LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਨੰਤ-ਰਾਧਿਕਾ ਸੈਕੰਡ ਪ੍ਰੀ ਵੈਡਿੰਗ ਫੰਕਸ਼ਨ : ਇਟਲੀ 'ਚ ਜਸ਼ਨ, ਲਗਜ਼ਰੀ ਕਰੂਜ਼ ਉਤੇ ਚਾਰ ਦਿਨ ਪਾਰਟੀ, ਪੁੱਜੇਗਣ 800 ਗੈਸਟ, ਵੇਖੋ ਕਰੂਜ਼ ਦੀ ਵੀਡੀਓ

anant ambani news news

ਮੁੰਬਈ-ਮੁਕੇਸ਼ ਤੇ ਨੀਤਾ ਅੰਬਾਨੀ ਦੇ ਛੋਟੇ ਮੁੰਡੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਵਿਆਹ ਜੁਲਾਈ ਵਿਚ ਹੋਣ ਵਾਲਾ ਹੈ। ਜਾਮਨਗਰ ਵਿਚ 3 ਦਿਨ ਚੱਲਿਆ ਪ੍ਰੀ-ਵੈਡਿੰਗ ਫੰਕਸ਼ਨ ਬੇਹੱਦ ਸ਼ਾਨਦਾਰ ਰਿਹਾ। ਇਸ ਤੋਂ ਬਾਅਦ ਹੁਣ ਅਨੰਤ ਰਾਧਿਕਾ ਲਈ ਸੈਕੰਡ ਪ੍ਰੀ ਵੈਡਿੰਗ ਫੰਕਸ਼ਨ ਕਰਵਾਇਆ ਜਾ ਰਿਹਾ ਹੈ, ਜੋ ਬੇਹੱਦ ਵੱਖਰੇ ਢੰਗ ਤੇ ਸ਼ਾਨਦਾਰ ਢੰਗ ਨਾਲ ਹੋਵੇਗਾ। ਵਿਚ ਸਮੁੰਦਰ ਦੇ ਆਲੀਸ਼ਾਨ ਤੇ ਲਗਜ਼ਰੀ ਕਰੂਜ਼ ਉਤੇ ਚਾਰ ਦਿਨ 29 ਮਈ ਤੋਂ 1 ਜੂਨ ਤੱਕ ਪਾਰਟੀ ਕੀਤੀ ਜਾਵੇਗੀ। ਇਸ ਕਰੂਜ਼ ਦਾ ਨਾਂ ਸੈਲੀਬ੍ਰਿਟੀ ਏਸੇਂਟ ਹੈ। ਅੰਬਾਨੀ ਪਰਿਵਾਰ ਨੇ ਇਹ ਫੰਕਸ਼ਨ ਇਟਲੀ ਵਿਚ ਲਗਜ਼ਰੀ ਕਰੂਜ਼ ‘ਤੇ ਰੱਖਿਆ ਹੈ। 29 ਮਈ ਨੂੰ ਇਹ ਕਰੂਜ਼ ਅੰਬਾਨੀ ਪਰਿਵਾਰ ਦੇ ਖਾਸ ਮਹਿਮਾਨਾਂ ਨੂੰ ਲੈ ਕੇ ਇਟਲੀ ਦੇ ਪਾਲੇਰਮਾ ਪੋਰਟ ਤੋਂ ਰਵਾਨਾ ਹੋਵੇਗਾ ਤੇ 4380 ਕਿਲੋਮੀਟਰ ਦਾ ਸਫਰ ਕਰ ਕੇ 1 ਜੂਨ ਨੂੰ ਸਰਦਰਨ ਫਰਾਂਸ ਪਹੁੰਚੇਗਾ। 

ਕੀ ਖਾਸ ਹੈ ਸੈਲੀਬ੍ਰਿਟੀ ਏਸੇਂਟ ਕਰੂਜ਼ ਵਿਚ ?
ਸੈਲੀਬ੍ਰਿਟੀ ਏਸੇਂਟ ਕਰੂਜ਼ ਸਮੁੰਦਰ ਵਿੱਚ ਤੈਰਦਾ ਇੱਕ 5 ਸਿਤਾਰਾ ਹੋਟਲ ਹੈ। ਕਰੂਜ਼ ਵਿੱਚ 5-ਸਿਤਾਰਾ ਹੋਟਲ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਕਰੂਜ਼ ਦੀ ਸਮਰੱਥਾ 3279 ਹੈ। ਅੰਬਾਨੀ ਦੇ ਸਮਾਗਮ ਲਈ ਭਾਰਤ ਅਤੇ ਵਿਦੇਸ਼ਾਂ ਤੋਂ 800 ਮਹਿਮਾਨ ਪਹੁੰਚ ਰਹੇ ਹਨ। ਇਨ੍ਹਾਂ ਮਹਿਮਾਨਾਂ ਦੀ ਦੇਖਭਾਲ ਲਈ 600 ਸਟਾਫ਼ ਹੋਵੇਗਾ। ਅਨੰਤ ਰਾਧਿਕਾ ਦੇ ਸੈਕੰਡ ਪ੍ਰੀ-ਵੈਡਿੰਗ ਵਿਚ ਸ਼ਾਮਲ ਹੋਣ ਲਈ 12 ਜਹਾਜ਼ਾਂ ਤੋਂ ਗੈਸਟ ਇਟਲੀ ਪਹੁੰਚ ਰਹੇ ਹਨ। 29 ਮਈ ਨੂੰ ਸਫਰ ਦੀ ਸ਼ੁਰੂਆਤ ਇਟਲੀ ਦੇ ਪਲੇਰਮੋ ਬੰਦਰਗਾਹ ਤੋਂ। ਕਰੂਜ਼ ਪਲੇਰਮੋ ਸ਼ਹਿਰ ਨੂੰ ਛੱਡਣ ਤੋਂ ਪਹਿਲਾਂ ਸਿਵਿਟਾਵੇਚੀਆ ਬੰਦਰਗਾਹ ‘ਤੇ ਪਹੁੰਚੇਗਾ। ਇਸ ਦੌਰਾਨ ਫਿਲਮੀ ਸਿਤਾਰੇ ਅਤੇ ਵੱਡੀਆਂ ਹਸਤੀਆਂ ਕਈ ਵੱਖ-ਵੱਖ ਵਿਸ਼ਿਆਂ ਦੇ ਸਮਾਗਮਾਂ 'ਚ ਸ਼ਿਰਕਤ ਕਰਨਗੀਆਂ ਅਤੇ ਸਾਰੇ ਸਮਾਗਮ ਸਮੁੰਦਰ ਦੇ ਵਿਚਕਾਰ ਹੋਣਗੇ। ਜਸ਼ਨਾਂ ਦੇ ਵਿਚਕਾਰ ਸਮੁੰਦਰ ਅਤੇ ਸ਼ਾਨਦਾਰ ਰੌਸ਼ਨੀਆਂ ਹੋਣਗੀਆਂ, ਪੂਰੀ ਦੁਨੀਆ ਅੰਬਾਨੀਆਂ ਦੀ ਰੌਣਕ ਦੇਖੇਗੀ।

 
 
 
 
 
View this post on Instagram
 
 
 
 
 
 
 
 
 
 
 

A post shared by Ambani Family (@ambani_update)

ਮਹਿਮਾਨਾਂ ਲਈ ਰੱਖਿਆ ਡਰੈੱਸ ਕੋਡ
ਮਹਿਮਾਨਾਂ ਲਈ ਡਰੈੱਸ ਕੋਡ ਵੀ ਰੱਖਿਆ ਗਿਆ ਹੈ ਅਤੇ ਕਰੂਜ਼ ਦੀ ਸਜਾਵਟ ਸਪੇਸ ਥੀਮ 'ਤੇ ਆਧਾਰਿਤ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ 'ਤੇ ਹੋਣ ਵਾਲੀ ਪਾਰਟੀ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਪਾਰਸੀ, ਥਾਈ, ਮੈਕਸੀਕਨ ਅਤੇ ਜਾਪਾਨੀ ਪਕਵਾਨ ਰੱਖੇ ਗਏ ਹਨ। ਇਸ ਸਮਾਗਮ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਕਰੂਜ਼ 'ਤੇ ਆਯੋਜਿਤ ਇਸ ਪ੍ਰੀ-ਵੈਡਿੰਗ ਪਾਰਟੀ 'ਚ ਸ਼ਾਮਲ ਹੋਣ ਲਈ ਸਲਮਾਨ ਖਾਨ ਤੋਂ ਲੈ ਕੇ ਰਣਬੀਰ ਕਪੂਰ, ਆਲੀਆ ਭੱਟ, ਰਣਵੀਰ ਸਿੰਘ ਤੱਕ ਦੇ ਸਾਰੇ ਸਿਤਾਰੇ ਅੱਜ ਸਵੇਰੇ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਉਹ ਸਾਰੇ ਕਲਾਕਾਰ ਵੀ ਪਹੁੰਚ ਸਕਦੇ ਹਨ ਜਿਹੜੇ ਕਿ ਜਾਮਨਗਰ ਇਵੈਂਟ ਦੇ ਗਵਾਹ ਬਣੇ ਸਨ।

ਸ਼ਾਨਦਾਰ ਹੈ ਪ੍ਰੀ ਵੈਡਿੰਗ ਇਨਵੀਟੇਸ਼ਨ ਕਾਰਡ
ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਦਾ ਇਨਵੀਟੇਸ਼ਨ ਕਾਰਡ ਸਾਹਮਣੇ ਆਇਆ ਹੈ। ਵ੍ਹਾਈਟ ਤੇ ਬਲੂ ਕਲਰ ਦੇ ਇਸ ਕਾਰਡ ਨੂੰ ‘ਲਾ ਵਿਟੇ ਈ ਅਨ ਵਿਯਾਜੀਓ’ ਦੇ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਤਲਬ ‘ਜੀਵਨ ਇਕ ਯਾਤਰਾ ਹੈ’। ਇਟਲੀ ਵਿਚ ਸਿਲਿਸੀ ਦੇ ਸ਼ਹਿਰ ਪਲੇਰਮੋ ਤੇ ਵੈਲਕਮ ਲੰਚ ਥੀਮ ਨਾਲ ਫੰਕਸ਼ਨ ਦੀ ਸ਼ੁਰੂਆਤ ਹੋਵੇਗੀ। 

ਜਸ਼ਨ ਦਾ Schedule
29 ਮਈ ਨੂੰ ਲੰਚ ਦੇ ਬਾਅਦ ਸ਼ਾਮ ਵਿਚ ‘ਤਾਰਿਆਂ ਵਾਲੀ ਰਾਤ’ ਥੀਮ ਪਾਰਟੀ ਹੈ। ਉਸ ਦੇ ਅਗਲੇ ਦਿਨ 30 ਮਈ ਨੂੰ ‘ਏ ਰੋਮਨ ਹਾਲੀਡੇ’ ਥੀਮ ਰੱਖੀ ਗਈ ਹੈ। 30 ਮਈ ਨੂੰ ਰਾਤ ‘ਲਾ ਡੋਲਸੇ ਫਾਰ ਨੀਏਂਟੇ’ ਥੀਮ ਪਾਰਟੀ ਹੈ। ਇਸ ਤੋਂ ਬਾਅਦ ਰਾਤ 1 ਵਜੇ ‘ਟੋਗਾ ਪਾਰਟੀ’ ਹੋਵੇਗੀ। 31 ਮਈ ‘ਵੀ ਟਰਨਸ ਵਨ ਅੰਡਰ ਦ ਸਨ’, ‘ਲੇ ਮਾਸਕਰੇਡ’, ‘ਪਾਰਡਨ ਮਾਈ ਫ੍ਰੈਂਚ’ ਵੱਖ-ਵੱਖ ਥੀਮ ਦੀ ਪਾਰਟੀ ਰੱਖੀ ਗਈ ਹੈ। 1 ਜਨ ਨੂੰ ‘ਲਾ ਡੋਲਸੇ ਵੀਟਾ’ ਦੇ ਬਾਅਦ ਪਾਰਟੀ ਖਤਮ ਹੋਵੇਗੀ। ਕਰੂਜ਼ ਚਾਰ ਦਿਨ ਵਿਚ 4380 ਕਿਲੋਮੀਟਰ ਦਾ ਸਫਰ ਕਰਕੇ ਸਰਦਰਨ ਫਰਾੰਸ ਪਹੁੰਚੇਗਾ ਜਿਥੇ ਪ੍ਰੀ ਵੈਡਿੰਗ ਪਾਰਟੀ ਖਤਮ ਹੋਵੇਗੀ।

In The Market