LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੂਹ ਕੰਬਾਊ ਕਾਂਡ, ਅਮਰੀਕਾ 'ਚ ਜਲੰਧਰ ਦੀਆਂ ਦੋ ਭੈਣਾਂ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ, ਮੁਲਜ਼ਮ ਮੁੰਡਾ ਵੀ ਜਲੰਧਰ ਦਾ, ਵੇਖੋ ਵੀਡੀਓ

jalandhar sisters news

International News : ਜਲੰਧਰ ਦੇ ਨਕੋਦਰ ਸ਼ਹਿਰ ਦੇ ਇੱਕ ਨੌਜਵਾਨ ਨੇ ਨੂਰਮਹਿਲ ਦੀਆਂ ਚਾਚੇ ਦੀਆਂ ਦੋ ਕੁੜੀਆਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਕ ਦੀ ਮੌਤ ਹੋ ਗਈ ਜਦਕਿ ਦੂਜੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਵਾਰਦਾਤ ਨੂੰ ਮੁਲਜ਼ਮ ਵੱਲੋਂ ਅਮਰੀਕਾ ਦੇ ਨਿਊ ਜਰਸੀ ਦੇ ਵੈਸਟ ਕਾਰਟਰੇਟ ਸੈਕਸ਼ਨ ਵਿਚ ਅੰਜਾਮ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਜਦਕਿ ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਜਦਕਿ ਮ੍ਰਿਤਕਾ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ। ਉਸ ਦਾ ਅਮਰੀਕਾ ‘ਚ ਇਲਾਜ ਚੱਲ ਰਿਹਾ ਹੈ। ਗੌਰਵ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ਉਤੇ ਅਮਰੀਕਾ ਗਿਆ ਸੀ।
ਨਿਊਜਰਸੀ ਪੁਲਿਸ ਨੇ ਔਰਤਾਂ ਨੂੰ ਗੋਲੀ ਮਾਰਨ ਦੇ 6 ਘੰਟੇ ਬਾਅਦ ਸਰਚ ਆਪਰੇਸ਼ਨ ਚਲਾ ਕੇ ਗੌਰਵ ਗਿੱਲ ਨੂੰ ਗ੍ਰਿਫਤਾਰ ਕਰ ਲਿਆ। ਜਸਵੀਰ ਕੌਰ ਵਿਆਹੀ ਹੋਈ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ। ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਜਲੰਧਰ ਵਿੱਚ ਇਕੱਠੇ ਆਈਲੈਟਸ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ‘ਚ ਸਨ, ਇਸ ਲਈ ਗੌਰਵ ਨੇ ਮੌਕਾ ਦੇਖ ਕੇ ਬੁੱਧਵਾਰ ਨੂੰ ਉਕਤ ਲੜਕੀ ਉਤੇ ਗੋਲੀਆਂ ਚਲਾ ਦਿੱਤੀਆਂ। ਗੌਰਵ ਦਾ ਇੱਕ ਛੋਟਾ ਭਰਾ ਹੈ ਜੋ ਨਕੋਦਰ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਇੱਕ ਅਰਬ ਦੇਸ਼ ਵਿੱਚ ਕੰਮ ਕਰਦੇ ਹਨ ਅਤੇ ਮਾਂ ਇੱਕ ਘਰੇਲੂ ਔਰਤ ਹੈ।
ਜਾਣਕਾਰੀ ਮੁਤਾਬਕ ਗੌਰਵ ਦੀ ਕੁਝ ਦਿਨ ਪਹਿਲਾਂ ਜਸਵੀਰ ਅਤੇ ਉਸ ਦੀ ਚਚੇਰੀ ਭੈਣ ਨਾਲ ਲੜਾਈ ਹੋਈ ਸੀ। ਇਸ ਤੋਂ ਬਾਅਦ, ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।

In The Market