LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਸਟਿਨ ਬੀਬਰ ਆਏ ਭਾਰਤ, ਮੁੰਬਈ ਏਅਰਪੋਰਟ 'ਤੇ ਪਹੁੰਚੇ, ਤਸਵੀਰਾਂ ਵਾਇਰਲ, ਅਨੰਤ ਅੰਬਾਨੀ ਦੇ ਵਿਆਹ 'ਚ ਕਰਨਗੇ ਪਰਫਾਰਮ, ਫੀਸ ਜਾਣ ਹੋ ਜਾਓਗੇ ਹੈਰਾਨ

justine biber 0507

Entertainment News : ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਅਨੰਤ ਅੰਬਾਨੀ ਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਦਾ 12 ਜੁਲਾਈ ਨੂੰ ਵਿਆਹ ਹੋਣ ਵਾਲਾ ਹੈ। ਇਸ ਵਿਚਾਲੇ ਉਨ੍ਹਾਂ ਦੇ ਸੰਗੀਤ ਸਮਾਗਮ ਵਿਚ ਰੰਗ ਬੰਨ੍ਹਣ ਲਈ ਮਸ਼ਹੂਰ ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਸ਼ੁੱਕਰਵਾਰ ਸਵੇਰੇ ਲਾਸ ਏਂਜਲਸ ਤੋਂ ਮੁੰਬਈ ਪਹੁੰਚ ਗਏ। 'ਬੇਬੀ', 'ਸੌਰੀ', 'ਲਵ ਯੂਅਰਸੈਲ' ਅਤੇ 'ਬੁਆਏਫ੍ਰੈਂਡ' ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਜਸਟਿਨ ਬੀਬਰ ਸੰਗੀਤ ਸਮਾਗਮ 'ਚ ਪਰਫਾਰਮ ਕਰਨਗੇ। ਮੁੰਬਈ ਏਅਰਪੋਰਟ ਤੋਂ ਬਾਹਰ ਆ ਰਹੇ ਅੰਤਰਰਾਸ਼ਟਰੀ ਗਾਇਕ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਬੀਬਰ ਇੱਥੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਦੇ ਹਿੱਸੇ ਵਜੋਂ ਹੋਣ ਵਾਲੇ ਕੰਸਰਟ ’ਚ ਪਰਫਾਰਮ ਕਰ ਸਕਦਾ ਹੈ। ਬੀਬਰ ਇਸ ਤੋਂ ਪਹਿਲਾਂ 2017 ’ਚ ਆਪਣੇ ਪਹਿਲੇ ਕੰਸਰਟ ਲਈ ਭਾਰਤ ਆਇਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਸਥਾਨਕ ਪੁਲਿਸ ਅਧਿਕਾਰੀਆਂ ਅਤੇ ਆਪਣੀ ਟੀਮ ਨਾਲ ਮੁੰਬਈ ਦੇ ਕਾਲੀਨਾ ਹਵਾਈ ਅੱਡੇ ਤੋਂ ਰਵਾਨਾ ਹੁੰਦੇ ਦੇਖਿਆ ਗਿਆ। ਦੋ ਵਾਰ 'ਗ੍ਰੈਮੀ' ਐਵਾਰਡ ਹਾਸਲ ਕਰ ਚੁੱਕੇ ਬੀਬਰ ਨੇ ਗੁਲਾਬੀ ਟੀ-ਸ਼ਰਟ ਪੈਂਟ ਅਤੇ ਸਿਰ 'ਤੇ ਲਾਲ ਟੋਪੀ ਪਾਈ ਹੋਈ ਸੀ।
ਖਬਰਾਂ ਮੁਤਾਬਕ ਜਸਟਿਨ ਦਾ ਭਾਰਤ 'ਚ ਪਹਿਲਾ ਮਿਊਜ਼ੀਕਲ ਫੰਕਸ਼ਨ 2017 'ਚ ਹੋਇਆ ਸੀ। ਜਸਟਿਨ ਨੇ 2022 'ਚ ਫਿਰ ਭਾਰਤ 'ਚ ਪਰਫਾਰਮ ਕਰਨਾ ਸੀ ਪਰ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੇ ਕੰਸਰਟ ਰੱਦ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਜਸਟਿਨ ਬੀਬਰ ਅਨੰਤ ਅਤੇ ਰਾਧਿਕਾ ਦੇ ਸੰਗੀਤ 'ਚ ਆਪਣਾ ਜਾਦੂ ਦਿਖਾਉਣ ਲਈ 10 ਮਿਲੀਅਨ ਡਾਲਰ ਯਾਨੀ ਭਾਰਤੀ ਕਰੰਸੀ 'ਚ ਲਗਭਗ 83 ਕਰੋੜ ਰੁਪਏ ਚਾਰਜ ਕਰ ਰਹੇ ਹਨ। ਉਨ੍ਹਾਂ ਦੇ 'ਪ੍ਰੀ-ਵੈਡਿੰਗ' ਪ੍ਰੋਗਰਾਮ 1 ਮਾਰਚ ਨੂੰ ਅਹਿਮਦਾਬਾਦ ਤੋਂ 300 ਕਿਲੋਮੀਟਰ ਦੂਰ ਜਾਮਨਗਰ 'ਚ ਸ਼ੁਰੂ ਹੋਏ ਸਨ।

In The Market