਦਕਿ ਭਾਰਤ ਤੋਂ ਹਾਰ ਗਈ ਸੀ। ਆਇਰਲੈਂਡ ਖਿਲਾਫ ਮੈਚ ਰੱਦ ਹੋਣ ਤੋਂ ਬਾਅਦ ਉਸ ਨੂੰ 'ਸੁਪਰ 8' ਦੀ ਟਿਕਟ ਮਿਲ ਗਈ।ਜਿੱਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਉਸ ਨੂੰ ਆਪਣੇ ਸ਼ੁਰੂਆਤੀ ਦੋਵੇਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਅਮਰੀਕੀ ਟੀਮ ਨੇ 'ਸੁਪਰ ਓਵਰ' 'ਚ ਪਾਕਿਸਤਾਨ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹ ਭਾਰਤ ਦੇ ਖਿਲਾਫ ਘੱਟ ਸਕੋਰ ਵਾਲੇ ਮੈਚ ਵਿੱਚ ਵੀ ਹਾਰ ਗਿਆ ਸੀ। ਪਾਕਿਸਤਾਨ ਦੀ ਟੀਮ ਕੈਨੇਡਾ ਖਿਲਾਫ ਆਪਣਾ ਤੀਜਾ ਮੈਚ ਜਿੱਤਣ 'ਚ ਸਫਲ ਰਹੀ। ਪਾਕਿਸਤਾਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਮਰੀਕਾ 5 ਅੰਕਾਂ ਨਾਲ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ। ਮੌਜੂਦਾ ਸਥਿਤੀ ਇਹ ਹੈ ਕਿ ਜੇਕਰ ਉਹ ਆਪਣਾ ਆਖਰੀ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਉਸ ਦੇ ਅੰਕ ਸੂਚੀ ਵਿੱਚ ਸਿਰਫ਼ 4 ਅੰਕ ਹੀ ਰਹਿ ਜਾਣਗੇ। ਅਜਿਹੇ 'ਚ ਉਹ 'ਸੁਪਰ 8' ਲਈ ਕੁਆਲੀਫਾਈ ਨਹੀਂ ਕਰ ਸਕੇਗਾ। ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਪ੍ਰਸ਼ੰਸਕ ਕਾਫੀ ਨਿਰਾਸ਼ ਹਨ। ਇਸ ਦੇ ਨਾਲ ਹੀ ਕੁਝ ਕ੍ਰਿਕਟ ਪ੍ਰੇਮੀ ਪਾਕਿਸਤਾਨੀ ਟੀਮ ਦਾ ਮਜ਼ਾਕ ਵੀ ਉਡਾ ਰਹੇ ਹਨ।...
International News : ਜਲੰਧਰ ਦੇ ਨਕੋਦਰ ਸ਼ਹਿਰ ਦੇ ਇੱਕ ਨੌਜਵਾਨ ਨੇ ਨੂਰਮਹਿਲ ਦੀਆਂ ਚਾਚੇ ਦੀਆਂ ਦੋ ਕੁੜੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਕ ਦੀ ਮੌਤ ਹੋ ਗਈ ਜਦਕਿ ਦੂਜੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਵਾਰਦਾਤ ਨੂੰ ਮੁਲਜ਼ਮ ਵੱਲੋਂ ਅਮਰੀਕਾ ਦੇ ਨਿਊ ਜਰਸੀ ਦੇ ਵੈਸਟ ਕਾਰਟਰੇਟ ਸੈਕਸ਼ਨ ਵਿਚ ਅੰਜਾਮ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਜਦਕਿ ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਜਦਕਿ ਮ੍ਰਿਤਕਾ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ। ਉਸ ਦਾ ਅਮਰੀਕਾ ‘ਚ ਇਲਾਜ ਚੱਲ ਰਿਹਾ ਹੈ। ਗੌਰਵ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਅਮਰੀਕਾ ਗਿਆ ਸੀ।ਨਿਊਜਰਸੀ ਪੁਲਿਸ ਨੇ ਔਰਤਾਂ ਨੂੰ ਗੋਲੀ ਮਾਰਨ ਦੇ 6 ਘੰਟੇ ਬਾਅਦ ਸਰਚ ਆਪਰੇਸ਼ਨ ਚਲਾ ਕੇ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ। ਜਸਵੀਰ ਕੌਰ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਜਲੰਧਰ ਵਿੱਚ ਇਕੱਠੇ ਆਈਲੈਟਸ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ‘ਚ ਸਨ, ਇਸ ਲਈ ਗੌਰਵ ਨੇ ਮੌਕਾ ਦੇਖ ਕੇ ਬੁੱਧਵਾਰ ਨੂੰ ਉਕਤ ਲੜਕੀ ਉਤੇ ਗੋਲੀਆਂ ਚਲਾ ਦਿੱਤੀਆਂ। ਗੌਰਵ ਦਾ ਇੱਕ ਛੋਟਾ ਭਰਾ ਹੈ ਜੋ ਨਕੋਦਰ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਇੱਕ ਅਰਬ ਦੇਸ਼ ਵਿੱਚ ਕੰਮ ਕਰਦੇ ਹਨ ਅਤੇ ਮਾਂ ਇੱਕ ਘਰੇਲੂ ਔਰਤ ਹੈ।ਜਾਣਕਾਰੀ ਮੁਤਾਬਕ ਗੌਰਵ ਦੀ ਕੁਝ ਦਿਨ ਪਹਿਲਾਂ ਜਸਵੀਰ ਅਤੇ ਉਸ ਦੀ ਚਚੇਰੀ ਭੈਣ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ, ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।
Weather Update : ਜੂਨ ਦਾ ਮਹੀਨਾ ਗਰਮੀ ਵਿਚ ਸਭ ਤੋਂ ਵੱਧ ਭਖਣ ਵਾਲਾ ਮੰਨਿਆ ਜਾਂਦਾ ਹੈ। ਇਸੇ ਮਹੀਨੇ ਪੰਜਾਬ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਗਰਮੀ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿਚ ਤਾਪਮਾਨ 42 ਡਿਗਰੀ ਨੂੰ ਪਾਰ ਕਰ ਗਿਆ ਹੈ। ਫਾਜ਼ਿਲਕਾ ਦੇ ਅਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ 23 ਜ਼ਿਲ੍ਹਿਆਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਜਿਸ ਵਿੱਚ 17 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਅਤੇ 6 ਵਿੱਚ ਯੈਲੋ ਅਲਰਟ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ 17 ਜੂਨ ਤੱਕ ਲੋਕਾਂ ਨੂੰ ਲੂ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਸੂਬੇ ਵਿਚ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਬਿਜਲੀ ਦੀ ਖਪਤ ਵਧੀ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 15,379 ਮੈਗਾਵਾਟ ਦੇ ਪੱਧਰ ਨੂੰ ਛੂਹ ਗਈ, ਜੋ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ। ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਹੈ।ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਅੱਜ ਭਿਆਨਕ ਗਰਮੀ ਪੈ ਸਕਦੀ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਮਾਨਸਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਐਸਏਐਸ ਨਗਰ ਅਤੇ ਮਲੇਰਕੋਟਲਾ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਰਹੇਗਾ। ਨਾਲ ਹੀ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ 'ਚ ਯੈਲੋ ਅਲਰਟ ਰਹੇਗਾ।ਇਸ ਤਰੀਕ ਨੂੰ ਪੰਜਾਬ ਵਿਚ ਵਰ੍ਹੇਗਾ ਮੌਨਸੂਨ !ਮੌਸਮ ਵਿਭਾਗ ਅਨੁਸਾਰ 20 ਜੂਨ ਤੋਂ ਹਰਿਆਣਾ ਅਤੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ-ਪੱਛਮੀ ਭਾਰਤ ਦੇ ਜ਼ਿਆਦਾਤਰ ਖੇਤਰਾਂ ਵਿੱਚ ਹਲਕੀ ਔਸਤ ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ ਉੱਤਰੀ ਭਾਰਤ ਦੇ ਹੋਰ ਖੇਤਰਾਂ ਵਿੱਚ ਚੰਗੀ ਬਾਰਿਸ਼ ਦੀ ਸੰਭਾਵਨਾ ਹੈ। ਆਈਐਮਡੀ ਦੇ ਮੁਤਾਬਕ ਇਸ ਵਾਰ ਦੇਸ਼ ਵਿੱਚ ਮੌਨਸੂਨ ਦਾ ਦੌਰ ਪਿਛਲੇ ਸਾਲ ਦੇ ਮੁਕਾਬਲੇ ਲੰਬਾ ਚੱਲਣ ਵਾਲਾ ਹੈ। ਇਸ ਦੌਰਾਨ 106 ਫੀਸਦੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਸ ਵਾਰ ਜੂਨ ਤੋਂ ਸਤੰਬਰ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਜਗਰਾਓਂ-ਬੀਤੇ ਦਿਨੀਂ ਇਕ ਨੌਜਵਾਨ ਨੂੰ ਗੁਆਂਢੀਆਂ ਨੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਸੀ। ਇਸ ਕਾਰਨ ਝੁਲਸੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਅੱਜ ਉਸ ਸਮੇਂ ਸ਼ਹਿਰ ਦਾ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਮ੍ਰਿਤਕ ਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਤੇ ਨੇੜਲੇ ਲੋਕਾਂ ਨੇ ਉਸ ਦੀ ਲਾਸ਼ ਨੂੰ ਜਲੰਧਰ-ਬਰਨਾਲਾ ਹਾਈਵੇ ’ਤੇ ਰੱਖ ਕੇ ਸੜਕ ’ਤੇ ਜਾਮ ਲਾ ਦਿੱਤਾ। ਲੋਕਾਂ ਨੇ ਥਾਣਾ ਸਿਟੀ ਅੱਗੇ ਨਾਅਰੇਬਾਜ਼ੀ ਵੀ ਕੀਤੀ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਜਦੋਂ ਤਕ ਸਾਰੇ ਮੁਲਜ਼ਮ ਫੜੇ ਨਹੀਂ ਜਾਂਦੇ, ਉਹ ਪ੍ਰਦਰਸ਼ਨ ਜਾਰੀ ਰੱਖਣਗੇ।ਜਾਣਕਾਰੀ ਅਨੁਸਾਰ ਕਰੀਬ 10 ਦਿਨ ਪਹਿਲਾਂ ਮਨਪ੍ਰੀਤ ਜੋ ਕਿ ਨਸ਼ੇ ਦੇ ਖਿਲਾਫ ਸੀ, ਨੂੰ ਉਸ ਦੇ ਘਰ ਦੇ ਨੇੜੇ ਰਹਿੰਦੇ ਗੁਆਂਢੀਆਂ ਨੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਸੀ। ਮਨਪ੍ਰੀਤ 85 ਫ਼ੀਸਦੀ ਝੁਲਸ ਗਿਆ ਸੀ। ਵੀਰਵਾਰ ਦੇਰ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮਨਪ੍ਰੀਤ ਦੀ ਲਾਸ਼ ਫਰੀਦਕੋਟ ਤੋਂ ਜਗਰਾਓਂ ਪੁੱਜੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਲਾਸ਼ ਨੂੰ ਲੈ ਕੇ ਹਾਈਵੇ ’ਤੇ ਰੱਖ ਦਿੱਤਾ ਤੇ ਦੋਵੇਂ ਪਾਸੇ ਜਾਮ ਲਾ ਦਿੱਤਾ। ਮਨਪ੍ਰੀਤ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਇਲਾਕਾ ਨਿਵਾਸੀਆਂ ਨੇ ਐਲਾਨ ਕੀਤਾ ਹੈ ਕਿ ਜੇ ਮੁੱਖ ਮੁਲਜ਼ਮ ਜਲਦ ਫੜੇ ਨਹੀਂ ਜਾਂਦੇ ਤਾਂ ਉਹ ਮਨਪ੍ਰੀਤ ਦਾ ਸਸਕਾਰ ਨਹੀਂ ਕਰਨਗੇ। ਉਧਰ, ਸੂਚਨਾ ਮਿਲਦਿਆਂ ਹੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਲੋਕਾਂ ਨੂੰ ਜਾਮ ਹਟਾਉਣ ਲਈ ਕਿਹਾ। ਪਰਿਵਾਰ ਦਾ ਕਹਿਣਾ ਹੈ ਕਿ 24 ਸਾਲਾ ਮਨਪ੍ਰੀਤ ਸਿੰਘ ਨੇ ਆਪਣੇ ਘਰ ਨੇੜੇ ਨਸ਼ੇ ਦੀ ਵਿਕਰੀ ਹੋਣ ਕਾਰਨ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਉਸ ਦੀ ਆਪਣੇ ਹੀ ਗੁਆਂਢ ਵਿਚ ਰਹਿੰਦੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਉਸ ਸਮੇਂ ਮਾਮਲਾ ਸ਼ਾਂਤ ਹੋ ਗਿਆ ਪਰ ਉਕਤ ਨੌਜਵਾਨਾਂ ਨੇ ਚੋਣਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਮਨਪ੍ਰੀਤ ਸਿੰਘ ਨੂੰ ਘਰੋਂ ਬਾਹਰ ਬੁਲਾ ਲਿਆ। ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।ਪਰਿਵਾਰ ਨੇ ਦੋਸ਼ ਲਾਇਆ ਕਿ ਪ੍ਰਦੀਪ ਸਿੰਘ ਨੇ ਮਨਪ੍ਰੀਤ ਨੂੰ ਪਿੱਛੇ ਤੋਂ ਫੜ ਲਿਆ। ਜਦੋਂਕਿ ਵਿਜੇ ਕੁਮਾਰ ਨੇ ਆਪਣੀ ਜੇਬ ’ਚੋਂ ਪੈਟਰੋਲ ਨਾਲ ਭਰੀ ਬੋਤਲ ਕੱਢ ਕੇ ਮਨਪ੍ਰੀਤ ਸਿੰਘ ’ਤੇ ਪੈਟਰੋਲ ਛਿੜਕ ਦਿੱਤਾ। ਉਸ ਨੇ ਲਾਈਟਰ ਕੱਢ ਕੇ ਅੱਗ ਲਾ ਦਿੱਤੀ। ਅੱਗ ਲੱਗਣ ਕਾਰਨ ਮਨਪ੍ਰੀਤ ਬੁਰੀ ਤਰ੍ਹਾਂ ਝੁਲਸ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ। ਮੁਲਜ਼ਮ ਇੱਥੇ ਵੀ ਨਹੀਂ ਰੁਕੇ, ਉਨ੍ਹਾਂ ਨੇ ਪਰਿਵਾਰ ਇਹ ਕਹਿ ਕੇ ਸ਼ਿਕਾਇਤ ਕਰਨ ਤੋਂ ਰੋਕ ਦਿੱਤਾ ਕਿ ਉਹ ਮਨਪ੍ਰੀਤ ਦਾ ਇਲਾਜ ਕਰਵਾਏਗਾ। ਇਸ ਦੀ ਕੀਮਤ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ।ਇਸ ਮੌਕੇ ਥਾਣਾ ਸਿਟੀ ਦੇ ਐੱਸ. ਐੱਚ. ਓ. ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ 72 ਘੰਟਿਆਂ ਦੇ ਅੰਦਰ-ਅੰਦਰ ਰਹਿੰਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਨੇ ਉਥੋਂ ਧਰਨਾ ਸਮਾਪਤ ਕੀਤਾ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਰਖਵਾ ਦਿੱਤਾ।
ਖੰਨਾ : ਖੰਨਾ ਨੇੜਲੇ ਪਿੰਡ ਬਗਲੀ ਕਲਾਂ 'ਚ ਬੀਤੇ ਦਿਨੀਂ ਤਿੰਨ ਮੁਲਜ਼ਮਾਂ ਨੇ ਪੰਜਾਬ ਐਂਡ ਸਿੰਧ ਬੈਂਕ 'ਚ 15.92 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਦੇ ਤਿੰਨ ਦਿਨਾਂ ਬਾਅਦ ਹੀ ਤਿੰਨੇ ਮੁਲਜ਼ਮ ਖੰਨਾ ਪੁਲਿਸ ਦੇ ਹੱਥੇ ਚੜ੍ਹ ਗਏ ਹਨ। ਇਹ ਤਿੰਨੋਂ ਮੁਲਜ਼ਮ ਅੰਮ੍ਰਿਤਸਰ ਦੇ ਅਜਨਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਗੱਲ ਦਾ ਖ਼ੁਲਾਸਾ ਖੰਨਾ ਦੇ ਐੱਸਪੀ ਸੌਰਵ ਜਿੰਦਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬੈਂਕ ਡਕੈਤੀ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ, ਜਗਦੀਸ਼ ਸਿੰਘ ਗੁਲਾਬਾ ਅਤੇ ਗੁਰਮੀਨ ਸਿੰਘ ਨੋਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਪਹਿਲਾਂ ਇੱਕ ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕੋਲੋਂ ਡਕੈਤੀ ਵਿੱਚ ਵਰਤੇ ਗਏ ਹਥਿਆਰ, ਨਕਦੀ, ਔਡੀ ਕਾਰ ਅਤੇ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਜਦਕਿ ਲੁੱਟ 'ਚ ਵਰਤੇ ਗਏ ਹਥਿਆਰਾਂ ਬਾਰੇ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਕੀ ਹੈ ਮਾਮਲਾ ?ਖੰਨਾ ਨੇੜਲੇ ਪਿੰਡ ਬਗਲੀ ਕਲਾਂ ਵਿਚ ਮੰਗਲਵਾਰ ਦੁਪਹਿਰ ਕਰੀਬ 2:30 ਵਜੇ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਦਿਨ ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ਵਿੱਚੋਂ 15.92 ਲੱਖ ਰੁਪਏ ਲੁੱਟ ਲਏ ਸੀ। ਜਿਵੇਂ ਹੀ ਉਹ ਬੈਂਕ ਅੰਦਰ ਦਾਖਲ ਹੋਣ ਲੱਗੇ ਤਾਂ ਬੈਂਕ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਮੂੰਹ ਢੱਕਿਆ ਹੋਣ ਕਾਰਨ ਆਪਣੇ ਮੂੰਹ ਤੋਂ ਕੱਪੜਾ ਹਟਾਉਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚ ਬਹਿਸ ਹੋ ਗਈ। ਇਸ ਤੋਂ ਬਾਅਦ ਉਸ ਨੇ ਸੁਰੱਖਿਆ ਗਾਰਡ ਦੀ ਬੰਦੂਕ ਖੋਹ ਲਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਬੈਂਕ ਦੇ ਅੰਦਰ ਅਤੇ ਬਾਹਰ ਗੋਲੀਆਂ ਵੀ ਚਲਾਈਆਂ। ਲੁੱਟ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ ਸਨ। ਤਿੰਨੋਂ ਲੁਟੇਰਿਆਂ ਕੋਲ ਇੱਕ-ਇੱਕ ਪਿਸਤੌਲ ਸੀ।
ਕੁਵੈਤ ਵਿਚ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ ਮਰਨ ਵਾਲੇ ਭਾਰਤੀਆਂ ਵਿਚ ਇਕ ਪੰਜਾਬੀ ਵੀ ਸ਼ਾਮਲ ਹੈ। ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 63 ਸਾਲਾ ਹਿੰਮਤ ਰਾਏ ਦੀ ਵੀ ਇਸ ਹਾਦਸੇ ਵਿਚ ਕੁਵੈਤ ਵਿਚ ਮੌਤ ਹੋ ਗਈ ਹੈ। ਇਸ ਬਾਰੇ ਸੂਚਨਾ ਮਿਲਦਿਆਂ ਹੀ ਪਰਿਵਾਰ ਵਿਚ ਚੀਕ -ਚਿਹਾੜਾ ਮਚ ਗਿਆ। ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।ਹਿੰਮਤ ਰਾਏ ਦਾ ਇੱਕ ਪੁੱਤਰ ਅਤੇ ਦੋ ਧੀਆਂ ਹਨ, ਪੁੱਤਰ ਇਸ ਸਮੇਂ 10ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਧੀਆਂ ਦਾ ਵਿਆਹ ਹੋ ਚੁੱਕਾ ਹੈ। ਉਹ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ। ਹਿੰਮਤ ਰਾਏ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ।ਹਿੰਮਤ ਰਾਏ ਦੇ ਜਵਾਈ ਨੇ ਅੱਖਾਂ ਵਿੱਚ ਹੰਝੂਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬੀਤੇ ਦਿਨ ਹੁਸ਼ਿਆਰਪੁਰ ਦੇ ਤਹਿਸੀਲਦਾਰ ਨੇ ਉਨ੍ਹਾਂ ਨੂੰ ਮ੍ਰਿਤਕ ਹਿੰਮਤ ਰਾਏ ਦੇ ਭਾਰਤ ਆਉਣ ਦੀ ਸੂਚਨਾ ਦਿੱਤੀ ਸੀ ਪਰ ਪ੍ਰਸ਼ਾਸਨ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਤੱਕ ਨਹੀਂ ਪਹੁੰਚਿਆ।
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬੇ ਵਿਚ ਪਸ਼ੂ ਧਨ ਦੇ ਸਿਹਤ ਸੰਭਾਲ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਭਰਤੀ ਕੀਤੀ ਜਾ ਰਹੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐੱਸ.ਸੀ.) ਨੇ ਵੈਟਰਨਰੀ ਅਫ਼ਸਰਾਂ ਦੀਆਂ ਪੋਸਟਾਂ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ 326 ਵੈਟਰਨਰੀ ਅਫਸਰਾਂ ਅਤੇ 536 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਅਤੇ ਉਪਕਰਨਾਂ ਦੀ ਖਰੀਦ ਲਈ 93 ਕਰੋੜ ਰੁਪਏ ਦੀ ਕਾਰਜ ਯੋਜਨਾ ਭਾਰਤ ਸਰਕਾਰ ਨੂੰ ਸੌਂਪੀ ਗਈ ਹੈ।ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਕਿੱਤੇ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਵਿਭਾਗ ਵੱਲੋਂ ਦੁਧਾਰੂ ਪਸ਼ੂਆਂ ਦੀ ਖਰੀਦ ’ਤੇ ਜਨਰਲ ਵਰਗ ਨੂੰ 25 ਫੀਸਦੀ ਅਤੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 33 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਪ੍ਰਤੀ ਪਸ਼ੂ ਨਿਰਧਾਰਤ ਰੇਟ 70,000 ਰੁਪਏ ਹੈ। ਵਿਭਾਗ ਨੇ 2023-24 ਦੌਰਾਨ 1,089 ਦੁਧਾਰੂ ਪਸ਼ੂਆਂ ਲਈ ਲਗਭਗ 2 ਕਰੋੜ ਰੁਪਏ ਵਿੱਤੀ ਸਹਾਇਤਾ ਵਜੋਂ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਰਾਸ਼ਟਰੀ ਪਸ਼ੂਧਨ ਯੋਜਨਾ ਤਹਿਤ ਪਿਛਲੇ ਪੰਜ ਹਫ਼ਤਿਆਂ ਦੌਰਾਨ ਪਸ਼ੂ ਪਾਲਕਾਂ ਨੂੰ 7200 ਦੁਧਾਰੂ ਪਸ਼ੂਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਯੋਜਨਾ ਤਹਿਤ ਛੋਟੇ/ਦਰਮਿਆਨੇ ਦੁੱਧ ਉਤਪਾਦਕਾਂ ਨੂੰ ਇੱਕ ਤੋਂ ਪੰਜ ਦੁਧਾਰੂ ਪਸ਼ੂਆਂ ਦੇ ਬੀਮੇ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਜਨਰਲ ਵਰਗ ਨੂੰ 50 ਫ਼ੀਸਦੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਦੁੱਧ ਉਤਪਾਦਕਾਂ ਨੂੰ 70 ਫ਼ੀਸਦੀ ਤੱਕ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੂੰਹਖੁਰ ਅਤੇ ਗਲਘੋਟੂ (ਹੈਮੋਰੈਜਿਕ ਸੈਪਟੀਸੀਮੀਆ) ਵਿਰੁੱਧ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ 30 ਜੂਨ, 2024 ਤੱਕ ਮੁਕੰਮਲ ਕਰਨ ਦੇ ਵੀ ਨਿਰਦੇਸ਼ ਦਿੱਤੇ।
ਲਹਿਰਾਗਾਗਾ : ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਖੁਰਦ ਦੇ ਇੱਕ ਗਰੀਬ ਕਿਸਾਨ ਪਰਿਵਾਰ ਵੱਲੋਂ ਜ਼ਮੀਨ ਵੇਚ ਕੇ ਰੋਜ਼ੀ-ਰੋਟੀ ਲਈ ਕੈਨੇਡਾ ਭੇਜੇ ਗਏ ਨੌਜਵਾਨ ਦੀ ਉਥੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਕਾਰਨ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਪਿੰਡ ਲਹਿਲ ਖੁਰਦ ਦੇ ਕਿਸਾਨ ਗੁਰਮੇਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਖੁਸ਼ੀ-ਖੁਸ਼ੀ ਆਪਣੇ ਵਿਆਹੁਤਾ ਲੜਕੇ ਮਨਦੀਪ ਸਿੰਘ ਨੂੰ 8 ਜੂਨ ਨੂੰ ਦਿੱਲੀ ਏਅਰਪੋਰਟ ਤੋਂ ਜਹਾਜ਼ ਰਾਹੀਂ ਕੈਨੇਡਾ ਲੈ ਕੇ ਆਏ ਸਨ।ਕੈਨੇਡਾ ਪਹੁੰਚਣ ਤੋਂ ਦੋ ਦਿਨ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤ ਦੀ ਇੱਕ ਦਿਨ ਕੰਮ 'ਤੇ ਜਾਣ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਪਿੰਡ ਵਾਸੀ ਰਾਜ ਸਿੰਘ ਅਤੇ ਰਿਸ਼ਤੇਦਾਰ ਬਬਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਨਦੀਪ ਸਿੰਘ ਲਹਿਲ ਖੁਰਦ ਵਿੱਚ ਰਿਲਾਇੰਸ ਪੈਟਰੋਲ ਪੰਪ ਉਤੇ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਉਸ ਨੇ ਕੈਨੇਡਾ ਜਾਣ ਦਾ ਮਨ ਬਣਾ ਲਿਆ ਅਤੇ ਉਸ ਦੇ ਮਾਪਿਆਂ ਨੇ ਆਪਣੀ ਜ਼ਮੀਨ ਵੇਚ ਕੇ 35 ਲੱਖ ਰੁਪਏ ਖਰਚ ਕੇ ਵਰਕ ਪਰਮਿਟ ਹਾਸਲ ਕਰ ਲਿਆ 8 ਜੂਨ ਨੂੰ ਆਪਣੇ ਪੁੱਤ ਨੂੰ ਕੈਨੇਡਾ ਭੇਜ ਦਿੱਤਾ। ਉਸ ਦੀ ਪਤਨੀ ਅਤੇ ਧੀ ਨੇ ਵੀਜ਼ਾ ਮਿਲਣ ਤੋਂ ਬਾਅਦ ਕੈਨੇਡਾ ਜਾਣ ਦੀ ਯੋਜਨਾ ਬਣਾਈ ਸੀ ਪਰ ਕੁਦਰਤ ਦੀ ਯੋਜਨਾ ਹੋਰ ਹੀ ਸੀ। ਕੈਨੇਡਾ ਪਹੁੰਚਣ ਤੋਂ ਬਾਅਦ ਮਨਦੀਪ ਸਿੰਘ ਨੇ ਰੋਜ਼ਾਨਾ 8 ਘੰਟੇ ਕੰਮ ਕੀਤਾ ਤੇ ਅਗਲੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਇਸ ਸਮੇਂ ਡੂੰਘੇ ਸਦਮੇ ਵਿੱਚ ਹੈ।
High Court News : ਪੰਜਾਬੀ ਗਾਇਕ ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਸਬੰਦੀ ਹਾਈ ਕੋਰਟ ਵਿਚ ਪਾਈ ਗਈ ਪਟੀਸ਼ਨ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਹਾਈ ਕੋਰਟ ਨੇ ਗਾਇਕ ਗੁਰਦਾਸ ਮਾਨ ਨੂੰ ਰਾਹਤ ਦਿੱਤੀ ਹੈ। ਮਾਮਲਾ 2021 ਵਿਚ ਨਕੋਦਰ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਸੀ। HC ਨੇ ਸ਼ਿਕਾਇਤ ਰੱਦ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਨਕੋਦਰ ਦੀ ਅਦਾਲਤ ਨੇ ਵੀ ਸ਼ਿਕਾਇਤ ਰੱਦ ਕਰ ਦਿੱਤੀ ਸੀ। ਨਕੋਦਰ ਕੋਰਟ ਨੇ ਇਸ ਸ਼ਿਕਾਇਤ ਨੂੰ 22 ਫਰਵਰੀ ਨੂੰ ਰੱਦ ਕਰ ਦਿੱਤਾ ਸੀ। 2021 ਵਿਚ ਪਟੀਸ਼ਨਰ ਹਰਜਿੰਦਰ ਸਿੰਘ ਉਰਫ ਝੀਂਡਾ ਨੇ ਧਾਰਾ 295-ਏ ਅਧੀਨ 26 ਦੋਸ਼ਾਂ ਵਾਲੀ FIR ਨਕੋਦਰ ਸਿਟੀ ਪੁਲਿਸ ਸਟੇਸ਼ਨ ਵਿਖੇ ਦਰਜ ਕਰਾਈ ਸੀ। ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਗੁਰਦਾਸ ਮਾਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਸਿੱਖ ਗੁਰੂ ਅਮਰਦਾਸ ਜੀ ਅਤੇ ਲਾਡੀ ਸਾਈਂ ਜੀ ਇਕ ਹੀ ਵੰਸ਼ ਦੇ ਸਨ, ਜਿਸ ਤੋਂ ਬਾਅਦ ਉਹ ਵਿਵਾਦਾਂ ‘ਚ ਘਿਰ ਗਏ ਸਨ। ਹਾਲਾਂਕਿ ਗੁਰਦਾਸ ਮਾਨ ਨੇ ਇਸ ਲਈ ਜਨਤਕ ਤੌਰ ‘ਤੇ ਮਾਫੀ ਵੀ ਮੰਗੀ ਸੀ ਪਰ ਫਿਰ ਵੀ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
Punjab News : ਲੋਕ ਸਭਾ ਚੋਣਾਂ ਮਗਰੋਂ ਪੰਜਾਬੀਆਂ ਨੂੰ ਝਟਕਾ ਲੱਗਾ ਹੈ। ਸੂਬੇ ਵਿਚ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2024-25 ਲਈ ਨਵੇਂ ਟੈਰਿਫ ਚਾਰਜ ਮਿੱਥੇ ਹਨ। ਕਮਿਸ਼ਨ ਨੇ ਘਰੇਲੂ ਦਰਾਂ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਤੇ ਉਦਯੋਗਿਕ ਇਕਾਈਆਂ ਲਈ 15 ਪੈਸੇ ਦਾ ਵਾਧਾ ਕੀਤਾ ਹੈ। ਟਿਊਬਵੈੱਲ ਕੁਨੈਕਸ਼ਨ ਲਈ ਬਿਜਲੀ ਦਰਾਂ ਵਿੱਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ। ਨਵੇਂ ਹੁਕਮ ਪੰਜਾਬ ਵਿੱਚ 16 ਜੂਨ ਤੋਂ ਲਾਗੂ ਹੋਣਗੇ। ਇਹ ਹੁਕਮ ਇੱਕ ਸਾਲ ਲਈ ਰਹਿਣਗੇ। ਇਸ ਦੌਰਾਨ ਸਾਰੀਆਂ ਸ਼੍ਰੇਣੀਆਂ ਦੀਆਂ ਦਰਾਂ ਵਿੱਚ ਬਦਲਾਅ ਹੋਵੇਗਾ।ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਰ ਪਰਿਵਾਰ ਨੂੰ ਇੱਕ ਮਹੀਨੇ ਵਿੱਚ 300 ਯੂਨਿਟ ਤੇ ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਮਿਲਦੀ ਹੈ। ਜੇ ਕੋਈ ਪਰਿਵਾਰ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸ ਤੋਂ ਪੂਰਾ ਬਿੱਲ ਵਸੂਲਿਆ ਜਾਂਦਾ ਹੈ। ਅਜਿਹੇ ਵਿਚ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਵਧੀ ਹੋਈ ਦਰ ਮੁਤਾਬਕ ਭੁਗਤਾਨ ਕਰਨਾ ਪਵੇਗਾ। ਨਵੀਂ ਦਰ ਮੁਤਾਬਕ ਹੁਣ ਹਰ ਪਰਿਵਾਰ ਨੂੰ 30 ਤੋਂ 40 ਰੁਪਏ ਵਾਧੂ ਦੇਣੇ ਪੈਣਗੇ। ਉਧਰ, ਘਰੇਲੂ ਸ਼੍ਰੇਣੀ ਵਿੱਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਜ਼ਿਆਦਾਤਰ ਮੱਧ ਵਰਗ ਅਤੇ ਉੱਚ ਵਰਗ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਜੋ ਪਹਿਲਾਂ ਹੀ 5.34 ਰੁਪਏ ਤੋਂ 7.75 ਰੁਪਏ ਪ੍ਰਤੀ ਯੂਨਿਟ ਅਦਾ ਕਰ ਰਹੇ ਹਨ। ਜੇ ਸਾਰੇ ਟੈਕਸ ਸ਼ਾਮਲ ਕੀਤੇ ਜਾਣ ਤਾਂ ਇਸ ਯੂਨਿਟ ਦੀ ਕੀਮਤ ਕਰੀਬ 10 ਰੁਪਏ ਹੈ। ਇਸ ਦੇ ਨਾਲ ਹੀ ਗ਼ੈਰ-ਰਿਹਾਇਸ਼ੀ ਸਪਲਾਈ ਦੇ ਰੇਟ ਵੀ ਨਹੀਂ ਵਧੇ ਹਨ। ਇਸ 'ਚ 7 ਕਿਲੋਵਾਟ ਤੱਕ ਦਾ ਰੇਟ 6.91 ਤੋਂ 7.75 ਰੁਪਏ ਪ੍ਰਤੀ ਯੂਨਿਟ ਹੈ।
Noodles Ban : ਸਿਹਤ ਲਈ ਜ਼ਹਿਰ ਦਾ ਕੰਮ ਕਰਦੇ ਨੂਡਲਜ਼ ਉਤੇ ਪਾਬੰਦੀ ਲਾ ਦਿੱਤੀ ਗਈ ਹੈ। ਫੂਡ ਅਥਾਰਟੀ ਮੁਤਾਬਕ ਇਹ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ ਲਈ ਜ਼ਹਿਰ ਬਣ ਜਾਂਦੇ ਹਨ ਤੇ ਬਿਮਾਰੀਆਂ ਦਾ ਕਾਰਨ ਬਣਦੇ ਹਨ। ਨੂਡਲਜ਼ ਦੇ ਸ਼ੌਕੀਨਾਂ ਨੂੰ ਵੀ ਸਰਕਾਰ ਨੇ ਚਿਤਾਵਨੀ ਦਿੱਤੀ ਹੈ। ਜਾਣਕਾਰੀ ਦੱਸ ਦੇਈਏ ਕਿ ਇਹ ਕਾਰਵਾਈ ਡੈਨਮਾਰਕ ਦੀ ਫ਼ੂਡ ਅਥਾਰਟੀ ਨੇ ਕੀਤੀ ਹੈ। ਦੱਖਣੀ ਕੋਰੀਆ ’ਚ ਬਣਨ ਵਾਲੇ ਨੂਡਲਜ਼ ’ਤੇ ਇਹ ਪਾਬੰਦੀ ਲਾਈ ਗਈ ਹੈ। ਪਾਬੰਦੀ ਦੇ ਨਾਲ ਹੀ ਅਥਾਰਟੀ ਨੇ ਇਨ੍ਹਾਂ ਨੂਡਲਜ਼ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਫ਼ੂਡ ਅਥਾਰਟੀ ਮੁਤਾਬਕ ਇਹ ਨੂਡਲਜ਼ ਇੰਨੇ ਮਸਾਲੇਦਾਰ ਹਨ ਕਿ ਸਰੀਰ ’ਚ ਦਾਖ਼ਲ ਹੁੰਦੇ ਹੀ ਇਹ ਜ਼ਹਿਰ ਦਾ ਕੰਮ ਕਰਨ ਲਗਦੇ ਹਨ। ਇਹ ਨੂਡਲਜ਼ ਦੱਖਣੀ ਕੋਰੀਆ ਦੀ ਸੱਭ ਤੋਂ ਵੱਡੀ ਨੂਡਲਜ਼ ਬਣਾਉਣ ਵਾਲੀ ਕੰਪਨੀ ਸਾਮਯਾਂਗ ਫ਼ੂਡਜ਼ ਵੱਲੋਂ ਬਣਾਏ ਗਏ ਹਨ। ਇਸ ਕੰਪਨੀ ਦੇ ਨੂਡਲਜ਼ ਦੁਨੀਆਂ ਦੇ ਹਰ ਕੋਨੇ ਵਿਚ ਭੇਜੇ ਜਾਂਦੇ ਹਨ।ਡੈਨਮਾਰਕ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਨੂਡਲਜ਼ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਮਾਰਕੀਟ ਵੀ ਬਹੁਤ ਵੱਡੀ ਹੈ ਪਰ ਹੁਣ ਤੋਂ ਇਹ ਨੂਡਲਜ਼ ਡੈਨਮਾਰਕ ਵਿਚ ਨਹੀਂ ਵੇਚੇ ਜਾਣਗੇ, ਕਿਉਂਕਿ ਇਹ ਵੱਡੇ ਲੋਕਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਨੁਕਸਾਨਦੇਹ ਹਨ।
ਚੰਡੀਗੜ੍ਹ-ਚੰਡੀਗੜ੍ਹ ਵਿਚ ਪਾਰਕਿੰਗ ਦਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਟੈਂਡਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰਾਂ ਤੇ ਬਾਈਕਸ ਲਈ ਪਾਰਕਿੰਗ ਕੁਝ ਮਿੰਟਾਂ ਲਈ ਮੁਫਤ ਰਹੇਗੀ। ਉਸ ਮਗਰੋਂ ਸਲੈਬ ਮੁਤਾਬਕ ਪਾਰਕਿੰਗ ਚਾਰਜ ਵਸੂਲਿਆ ਜਾਵੇਗਾ ਪਰ ਇਹ ਪਾਰਕਿੰਗ ਦਰਾਂ ਸਮਾਰਟ ਪਾਰਕਿੰਗ ਬਣਨ ਤੋਂ ਬਾਅਦ ਹੀ ਲਾਗੂ ਕੀਤੀਆਂ ਜਾਣਗੀਆਂ। ਨਿਗਮ ਨੇ ਕਾਰਵਾਈ ਆਰੰਭ ਦਿੱਤੀ ਹੈ। ਇਸ ਦਾ ਠੇਕਾ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਵੇਗਾ। ਉਹ ਕੰਪਨੀ ਸ਼ਹਿਰ ਦੇ ਸਾਰੇ 89 ਪਾਰਕਿੰਗ ਸਥਾਨਾਂ ਨੂੰ ਸਮਾਰਟ ਪਾਰਕਿੰਗ ਬਣਾਵੇਗੀ। ਇਸ ਵਿਚ 84 ਗਰਾਊਂਡ ਪਾਰਕਿੰਗ ਤੇ ਪੰਜ ਬੇਸਮੈਂਟ ਪਾਰਕਿੰਗ ਸ਼ਾਮਲ ਹਨ। ਇਨ੍ਹਾਂ ਸਾਰੀਆਂ ਪਾਰਕਿੰਗਾਂ ਵਿਚ ਇਹ ਨਵੀਆਂ ਦਰਾਂ ਲਾਗੂ ਕੀਤੀਆਂ ਜਾਣਗੀਆਂ। ਤੈਅ ਕੀਤੇ ਗਏ ਨਵੇਂ ਰੇਟ-ਨਵੇਂ ਪਾਰਕਿੰਗ ਰੇਟਾਂ 'ਚ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਪਹਿਲੇ 20 ਮਿੰਟਾਂ ਲਈ ਮੁਫ਼ਤ ਹੋਣਗੀਆਂ। -ਪਿਕ ਐਂਡ ਡਰਾਪ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ। -ਬਾਈਕ-ਸਕੂਟੀ ਲਈ 4 ਘੰਟੇ ਵਾਸਤੇ 7 ਰੁਪਏ ਤੇ ਕਾਰ ਲਈ 15 ਰੁਪਏ ਲਏ ਜਾਣਗੇ। -8 ਘੰਟੇ ਦੀ ਕਾਰ ਪਾਰਕਿੰਗ ਲਈ 20 ਰੁਪਏ ਦੇਣੇ ਪੈਣਗੇ। -ਵਪਾਰਕ ਵਾਹਨਾਂ ਜਿਵੇਂ ਮਿੰਨੀ ਬੱਸਾਂ, ਕੈਬ ਅਤੇ ਟੈਕਸੀਆਂ ਲਈ ਵੱਖਰੀ ਪਾਰਕਿੰਗ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। -20 ਮਿੰਟ ਲਈ 10 ਰੁਪਏ ਦੇਣੇ ਹੋਣਗੇ। -20 ਮਿੰਟ ਤੋਂ 4 ਘੰਟੇ ਲਈ 30 ਰੁਪਏ ਦੇਣੇ ਹੋਣਗੇ। -4 ਤੋਂ 8 ਘੰਟੇ ਲਈ 35 ਰੁਪਏ ਦੇਣੇ ਪੈਣਗੇ। ...
Government Holiday : ਸੂਬੇ 'ਚ ਪੰਜਾਬ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। 17 ਜੂਨ ਦਿਨ ਸੋਮਵਾਰ ਨੂੰ ਸੂਬੇ ਭਰ ਦੇ ਸਰਕਾਰੀ ਦਫ਼ਤਰ, ਹੋਰ ਅਦਾਰਿਆਂ ਅਤੇ ਵਪਾਰਕ ਇਕਾਈਆਂ 'ਚ ਛੁੱਟੀ ਰਹੇਗੀ। ਇਹ ਛੁੱਟੀ ਈਦ-ਉੱਲ-ਜੂਹਾ (ਬਕਰੀਦ) ਦੇ ਤਿਉਹਾਰ ਦੇ ਮੱਦੇਨਜ਼ਰ ਰਹੇਗੀ। ਪੰਜਾਬ ਸਰਕਾਰ ਨੇ ਸਾਲ-2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ 'ਚ ਇਸ ਤਿਉਹਾਰ ਦੀ ਛੁੱਟੀ ਐਲਾਨੀ ਹੈ। ਇਸ ਲਈ ਇਸ ਦਿਨ ਪੰਜਾਬ ਭਰ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 17 ਜੂਨ ਤੋਂ ਇਕ ਦਿਨ ਪਹਿਲਾਂ ਐਤਵਾਰ ਕਰ ਕੇ ਛੁੱਟੀ ਹੋਣ ਕਾਰਨ ਦੋ ਛੁੱਟੀਆਂ ਇਕੱਠੀਆਂ ਆ ਰਹੀ ਹਨ।
National News : ਦੇਸ਼ ਦੇ ਉੱਤਰੀ ਹਿੱਸੇ ਹੀਟਵੇਵ ਤੇ ਗਰਮੀ ਕਾਰਨ ਬੇਹਾਲ ਹਨ। ਦੂਜੇ ਪਾਸੇ ਨਾਰਥ ਈਸਟ ਦੇ ਸੂਬਿਆਂ ਵਿਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਪਿਛਲੇ ਤਿੰਨ ਦਿਨ ਤੋਂ ਜਾਰੀ ਮੀਂਹ ਕਾਰਨ ਉੱਤਰੀ ਸਿਕਮ ਦੇ ਕਈ ਇਲਾਕੇ ਤਬਾਹ ਹੋ ਚੁੱਕੇ ਹਨ। ਲੈਂਡ ਸਲਾਈਡ ਤੇ ਹੜ੍ਹ ਵਿਚ ਸੈਂਕੜੇ ਘਰ ਤੇ ਕਈ ਸੜਕਾਂ ਵਹਿ ਗਈਆਂ ਹਨ। ਜਿੱਥੇ ਉਤਰੀ ਇਲਾਕਿਆਂ ਵਿਚ ਗਰਮੀ ਕਾਰਨ ਲੋਕਾਂ ਦੀਆਂ ਜਾਨਾਂ ਵੀ ਗਈਆਂ। ਉਧਰ, ਮੀਂਹ ਕਾਰਨ ਉਤਰ ਪੱਛਮੀ ਇਲਾਕਿਆਂ ਵਿਚ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਤਬਾਹੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿਚ ਹੋਈ ਹੈ। ਇਥੇ ਇਕ ਦਿਨ ਵਿਚ 220 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਨਾਲ ਪਿਛਲੇ ਸਾਲ 4 ਅਕਤੂਬਰ ਨੂੰ ਆਈ ਹੜ੍ਹ ਤੋਂ ਬਾਅਦ ਬਣਿਆ ਸੰਗਕਾਲਾਂਗ ਪੁਲ ਵੀ ਵੀਰਵਾਰ ਦੁਪਹਿਰ ਵਿਚ ਢਹਿ ਗਿਆ। ਇਸ ਨਾਲ ਦਜੋਂਗੂ, ਚੁੰਗਥਾਂਗ, ਲਾਚੇਨ ਤੇ ਲਾਚੁੰਗ ਨਾਲ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਹੁਣ ਫੋਨ ਕੁਨੈਕਟਵਿਟੀ ਵੀ ਨਹੀਂ ਹੈ। ਬਿਜਲੀ ਦੇ ਪੋਲ ਵੀ ਰੁੜ੍ਹ ਚੁੱਕੇ ਹਨ।ਸਿੱਕਮ ਵਿਚ ਰਾਹਤ ਬਚਾਅ ਵਿਚ ਲੱਗੇ ਡਿਜਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀ ਥਾਂ ਲਾਚੁੰਗ ਤੇ ਚੁੰਗਥਾਂਗ ਵਿਚ ਲਗਪਗ 2 ਹਜ਼ਾਰ ਸੈਲਾਨੀ ਫਸੇ ਹੋਏ ਹਨ। ਇਨ੍ਹਾਂ ਨੂੰ ਹੁਣ ਹੈਲੀਕਾਪਟਰ ਨਾਲ ਹੀ ਰੈਸਕਿਊ ਕੀਤਾ ਜਾ ਸਕਦਾ ਹੈ ਪਰ ਹੈਲੀਕਾਪਟਰ ਦਾ ਫਿਲਹਾਲ ਉਡ ਸਕਣਾ ਮੁਮਕਿਨ ਨਹੀਂ ਹੈ।
ਹਰਿਆਣਾ ਦੇ ਕਰਨਾਲ ਦੇ ਜਾਟੋ ਗੇਟ ‘ਚ ਰਹਿਣ ਵਾਲੀ 14 ਸਾਲਾ ਨੌਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਲਈ ਬਾਂਦਰ ਕਾਲ ਬਣ ਗਏ। ਉਹ ਛੱਤ ਤੋਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਨਿਕਾ ਉਤੇ ਬਾਂਦਰਾਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਸੀ। ਡਰ ਕਾਰਨ ਉਹ ਭੱਜਣ ਲੱਗੀ ਤੇ ਛੱਤ ਤੋਂ ਹੇਠਾਂ ਡਿੱਗ ਗਈ। ਭਰਾ ਦੀਪਕ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ। ਅਸੀਂ ਪਰਿਵਾਰ ਵਿੱਚ ਚਾਰ ਮੈਂਬਰ ਹਾਂ। ਕਨਿਕਾ ਉਸ ਦੀ ਇਕਲੌਤੀ ਭੈਣ ਸੀ, ਜੋ ਨੇੜੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਇਸ ਘਟਨਾ ਤੋਂ ਬਾਅਦ ਕਰਨਾਲ ਦੇ ਜਾਟੋ ਗੇਟ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਕਨਿਕਾ ਦੀ ਬੇਵਕਤੀ ਮੌਤ ਨੇ ਪੂਰੇ ਪਰਿਵਾਰ ਤੇ ਸਮਾਜ ਨੂੰ ਸਦਮਾ ਦਿੱਤਾ ਹੈ।ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਕੂਲ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਬੁੱਧਵਾਰ ਸ਼ਾਮ ਕਨਿਕਾ ਖਾਣਾ ਖਾਣ ਤੋਂ ਬਾਅਦ ਆਪਣੇ ਘਰ ਦੀ ਛੱਤ ਉਤੇ ਟਹਿਲਣ ਗਈ ਸੀ ਅਤੇ ਆਪਣੇ ਮੋਬਾਈਲ ਉਤੇ ਰੁੱਝੀ ਹੋਈ ਸੀ, ਉਦੋਂ ਅਚਾਨਕ ਛੱਤ ਉਤੇ ਕਈ ਬਾਂਦਰ ਇਕੱਠੇ ਹੋ ਜਾਂਦੇ ਹਨ। ਕਨਿਕਾ ਡਰ ਗਈ ਤੇ ਭੱਜਣ ਦੌਰਾਨ ਸੰਤੁਲਨ ਵਿਗਣ ਕਾਰਨ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਜਾਂਦੀ ਹੈ। ਪਰਿਵਾਰਕ ਮੈਂਬਰਾਂ ਨੇ ਕਨਿਕਾ ਨੂੰ ਤੁਰੰਤ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ’ਚ ਸੋਗ ਦੀ ਲਹਿਰ ਹੈ।
Weather Update : ਪੰਜਾਬ 'ਚ ਗਰਮੀ ਨੇ ਮੁੜ ਲੋਕ ਪਰੇਸ਼ਾਨ ਕਰ ਦਿੱਤੇ ਹਨ। ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ। ਹਾਲੇ ਅਗਲੇ ਚਾਰ ਦਿਨਾਂ ਤੱਕ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਹੋਇਆ ਹੈ। ਅੱਜ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਰਾਹਤ ਹੀ ਖਬਰ ਵੀ ਆਈ ਹੈ। ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਤੇ ਅੱਠ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਗਰਮੀ ਦੇ ਸਾਈਡ ਇਫੈਕਟਸਉਧਰ, ਗਰਮੀ ਦੇ ਸਾਈਡ ਇਫੈਕਟਸ ਵੀ ਸਾਹਮਣੇ ਆ ਰਹੇ ਹਨ। ਇਕ ਪਾਸੇ ਗਰਮੀ ਕਾਰਨ ਮਹਿੰਗਾਈ ਦੀ ਮਾਰ ਪੈ ਰਹੀ ਹੈ। ਉਤੋਂ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਰਹੀ ਹੈ। ਅਜਿਹਾ ਹੀ ਇਕ ਮਾਮਲਾ ਫਾਜ਼ਿਲਕਾ ਵਿਚ ਬੀਤੇ ਦਿਨੀਂ ਸਾਹਮਣੇ ਆਇਆ। ਫਾਜ਼ਿਲਕਾ ਦੀ ਐਮਸੀ ਕਾਲੋਨੀ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਧੂੰਆਂ ਉੱਠਦਾ ਦੇਖ ਕੇ ਇਲਾਕੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਨੂੰ ਸੂਚਿਤ ਕੀਤਾ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਨਵੀਂ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਕਾਰ ਤੇਜ਼ ਧੁੱਪ ਅਤੇ ਗਰਮੀ ਵਿਚ ਖੜ੍ਹੀ ਸੀ। ਅੰਦਾਜਾ ਲਾਇਆ ਜਾ ਰਿਹਾ ਹੈ ਕਿ ਗਰਮੀ ਕਾਰਨ ਕਾਰ ਨੂੰ ਅੱਗ ਲੱਗ ਗਈ। ਮੌਨਸੂਨ ਕਦੋਂ ਪੁੱਜੇਗਾ ਪੰਜਾਬ ਮੌਸਮ ਵਿਭਾਗ ਅਨੁਸਾਰ ਮੌਨਸੂਨ 27 ਜੂਨ ਤੱਕ ਪੰਜਾਬ ਵਿਚ ਦਸਤਕ ਦੇਵੇਗਾ। ਮੌਨਸੂਨ ਆਪਣੇ ਤੈਅ ਸਮੇਂ ਉਤੇ ਪਹੁੰਚ ਰਿਹਾ ਹੈ। ਵਿਭਾਗ ਅਨੁਮਾਨ ਅਨੁਸਾਰ 27 ਤੋਂ ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ‘ਚ ਮੌਨਸੂਨ ਦੇ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਤਰੀਕ ਤੋਂ ਪੰਜਾਬ ਵਿਚ ਮੌਨਸੂਨ ਸਰਗਰਮ ਹੋ ਜਾਵੇਗਾ। ਇਸ ਸਮੇਂ ਦੌਰਾਨ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ। ਹੁਣ ਤੱਕ ਦੀ ਰਿਪੋਰਟ ਮੁਤਾਬਕ ਮਾਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3 ਪਹਿਲਾਂ ਪਹੁੰਚ ਰਿਹਾ ਹੈ।
International News : ਕੁਵੈਤ ਦੇ ਦੱਖਣੀ ਸ਼ਹਿਰ ਮੰਗਾਫ ਵਿੱਚ ਬੁੱਧਵਾਰ ਸਵੇਰੇ ਇੱਕ 7 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ ਹੁਣ ਤਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 45 ਭਾਰਤੀ ਹਨ। ਇਥੇ ਇਮਾਰਤ ਵਿਚ 196 ਪਰਵਾਸੀ ਮਜ਼ਦੂਰ ਰਹਿ ਰਹੇ ਸਨ। ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਮ੍ਰਿਤਕਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਭਾਰਤ ਲਿਆਏਗਾ। ਜਾਣਕਾਰੀ ਮੁਤਾਬਕ ਅੱਗ ਰਸੋਈ 'ਚ ਲੱਗੀ ਸੀ, ਜ਼ਿਆਦਾਤਰ ਮੌਤਾਂ ਧੂੰਏਂ ਕਾਰਨ ਹੋਈਆਂ ਹਨ। ਇਹ ਹਾਦਸਾ ਤੜਕੇ ਵਾਪਰਿਆ, ਮਜ਼ਦੂਰ ਉਥੇ ਸੁੱਤੇ ਪਏ ਸਨ ਕਿ ਅੱਗ ਲੱਗ ਗਈ। ਉਪਰੰਤ ਅਲ-ਅਹਿਮਦੀ ਗਵਰਨੋਰੇਟ ਦੇ ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ 4.30 ਵਜੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਦੱਸਦੇਈਏ ਕਿ 195 ਤੋਂ ਵੱਧ ਮਜ਼ਦੂਰਾਂ ਨੂੰ ਇਹ ਇਮਾਰਤ ਰਹਿਣ ਲਈ ਕਿਰਾਏ 'ਤੇ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਰਾਜਾਂ ਦੇ ਭਾਰਤੀ ਸਨ। ਇਸ ਹਾਦਸੇ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ 'ਚ ਜ਼ਖਮੀ ਹੋਏ ਭਾਰਤੀਆਂ ਦੀ ਮਦਦ ਕਰਨ ਅਤੇ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਕੁਵੈਤ ਪਹੁੰਚੇ। ਕੁਵੈਤ ਪਹੁੰਚਣ ਤੋਂ ਬਾਅਦ ਕੀਰਤੀ ਵਰਧਨ ਸਿੰਘ ਨੇ ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਾਹਿਆ ਨਾਲ ਮੁਲਾਕਾਤ ਕੀਤੀ। ਕੁਵੈਤ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਅਲ-ਯਾਹੀਆ ਨੇ ਡਾਕਟਰੀ ਸਹਾਇਤਾ, ਲਾਸ਼ਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਅਤੇ ਘਟਨਾ ਦੀ ਜਾਂਚ ਸਮੇਤ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤੀ ਹਵਾਈ ਸੈਨਾ ਦਾ ਇਕ ਜਹਾਜ਼ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਤਿਆਰ ਹੈ।ਕੁਵੈਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸ਼ੇਖ ਫਾਹਦ ਅਲ-ਯੂਸਫ ਅਲ-ਸਬਾਹ ਨੇ ਕਿਹਾ ਕਿ ਅਧਿਕਾਰੀਆਂ ਨੇ 48 ਲਾਸ਼ਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 45 ਭਾਰਤੀ ਅਤੇ ਤਿੰਨ ਫਿਲੀਪੀਨਜ਼ ਹਨ। ਉਨ੍ਹਾਂ ਕਿਹਾ ਕਿ ਇੱਕ ਬਾਕੀ ਬਚੀ ਲਾਸ਼ ਦੀ ਸ਼ਨਾਖਤ ਲਈ ਯਤਨ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਜਾਨ ਗਵਾਉਣ ਵਾਲੇ ਜ਼ਿਆਦਾਤਰ ਭਾਰਤੀ ਕੇਰਲ ਦੇ ਰਹਿਣ ਵਾਲੇ ਹਨ। ਭਾਰਤੀਆਂ ਵਿੱਚੋਂ 23 ਕੇਰਲ ਤੋਂ, ਸੱਤ ਤਾਮਿਲਨਾਡੂ ਤੋਂ, ਦੋ-ਦੋ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੋਂ ਅਤੇ ਇੱਕ-ਇੱਕ ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਤੋਂ ਸਨ। ...
ਖੰਨਾ ਵਿਚ ਨੈਸ਼ਨਲ ਹਾਈਵੇ 'ਤੇ ਅੱਧੀ ਰਾਤ ਨੂੰ ਭਿਆਨਕ ਹਾਦਸਾ ਵਾਪਰਿਆ। ਬੱਸ ਨੂੰ ਪਿੱਛਿਓਂ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ। ਇਸ ਮਗਰੋਂ ਬੱਸ ਤਕਰੀਬਨ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਟਕਰਾ ਗਈ। ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿਚ 25 ਤੋਂ 30 ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਪੰਜਾਬ ਵਿਚ ਝੋਨਾ ਲਗਾਉਣ ਲਈ ਬਿਹਾਰ ਤੇ ਯੂਪੀ ਤੋਂ ਤਕਰੀਬਨ 65 ਮਜ਼ਦੂਰ ਬੱਸ ਵਿਚ ਆ ਰਹੇ ਸਨ। ਅੱਧੀ ਲੇਬਰ ਨੂੰ ਖੰਨਾ ਵਿਚ ਉਤਾਰਨਾ ਸੀ। ਰਾਤ ਨੂੰ ਤਕਰੀਬਨ ਸਾਢੇ 12 ਵਜੇ ਦੇ ਕਰੀਬ ਬੱਸ ਨੈਸ਼ਨਲ ਹਾਈਵੇ 'ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਬਣੇ ਕੱਟ 'ਤੇ ਰੁਕੀ। ਅਜੇ ਕੁੱਝ ਮਜ਼ਦੂਰ ਹੇਠਾਂ ਉਤਰੇ ਹੀ ਸੀ ਕਿ ਉਦੋਂ ਹੀ ਮਗਰੋਂ ਤੇਜ਼ ਰਫ਼ਤਾਰ ਟਰਾਲੇ ਨੇ ਆ ਕੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੂਰ ਤਕ ਇਸ ਦੀ ਆਵਾਜ਼ ਗਈ। ਇੰਨੇ ਨੂੰ ਬੱਸ ਤਕਰੀਬਨ 150 ਮੀਟਰ ਦੂਰ ਜਾ ਕੇ ਟ੍ਰਾਂਸਫਾਰਮਰ ਨਾਲ ਟਕਰਾਈ ਤਾਂ ਜ਼ੋਰਦਾਰ ਧਮਾਕਾ ਹੋਇਆ। ਮਜ਼ਦੂਰਾਂ ਵਿਚਾਲੇ ਚੀਕ ਚਿਹਾੜਾ ਮੱਚ ਗਿਆ। ਉਪਰੰਤ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸਿਟੀ ਥਾਣਾ 2 ਦੇ SHO ਗੁਰਮੀਤ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਅਤੇ ਟ੍ਰੈਫਿਕ ਸੁਚਾਰੂ ਕਰਵਾਇਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: बढ़ गए पेट्रोल-डीजल के दाम! जानिए आपके शहर के लेटेस्ट प्राइस
Gold-Silver Price Today: सोने-चांदी की कीमतों में बढ़त, जानें आपके शहर में क्या है 22 कैरेट गोल्ड का रेट
Turkey Hotel Fire: तुर्की के स्की रिसॉर्ट के होटल में आग लगने से 10 लोगों की मौत, 32 घायल