Entertainment News : ਬਾਲੀਵੁੱਡ ਅਭਿਨੇਤਾ ਵਰੁਣ ਧਵਨ ਪਿਤਾ ਬਣ ਗਏ ਹਨ। ਉਨ੍ਹਾਂ ਘਰ ਕਿਲਕਾਰੀਆਂ ਗੂੰਜੀਆਂ ਹਨ। ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਧੀ ਨੂੰ ਜਨਮ ਦਿੱਤਾ। ਇਹ ਜਾਣਕਾਰੀ ਖੁਦ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੇ ਦਿੱਤੀ। ਵਰੁਣ ਧਵਨ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ।ਕੱਲ੍ਹ ਵਰੁਣ ਧਵਨ ਨੂੰ ਮੁੰਬਈ ਦੇ ਇੱਕ ਹਸਪਤਾਲ ਤੋਂ ਬਾਹਰ ਆਉਂਦੇ ਦੇਖਿਆ ਗਿਆ। ਬੀਤੇ ਸੋਮਵਾਰ ਦੀ ਰਾਤ ਫਿਲਮਕਾਰ ਅਤੇ ਵਰੁਣ ਦੇ ਪਿਤਾ ਡੇਵਿਡ ਧਵਨ ਆਪਣੀ ਨੂੰਹ ਅਤੇ ਪੋਤੀ ਨੂੰ ਮਿਲਣ ਹਸਪਤਾਲ ਪਹੁੰਚੇ ਸਨ। ਉਦੋਂ ਤੋਂ ਹੀ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਨਤਾਸ਼ਾ ਦਲਾਲਾ ਨੂੰ ਬੇਬੀ ਡਿਲੀਵਰੀ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਹਸਪਤਾਲ ਤੋਂ ਵਾਪਸ ਆਉਂਦੇ ਸਮੇਂ ਜਦੋਂ ਪਾਪਰਾਜ਼ੀ ਨੇ ਉਸ ਤੋਂ ਨਤਾਸ਼ਾ ਦੀ ਡਿਲੀਵਰੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਘਰ ਇਕ ਬੱਚੀ ਆਈ ਸੀ।
ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਵਿਆਹ ਕਰਵਾਉਣ ਜਾ ਰਹੇ ਹਨ। ਇਸ ਸਾਲ ਦੇ ਅੰਤ 'ਚ ਉਨ੍ਹਾਂ ਦਾ ਵਿਆਹ ਹੋਵੇਗਾ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਸ਼ੁਭਮਨ ਗਿੱਲ ਦਾ ਨਾਂ ਜੁੜਿਆ, ਜਿਸ ਕਾਰਨ ਉਹ ਕਾਫੀ ਚਰਚਾ 'ਚ ਰਹੇ ਪਰ ਹੁਣ ਪ੍ਰਸ਼ੰਸਕ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਸ਼ੁਭਮਨ ਸਾਰਾ ਅਲੀ ਖਾਨ ਨਾਲ ਨਹੀਂ ਸਗੋਂ ਟੀਵੀ ਦੀ ਹਸੀਨਾ ਰਿਧਿਮਾ ਪੰਡਿਤ ਨਾਲ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀ ਤਾਰੀਖ਼ ਵੀ ਸਾਹਮਣੇ ਆ ਚੁੱਕੀ ਹੈ। ਅਦਾਕਾਰਾ ਨੇ ਵਿਆਹ ਦੀਆਂ ਖਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ, ਹਾਲ ਹੀ ਵਿਚ ਇਕ ਰਿਪੋਰਟ ਆਨਲਾਈਨ ਵਾਈਰਲ ਹੋਈ, ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ 'ਬਹੁ ਹਮਾਰੀ ਰਜਨੀਕਾਂਤ' ਆਦਾਕਾਰਾ ਦਸੰਬਰ 2024 'ਚ ਸ਼ੁਭਮਨ ਗਿੱਲ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ। ਸ਼ੁਭਮਨ ਅਤੇ ਰਿਧਿਮਾ ਆਪਣੇ ਵਿਆਹ ਨੂੰ ਗੁਪਤ ਰੱਖਣਾ ਚਾਹੁੰਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਸ਼ੁਭਮਨ ਅਤੇ ਰਿਧਿਮਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਰਿਧਿਮਾ ਪੰਡਿਤ ਮੁੰਬਈ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੀ ਉਮਰ 33 ਸਾਲ ਹੈ ਅਤੇ ਸ਼ੁਭਮਨ ਗਿੱਲ 24 ਸਾਲ ਦੇ ਹਨ। ਉਧਰ, ਸ਼ੁਭਮਨ ਗਿੱਲ ਨਾਲ ਵਿਆਹ ਦੀਆਂ ਖਬਰਾਂ 'ਤੇ ਅਦਾਕਾਰਾ ਨੇ ਚੁੱਪੀ ਤੋੜ ਦਿੱਤੀ ਹੈ। ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਹੈ, ਜਦੋਂ ਹੋ ਰਹੀ ਹੋਵੇਗੀ ਤਾਂ ਦੱਸਾਂਗੀ ਨਾ, ਪਰ ਅਜਿਹਾ ਕੁਝ ਵੀ ਨਹੀਂ ਹੈ। ...
ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਪਾਈ ਗਈ ਸਟੋਰੀ ਨੇ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਕੁਝ ਅਜਿਹਾ ਲਿਖ ਕੇ ਪੋਸਟ ਕੀਤਾ ਕਿ ਸਭ ਹੈਰਾਨ ਰਹਿ ਗਏ। ਸਾਰੇ ਇਸ ਪੋਸਟ ਨੂੰ ਇਕ ਦੂਜੇ ਨਾਲ ਜੋੜਨ ਲੱਗੇ। ਦਰਅਸਲ, ਗਾਇਕ ਨੇ ਲਿਖਿਆ, ਇੰਟਰਵਿਊਆਂ 'ਚ ਰੋਈ ਜਾਂਦੇ ਨੇ...ਸਿੰਪਥੀ ਦੀ ਮਾਲਾ ਪਰੋਈ ਜਾਂਦੇ ਨੇ...। ਇਸ ਦੌਰਾਨ ਕਿਹਾ ਜਾਣ ਲੱਗਾ ਕਿ ਰਣਜੀਤ ਬਾਵਾ ਵੱਲੋਂ ਪੰਜਾਬੀ ਕਲਾਕਾਰਾਂ ਨੂੰ ਟਾਰਗੇਟ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਦੀ ਚਰਚਾ ਹੀ ਛਿੜ ਗਈ। ਇਸ ਮਗਰੋਂ ਗਾਇਕ ਰਣਜੀਤ ਬਾਵਾ ਨੇ ਇਕ ਹੋਰ ਪੋਸਟ ਪਾ ਕੇ ਇਸ ਚਰਚਾ ਨੂੰ ਵਿਰਾਮ ਲਗਾਇਆ। ਕਲਾਕਾਰ ਵੱਲੋਂ ਇਸ ਪੋਸਟ 'ਤੇ ਨਫਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ। ਰਣਜੀਤ ਬਾਵਾ ਨੇ ਇੱਕ ਹੋਰ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, ''ਗਰਮੀ ਬਹੁਤ ਆ, ਪਹਿਲਾਂ ਹੀ ਹੋਰ ਅੱਗ ਨਾ ਲਾਓ... ਪਿਛਲੇ ਸਾਲ ਗਾਣਾ ਬਣਾਇਆ ਸੀ, ਉਹਦੀਆਂ ਲਾਈਨਜ਼ ਆ...ਕਿਸੇ ਨੂੰ ਟਾਰਗੇਟ ਨਹੀਂ ਕੀਤਾ ਗਿਆ। ਸਭ ਆਪਣੀ-ਆਪਣੀ ਮਿਹਨਤ ਕਰ ਰਹੇ। ਚਿੱਲ ਕਰ... ਲਵ ਪੀਸ।''
Sidhu Moosewala Death Anniversary : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 2 ਸਾਲ ਬੀਤ ਚੁੱਕੇ ਹਨ। ਅੱਜ ਉਨ੍ਹਾਂ ਦੀ ਦੂਜੀ ਬਰਸੀ ਹੈ। ਭਾਵੇਂ ਇਸ ਮੌਕੇ ਵੱਡਾ ਪ੍ਰੋਗਰਾਮ ਨਹੀਂ ਕੀਤਾ ਗਿਆ ਹੈ ਪਰ ਹਰ ਕੋਈ ਮਰਹੂਮ ਗਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ। ਕਈ ਕਲਾਕਾਰ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਨਾਲ ਹੀ ਇਨਸਾਫ਼ ਦੀ ਮੰਗ ਕਰ ਰਹੇ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਬਾਲਾ ਸੋਨਮ ਬਾਜਵਾ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ- ਜਸਟਿਸ ਇਕ ਧੁੰਦਲੀ ਉਮੀਦ ਬਣ ਗਿਆ। ਇਹ ਪੋਸਟ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਸਾਂਝੀ ਕੀਤੀ ਹੈ। ਉਥੇ ਹੀ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਤੇ ਗਾਇਕ ਅਫਸਾਨਾ ਖ਼ਾਨ ਨੇ ਭਰਾ ਨੂੰ ਯਾਦ ਕਰਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ। ਇਸ 'ਚ ਉਸ ਨੇ ਲਿਖਿਆ ਹੈ, ''ਮਿਸ ਯੂ ਵੱਡੇ ਬਾਈ।'' ਇਸ ਦੇ ਨਾਲ ਉਹ ਅਫਸਾਨਾ ਨੇ ਇਹ ਪੋਸਟ ਸਿੱਧੂ ਨੂੰ ਟੈਗ ਕਰਦਿਆਂ #justiceforsidhumoosewala ਵੀ ਲਿਖਿਆ ਹੈ। ਇਸ ਦੇ ਨਾਲ ਹੀ ਅਫਸਾਨਾ ਖ਼ਾਨ ਦੀ ਇਸ ਪੋਸਟ ਨੂੰ ਗਾਇਕ ਸਾਜ਼ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ...
National News : ਆਮਿਰ ਖਾਨ ਦੀ ਦੰਗਲ ਫਿਲਮ ਵਿਚ ਕੰਮ ਕਰਨ ਵਾਲੀ ਅਭਿਨੇਤਰੀ ਜ਼ਾਇਰਾ ਵਸੀਮ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜ਼ਾਇਰਾ ਨੇ ਖੁਦ ਆਪਣੇ ਐਕਸ ਅਕਾਊਂਟ ਯਾਨੀ ਟਵਿੱਟਰ ਉਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਜ਼ਾਇਰਾ ਵੱਲੋਂ ਆਪਣੇ ਪਿਤਾ ਲਈ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਗਈ ਪੋਸਟ ਵਾਇਰਲ ਹੋ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ਮੇਰੇ ਪਿਤਾ ਜ਼ਾਹਿਦ ਵਸੀਮ ਦਾ ਦੇਹਾਂਤ ਹੋ ਗਿਆ ਹੈ। ਕਿਰਪਾ ਕਰ ਕੇ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਅਤੇ ਅੱਲ੍ਹਾ ਅੱਗੇ ਅਰਦਾਸ ਕਰੋ ਕਿ ਉਹ ਉਨ੍ਹਾਂ ਦੀਆਂ ਗਲਤੀਆਂ ਨੂੰ ਮਾਫ਼ ਕਰਨ, ਉਨ੍ਹਾਂ ਦੀ ਕਬਰ ਨੂੰ ਸ਼ਾਂਤ ਕਰਨ, ਉਨ੍ਹਾਂ ਨੂੰ ਤਸੀਹੇ ਤੋਂ ਬਚਾਵੇ, ਉਨ੍ਹਾਂ ਦੀ ਅਗਲੀ ਯਾਤਰਾ ਨੂੰ ਆਸਾਨ ਬਣਾਵੇ ਅਤੇ ਉਨ੍ਹਾਂ ਨੂੰ ਜਨਾਹ ਅਤੇ ਮਗਹਿਰਾ ਦਾ ਉੱਚਾ ਦਰਜਾ ਪ੍ਰਦਾਨ ਕਰੇ।ਦੱਸ ਦੇਈਏ ਕਿ ਜ਼ਾਇਰਾ ਵਸੀਮ ਨੇ ਮਸ਼ਹੂਰ ਫਿਲਮ ਦੰਗਲ ਵਿਚ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਬੇਹੱਦ ਸਲਾਹਿਆ ਗਿਆ। ਇਸ ਤੋਂ ਇਲਾਵਾ ਜ਼ਾਇਰਾ ਵਸੀਮ ਨੇ ਸੀਕ੍ਰੇਟ ਸੁਪਰਸਟਾਰ ਅਤੇ ਦਿ ਸਕਾਈ ਇਜ਼ ਪਿੰਕ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ।
National News : ਆਮਿਰ ਖਾਨ ਦੀ ਦੰਗਲ ਫਿਲਮ ਵਿਚ ਕੰਮ ਕਰਨ ਵਾਲੀ ਅਭਿਨੇਤਰੀ ਜ਼ਾਇਰਾ ਵਸੀਮ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜ਼ਾਇਰਾ ਨੇ ਖੁਦ ਆਪਣੇ ਐਕਸ ਅਕਾਊਂਟ ਯਾਨੀ ਟਵਿੱਟਰ ਉਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਜ਼ਾਇਰਾ ਵੱਲੋਂ ਆਪਣੇ ਪਿਤਾ ਲਈ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਗਈ ਪੋਸਟ ਵਾਇਰਲ ਹੋ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ਮੇਰੇ ਪਿਤਾ ਜ਼ਾਹਿਦ ਵਸੀਮ ਦਾ ਦੇਹਾਂਤ ਹੋ ਗਿਆ ਹੈ। ਕਿਰਪਾ ਕਰ ਕੇ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਅਤੇ ਅੱਲ੍ਹਾ ਅੱਗੇ ਅਰਦਾਸ ਕਰੋ ਕਿ ਉਹ ਉਨ੍ਹਾਂ ਦੀਆਂ ਗਲਤੀਆਂ ਨੂੰ ਮਾਫ਼ ਕਰਨ, ਉਨ੍ਹਾਂ ਦੀ ਕਬਰ ਨੂੰ ਸ਼ਾਂਤ ਕਰਨ, ਉਨ੍ਹਾਂ ਨੂੰ ਤਸੀਹੇ ਤੋਂ ਬਚਾਵੇ, ਉਨ੍ਹਾਂ ਦੀ ਅਗਲੀ ਯਾਤਰਾ ਨੂੰ ਆਸਾਨ ਬਣਾਵੇ ਅਤੇ ਉਨ੍ਹਾਂ ਨੂੰ ਜਨਾਹ ਅਤੇ ਮਗਹਿਰਾ ਦਾ ਉੱਚਾ ਦਰਜਾ ਪ੍ਰਦਾਨ ਕਰੇ।ਦੱਸ ਦੇਈਏ ਕਿ ਜ਼ਾਇਰਾ ਵਸੀਮ ਨੇ ਮਸ਼ਹੂਰ ਫਿਲਮ ਦੰਗਲ ਵਿਚ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਬੇਹੱਦ ਸਲਾਹਿਆ ਗਿਆ। ਇਸ ਤੋਂ ਇਲਾਵਾ ਜ਼ਾਇਰਾ ਵਸੀਮ ਨੇ ਸੀਕ੍ਰੇਟ ਸੁਪਰਸਟਾਰ ਅਤੇ ਦਿ ਸਕਾਈ ਇਜ਼ ਪਿੰਕ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ।
ਮੁੰਬਈ-ਮੁਕੇਸ਼ ਤੇ ਨੀਤਾ ਅੰਬਾਨੀ ਦੇ ਛੋਟੇ ਮੁੰਡੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਵਿਆਹ ਜੁਲਾਈ ਵਿਚ ਹੋਣ ਵਾਲਾ ਹੈ। ਜਾਮਨਗਰ ਵਿਚ 3 ਦਿਨ ਚੱਲਿਆ ਪ੍ਰੀ-ਵੈਡਿੰਗ ਫੰਕਸ਼ਨ ਬੇਹੱਦ ਸ਼ਾਨਦਾਰ ਰਿਹਾ। ਇਸ ਤੋਂ ਬਾਅਦ ਹੁਣ ਅਨੰਤ ਰਾਧਿਕਾ ਲਈ ਸੈਕੰਡ ਪ੍ਰੀ ਵੈਡਿੰਗ ਫੰਕਸ਼ਨ ਕਰਵਾਇਆ ਜਾ ਰਿਹਾ ਹੈ, ਜੋ ਬੇਹੱਦ ਵੱਖਰੇ ਢੰਗ ਤੇ ਸ਼ਾਨਦਾਰ ਢੰਗ ਨਾਲ ਹੋਵੇਗਾ। ਵਿਚ ਸਮੁੰਦਰ ਦੇ ਆਲੀਸ਼ਾਨ ਤੇ ਲਗਜ਼ਰੀ ਕਰੂਜ਼ ਉਤੇ ਚਾਰ ਦਿਨ 29 ਮਈ ਤੋਂ 1 ਜੂਨ ਤੱਕ ਪਾਰਟੀ ਕੀਤੀ ਜਾਵੇਗੀ। ਇਸ ਕਰੂਜ਼ ਦਾ ਨਾਂ ਸੈਲੀਬ੍ਰਿਟੀ ਏਸੇਂਟ ਹੈ। ਅੰਬਾਨੀ ਪਰਿਵਾਰ ਨੇ ਇਹ ਫੰਕਸ਼ਨ ਇਟਲੀ ਵਿਚ ਲਗਜ਼ਰੀ ਕਰੂਜ਼ ‘ਤੇ ਰੱਖਿਆ ਹੈ। 29 ਮਈ ਨੂੰ ਇਹ ਕਰੂਜ਼ ਅੰਬਾਨੀ ਪਰਿਵਾਰ ਦੇ ਖਾਸ ਮਹਿਮਾਨਾਂ ਨੂੰ ਲੈ ਕੇ ਇਟਲੀ ਦੇ ਪਾਲੇਰਮਾ ਪੋਰਟ ਤੋਂ ਰਵਾਨਾ ਹੋਵੇਗਾ ਤੇ 4380 ਕਿਲੋਮੀਟਰ ਦਾ ਸਫਰ ਕਰ ਕੇ 1 ਜੂਨ ਨੂੰ ਸਰਦਰਨ ਫਰਾਂਸ ਪਹੁੰਚੇਗਾ। ਕੀ ਖਾਸ ਹੈ ਸੈਲੀਬ੍ਰਿਟੀ ਏਸੇਂਟ ਕਰੂਜ਼ ਵਿਚ ?ਸੈਲੀਬ੍ਰਿਟੀ ਏਸੇਂਟ ਕਰੂਜ਼ ਸਮੁੰਦਰ ਵਿੱਚ ਤੈਰਦਾ ਇੱਕ 5 ਸਿਤਾਰਾ ਹੋਟਲ ਹੈ। ਕਰੂਜ਼ ਵਿੱਚ 5-ਸਿਤਾਰਾ ਹੋਟਲ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਕਰੂਜ਼ ਦੀ ਸਮਰੱਥਾ 3279 ਹੈ। ਅੰਬਾਨੀ ਦੇ ਸਮਾਗਮ ਲਈ ਭਾਰਤ ਅਤੇ ਵਿਦੇਸ਼ਾਂ ਤੋਂ 800 ਮਹਿਮਾਨ ਪਹੁੰਚ ਰਹੇ ਹਨ। ਇਨ੍ਹਾਂ ਮਹਿਮਾਨਾਂ ਦੀ ਦੇਖਭਾਲ ਲਈ 600 ਸਟਾਫ਼ ਹੋਵੇਗਾ। ਅਨੰਤ ਰਾਧਿਕਾ ਦੇ ਸੈਕੰਡ ਪ੍ਰੀ-ਵੈਡਿੰਗ ਵਿਚ ਸ਼ਾਮਲ ਹੋਣ ਲਈ 12 ਜਹਾਜ਼ਾਂ ਤੋਂ ਗੈਸਟ ਇਟਲੀ ਪਹੁੰਚ ਰਹੇ ਹਨ। 29 ਮਈ ਨੂੰ ਸਫਰ ਦੀ ਸ਼ੁਰੂਆਤ ਇਟਲੀ ਦੇ ਪਲੇਰਮੋ ਬੰਦਰਗਾਹ ਤੋਂ। ਕਰੂਜ਼ ਪਲੇਰਮੋ ਸ਼ਹਿਰ ਨੂੰ ਛੱਡਣ ਤੋਂ ਪਹਿਲਾਂ ਸਿਵਿਟਾਵੇਚੀਆ ਬੰਦਰਗਾਹ ‘ਤੇ ਪਹੁੰਚੇਗਾ। ਇਸ ਦੌਰਾਨ ਫਿਲਮੀ ਸਿਤਾਰੇ ਅਤੇ ਵੱਡੀਆਂ ਹਸਤੀਆਂ ਕਈ ਵੱਖ-ਵੱਖ ਵਿਸ਼ਿਆਂ ਦੇ ਸਮਾਗਮਾਂ 'ਚ ਸ਼ਿਰਕਤ ਕਰਨਗੀਆਂ ਅਤੇ ਸਾਰੇ ਸਮਾਗਮ ਸਮੁੰਦਰ ਦੇ ਵਿਚਕਾਰ ਹੋਣਗੇ। ਜਸ਼ਨਾਂ ਦੇ ਵਿਚਕਾਰ ਸਮੁੰਦਰ ਅਤੇ ਸ਼ਾਨਦਾਰ ਰੌਸ਼ਨੀਆਂ ਹੋਣਗੀਆਂ, ਪੂਰੀ ਦੁਨੀਆ ਅੰਬਾਨੀਆਂ ਦੀ ਰੌਣਕ ਦੇਖੇਗੀ। View this post on Instagram A post shared by Ambani Family (@ambani_update) ਮਹਿਮਾਨਾਂ ਲਈ ਰੱਖਿਆ ਡਰੈੱਸ ਕੋਡਮਹਿਮਾਨਾਂ ਲਈ ਡਰੈੱਸ ਕੋਡ ਵੀ ਰੱਖਿਆ ਗਿਆ ਹੈ ਅਤੇ ਕਰੂਜ਼ ਦੀ ਸਜਾਵਟ ਸਪੇਸ ਥੀਮ 'ਤੇ ਆਧਾਰਿਤ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ 'ਤੇ ਹੋਣ ਵਾਲੀ ਪਾਰਟੀ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਪਾਰਸੀ, ਥਾਈ, ਮੈਕਸੀਕਨ ਅਤੇ ਜਾਪਾਨੀ ਪਕਵਾਨ ਰੱਖੇ ਗਏ ਹਨ। ਇਸ ਸਮਾਗਮ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਕਰੂਜ਼ 'ਤੇ ਆਯੋਜਿਤ ਇਸ ਪ੍ਰੀ-ਵੈਡਿੰਗ ਪਾਰਟੀ 'ਚ ਸ਼ਾਮਲ ਹੋਣ ਲਈ ਸਲਮਾਨ ਖਾਨ ਤੋਂ ਲੈ ਕੇ ਰਣਬੀਰ ਕਪੂਰ, ਆਲੀਆ ਭੱਟ, ਰਣਵੀਰ ਸਿੰਘ ਤੱਕ ਦੇ ਸਾਰੇ ਸਿਤਾਰੇ ਅੱਜ ਸਵੇਰੇ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਉਹ ਸਾਰੇ ਕਲਾਕਾਰ ਵੀ ਪਹੁੰਚ ਸਕਦੇ ਹਨ ਜਿਹੜੇ ਕਿ ਜਾਮਨਗਰ ਇਵੈਂਟ ਦੇ ਗਵਾਹ ਬਣੇ ਸਨ। ਸ਼ਾਨਦਾਰ ਹੈ ਪ੍ਰੀ ਵੈਡਿੰਗ ਇਨਵੀਟੇਸ਼ਨ ਕਾਰਡਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਦਾ ਇਨਵੀਟੇਸ਼ਨ ਕਾਰਡ ਸਾਹਮਣੇ ਆਇਆ ਹੈ। ਵ੍ਹਾਈਟ ਤੇ ਬਲੂ ਕਲਰ ਦੇ ਇਸ ਕਾਰਡ ਨੂੰ ‘ਲਾ ਵਿਟੇ ਈ ਅਨ ਵਿਯਾਜੀਓ’ ਦੇ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਤਲਬ ‘ਜੀਵਨ ਇਕ ਯਾਤਰਾ ਹੈ’। ਇਟਲੀ ਵਿਚ ਸਿਲਿਸੀ ਦੇ ਸ਼ਹਿਰ ਪਲੇਰਮੋ ਤੇ ਵੈਲਕਮ ਲੰਚ ਥੀਮ ਨਾਲ ਫੰਕਸ਼ਨ ਦੀ ਸ਼ੁਰੂਆਤ ਹੋਵੇਗੀ। ਜਸ਼ਨ ਦਾ Schedule29 ਮਈ ਨੂੰ ਲੰਚ ਦੇ ਬਾਅਦ ਸ਼ਾਮ ਵਿਚ ‘ਤਾਰਿਆਂ ਵਾਲੀ ਰਾਤ’ ਥੀਮ ਪਾਰਟੀ ਹੈ। ਉਸ ਦੇ ਅਗਲੇ ਦਿਨ 30 ਮਈ ਨੂੰ ‘ਏ ਰੋਮਨ ਹਾਲੀਡੇ’ ਥੀਮ ਰੱਖੀ ਗਈ ਹੈ। 30 ਮਈ ਨੂੰ ਰਾਤ ‘ਲਾ ਡੋਲਸੇ ਫਾਰ ਨੀਏਂਟੇ’ ਥੀਮ ਪਾਰਟੀ ਹੈ। ਇਸ ਤੋਂ ਬਾਅਦ ਰਾਤ 1 ਵਜੇ ‘ਟੋਗਾ ਪਾਰਟੀ’ ਹੋਵੇਗੀ। 31 ਮਈ ‘ਵੀ ਟਰਨਸ ਵਨ ਅੰਡਰ ਦ ਸਨ’, ‘ਲੇ ਮਾਸਕਰੇਡ’, ‘ਪਾਰਡਨ ਮਾਈ ਫ੍ਰੈਂਚ’ ਵੱਖ-ਵੱਖ ਥੀਮ ਦੀ ਪਾਰਟੀ ਰੱਖੀ ਗਈ ਹੈ। 1 ਜਨ ਨੂੰ ‘ਲਾ ਡੋਲਸੇ ਵੀਟਾ’ ਦੇ ਬਾਅਦ ਪਾਰਟੀ ਖਤਮ ਹੋਵੇਗੀ। ਕਰੂਜ਼ ਚਾਰ ਦਿਨ ਵਿਚ 4380 ਕਿਲੋਮੀਟਰ ਦਾ ਸਫਰ ਕਰਕੇ ਸਰਦਰਨ ਫਰਾੰਸ ਪਹੁੰਚੇਗਾ ਜਿਥੇ ਪ੍ਰੀ ਵੈਡਿੰਗ ਪਾਰਟੀ ਖਤਮ ਹੋਵੇਗੀ।...
Badshah and Honey Singh News : ਰੈਪਰ ਬਾਦਸ਼ਾਹ ਤੇ ਹਨੀ ਸਿੰਘ ਵਿਚਾਲੇ ਚਲਦੇ ਵਿਵਾਦ ਤੋਂ ਹਰ ਕੋਈ ਜਾਣੂ ਹੈ। ਦੋਸਤੀ ਵਿਚ ਆਈ ਖਟਾਸ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਦੌਰਾਨ ਦੋਵੇਂ ਇਕ ਦੂਜੇ ਬਾਰੇ ਬੋਲਦੇ ਤੇ ਆਪਣੇ ਗੀਤਾਂ ਵਿਚ ਜਵਾਬ ਦਿੰਦੇ ਨਜ਼ਰ ਆਉਂਦੇ ਸਨ। ਇਹ ਖਟਾਸ ਹੌਲੀ-ਹੌਲੀ ਦੁਸ਼ਮਣੀ ਵਿੱਚ ਬਦਲ ਗਈ ਪਰ ਹੁਣ ਕਈ ਸਾਲਾਂ ਬਾਅਦ ਬਾਦਸ਼ਾਹ ਨੇ ਹਨੀ ਸਿੰਘ ਨਾਲ ਦੁਸ਼ਮਣੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੇਹਰਾਦੂਨ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਬਾਦਸ਼ਾਹ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਵਿਵਾਦਾਂ ਨੂੰ ਖਤਮ ਕਰਨ ਤੇ ਅੱਗੇ ਵਧਣ ਲਈ ਤਿਆਰ ਹਨ। ਉਸ ਨੇ ਕਿਹਾ, 'ਮੇਰੀ ਜ਼ਿੰਦਗੀ 'ਚ ਇਕ ਅਜਿਹਾ ਦੌਰ ਸੀ, ਜਦੋਂ ਮੈਂ ਕਿਸੇ ਵਿਅਕਤੀ ਨਾਲ ਨਰਾਜ਼ਗੀ ਰੱਖਦਾ ਸੀ ਪਰ ਹੁਣ ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਹਾਂ ਅਤੇ ਉਸ ਗੁੱਸੇ ਨੂੰ ਛੱਡ ਕੇ ਅੱਗੇ ਵਧਣਾ ਚਾਹੁੰਦਾ ਹਾਂ ਅਤੇ ਉਹ ਵਿਅਕਤੀ ਹਨੀ ਸਿੰਘ ਹੈ।' ਬਾਦਸ਼ਾਹ ਨੇ ਕਿਹਾ, ਮੈਂ ਕਿਸੇ ਮਿਸਅੰਡਰਸਟੈਂਡਿੰਗ ਕਾਰਨ ਦੁਖੀ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਅਸੀਂ ਇਕੱਠੇ ਸੀ, ਇੱਥੇ ਜੋੜਨ ਵਾਲੇ ਲੋਕ ਬਹੁਤ ਘੱਟ ਸੀ ਤੇ ਤੋੜਨ ਵਾਲੇ ਬਹੁਤ ਜ਼ਿਆਦਾ।'' ਬਾਦਸ਼ਾਹ ਨੇ ਅੱਗੇ ਕਿਹਾ, ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਸ ਦੌਰ ਨੂੰ ਛੱਡ ਦਿੱਤਾ ਹੈ ਅਤੇ ਹੁਣ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਹਾਲਾਂਕਿ ਹਨੀ ਸਿੰਘ ਨੇ ਬਾਦਸ਼ਾਹ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹੁਣ ਪ੍ਰਸ਼ੰਸਕ ਉਸ ਦੇ ਜਵਾਬ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਅਤੇ ਹਨੀ ਸਿੰਘ ਦੋਵੇਂ ਦੇਸ਼ ਦੇ ਟਾਪ ਰੈਪਰਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ। View this post on Instagram A post shared by BADSHAH (@badboyshah) ਮਾਫੀਆ ਮੰਡੀਰ ਲਈ ਕੰਮ ਕਰਦੇ ਸੀ ਦੋਵੇਂ ਰੈਪਰਜ਼ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਦੋਵੇਂ ਰੈਪਰ 'ਮਾਫੀਆ ਮੰਡੀਰ' ਨਾਮਕ ਬੈਂਡ ਲਈ ਇਕੱਠੇ ਕੰਮ ਕਰਦੇ ਸਨ। ਇਸ ਬੈਂਡ ਵਿਚ ਇਕਾ, ਲਿਲ ਗੋਲੂ ਅਤੇ ਰਫਤਾਰ ਵਰਗੇ ਰੈਪਰ ਵੀ ਉਨ੍ਹਾਂ ਦੇ ਨਾਲ ਸਨ। ਇਸ ਬੈਂਡ ਨੇ ਮਿਲ ਕੇ 'ਖੋਲ ਬੋਤਲ', 'ਬੇਗਾਨੀ ਨਾਰ ਬੁਰੀ' ਅਤੇ 'ਦਿੱਲੀ ਦੇ ਦੀਵਾਨੇ' ਵਰਗੇ ਕਈ ਗੀਤ ਗਾਏ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ। ਹਾਲਾਂਕਿ, ਬਾਅਦ ਵਿੱਚ ਬਾਦਸ਼ਾਹ ਅਤੇ ਹਨੀ ਸਿੰਘ ਵਿੱਚ ਵੱਖ ਹੋ ਗਿਆ ਅਤੇ ਉਨ੍ਹਾਂ ਦਾ ਝਗੜਾ ਜਨਤਕ ਹੋ ਗਿਆ।...
Jatt and Juliet 3 New Song: ਗੋਲਬਲ ਸਟਾਰ ਦਿਲਜੀਤ ਦੋਸਾਂਝ ਅਤੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਨਵੀਂ ਫਿਲਮ ‘ਜੱਟ ਐਂਡ ਜੂਲੀਅਟ 3’ 28 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਜੱਟ ਐਂਡ ਜੂਲੀਅਟ 1 ਅਤੇ 2 ਦੀ ਸਫਲਤਾ ਮਗਰੋਂ ਹੁਣ ਫੈਨਜ਼ ਇਸ ਫਿਲਮ ਦੀ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸੀ ਵਿਚਾਲੇ ਫਿਲਮ ਦਾ ਪਹਿਲਾ ਗੀਤ ‘Tu Julliet Jatt di’ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ। ਇਸ ਦੀ ਜਾਣਕਾਰੀ ਦਿਲਜੀਤ ਨੇ ਸੋਸ਼ਲ ਮੀਡਿਆ ਉਤੇ ਸ਼ੇਅਰ ਕਰ ਕੇ ਦਿੱਤੀ। ਇਸ ਫਿਲਮ ਦੀ ਜੋੜੀ ਲਗਾਤਾਰ ਫਿਲਮ ਦੀ ਪਰਮੋਸ਼ਨ ਵਿਚ ਜੁਟੀ ਹੋਈ ਹੈ। ਹੁਣ ਫਿਲਮ ਦੇ ਪਹਿਲੇ ਗਾਣੇ ਉਤੇ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਭੰਗੜੇ ਦੇ ਵੱਟ ਕਢਦੇ ਨਜ਼ਰ ਆਏ ਹਨ। ਅਦਾਕਾਰਾ ਨੀਰੂ ਬਾਜਵਾ ਨੇ ਇਸ ਦੀ ਵੀਡੀਓ ਬਣਾ ਕੇ ਆਪਣੇ ਇਸਟਾ ਅਕਾਊਂਟ ਉਤੇ ਪੋਸਟ ਕੀਤੀ ਹੈ। ਦੋਵੇਂ ਸਟਾਰਜ਼ ਭੰਗੜੇ ਦਾ ਪਹਿਰਾਵੇ ਵਿਚ ਨਜ਼ਰ ਆ ਰਹੇ ਹਨ ਤੇ ‘Tu Jul...
Sunanda Sharma: ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਕਾਨਸ ਦੇ ਰੈੱਡ ਕਾਰਪੇਟ 'ਤੇ ਵਾੱਕ ਕਰਨਾ ਹੈ। ਦਰਅਸਲ, ਪੰਜਾਬੀ ਗਾਇਕਾ ਨੇ ਵਿਦੇਸ਼ ਜਾ ਕੇ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣ ਪੰਜਾਬੀਆਂ ਦਾ ਮਾਣ ਵਧਾਈਆ ਹੈ। ਕਾਨਸ ਵਿਚ ਪਹੁੰਚਣ ਉਤੇ ਗਾਇਕਾ ਨੇ ਪੰਜਾਬ ਦੀ ਖੂਬ ਬੱਲੇ ਬੱਲੇ ਕਰਵਾਈ ਹੈ। ਸੁਨੰਦਾ ਸ਼ਰਮਾ ਨੇ ਕਾਨਸ ਵਿਚ ਸ਼ਮੂਲੀਅਤ ਤੋਂ ਬਾਅਦ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਵਿਦੇਸ਼ੀਆਂ ਕੋਲੋਂ ਪੰਜਾਬੀ ਗਾਣੇ ਉਤੇ ਠੁਮਕੇ ਲਗਵਾ ਦਿੱਤੇ। ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਸੁਨੰਦਾ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸਾਂਝੀ ਕੀਤੀ। ਇਸ ਵੀਡੀਓ ਨੇ ਉਨ੍ਹਾਂ ਦੇ ਫੈਨਜ਼ ਨੇ ਬੇਹੱਦ ਪਸੰਦ ਕੀਤਾ ਤੇ ਗਾਇਕਾ ਨੂੰ ਖੂਬ ਪਿਆਰ ਬਖਸ਼ਿਆ। View this post on Instagram A post shared by...
ਚੰਡੀਗੜ੍ਹ-ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਵੇਲੇ ਤਰੱਕੀਆਂ ਦੀਆਂ ਬੁਲੰਦੀਆਂ ਛੂਹ ਰਹੇ ਹਨ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਦਿਲਜੀਤ ਦੀ ਇਹ ਤਰੱਕੀ ਕਿਵੇਂ ਹੋ ਰਹੀ ਹੈ ਤਾਂ ਇਹ ਖਬਰ ਪੂਰੀ ਪੜ੍ਹੋ। ਦਰਅਸਲ, ਇਕ ਮਹਿਲਾ ਨੇ ਗਾਇਕ ਦਿਲਜੀਤ ਦੋਸਾਂਝ ਦੀ ਪੂਰੀ ਕੁੰਡਲੀ ਖੋਲ੍ਹ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਉਹ ਕਿਹੜੇ ਯੋਗ ਉਨ੍ਹਾਂ ਦੀ ਕੁੰਡਲੀ ਵਿਚ ਬਣ ਰਹੇ ਕਿ ਉਹ ਤਰੱਕੀ ਦੀਆਂ ਇੰਨੀਆਂ ਉਚਾਈਆਂ ਨੂੰ ਛੋਹ ਰਹੇ ਹਨ।ਖੁਦ ਨੂੰ ਜੋਤਿਸ਼ ਦੱਸਣ ਵਾਲੀ ਮਹਿਲਾ ਇੰਸਟਾਗਰਾਮ ਆਈਡੀ cosmic_shraddha ਚਲਾਉਂਦੀ ਹੈ। ਇਹ ਲੜਕੀ ਦਲਜੀਤ ਦੋਸਾਂਝ ਦੀ ਕੁਝ ਹੀ ਸਮੇਂ ਤੋਂ ਹੋ ਰਹੀ ਇਨੀ ਚੜਾਈ ਅਤੇ ਕਾਮਯਾਬੀ ਨੂੰ ਦੱਸ ਰਹੀ ਹੈ।ਇਸ ਜੋਤਿਸ਼ ਲੜਕੀ ਦੀ ਪੋਸਟ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਉਤੇ ਵੀ ਸ਼ੇਅਰ ਕੀਤਾ ਹੈ। ਇਹ ਵੀਡੀਓ cosmic_shraddha ਨੇ ਆਪਣੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜੋਤੀਸ਼ੀ ਸ਼ਰਧਾ ਦਿਲਜੀਤ ਦੀ ਕੁੰਡਲੀ ਵਿੱਚ ਅਜਿਹੇ ਯੋਗ ਬਾਰੇ ਦੱਸ ਰਹੀ ਹੈ, ਜਿਸ ਨੇ ਉਨ੍ਹਾਂ ਨੂੰ ਇਨ੍ਹੀ ਉਚਾਈਆਂ ‘ਚ ਪਹੁੰਚਿਆ ਹੈ। ਜੋਤਿਸ਼ੀ ਨੇ ਦਿਲਜੀਤ ਦੀ ਜ਼ਿੰਦਗੀ ਵਿੱਚ ਰਾਜਯੋਗ ਦੀ ਭਵਿੱਖਬਾਣੀ ਵੀ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਹੋਏ ਜੋਤੀਸ਼ੀ ਸ਼ਰਧਾ ਨੇ ਕਮੈਂਟ ‘ਚ ਅਸਧਾਰਨ ਜਨਮ ਦਿਨ ਚਾਰਟ ਲਿਖਿਆ। ਇਨ੍ਹਾਂ ਯੋਗ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੇਖੋ ਵੀਡੀਓ। View this post on Instagram A post shared by Shraddha Sharma (@cosmic_shraddha) ...
ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਗਰਮੀ ਤੇ ਲੂ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਕਾਰਨ ਅਹਿਮਦਾਬਾਦ ਦੇ ਹਸਪਤਾਲ 'ਚ ਬੀਤੀ ਦੁਪਹਿਰ 1 ਵਜੇ ਦੇ ਕਰੀਬ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਜਾਣਨ ਲਈ ਕਈ ਫ਼ਿਲਮੀ ਕਲਾਕਾਰ ਹਸਪਤਾਲ 'ਚ ਪਹੁੰਚ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।ਹਾਲਾਂਕਿ ਸ਼ਾਹਰੁਖ ਨੂੰ ਹਾਲੇ ਤੱਕ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ। ਕਈ ਮੀਡੀਆ ਹਾਊਸਾਂ ਨੇ ਖ਼ਬਰ ਦਿੱਤੀ ਹੈ ਕਿ ਕਿੰਗ ਖ਼ਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਅਹਿਮਦਾਬਾਦ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿੰਗ ਖ਼ਾਨ ਨੂੰ ਹਾਲੇ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ। ਸੂਤਰਾਂ ਮੁਤਾਬਕ ਸ਼ਾਹਰੁਖ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸ਼ਾਹਰੁਖ ਖਾਨ ਦਾ ਹਾਲ ਜਾਣਨ ਲਈ ਪਤਨੀ ਗੌਰੀ ਖ਼ਾਨ ਹਸਪਤਾਲ ਪਹੁੰਚੀ। ਉਥੇ ਹੀ ਅਦਾਕਾਰਾ ਜੂਹੀ ਚਾਵਲਾ ਆਪਣੇ ਪਤੀ ਜੈ ਮਹਿਤਾ ਨਾਲ ਸ਼ਾਹਰੁਖ ਨੂੰ ਮਿਲਣ ਹਸਪਤਾਲ ਪਹੁੰਚੀ ਸੀ। KKR-SRH ਦੇ ਮੈਚ ਦੌਰਾਨ ਪੁੱਜੇ ਸੀ ਸਟੇਡੀਅਮਦੱਸ ਦਈਏ ਕਿ ਮੰਗਲਵਾਰ ਨੂੰ KKR-SRH ਵਿਚਕਾਰ ਕੁਆਲੀਫਾਇਰ ਮੈਚ ਖੇਡਿਆ ਗਿਆ। ਅਜਿਹੇ 'ਚ ਸ਼ਾਹਰੁਖ ਆਪਣੀ ਟੀਮ ਕੇਕੇਆਰ ਨੂੰ ਸਪੋਰਟ ਕਰਨ ਲਈ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ ਸਨ। ਉਹ ਬੇਟੇ ਅਬਰਾਮ ਅਤੇ ਬੇਟੀ ਸੁਹਾਨਾ ਖ਼ਾਨ ਨਾਲ ਟੀਮ ਨੂੰ ਚੀਅਰ-ਅੱਪ ਕਰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਖ਼ਬਰਾਂ ਆਈਆਂ ਕਿ ਅਭਿਨੇਤਾ ਡੀਹਾਈਡ੍ਰੇਸ਼ਨ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।
ਮੁੰਬਈ : ਲੋਕ ਸਭਾ ਚੋਣਾਂ 2024 ਦਾ ਪੰਜਵੇਂ ਪੜਾਅ ਜਾਰੀ ਹੈ। ਇਸ ਪੜਾਅ ਦੌਰਾਨ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 49 ਹਲਕਿਆਂ ਵਿੱਚ ਪੋਲਿੰਗ ਹੋ ਰਹੀ ਹੈ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਅਤੇ ਅਮੇਠੀ ਵਰਗੇ ਉੱਚ-ਪ੍ਰੋਫਾਈਲ ਹਲਕਿਆਂ ਤੋਂ ਮਹਾਰਾਸ਼ਟਰ 'ਚ ਮੁੰਬਈ ਦੀਆਂ ਛੇ ਸੀਟਾਂ ਤੱਕ, ਇਹ ਪੜਾਅ ਮਹੱਤਵਪੂਰਨ ਹੈ। ਮੁੰਬਈ 'ਚ ਚੋਣਾਂ ਨੂੰ ਲੈ ਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਉਤਸ਼ਾਹਿਤ ਹਨ ਤੇ ਆਪਣੀ ਵੋਟ ਪੋਲ ਕਰਨ ਲਈ ਪਹੁੰਚ ਰਹੀਆਂ ਹਨ।ਗੁਲਾਬੀ ਰੰਗ ਦਾ ਅਨਾਰਕਲੀ ਸੂਟ ਪਹਿਨ ਕੇ, ਜਾਹਨਵੀ ਕਪੂਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਮੁੰਬਈ ਦੇ ਇੱਕ ਪੋਲਿੰਗ ਬੂਥ 'ਤੇ ਪਹੁੰਚੀ। ਵੋਟ ਪਾਉਣ ਤੋਂ ਬਾਅਦ ਅਭਿਨੇਤਰੀ ਪੋਲਿੰਗ ਬੂਥ ਤੋਂ ਬਾਹਰ ਨਿਕਲਦੇ ਸਮੇਂ ਮੁਸਕਰਾਉਂਦੀ ਨਜ਼ਰ ਆਈ। ਐਕਟਰ ਫਰਹਾਨ ਅਖਤਰ, ਡਾਇਰੈਕਟਰ ਜ਼ੋਆ ਅਖਤਰ ਨੇ ਵੀ ਵੋਟ ਪਾਉਣ ਤੋਂ ਬਾਅਦ ਉਂਗਲ ਉਤੇ ਲੱਗੀ ਚੋਣ ਸਿਆਹੀ ਵਿਖਾਈ। ਬਾਲੀਵੁੱਡ ਅਦਾਕਾਰਾ ਸ਼੍ਰੀਆ ਸਰਨ ਵੀ ਮੁੰਬਈ ਦੇ ਵਰਸੋਵਾ ਸਥਿਤ ਪੋਲਿੰਗ ਬੂਥ 'ਤੇ ਪਹੁੰਚੀ ਅਤੇ ਵੋਟ ਪਾਈ। ਸੰਨੀ ਕੌਸ਼ਲ ਵੀ ਸਵੇਰੇ ਹੀ ਪੋਲਿੰਗ ਬੂਥ 'ਤੇ ਪਹੁੰਚ ਗਏ। ਇਸ ਦੌਰਾਨ ਅਭਿਨੇਤਾ ਆਪਣਾ ਵੋਟਿੰਗ ਕਾਰਡ ਲੈ ਕੇ ਜਾਂਦੇ ਨਜ਼ਰ ਆਏ। ਆਪਣੀ ਵੋਟ ਪਾਉਣ ਤੋਂ ਬਾਅਦ, ਸੰਨੀ ਨੇ ਉਂਗਲ ਉਤੇ ਲੱਗੀ ਸਿਆਰੀ ਵਿਖਾਈ। ਸ਼੍ਰੀਕਾਂਤ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਰਾਜਕੁਮਾਰ ਰਾਓ ਨੇ ਵੀ ਸੋਮਵਾਰ ਸਵੇਰੇ ਵੋਟ ਪਾਈ। ਇਸ ਦੌਰਾਨ ਅਦਾਕਾਰ ਨੇ ਕਿਹਾ, "ਇਹ ਸਾਡੇ ਦੇਸ਼ ਪ੍ਰਤੀ ਵੱਡੀ ਜ਼ਿੰਮੇਵਾਰੀ ਹੈ, ਸਾਨੂੰ ਵੋਟ ਪਾਉਣੀ ਚਾਹੀਦੀ ਹੈ।" ਸਾਡੇ ਰਾਹੀਂ, ਜੇਕਰ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਤਾਂ ਇਹ ਸਭ ਤੋਂ ਵੱਡੀ ਗੱਲ ਹੈ। ਅਸੀਂ ਲੋਕ ਵੋਟਿੰਗ ਦੇ ਮਹੱਤਵ ਬਾਰੇ ਜਾਣਦੇ ਹਾਂ, ਇਸ ਲਈ ਮੈਂ ਬਹੁਤ ਖੁਸ਼ ਹਾਂ ਕਿ ਚੋਣ ਕਮਿਸ਼ਨ ਨੇ ਮੈਨੂੰ ਰਾਸ਼ਟਰੀ ਪ੍ਰਤੀਕ ਵਜੋਂ ਚੁਣਿਆ ਹੈ ਅਤੇ ਮੈਂ ਸਾਰਿਆਂ ਨੂੰ ਖੁਸ਼ ਕਰਨ ਦੀ ਅਪੀਲ ਕਰਦਾ ਹਾਂ ਬਾਹਰ ਆਓ ਅਤੇ ਆਪਣੀ ਵੋਟ ਪਾਓ... ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡਾ ਦੇਸ਼ ਅੱਗੇ ਵਧੇ। ਗਲੋ. ਇਹ ਪਹਿਲਾਂ ਹੀ ਚਮਕ ਰਿਹਾ ਹੈ। ਮੈਨੂੰ ਯਕੀਨ ਹੈ ਕਿ ਇਹ ਹੋਰ ਵੀ ਚਮਕੇਗਾ।'' ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਨੇ ਪਿਛਲੇ ਸਾਲ ਅਗਸਤ 'ਚ ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੀ ਫਰੈਂਚਾਈਜ਼ੀ ਦੀ ਵਰਤੋਂ ਕੀਤੀ। ਅਕਸ਼ੈ ਕੁਮਾਰ ਸਵੇਰੇ ਮੁੰਬਈ ਦੇ ਪੋਲਿੰਗ ਬੂਥ 'ਤੇ ਪਹੁੰਚੇ ਅਤੇ ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਭਾਰਤ ਦਾ ਵਿਕਾਸ ਹੋਵੇ ਅਤੇ ਮਜ਼ਬੂਤ ਰਹੇ।" ਮੇਰੀ ਵੋਟ ਇਸ 'ਤੇ ਆਧਾਰਿਤ ਹੈ। ਅਦਾਕਾਰਾ ਸਾਨਿਆ ਮਲਹੋਤਰਾ ਨੇ ਵੀ ਮੁੰਬਈ ਦੇ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਦੌਰਾਨ ਸਾਨਿਆ ਮਲਹੋਤਰਾ ਆਲ ਬਲੈਕ ਆਊਟਫਿਟ 'ਚ ਨਜ਼ਰ ਆਈ। ਅਭਿਨੇਤਰੀ ਨੂੰ ਆਪਣੀ ਉਂਗਲੀ 'ਤੇ ਸਿਆਹੀ ਦੇ ਨਿਸ਼ਾਨ ਨੂੰ ਫਲੌਂਟ ਕਰਦੇ ਦੇਖਿਆ ਗਿਆ ਸੀ। ...
ਮੁੰਬਈ : 'ਮੰਮੀ ਨੂੰ ਪਸੰਦ' ਅਤੇ 'ਚੰਡੀਗੜ੍ਹ ਦਾ ਛੋਕਰਾ' ਵਰਗੇ ਆਪਣੇ ਗੀਤਾਂ ਲਈ ਜਾਣੀ ਜਾਂਦੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇਸ ਸਾਲ ਦੇ ਕਾਨਸ ਫਿਲਮ ਫੈਸਟੀਵਲ 2024 ਦੇ ਰੈੱਡ ਕਾਰਪੇਟ 'ਤੇ ਵਾਕ ਕੀਤਾ। ਸੁਨੰਦਾ ਸ਼ਰਮਾ ਸਫੈਦ ਅਨਾਰਕਲੀ ਪਹਿਨ ਕੇ ਰੈੱਡ ਕਾਰਪੇਟ 'ਤੇ ਚੱਲੀ ਅਤੇ ਸ਼ਾਨਦਾਰ ਲੱਗ ਰਹੀ ਸੀ। ਇਸ ਫਿਲਮ ਫੈਸਟ ਵਿਚ ਆਪਣੀ ਹਾਜ਼ਰੀ ਦਰਜ ਕਰਵਾ ਕੇ ਗਾਇਕਾ ਨੇ ਪੰਜਾਬ ਦਾ ਮਾਣ ਵਧਾਇਆ ਹੈ। 77ਵੇਂ ਕਾਨਸ ਫਿਲਮ ਫੈਸਟੀਵਲ 2024 ’ਚ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਹੈ। ਸ਼ਾਨਦਾਰ ਰਵਾਇਤੀ ਪੰਜਾਬੀ ਪਹਿਰਾਵੇ ’ਚ ਸੁਨੰਦਾ ਨੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ। ਗਾਇਕਾ ਨੇ ਹਾਥੀ ਦੰਦ ਰੰਗ ਦੀ ਅਨਾਰਕਲੀ ਸੂਟ ਪਹਿਨਿਆ ਹੋਇਆ ਸੀ। ਉਸ ਨੇ ਆਪਣੀ ਲੁੱਕ ਨੂੰ ਨੱਕ ਦੀ ਅੰਗੂਠੀ ਅਤੇ ‘ਮਾਂਗ ਟਿੱਕੇ’ ਨਾਲ ਪੂਰਾ ਕੀਤਾ। ਸੁਨੰਦਾ ਨੇ ਕਿਹਾ, ‘‘ਕਾਨਸ ਫਿਲਮ ਫੈਸਟੀਵਲ ’ਚ ਆਪਣੇ ਸਭਿਆਚਾਰ ਅਤੇ ਜੜ੍ਹਾਂ ਦੀ ਨੁਮਾਇੰਦਗੀ ਕਰਨਾ ਇਕ ਸ਼ਾਨਦਾਰ ਸਨਮਾਨ ਹੈ। ਇੱਥੇ ਆਉਣਾ ਸਿਰਫ ਇਕ ਨਿੱਜੀ ਪ੍ਰਾਪਤੀ ਨਹੀਂ ਹੈ, ਬਲਕਿ ਸਮੁੱਚੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ। ਮੈਨੂੰ ਉਮੀਦ ਹੈ ਕਿ ਇਹ ਪਲ ਦੂਜਿਆਂ ਨੂੰ ਆਪਣੀ ਵਿਰਾਸਤ ਨੂੰ ਗਲੇ ਲਗਾਉਣ ਅਤੇ ਮਾਣ ਨਾਲ ਮਨਾਉਣ ਲਈ ਪ੍ਰੇਰਿਤ ਕਰੇਗਾ।’’...
Gurdas maan and mika news : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਆਪਣੀ ਪਤਨੀ ਮਨਜੀਤ ਨਾਲ ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਨੇ ਮਿਲ ਕੇ ਖਾਣੇ ਦਾ ਲੁਤਫ ਉਠਾਇਆ। ਮੀਕਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਨਾਲ ਖਾਣਾ ਖਾਂਧੇ ਨਜ਼ਰ ਆ ਰਹੇ ਹਨ।ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮੀਕਾ ਸਿੰਘ ਨੇ ਗੁਰਦਾਸ ਮਾਨ ਲਈ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦਿਆਂ ਲਿਖਿਆ ਹੈ, ''ਮੈਂ ਲੀਵਿੰਗ ਲੀਜੈਂਡ ਗੁਰਦਾਸ ਮਾਨ ਜੀ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਚਾਲੀ ਸਾਲਾਂ ਤੋਂ ਸਾਡਾ ਮਨੋਰੰਜਨ ਕਰਦੇ ਆ ਰਹੇ ਹਨ। ਭਾਜੀ ਤੁਹਾਡੇ ਕੀਮਤੀ ਸਮੇਂ ਲਈ ਬਹੁਤ-ਬਹੁਤ ਧੰਨਵਾਦ। ਪੰਜਾਬੀ ਸ਼ੇਰਾਂ ਦੀ ਚਾਲ ਵਾਂਗ ਤੁਰਦੇ ਰਹੋ ਤੇ ਰੌਕ ਕਰਦੇ ਰਹੋ।'' ਗੁਰਦਾਸ ਮਾਨ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। View this post on Instagram A post shared by Bollycelebrities (@bollycelebrities_) ...
Court News : ਬਾਲੀਵੁੱਡ ਦੇ ਦਿੱਗਜ ਅਦਾਕਾਰ ਜੈਕੀ ਸ਼ਰਾਫ ਅਦਾਲਤ ਦਾ ਦਰਵਾਜਾ ਖੜਕਾਇਆ ਹੈ। ਅਭਿਨੇਤਾ ਜੈਕੀ ਸ਼ਰਾਫ ਨੇ ਆਪਣੀ ਪਛਾਣ ਅਤੇ ਪ੍ਰਚਾਰ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਜੈਕੀ ਸ਼ਰਾਫ ਨੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਵੱਲੋਂ ਕਿਹਾ ਗਿਆ ਹੈ ਕਿ ਇਜਾਜ਼ਤ ਤੋਂ ਬਿਨਾਂ ਕੋਈ ਵੀ ਅਦਾਕਾਰ ਦਾ ਨਾਂ, ਫੋਟੋ, ਉਸ ਦੀ ਆਵਾਜ਼ ਅਤੇ ਇੱਥੋਂ ਤੱਕ ਕਿ ‘ਬਿੜੂ’ ਸ਼ਬਦ ਦੀ ਵਰਤੋਂ ਨਹੀਂ ਕਰ ਸਕੇਗਾ। ਜੈਕੀ ਸ਼ਰਾਫ ਨੇ ਅਜਿਹਾ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਅਭਿਨੇਤਾ ਜੈਕੀ ਸ਼ਰਾਫ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਹੈ। ਉੱਥੇ ਉਸ ਨੇ ਪਟੀਸ਼ਨ ਦਾਇਰ ਕਰ ਕੇ ਆਪਣੀਆਂ ਤਸਵੀਰਾਂ, ਆਵਾਜ਼, ਨਾਂ ਤੇ ‘ਬਿੜੂ’ ਸ਼ਬਦ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਅਜਿਹੇ ‘ਚ ਜੇਕਰ ਕੋਈ ਜੈਕੀ ਸ਼ਰਾਫ ਦੀ ਨਕਲ ਕਰਨਾ ਚਾਹੁੰਦਾ ਹੈ ਅਤੇ ਅਜਿਹਾ ਕਰਦੇ ਹੋਏ ‘ਬਿੜੂ’ ਕਹਿੰਦਾ ਹੈ ਤਾਂ ਉਸ ਨੂੰ ਪਹਿਲਾਂ ਉਚਿਤ ਇਜਾਜ਼ਤ ਲੈਣੀ ਪਵੇਗੀ।ਇਸ ਪਟੀਸ਼ਨ ਰਾਹੀਂ ਜੈਕੀ ਸ਼ਰਾਫ ਨੇ ਕਿਹਾ ਕਿ ਉਹ ਆਪਣੇ ਨਾਂ, ਤਸਵੀਰਾਂ ਅਤੇ ਆਪਣੀ ਆਵਾਜ਼ ਅਤੇ ਸ਼ਖਸੀਅਤ ਨਾਲ ਜੁੜੀਆਂ ਹੋਰ ਖਾਸ ਚੀਜ਼ਾਂ ‘ਤੇ ਸੁਰੱਖਿਆ ਚਾਹੁੰਦੇ ਹਨ, ਤਾਂ ਜੋ ਕੋਈ ਤੀਜੀ ਧਿਰ ਇਨ੍ਹਾਂ ਦੀ ਅਣਅਧਿਕਾਰਤ ਵਰਤੋਂ ਨਾ ਕਰ ਸਕੇ। ਇਸ ਨਾਲ ਭੰਬਲਭੂਸਾ ਪੈਦਾ ਹੋਣ ਅਤੇ ਆਮ ਜਨਤਾ ਨੂੰ ਧੋਖਾ ਦੇਣ ਦੀ ਸੰਭਾਵਨਾ ਹੈ। ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਮੰਗਲਵਾਰ ਨੂੰ ਅਦਾਕਾਰ ਦੇ ਮਾਮਲੇ ‘ਤੇ ਸੰਮਨ ਜਾਰੀ ਕੀਤਾ। ਨਾਲ ਹੀ ਕਿਹਾ ਕਿ ਉਹ ਭਲਕੇ ਇਸ ਮਾਮਲੇ ਉਤੇ ਵਿਚਾਰ ਕਰਨਗੇ।...
ਗਲੋਬਲ ਸਟਾਰ ਦਿਲਜੀਤ ਦੋਸਾਂਝ ਤੇ ਰੈਪਰ ਨਸੀਬ ਦਾ ਵਿਵਾਦ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿਲਜੀਤ ਨੂੰ ਇਲੂਮਿਨਾਟੀ ਸ਼ੋਅ ਨੂੰ ਲੈ ਕੇ ਵਿਵਾਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਰੈਪਰ ਨਸੀਬ ਵੱਲੋਂ ਦਿਲਜੀਤ ਦੇ ਇਲੂਮਿਨਾਟੀ ਸ਼ੋਅ 'ਤੇ ਲਗਾਤਾਰ ਕੁਮੈਂਟ ਕਰ ਕੇ ਉਸ ਖ਼ਿਲਾਫ਼ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦਿਲਜੀਤ ਦੋਸਾਂਝ ਦੇ ਜਵਾਬ ਦੇਣ ਦੇ ਬਾਵਜੂਦ ਨਸੀਬ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ਹੀ 'ਚ ਰੈਪਰ ਨਸੀਬ ਨੇ ਇੱਕ ਹੋਰ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਪ੍ਰੋਫਾਈਲ 'ਤੇ ਗਲੋਬਲ ਸਟਾਰ ਦੀ ਮਜ਼ਾਕੀਆ ਤਸਵੀਰ ਲਗਾਈ। ਇਸ ਤੋਂ ਪਹਿਲਾਂ ਰੈਪਰ ਨਸੀਬ ਨੇ ਦੋਸਾਂਝਾਵਾਲੇ ਦੀ ਭਾਰਤੀ ਨਾਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਦਾ ਉਸ ਵੱਲੋਂ ਖੂਬ ਮਜ਼ਾਕ ਬਣਾਇਆ ਗਿਆ। ਹਾਲਾਂਕਿ ਪੋਸਟ ਸ਼ੇਅਰ ਕਰਨ ਮਗਰੋਂ ਕੁਝ ਹੀ ਮਿੰਟਾਂ 'ਚ ਰੈਪਰ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਹੈ। ਦੱਸ ਦੇਈਏ ਕਿ ਰੈਪਰ ਨਸੀਬ ਨੇ ਦਿਲਜੀਤ ਦੋਸਾਂਝ ਨੂੰ ਇਲੂਮਿਨਾਟੀ ਸਾਬਿਤ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਹੁਣ ਨਸੀਬ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਸ ਨੇ ਦੋਸਾਂਝਾਵਾਲੇ ਨੂੰ ਘੇਰਿਆ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਟਰੋਲ ਹੋਣ ਤੋਂ ਬਾਅਦ ਵੀ ਰੈਪਰ ਨਸੀਬ ਲਗਾਤਾਰ ਗਲੋਬਲ ਸਟਾਰ ਦੀ ਬੁਰਾਈ ਕਰਦਾ ਨਜ਼ਰ ਆ ਰਿਹਾ ਹੈ। ਰੈਪਰ ਨਸੀਬ ਨੇ ਛੇੜੀ ਜੰਗਰੈਪਰ ਨਸੀਬ ਦਾ ਇਹ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਸ਼ੈਤਾਨ ਦਾ ਪੁਜਾਰੀ ਹੈ। ਉਸ ਨੇ ਇੰਨੀ ਤਰੱਕੀ ਸ਼ੈਤਾਨ ਨੂੰ ਆਪਣੀ ਆਤਮਾ ਵੇਚ ਹਾਸਲ ਕੀਤੀ ਹੈ। ਇਸ ਤੋਂ ਬਾਅਦ ਹੀ ਇਹ ਸਿਲਸਿਲਾ ਜਾਰੀ ਹੈ, ਜਿਸ 'ਚ ਨਸੀਬ ਵੱਲੋਂ ਲਗਾਤਾਰ ਪੋਸਟਾਂ ਸ਼ੇਅਰ ਕਰ ਦਿਲਜੀਤ ਸਣੇ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿਲਜੀਤ ਨੇ ਰੈਪਰ ਨਸੀਬ ਨੂੰ ਦਿੱਤਾ ਮੂੰਹ ਤੋੜ ਜਵਾਬਦਿਲਜੀਤ ਦੋਸਾਂਝ ਵੱਲੋਂ ਰੈਪਰ ਨਸੀਬ ਨੂੰ ਤਿੱਖਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਸਾਦਗੀ ਭਰੇ ਅੰਦਾਜ਼ 'ਚ ਕਿਹਾ, ''ਸਭ ਗੋਵਿੰਦ ਹੈ, ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ...ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ 'ਚ ਰੱਖੇ...ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ...ਮੇਰੇ ਵੱਲੋਂ ਸਿਰਫ਼ ਪਿਆਰ ਤੇ ਪਿਆਰ... ਸ਼ੁਕਰ...।'' ਕੀ ਹੈ ਇਲੂਮਿਨਾਟੀ ?ਖ਼ਬਰਾਂ ਮੁਤਾਬਕ, ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫ਼ਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ 'ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ। ...
ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਰਾਖੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਵੇਂ ਲਾਈਮਲਾਈਟ 'ਚ ਰਹਿਣਾ ਹੈ। ਰਾਖੀ ਅਕਸਰ ਆਪਣੀ ਡਰੈਸਿੰਗ ਸੈਂਸ ਕਾਰਨ ਚਰਚਾ 'ਚ ਰਹਿੰਦੀ ਹੈ। ਇਕ ਵਾਰ ਫਿਰ ਰਾਖੀ ਸੁਰਖੀਆਂ 'ਚ ਆ ਗਈ ਹੈ। ਰਾਖੀ ਇਕ ਐਵਾਰਡ ਫੰਕਸ਼ਨ 'ਚ ਅਜਿਹਾ ਕੁਝ ਪਹਿਨ ਕੇ ਪਹੁੰਚੀ ਕਿ ਹਰ ਕੋਈ ਉਸ ਨੂੰ ਵੱਡੀਆਂ ਅੱਖਾਂ ਨਾਲ ਦੇਖਦਾ ਰਿਹਾ। ਉਸਦਾ ਲੁੱਕ ਦੇਖ ਕੇ ਤੁਸੀਂ ਵੀ ਆਪਣਾ ਸਿਰ ਫੜ ਲਓਗੇ। ਰਾਖੀ ਤੌਲੀਆ ਪਾ ਕੇ ਐਵਾਰਡ ਸ਼ੋਅ 'ਚ ਪਹੁੰਚੀਇਸ ਵਾਰ ਰਾਖੀ ਸਾਵੰਤ ਨੇ ਜੋ ਕੀਤਾ, ਸ਼ਾਇਦ ਹੀ ਕਿਸੇ ਨੂੰ ਉਮੀਦ ਹੋਵੇਗੀ। ਰਾਖੀ ਨੇ ਹਾਲ ਹੀ 'ਚ ਇਕ ਐਵਾਰਡ ਫੰਕਸ਼ਨ 'ਚ ਸ਼ਿਰਕਤ ਕੀਤੀ, ਜਿੱਥੇ ਸਾਰਿਆਂ ਦੀਆਂ ਨਜ਼ਰਾਂ ਉਸ ਦੇ ਕੱਪੜਿਆਂ 'ਤੇ ਟਿਕੀਆਂ ਹੋਈਆਂ ਸਨ। ਰਾਖੀ ਸਾਵੰਤ ਲਾਲ ਤੌਲੀਏ ਲਪੇਟ ਕੇ ਫੰਕਸ਼ਨ 'ਚ ਪਹੁੰਚੀ, ਇੰਨਾ ਹੀ ਨਹੀਂ ਉਸ ਨੇ ਉਸੇ ਰੰਗ ਦਾ ਤੌਲੀਆ ਸਿਰ 'ਤੇ ਵੀ ਲਪੇਟਿਆ ਹੋਇਆ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਹੱਥਾਂ 'ਤੇ ਤੌਲੀਏ ਦੇ ਦਸਤਾਨੇ ਵੀ ਪਾਏ ਹੋਏ ਸਨ। ਆਪਣੇ ਪਹਿਰਾਵੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ, ਰਾਖੀ ਨੇ ਸਿਲਵਰ ਸਟੋਨ ਦੇ ਗਹਿਣੇ ਪਹਿਨੇ, ਜੋ ਉਸ ਦੀ ਦਿੱਖ ਨੂੰ ਹੋਰ ਵੀ ਖਾਸ ਬਣਾ ਰਹੇ ਹਨ। ਉਹ ਆਪਣੇ ਗਲੇ ਵਿੱਚ ਇੱਕ ਭਾਰੀ ਹਾਰ, ਉਸ ਦੇ ਮੱਥੇ 'ਤੇ ਮਾਂਗ ਟਿੱਕਾ, ਉਸ ਦੇ ਹੱਥਾਂ ਵਿੱਚ ਚੂੜੀਆਂ ਅਤੇ ਲੰਬੇ ਬੂਟਾਂ ਦੇ ਨਾਲ ਇੱਕ ਚਾਂਦੀ ਦੇ ਪੱਥਰ ਦੇ ਪਰਸ ਨਾਲ ਪੋਜ਼ ਦਿੰਦੀ ਵੀ ਦਿਖਾਈ ਦਿੱਤੀ। View this post on Instagram A post shared by Viral Bhayani (@viralbhayani) ਪੋਜ਼ ਦਿੰਦੇ ਹੋਏ ਇਹ ਗੱਲ ਕਹੀਇਸ ਦੌਰਾਨ ਰਾਖੀ ਸਾਵੰਤ ਨੇ ਪਾਪਰਾਜ਼ੀ ਲਈ ਜ਼ਬਰਦਸਤ ਪੋਜ਼ ਦਿੱਤਾ। ਅਜਿਹੇ 'ਚ ਰਾਖੀ ਨੇ ਪੋਜ਼ ਦਿੰਦੇ...
Entertainment News : ਬਿੱਗ ਬੌਸ 16 ਵਿਚ ਹਿੱਸਾ ਲੈਣ ਵਾਲੇ ਅਬਦੁ ਰੋਜ਼ਿਕ ਨੇ 9 ਮਈ ਨੂੰ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਸੀ ਕਿ ਉਹ 7 ਜੁਲਾਈ ਨੂੰ ਵਿਆਹ ਕਰ ਰਹੇ ਹਨ ਪਰ 10 ਮਈ ਨੂੰ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਦੱਸਿਆ ਕਿ ਉਨ੍ਹਾਂ ਦੀ ਮੰਗਣੀ ਕਿਸ ਦਿਨ ਹੋਈ ਸੀ। ਤਸਵੀਰਾਂ ਵਿੱਚ ਅਬਦੂ ਆਪਣੀ ਹੋਣ ਵਾਲੀ ਦੁਲਹਨ ਨੂੰ ਮੁੰਦਰੀ ਪਹਿਨਾ ਰਿਹਾ ਹੈ। 10 ਮਈ ਨੂੰ ਅਬਦੁ ਰੋਜਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਤਸਵੀਰਾਂ 'ਚ ਅਬਦੂ ਇਕ ਲੜਕੀ ਨੂੰ ਅੰਗੂਠੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, 'ਅਲਹਮਦੁਲਿਲਾਹ 24.04.2024' ਇਸਦਾ ਮਤਲਬ ਹੈ ਕਿ ਅਬਦੂ ਰੋਜ਼ਿਕ ਨੇ 24 ਅਪ੍ਰੈਲ 2024 ਨੂੰ ਅਮੀਰਾ ਨਾਲ ਮੰਗਣੀ ਕੀਤੀ।ਅਬਦੂ ਅਤੇ ਅਮੀਰਾ ਦੀ ਮੰਗਣੀ ਦੁਬਈ 'ਚ ਹੋਈ ਸੀ ਅਤੇ ਖਬਰ ਹੈ ਕਿ ਉਨ੍ਹਾਂ ਦਾ ਵਿਆਹ ਵੀ ਉਥੇ ਹੀ ਹੋਵੇਗਾ। ਇਨ੍ਹਾਂ ਤਸਵੀਰਾਂ 'ਚ ਅਬਦੂ ਆਪਣੀ ਰਵਾਇਤੀ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਫਾਲੋਅਰਸ ਅਤੇ ਸੈਲੀਬ੍ਰਿਟੀ ਦੋਸਤ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। View this post on Instagram A post shared by Abduroziq Official (@abdu_rozik) ਅਬਦੁ ਰੋਜ਼ਿਕ ਨੇ ਬਿੱਗ ਬੌਸ 16 ਵਿੱਚ ਪ੍ਰਵੇਸ਼ ਕੀਤਾ ਅਤੇ ਸ਼ੋਅ ਵਿੱਚ ਦਬਦਬਾ ਬਣਾਇਆ। ਇਸ ਤੋਂ ਬਾਅਦ ਭਾਰਤ ਵਿਚ ਹਰ ਕੋਈ ਉਸ ਨੂੰ ਪਛਾਣਨ ਲੱਗਾ। ਸ਼ੋਅ ਦੌਰਾਨ ਉਹ ਹਮੇਸ਼ਾ ਪਿਆਰ ਅਤੇ ਇਕੱਲੇਪਣ ਦੀ ਗੱਲ ਕਰਦਾ ਸੀ ਕਿਉਂਕਿ ਉਸ ਦਾ ਕੱਦ 3 ਫੁੱਟ ਹੈ, ਇਸ ਲਈ ਉਹ ਕਿਸੇ ਨੂੰ ਨਹੀਂ ਮਿਲਦਾ ਹੀ ਨਹੀਂ। ਪਰ ਅਬਦੂ ਰੋਜ਼ਿਕ ਹੁਣ ਖੁਸ਼ ਹੈ ਕਿਉਂਕਿ ਉਸ ਨੂੰ ਕੁੜੀ ਮਿਲ ਗਈ ਹੈ ਅਤੇ ਉਹ ਵਿਆਹ ਕਰਨ ਜਾ ਰਿਹਾ ਹੈ।...
ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬੀ ਕਮੇਡੀਅਨ ਗੁਰਪ੍ਰੀਤ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ ਨੇ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਕੇ ਦਿੱਤੀ।ਦੱਸਦੇਈਏ ਕਿ ਗੁਰਪ੍ਰੀਤ ਸੋਸ਼ਲ ਮੀਡੀਆ ਸਟਾਰ ਸੀ। ਉਸ ਨੇ ਦਿਲਜੀਤ ਦੁਸਾਂਝ ਨਾਲ ਫਿਲਮ ਛੜਾ ਵਿੱਚ ਸਕ੍ਰੀਨ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋਏ ਸਨ। ਗੁਰਪ੍ਰੀਤ ਕੱਦ ਵਿਚ ਛੋਟੇ ਹੋਣ ਕਾਰਨ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਕੋਈ ਕਹਿ ਸਕਦਾ ਵੀ ਇਹ ਬੰਦਾ ਦੁਨੀਆਂ ਤੋਂ ਚਲਾ ਗਿਆ। ਇਸਨੇ ਹਾਲੇ ਆਪਣੀ ਜ਼ਿੰਦਗੀ ਬਤੀਤ ਵੀ ਨਹੀਂ ਕੀਤੀ ਸੀ। ਦੁਨੀਆਂ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰੁਵਾ ਕੇ ਚਲਿਆ ਗਿਆ। ਜਿਹੜਾ ਅਸੀਂ ਫੋਟੋਆਂ ਵਿਚ ਐਕਸ਼ਨ ਕਰਦੇ ਹੁੰਦੇ, ਇਹ ਸਾਨੂੰ ਦੱਸਦਾ ਹੁੰਦਾ ਸੀ ਬਈ ਇਸ ਤਰ੍ਹਾਂ ਕਰਨਾ ਹੈ। ਬੇਬੇ ਬਾਪੂ ਦਾ ਕੱਲਾ-ਕੱਲਾ ਪੁੱਤ ਦੁਨੀਆਂ ਤੋਂ ਚਲਾ ਗਿਆ। ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ, ਉਸ ਪਿਓ 'ਤੇ ਕੀ ਬੀਤਦੀ ਹੋਵੇਗੀ ਜਿਸ ਦਾ ਕੱਲਾ-ਕੱਲਾ ਪੁੱਤ ਛੋਟੀ ਉਮਰ 'ਚ ਦੁਨੀਆਂ ਤੋਂ ਚਲਿਆ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट