Badshah and Honey Singh News : ਰੈਪਰ ਬਾਦਸ਼ਾਹ ਤੇ ਹਨੀ ਸਿੰਘ ਵਿਚਾਲੇ ਚਲਦੇ ਵਿਵਾਦ ਤੋਂ ਹਰ ਕੋਈ ਜਾਣੂ ਹੈ। ਦੋਸਤੀ ਵਿਚ ਆਈ ਖਟਾਸ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਦੌਰਾਨ ਦੋਵੇਂ ਇਕ ਦੂਜੇ ਬਾਰੇ ਬੋਲਦੇ ਤੇ ਆਪਣੇ ਗੀਤਾਂ ਵਿਚ ਜਵਾਬ ਦਿੰਦੇ ਨਜ਼ਰ ਆਉਂਦੇ ਸਨ। ਇਹ ਖਟਾਸ ਹੌਲੀ-ਹੌਲੀ ਦੁਸ਼ਮਣੀ ਵਿੱਚ ਬਦਲ ਗਈ ਪਰ ਹੁਣ ਕਈ ਸਾਲਾਂ ਬਾਅਦ ਬਾਦਸ਼ਾਹ ਨੇ ਹਨੀ ਸਿੰਘ ਨਾਲ ਦੁਸ਼ਮਣੀ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੇਹਰਾਦੂਨ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਬਾਦਸ਼ਾਹ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਵਿਵਾਦਾਂ ਨੂੰ ਖਤਮ ਕਰਨ ਤੇ ਅੱਗੇ ਵਧਣ ਲਈ ਤਿਆਰ ਹਨ। ਉਸ ਨੇ ਕਿਹਾ, 'ਮੇਰੀ ਜ਼ਿੰਦਗੀ 'ਚ ਇਕ ਅਜਿਹਾ ਦੌਰ ਸੀ, ਜਦੋਂ ਮੈਂ ਕਿਸੇ ਵਿਅਕਤੀ ਨਾਲ ਨਰਾਜ਼ਗੀ ਰੱਖਦਾ ਸੀ ਪਰ ਹੁਣ ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਹਾਂ ਅਤੇ ਉਸ ਗੁੱਸੇ ਨੂੰ ਛੱਡ ਕੇ ਅੱਗੇ ਵਧਣਾ ਚਾਹੁੰਦਾ ਹਾਂ ਅਤੇ ਉਹ ਵਿਅਕਤੀ ਹਨੀ ਸਿੰਘ ਹੈ।' ਬਾਦਸ਼ਾਹ ਨੇ ਕਿਹਾ, ਮੈਂ ਕਿਸੇ ਮਿਸਅੰਡਰਸਟੈਂਡਿੰਗ ਕਾਰਨ ਦੁਖੀ ਸੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਅਸੀਂ ਇਕੱਠੇ ਸੀ, ਇੱਥੇ ਜੋੜਨ ਵਾਲੇ ਲੋਕ ਬਹੁਤ ਘੱਟ ਸੀ ਤੇ ਤੋੜਨ ਵਾਲੇ ਬਹੁਤ ਜ਼ਿਆਦਾ।''
ਬਾਦਸ਼ਾਹ ਨੇ ਅੱਗੇ ਕਿਹਾ, ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਸ ਦੌਰ ਨੂੰ ਛੱਡ ਦਿੱਤਾ ਹੈ ਅਤੇ ਹੁਣ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਹਾਲਾਂਕਿ ਹਨੀ ਸਿੰਘ ਨੇ ਬਾਦਸ਼ਾਹ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਹੁਣ ਪ੍ਰਸ਼ੰਸਕ ਉਸ ਦੇ ਜਵਾਬ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਅਤੇ ਹਨੀ ਸਿੰਘ ਦੋਵੇਂ ਦੇਸ਼ ਦੇ ਟਾਪ ਰੈਪਰਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ।
View this post on Instagram
ਮਾਫੀਆ ਮੰਡੀਰ ਲਈ ਕੰਮ ਕਰਦੇ ਸੀ ਦੋਵੇਂ ਰੈਪਰਜ਼
ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਦੋਵੇਂ ਰੈਪਰ 'ਮਾਫੀਆ ਮੰਡੀਰ' ਨਾਮਕ ਬੈਂਡ ਲਈ ਇਕੱਠੇ ਕੰਮ ਕਰਦੇ ਸਨ। ਇਸ ਬੈਂਡ ਵਿਚ ਇਕਾ, ਲਿਲ ਗੋਲੂ ਅਤੇ ਰਫਤਾਰ ਵਰਗੇ ਰੈਪਰ ਵੀ ਉਨ੍ਹਾਂ ਦੇ ਨਾਲ ਸਨ। ਇਸ ਬੈਂਡ ਨੇ ਮਿਲ ਕੇ 'ਖੋਲ ਬੋਤਲ', 'ਬੇਗਾਨੀ ਨਾਰ ਬੁਰੀ' ਅਤੇ 'ਦਿੱਲੀ ਦੇ ਦੀਵਾਨੇ' ਵਰਗੇ ਕਈ ਗੀਤ ਗਾਏ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ। ਹਾਲਾਂਕਿ, ਬਾਅਦ ਵਿੱਚ ਬਾਦਸ਼ਾਹ ਅਤੇ ਹਨੀ ਸਿੰਘ ਵਿੱਚ ਵੱਖ ਹੋ ਗਿਆ ਅਤੇ ਉਨ੍ਹਾਂ ਦਾ ਝਗੜਾ ਜਨਤਕ ਹੋ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold-Silver Price Today : सोने-चांदी की कीमतों में हलचल जानें आज आपके शहर में क्या है गोल्ड-सिल्वर का रेट
Earthquake News: भूकंप के झटकों से हिली धरती, घबराए लोग घरों से बाहर निकल आए
Himachal Weather update: हिमाचल में भारी बर्फबारी से 226 सड़कें और 3 एनएच बंद, यात्रा करने से पहले पढ़ लें ये खबर