ਪੰਜਾਬੀ ਕਲਾਕਾਰ ਨਸੀਬ ਵਲੋਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਉਸ ਦੀ ਮੈਨੇਜਰ ਸੋਨਾਲੀ ਸਿੰਘ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਨਸੀਬ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਤਸਵੀਰਾਂ ਸਾਂਝੀਆਂ ਕੀਤੀਆਂ। ਰੈਪਰ ਨਸੀਬ ਵੱਲੋਂ ਦੋਸਾਝਾਂਵਾਲੇ ਖਿਲਾਫ ਇਲੂਮਿਨਾਟੀ ਹੋਣ ਨੂੰ ਲੈ ਪੋਸਟਾਂ ਸ਼ੇਅਰ ਕੀਤੀਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਲੋਕਾਂ ਵੱਲੋਂ ਕਲਾਕਾਰ ਦੇ ਇਲੂਮਿਨਾਟੀ ਹੋਣ ਨੂੰ ਲੈ ਖਾਸ ਚਰਚਾ ਕੀਤੀ ਗਈ। ਜਿਸ ਦੀਆਂ ਪੋਸਟਾਂ ਰੈਪਰ ਨਸੀਬ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਉਸ ਨੇ ਗਾਇਕ ਦਿਲਜੀਤ ਦੋਸਾਂਝ ਦਾ ਗੀਤ ‘ਮੈਂ ਹੁੰ ਪੰਜਾਬ’ ਬਾਰੇ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ ‘ਤੁਸੀਂ ਪੰਜਾਬ ਨਹੀਂ ਹੋ।' ਨਸੀਬ ਨੇ 'ਚਮਕੀਲਾ' ਸਟਾਰ ਦੀ ਬਿਨਾਂ ਪੱਗ ਵਾਲੀ ਤਸਵੀਰ ਪੋਸਟ ਕਰਦੇ ਹੋਏ ਕਿਹਾ ਕਿ ਦਿਲਜੀਤ ਪੰਜਾਬੀ ਵਜੋਂ ਸੰਬੋਧਿਤ ਕਰਨ ਦਾ ਹੱਕਦਾਰ ਨਹੀਂ ਹੈ ਕਿਉਂਕਿ ਉਹ "ਪੱਗ ਬੰਨ੍ਹਣੀ ਨਹੀਂ ਜਾਣਦਾ।' ਇਸ ਤੋਂ ਬਾਅਦ, ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਰੈਪਰ ਨਸੀਬ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਨਸੀਬ ਦੀ ਇਸ ਸਟੋਰੀ ਦਾ ਜਵਾਬ ਦਿੰਦੇ ਹੋਏ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ। ਦਿਲਜੀਤ ਨੇ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਕਿਹਾ,'ਸਭ ਗੋਵਿੰਦ ਹੈ। ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ...ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ...ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ...ਮੇਰੇ ਵੱਲੋਂ ਸਿਰਫ਼ ਪਿਆਰ ਤੇ ਪਿਆਰ... ਸ਼ੁਕਰ...।' ਪਹਿਲਾਂ ਵੀ ਵਿਵਾਦਾਂ ਵਿਚ ਫਸ ਗਏ ਸੀ ਰੈਪਰ ਨਸੀਬਇਸ ਤੋਂ ਪਹਿਲਾਂ ਰੈਪਰ ਨਸੀਬ ਆਪਣੇ ਇੱਕ ਇੰਟਰਵਿਊ ਨੂੰ ਲੈ ਸੁਰਖੀਆਂ ਵਿੱਚ ਆ ਗਏ ਸਨ। ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਆਪਣੇ ਆਪ ਨੂੰ ਉਸ ਵਰਗਾ ਦੱਸਿਆ ਅਤੇ ਕਿਹਾ ਕਿ ਮੈਂ ਬਿਲਕੁੱਲ ਉਸ ਵਰਗਾ ਹੀ ਆਂ। ਹਾਲਾਂਕਿ ਇਹ ਗੱਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਇਸ ਤੋਂ ਬਾਅਦ ਉਹ ਸਾਰੇ ਰੈਪਰ ਨਸੀਬ ਉੱਪਰ ਭੜਕ ਗਏ। ...
ਪੰਜਾਬੀ ਫਿਲਮਾਂ ਦੀ ਅਦਾਕਾਰਾ ਸੋਨਮ ਬਾਜਵਾ ਦੁਲਹਨ ਬਣੀ। ਲਹਿੰਗੇ ਵਿਚ ਬ੍ਰਾਈਡਲ ਲੁੱਕ ਵਿਚ ਅਦਾਕਾਰਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਬੇਹਦ ਖੂਬਸੂਰਤ ਲਗ ਰਹੀ ਸੋਨਮ ਬਾਜਵਾ ਨੇ ਪੀਚ ਰੰਗੀ ਲੇਅਰਡ ਜ਼ਰਦੋਜ਼ੀ ਲਹਿੰਗਾ ਪਹਿਨਿਆ ਹੋਇਆ ਹੈ। ਉਸ ਨੇ ਸਿਰ 'ਤੇ ਪੀਚ ਰੰਗ ਦੀ ਚੁੰਨੀ ਲਈ ਹੋਈ ਹੈ ਅਤੇ ਇੱਕ ਚੋਕਰ ਹਾਰ ਪਹਿਨ ਕੇ ਕਿਸੇ ਰਿਆਸਤ ਦੀ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਹੈ। ਦਰਅਸਲ, ਹਾਲ ਹੀ ਵਿਚ ਸੋਨਮ ਬਾਜਵਾ ਬੰਬੇ ਫੈਸ਼ਨ ਵੀਕ ਦਾ ਹਿੱਸਾ ਬਣੀ। ਇਸ ਦੌਰਾਨ ਅਦਾਕਾਰਾ ਦਾ ਬ੍ਰਾਈਡਲ ਲੁੱਕ ਸੁਰਖੀਆਂ ਵਿਚ ਹੈ। ਸੋਨਮ ਦਾ ਇਹ ਰੂਪ ਵੇਖ ਫੈਨਜ਼ ਦੀਆਂ ਨਜ਼ਰਾਂ ਉਨ੍ਹਾਂ ਤੋਂ ਨਹੀਂ ਹੱਟ ਰਹੀਆਂ ਹਨ। ਫੈਨਜ਼ ਦੇ ਨਾਲ ਨਾਲ ਫਿਲਮੀ ਸਿਤਾਰੇ ਵੀ ਤਰੀਫਾਂ ਕਰ ਰਹੇ ਹਨ।ਦੱਸਦੇਈਏ ਕਿ ਇਸ ਸ਼ੋਅ ਵਿਚ ਸੋਨਮ ਨੇ ਡਿਜ਼ਾਈਨਰ ਨਵਨੀਤ ਦਾ ਡਿਜ਼ਾਈਨ ਕੀਤਾ ਲਹਿੰਗਾ ਪਹਿਨਿਆ ਹੈ। ਆਪਣੀ ਕੁਲੈਕਸ਼ਨ ਬਾਰੇ ਗੱਲ ਕਰਦੇ ਹੋਏ, ਡਿਜ਼ਾਈਨਰ ਨਵਨੀਤ ਨੇ ਕਿਹਾ, "ਇਹ ਸੰਗ੍ਰਹਿ ਪੂਰੀ ਤਰ੍ਹਾਂ ਵਿੰਟੇਜ ਹੈ। ਇਸ ਨੂੰ ਬਣਾਉਣ ਵਿੱਚ ਅੱਠ ਮਹੀਨੇ ਲੱਗੇ ਹਨ। ਇਸ ਵਿੱਚ ਵਿੰਟੇਜ ਅਤੇ ਵਿਰਾਸਤੀ ਤੱਤਾਂ ਨੂੰ ਮੂਰਤੀਮਾਨ ਕੀਤਾ ਗਿਆ ਹੈ ਅਤੇ ਇਸ ਵਿੱਚ ਸਾਰਾ ਜ਼ਰਦੋਜ਼ੀ ਹੈਂਡਵਰਕ ਹੈ।" ਉਸ ਨੇ ਕਿਹਾ ਕਿ ਸਿਰਫ ਸੋਨਮ ਹੀ ਉਨ੍ਹਾਂ ਦੀ ਰਚਨਾ ਨਾਲ ਇਨਸਾਫ ਕਰ ਸਕਦੀ ਹੈ, "ਮੈਂ ਬਹੁਤ ਖੁਸ਼ ਹਾਂ ਕਿ ਇਹ ਮੇਰਾ ਪਹਿਲਾ ਸ਼ੋਅ ਹੈ।"'ਕੈਰੀ ਆਨ ਜੱਟਾ', 'ਹੌਂਸਲਾ ਰੱਖ', ਅਤੇ 'ਗੁੱਡੀਆਂ ਪਟੋਲੇ' ਵਰਗੀਆਂ ਪੰਜਾਬੀ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਸੋਨਮ ਨੇ ਇਸ ਪਹਿਰਾਵੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, “ਇਹ ਇੱਕ ਵਿਰਾਸਤੀ ਪਹਿਰਾਵਾ ਹੈ। ਮੇਰੇ ਖ਼ਿਆਲ ਵਿਚ ਪੰਜਾਬ ਵਿਚ ਲਾੜੀਆਂ ਜ਼ਿਆਦਾਤਰ ਇਸ ਤਰ੍ਹਾਂ ਪਹਿਰਾਵਾ ਪਾਉਂਦੀਆਂ ਹਨ। ਮੈਨੂੰ ਨਹੀਂ ਪਤਾ ਕਿ ਇਸ ਪਹਿਰਾਵੇ ਨੂੰ ਬਣਾਉਣ ਵਿੱਚ ਕਿੰਨੇ ਘੰਟੇ ਲੱਗ ਗਏ। ਇਹ ਮੈਨੂੰ ਸੁੰਦਰ ਅਤੇ ਸ਼ਾਹੀ ਮਹਿਸੂਸ ਕਰਦਾ ਹੈ।”
'ਕੱਚਾ ਬਦਾਮ' ਵੀਡੀਓ ਨਾਲ ਮਸ਼ਹੂਰ ਹੋਈ ਸੋਸ਼ਲ ਮੀਡੀਆ ਸਟਾਰ ਅੰਜਲੀ ਅਰੋੜਾ ਕੰਗਨਾ ਰਣੌਤ ਦੇ ਵਿਵਾਦਿਤ ਰਿਐਲਿਟੀ ਸ਼ੋਅ 'ਲਾਕ ਅੱਪ ਸੀਜ਼ਨ 1' ਤੋਂ ਲਾਈਮਲਾਈਟ ਵਿਚ ਆਈ। ਉਹ ਆਪਣੇ ਡਾਂਸ ਵੀਡੀਓਜ਼ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਇੰਟਰਨੈੱਟ 'ਤੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅੰਜਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਪਰ 'ਲਾਕ ਅੱਪ' ਤੋਂ ਬਾਅਦ ਉਹ ਕਿਸੇ ਵੀ ਟੀਵੀ ਸ਼ੋਅ 'ਚ ਨਜ਼ਰ ਨਹੀਂ ਆਈ। ਹਾਲਾਂਕਿ ਹੁਣ ਉਹ ਫਿਲਮੀ ਦੁਨੀਆ 'ਚ ਕਦਮ ਰੱਖਣ ਲਈ ਤਿਆਰ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਮਾਤਾ ਸੀਤਾ ਦੇ ਰੂਪ 'ਚ ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। ਆਉਣ ਵਾਲੀ ਫਿਲਮ ਦਾ ਐਲਾਨ ਕਰਨ ਤੋਂ ਬਾਅਦ ਹੁਣ ਉਸ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ। ਅੰਜਲੀ ਅਰੋੜਾ ਦੇ ਡਾਂਸ ਵੀਡੀਓ ਨੇ ਮਚਾਈ ਹਲਚਲਅੰਜਲੀ ਅਰੋੜਾ ਦੇ ਟ੍ਰੋਲ ਹੋਣ ਦਾ ਸਭ ਤੋਂ ਵੱਡਾ ਕਾਰਨ ਉਸ ਦਾ ਹਾਲੀਆ ਡਾਂਸ ਵੀਡੀਓ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਜਿੰਦ ਕੱਢ ਕੇ' ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅੰਜਲੀ ਨੀਲੇ ਰੰਗ ਦੀ ਜੀਨਜ਼ ਅਤੇ ਫਲੋਰਲ ਟਾਪ ਵਿੱਚ ਡਾਂਸ ਕਰ ਰਹੀ ਹੈ। ਇਸ ਡਾਂਸ ਵੀਡੀਓ ਨੂੰ ਲੈ ਕੇ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਅੰਜਲੀ ਅਰ...
Parmish Verma News : ਪਰਮੀਸ਼ ਵਰਮਾ ਨੇ ਹਾਲ ਹੀ ਵਿੱਚ ਪਿੰਕ ਸਿਟੀ ਜੈਪੁਰ ਵਿੱਚ ਇੱਕ ਲਾਈਵ ਸ਼ੋਅ ਕੀਤਾ। ਇਸ ਸ਼ੋਅ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਸੀ। ਪਰਮੀਸ਼ ਵਰਮਾ ਦੇ ਲਾਈਵ ਸ਼ੋਅ 'ਚ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਪਰ ਸ਼ੋਅ ਦੌਰਾਨ ਅਚਾਨਕ ਪਰਮੀਸ਼ ਵਰਮਾ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਬਾਊਂਸਰ ਦੀ ਝਾੜ ਝੰਬ ਕਰ ਦਿੱਤੀ। ਅਸਲ 'ਚ ਜਦੋਂ ਦਰਸ਼ਕਾਂ 'ਚ ਮੌਜੂਦ ਬਾਊਂਸਰ ਨੇ ਭੀੜ 'ਤੇ ਕਾਬੂ ਪਾਉਣ ਲਈ ਸੋਟੀ ਚੁੱਕੀ ਤਾਂ ਗਾਇਕ ਨੇ ਗੁੱਸੇ 'ਚ ਆ ਕੇ ਬਾਊਂਸਰ ਨੂੰ ਝਿੜਕਿਆ ਅਤੇ ਕਿਹਾ ਕਿ ਤੂੰ ਸੋਟੀ ਕਿਉਂ ਚੁੱਕੀ, ਤੈਨੂੰ ਇਹ ਪਸੰਦ ਨਹੀਂ, ਆਪਣਾ ਕੰਮ ਛੱਡ ਦਿਓ। ਇਸ ਵੀਡੀਓ ਨੂੰ ਸ਼ੋਅ 'ਚ ਆਏ ਦਰਸ਼ਕਾਂ ਨੇ ਕੈਪਚਰ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਪਰਮੀਸ਼ ਵਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ 'ਤੇ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।...
Gippy Grewal : ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇਕ ਤੋਂ ਬਾਅਦ ਇਕ ਫਿਲਮਾਂ ਰਿਲੀਜ਼ ਕਰਦੇ ਹੋਏ ਸ਼ਹੁਰਤ ਹਾਸਲ ਕਰਦੇ ਜਾ ਰਹੇ ਹਨ। ਹੁਣ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਗੁਰੂਘਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਦੇ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਕੈਪਸ਼ਨ 'ਚ - ਵਾਹਿਗੁਰੂ ਜੀ ਲਿਖਿਆ ਹੈ ਅਤੇ ਨਾਲ ਹੀ ਹੱਥ ਜੋੜਦਿਆਂ ਵਾਲੀ ਇਮੋਜ਼ੀ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਟੀਮ ਵੀ ਨਜ਼ਰ ਆਈ। ਫੈਨਜ਼ ਵਲੋਂ ਗਿੱਪੀ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੇ ਸ਼ਿੰਦਾ ਦੀ ਜੋੜੀ ਪਹਿਲੀ ਵਾਰ ਪਿਓ ਪੁੱਤਰ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫ਼ਿਲਮ ਰਾਹੀਂ ਟੀਵੀ ਅਦਾਕਾਰਾ ਹਿਨਾ ਖ਼ਾਨ ਨੇ ਪੰਜਾਬੀ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ। ਫ਼ਿਲਮ 'ਚ ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ ਨੂੰ ਨਰੇਸ਼ ਕਥੂਰੀਆ ਵਲੋਂ ਲਿਖਿਆ ਗਿਆ ਹੈ, ਜਿਸ ਨੂੰ ਡਾਇਰੈਕਟ ਅਮਰਪ੍ਰੀਤ ਜੀ. ਐੱਸ. ਛਾਬੜਾ ਨੇ ਕੀਤਾ ਹੈ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਸਾਰੇਗਾਮਾ, ਹੰਬਲ ਮੋਸ਼ਨ ਪਿਕਚਰਜ਼ ਤੇ ਏ ਯੂਡਲੀ ਫ਼ਿਲਮ ਦੀ ਪੇਸ਼ਕਸ਼ ਹੈ। ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਨਾਲ ਹਿਨਾ ਖ਼ਾਨ ਦੀ ਵੀ ਮੁੱਖ ਭੂਮਿਕਾ ਹੈ। ਇਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਨਿਰਮਲ ਰਿਸ਼ੀ, ਹਰਦੀਪ ਗਿੱਲ, ਸੀਮਾ ਕੌਸ਼ਲ, ਗੁਰੀ ਘੁੰਮਣ ਤੇ ਹਰਿੰਦਰ ਭੁੱਲਰ ਅਹਿਮ ਭੂਮਿਕਾਵਾਂ ’ਚ ਹਨ।...
International News : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਲੋਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ। ਗਾਇਕ ਦੀ ਵੀ ਕਾਫੀ ਤਾਰੀਫ ਕੀਤੀ। ਇਸ ਦੌਰਾਨ ਹੁਣ ਦਿਲਜੀਤ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਦਿਲਜੀਤ BC Place Stadium ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ। ਅਜਿਹਾ ਕਰ ਕੇ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ।ਦਰਅਸਲ, ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਗਾਇਕ ਨੇ ਇਸ ਪੋਸਟ 'ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਦਿਲਜੀਤ ਦੋਸਾਂਝ ਨੇ ਲਿਖਿਆ ਹੈ ਕਿ ਇਤਿਹਾਸ ਲਿਖਿਆ ਗਿਆ ਹੈ, ਬੀਸੀ ਪਲੇਸ ਸਟੇਡੀਅਮ ਪੂਰੀ ਤਰ੍ਹਾਂ ਭਰਿਆ ਹੋਇਆ ਹੈ, ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ, ਦਿਲ-ਲੁਮੀਨਾਟੀ ਟੂਰ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਨੇ ਹਾਲ ਹੀ ਵਿੱਚ ਕੈਨੇਡਾ ਦੇ ਵੈਨਕੂਵਰ ਵਿੱਚ ਬੀਸੀ ਪਲੇਸ ਸਟੇਡੀਅਮ ਵਿੱਚ ਇੱਕ ਕੰਸਰਟ ਕੀਤਾ ਸੀ। ਦਿਲਜੀਤ ਇਸ ਸਟੇਡੀਅਮ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਹਨ।ਦਿਲਜੀਤ ਨੇ ਬੀਸੀ ਪਲੇਸ ਸਟੇਡੀਅਮ ਵਿੱਚ ਇਤਿਹਾਸ ਰਚ ਦਿੱਤਾ ਹੈ। ਦਿਲ-ਦਿਮਾਗ ਦੇ ਦੌਰੇ ਦੌਰਾਨ ਇੰਨੀ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦੀ ਮੌਜੂਦਗੀ ਇੱਕ ਕਲਾਕਾਰ ਲਈ ਵੱਡੀ ਗੱਲ ਹੈ। ਹਰ ਕੋਈ ਗਾਇਕ ਦੀ ਖੂਬ ਤਾਰੀਫ ਕਰ ਰਿਹਾ ਹੈ। ਦਿਲਜੀਤ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਵੀ ਤਿੱਖੀ ਪ੍ਰਤੀਕਿਰਿਆ ਦ...
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸੁਰਜੀਤ ਬਿੰਦਰੱਖੀਆ ਦੇ ਗੀਤ ਅੱਜ ਵੀ ਸੁਣੇ ਗੁਣਗੁਣਾਏ ਜਾਂਦੇ ਹਨ। ਹਾਲੇ ਵੀ ਪੰਜਾਬ ਵਿਚ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਅਜਿਹਾ ਕੋਈ ਵਿਆਹ ਜਾਂ ਹੋਰ ਸਮਾਗਮ ਨਹੀਂ ਜਿੱਥੇ ਉਨ੍ਹਾਂ ਦੇ ਗੀਤ ਨਾ ਵੱਜਣ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕ ਓਨੇ ਹੀ ਉਤਸ਼ਾਹ ਨਾਲ ਸੁਣਦੇ ਹਨ। ਬੀਤੇ ਦਿਨੀਂ ਮਰਹੂਮ ਗਾਇਕ ਦੇ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਗੀਤਾਜ਼ ਬਿੰਦਰੱਖੀਆ ਵੱਲੋਂ ਆਪਣੇ ਪਿਤਾ ਨਾਲ ਜੁੜੀਆਂ ਸੁਨਹਿਰੀ ਯਾਦਾਂ ਸ਼ੇਅਰ ਕੀਤੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਤੁਸੀਂ ਮਰਹੂਮ ਗਾਇਕ ਦੇ ਵਿਆਹ ਦੀਆਂ ਤਸਵੀਰਾਂ ਦੀ ਝਲਕ ਵੇਖੋਗੇ। ਗਾਇਕ ਅਤੇ ਅਦਾਕਾਰ ਗੀਤਾਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬੇਬੇ ਬਾਪੂ ਦੀ ਐਨੀਵਰਸਰੀ ਹੈ ਅੱਜ, ਤੁਹਾਨੂੰ ਪਤਾ ਪਹਿਲੀ ਵਾਰ ਕਿੱਥੇ ਮਿਲੇ ਸੀ ਦੋਵੇਂ... ਅੰਦਾਜ਼ਾ ਲਗਾਓ... ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ। View this post on Instagram A post shared by Gitaj Bindrakhia (@gitajbindrakhia) ...
ਨੋਰਾ ਫਤੇਹੀ ਆਪਣੀ ਖੂਬਸੂਰਤੀ ਤੇ ਡਾਂਸ ਸਦਕਾ ਲਾਈਮ ਲਾਈਟ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਪਾਪਰਾਜ਼ੀ 'ਚ ਕਾਫੀ ਮਸ਼ਹੂਰ ਸੈਲੀਬ੍ਰਿਟੀ ਹੈ ਪਰ ਉਹ ਹਾਲ ਹੀ ਵਿਚ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢਦੀ ਨਜ਼ਰ ਆਈ ਹੈ। ਉਸ ਨੂੰ ਪਾਪਰਾਜ਼ੀ ਦਾ ਰਵੱਈਆ ਪਸੰਦ ਨਹੀਂ ਹੈ। ਨੋਰਾ ਫਤੇਹੀ ਨੇ ਆਪਣੇ ਹਾਲੀਆ ਇੰਟਰਵਿਊ 'ਚ ਪਾਪਰਾਜ਼ੀ ਕਲਚਰ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਪਾਪਰਾਜ਼ੀ ਉਸ ਦੇ ਪ੍ਰਾਈਵੇਟ ਅੰਗਾਂ 'ਤੇ ਕੈਮਰਾ ਜ਼ੂਮ ਕਰਦੇ ਹਨ। ਅਜਿਹਾ ਸਿਰਫ ਉਸ ਨਾਲ ਹੀ ਨਹੀਂ, ਸਗੋਂ ਹਰ ਦੂਸਰੀ ਅਦਾਕਾਰਾ ਨਾਲ ਕੀਤਾ ਜਾਂਦਾ ਹੈ। ਅਦਾਕਾਰਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਹਿੱਪ ਨਹੀਂ ਦੇਖੀ। ਜੋ ਹੈ ਸੋ ਹੈ। ਮੀਡੀਆ ਸਿਰਫ ਮੇਰੇ ਨਾਲ ਹੀ ਨਹੀਂ, ਸਗੋਂ ਹੋਰ ਅਦਾਕਾਰਾਂ ਨਾਲ ਵੀ ਅਜਿਹਾ ਕਰਦਾ ਹੈ। ਹੋ ਸਕਦਾ ਹੈ ਕਿ ਉਹ ਤੁਹਾਡੀ ਹਿੱਪ 'ਤੇ ਜ਼ੂਮ ਨਾ ਕਰਨ, ਕਿਉਂਕਿ ਇਹ ਐਕਸਾਈਟਿੰਗ ਨਹੀਂ ਲੱਗਦਾ ਹੈ ਪਰ ਉਹ ਐਵੇਂ ਹੀ ਤੁਹਾਡੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਜ਼ੂਮ ਇਨ ਕਰਦੇ ਹਨ। ਕਦੀ-ਕਦਾਈਂ, ਮੈਨੂੰ ਲਗਦਾ ਹੈ ਕਿ ਜ਼ੂਮ ਕਰਨ ਲਈ ਕੁਝ ਵੀ ਨਹੀਂ ਹੈ ਤਾਂ ਉਹ ਫਿਰ ਕਿਹੜੀ ਚੀਜ਼ 'ਤੇ ਫੋਕਸ ਕਰ ਰਹੇ ਹਨ? ਨੋਰਾ ਫਤੇਹੀ ਨੇ ਦੱਸਿਆ ਕਿ ਉਹ ਪਾਪਰਾਜ਼ੀ ਦੀ ਇਸ ਹਰਕਤ ਤੋਂ ਖੁਦ ਨੂੰ ਪਰੇਸ਼ਾਨ ਨਹੀਂ ਹੋਣ ਦਿੰਦੀ। ਇਸ ਦੇ ਨਾਲ ਹੀ ਉਸ ਨੂੰ ਆਪਣੇ ਸਰੀਰ 'ਤੇ ਮਾਣ ਹੈ। ਅਦਾਕਾਰਾ ਨੇ ਕਿਹਾ, "ਬਦਕਿਸਮਤੀ ਨਾਲ ਇਹ ਉਹ ਚੀਜ਼ਾਂ ਹਨ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੀਆਂ ਹਨ। ਇਹ ਸਿਰਫ਼ ਸੋਸ਼ਲ ਮੀਡੀਆ ਐਲਗੋਰਿਦਮ ਗੇਮ ਖੇਡ ਰਹੀਆਂ ਹਨ। ਖੁਸ਼ਕਿਸਮਤੀ ਨਾਲ ਮੈਨੂੰ ਚੰਗੀ ਬਾਡੀ ਮਿਲੀ ਹੈ ਤੇ ਮੈਨੂੰ ਇਸ 'ਤੇ ਮਾਣ ਹੈ। ਮੈਂ ਇਸ ਨਾਲ ਸ਼ਰਮਿੰਦਾ ਨਹੀਂ ਹਾਂ।"ਦੱਸ ਦੇਈਏ ਕਿ ਨੋਰਾ ਫਤੇਹੀ ਪਹਿਲੀ ਅਦਾਕਾਰਾ ਨਹੀਂ ਹੈ ਜਿਸ ਨੇ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢੀ ਹੈ। ਕਈ ਅਦਾਕਾਰਾਂ ਨੇ ਪਾਪਰਾਜ਼ੀ ਕਲਚਰ 'ਤੇ ਇਤਰਾਜ਼ ਪ੍ਰਗਟਾਇਆ ਹੈ। ਮ੍ਰਿਣਾਲ ਠਾਕੁਰ ਤੋਂ ਲੈ ਕੇ ਪਲਕ ਤਿਵਾਰੀ ਤਕ ਕਈ ਅਦਾਕਾਰਾਂ ਉਨ੍ਹਾਂ ਦੇ ਬਾਡੀ ਪਾਰਟਸ 'ਤੇ ਕੈਮਰੇ ਨੂੰ ਜ਼ੂਮ ਕਰਨ ਲਈ ਪਾਪਰਾਜ਼ੀ ਨੂੰ ਝਾੜ ਚੁੱਕੀਆਂ ਹਨ। ...
ਨੋਰਾ ਫਤੇਹੀ ਆਪਣੀ ਖੂਬਸੂਰਤੀ ਤੇ ਡਾਂਸ ਸਦਕਾ ਲਾਈਮ ਲਾਈਟ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਪਾਪਰਾਜ਼ੀ 'ਚ ਕਾਫੀ ਮਸ਼ਹੂਰ ਸੈਲੀਬ੍ਰਿਟੀ ਹੈ ਪਰ ਉਹ ਹਾਲ ਹੀ ਵਿਚ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢਦੀ ਨਜ਼ਰ ਆਈ ਹੈ। ਉਸ ਨੂੰ ਪਾਪਰਾਜ਼ੀ ਦਾ ਰਵੱਈਆ ਪਸੰਦ ਨਹੀਂ ਹੈ। ਨੋਰਾ ਫਤੇਹੀ ਨੇ ਆਪਣੇ ਹਾਲੀਆ ਇੰਟਰਵਿਊ 'ਚ ਪਾਪਰਾਜ਼ੀ ਕਲਚਰ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਪਾਪਰਾਜ਼ੀ ਉਸ ਦੇ ਪ੍ਰਾਈਵੇਟ ਅੰਗਾਂ 'ਤੇ ਕੈਮਰਾ ਜ਼ੂਮ ਕਰਦੇ ਹਨ। ਅਜਿਹਾ ਸਿਰਫ ਉਸ ਨਾਲ ਹੀ ਨਹੀਂ, ਸਗੋਂ ਹਰ ਦੂਸਰੀ ਅਦਾਕਾਰਾ ਨਾਲ ਕੀਤਾ ਜਾਂਦਾ ਹੈ। ਅਦਾਕਾਰਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਹਿੱਪ ਨਹੀਂ ਦੇਖੀ। ਜੋ ਹੈ ਸੋ ਹੈ। ਮੀਡੀਆ ਸਿਰਫ ਮੇਰੇ ਨਾਲ ਹੀ ਨਹੀਂ, ਸਗੋਂ ਹੋਰ ਅਦਾਕਾਰਾਂ ਨਾਲ ਵੀ ਅਜਿਹਾ ਕਰਦਾ ਹੈ। ਹੋ ਸਕਦਾ ਹੈ ਕਿ ਉਹ ਤੁਹਾਡੀ ਹਿੱਪ 'ਤੇ ਜ਼ੂਮ ਨਾ ਕਰਨ, ਕਿਉਂਕਿ ਇਹ ਐਕਸਾਈਟਿੰਗ ਨਹੀਂ ਲੱਗਦਾ ਹੈ ਪਰ ਉਹ ਐਵੇਂ ਹੀ ਤੁਹਾਡੇ ਸਰੀਰ ਦੇ ਦੂਜੇ ਹਿੱਸਿਆਂ 'ਤੇ ਜ਼ੂਮ ਇਨ ਕਰਦੇ ਹਨ। ਕਦੀ-ਕਦਾਈਂ, ਮੈਨੂੰ ਲਗਦਾ ਹੈ ਕਿ ਜ਼ੂਮ ਕਰਨ ਲਈ ਕੁਝ ਵੀ ਨਹੀਂ ਹੈ ਤਾਂ ਉਹ ਫਿਰ ਕਿਹੜੀ ਚੀਜ਼ 'ਤੇ ਫੋਕਸ ਕਰ ਰਹੇ ਹਨ? ਨੋਰਾ ਫਤੇਹੀ ਨੇ ਦੱਸਿਆ ਕਿ ਉਹ ਪਾਪਰਾਜ਼ੀ ਦੀ ਇਸ ਹਰਕਤ ਤੋਂ ਖੁਦ ਨੂੰ ਪਰੇਸ਼ਾਨ ਨਹੀਂ ਹੋਣ ਦਿੰਦੀ। ਇਸ ਦੇ ਨਾਲ ਹੀ ਉਸ ਨੂੰ ਆਪਣੇ ਸਰੀਰ 'ਤੇ ਮਾਣ ਹੈ। ਅਦਾਕਾਰਾ ਨੇ ਕਿਹਾ, "ਬਦਕਿਸਮਤੀ ਨਾਲ ਇਹ ਉਹ ਚੀਜ਼ਾਂ ਹਨ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੀਆਂ ਹਨ। ਇਹ ਸਿਰਫ਼ ਸੋਸ਼ਲ ਮੀਡੀਆ ਐਲਗੋਰਿਦਮ ਗੇਮ ਖੇਡ ਰਹੀਆਂ ਹਨ। ਖੁਸ਼ਕਿਸਮਤੀ ਨਾਲ ਮੈਨੂੰ ਚੰਗੀ ਬਾਡੀ ਮਿਲੀ ਹੈ ਤੇ ਮੈਨੂੰ ਇਸ 'ਤੇ ਮਾਣ ਹੈ। ਮੈਂ ਇਸ ਨਾਲ ਸ਼ਰਮਿੰਦਾ ਨਹੀਂ ਹਾਂ।"ਦੱਸ ਦੇਈਏ ਕਿ ਨੋਰਾ ਫਤੇਹੀ ਪਹਿਲੀ ਅਦਾਕਾਰਾ ਨਹੀਂ ਹੈ ਜਿਸ ਨੇ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢੀ ਹੈ। ਕਈ ਅਦਾਕਾਰਾਂ ਨੇ ਪਾਪਰਾਜ਼ੀ ਕਲਚਰ 'ਤੇ ਇਤਰਾਜ਼ ਪ੍ਰਗਟਾਇਆ ਹੈ। ਮ੍ਰਿਣਾਲ ਠਾਕੁਰ ਤੋਂ ਲੈ ਕੇ ਪਲਕ ਤਿਵਾਰੀ ਤਕ ਕਈ ਅਦਾਕਾਰਾਂ ਉਨ੍ਹਾਂ ਦੇ ਬਾਡੀ ਪਾਰਟਸ 'ਤੇ ਕੈਮਰੇ ਨੂੰ ਜ਼ੂਮ ਕਰਨ ਲਈ ਪਾਪਰਾਜ਼ੀ ਨੂੰ ਝਾੜ ਚੁੱਕੀਆਂ ਹਨ। ...
ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਇਸ ਵੇਲੇ ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਤੇ ਟਰੋਲ ਕਰਨ ਲੱਗੇ।ਦਰਅਸਲ, ਰਣਜੀਤ ਬਾਵਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਉਤੇ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਇਨ੍ਹਾਂ ਕੁਮੈਂਟਾਂ ਵਿਚ ਗਾਇਕ ਦੇ ਪਤਲੇ ਅਤੇ ਕਮਜ਼ੋਰ ਨਜ਼ਰ ਆਉਣ ਬਾਰੇ ਕਿਹਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਰਣਜੀਤ ਬਾਵਾ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦਿਆਂ ਲਿਖਿਆ, ''ਗਾਣਾ ਵੀ ਤੇ ਖਾਣਾ ਵੀ ਦੋਵੇਂ ਬਹੁਤ ਜ਼ਰੂਰੀ ਹੈ।'' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ''ਵੀਰੇ ਦਿਨੋਂ ਦਿਨ ਮਾਸ਼ੂਕ ਦਾ ਗਮ ਖਾਈ ਜਾ ਰਿਹਾ ਤੁਹਾਨੂੰ ਤਾਂ।'' ਇੱਕ ਹੋਰ ਯੂਜ਼ਰਸ ਨੇ ਕੁਮੈਟ 'ਚ ਲਿਖਿਆ, ''ਵੀਰੇ ਬਾਕੀ ਓਕੇ ਰਿਪੋਟਾਂ ਨੇ, ਬੱਸ ਥੋੜ੍ਹਾ ਖਾ ਪੀ ਲਿਆ ਕਰੋ।'' ਦੱਸ ਦੇਈਏ ਕਿ ਰਣਜੀਤ ਬਾਵਾ ਦੇ ਸਲਿਮ ਦਿਸਣ ਉਤੇ ਹਰ ਕੋਈ ਹੈਰਾਨ ਹੈ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਰਣਜੀਤ ਬਾਵਾ ਨੇ ਆਪਣੇ ਕਿਸੇ ਆਉਣ ਵਾਲੇ ਪ੍ਰਾਜੈਕਟ ਲਈ ਆਪਣਾ ਭਾਰ ਘਟਾਇਆ ਹੋਵੇ। ਫ਼ਿਲਹਾਲ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਰਣਜੀਤ ਬਾਵਾ ਆਪ ਦੱਸ ਸਕਦੇ ਨੇ। ਹਾਲ ਹੀ 'ਚ ਰਣਜੀਤ ਬਾਵਾ ਗੀਤ #SMUG ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ...
ਡਰਾਮਾ ਕੁਈਨ ਰਾਖੀ ਸਾਵੰਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ। ਸਾਬਕਾ ਪਤੀ ਆਦਿਲ ਖਾਨ ਦੁਰਾਨੀ ਨੇ ਉਸ ਖਿਲਾਫ ਅਸ਼ਲੀਲ ਵੀਡੀਓ ਲੀਕ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਹੁਣ ਰਾਖੀ ਇਸ ਮਾਮਲੇ ਨੂੰ ਸੁਪਰੀਮ ਕੋਰਟ ਲੈ ਗਈ ਹੈ। ਉਸ ਨੇ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ। ਰਾਖੀ ਨੇ ਬੰਬਈ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਰਾਖੀ ਸਾਵੰਤ ਦੀ ਪਟੀਸ਼ਨ 'ਤੇ ਸੋਮਵਾਰ 22 ਅਪ੍ਰੈਲ ਨੂੰ ਸੁਣਵਾਈ ਹੋਵੇਗੀ। ਆਦਿਲ ਦੁਰਾਨੀ ਨੇ ਦੋਸ਼ ਲਾਇਆ ਹੈ ਕਿ ਰਾਖੀ ਸਾਵੰਤ ਨੇ ਉਸ ਦੀਆਂ ਕੁਝ ਨਿੱਜੀ ਵੀਡੀਓਜ਼ ਲੀਕ ਕੀਤੀਆਂ ਹਨ। ਉਸ ਨੇ ਇਸ ਸਬੰਧੀ ਐਫਆਈਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਆਪਣੀ ਗ੍ਰਿਫ.ਤਾਰੀ ਤੋਂ ਬਚਣ ਲਈ ਰਾਖੀ ਨੇ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਬੰਬੇ ਹਾਈ ਕੋਰਟ ਨੇ ਰਾਖੀ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਉਸ ਦੇ ਹੱਕ ਵਿਚ ਫੈਸਲਾ ਦਿੰਦੀ ਹੈ ਜਾਂ ਨਹੀਂ, ਇਹ ਤਾਂ 22 ਅਪ੍ਰੈਲ ਨੂੰ ਪਤਾ ਲੱਗੇਗਾ। ਰਾਖੀ 'ਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67ਏ (ਇਲੈਕਟ੍ਰਾਨਿਕ ਰੂਪ ਵਿਚ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨ) ਤੋਂ ਇਲਾਵਾ ਅਪਰਾਧ ਕਰਨ ਦੇ ਇਰਾਦੇ ਨਾਲ ਸਾਥੀ ਹੋਣ ਲਈ ਭਾਰਤੀ ਦੰਡਾਵਲੀ ਦੀ ਧਾਰਾ 500 ਅਤੇ ਭਾਰਤੀ ਦੰਡਾਵਲੀ ਦੀ ਧਾਰਾ 34 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰਾਖੀ ਨੇ ਇੱਕ ਟੀਵੀ ਟਾਕ ਸ਼ੋਅ ਵਿੱਚ ਆਦਿਲ ਦੁਰਾਨੀ ਦਾ ਵੀਡੀਓ ਚਲਾਇਆ ਸੀ। ਇੰਨਾ ਹੀ ਨਹੀਂ ਰਾਖੀ ਨੇ ਉਸ ਸ਼ੋਅ ਦਾ ਵੀਡੀਓ ਵੀ ਵਟਸਐਪ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਸ਼ੋਅ ਦਾ ਲਿੰਕ ਸਾਂਝਾ ਕਰਕੇ ਵੀਡੀਓ ਵੀ ਪ੍ਰਸਾਰਿਤ ਕੀਤਾ ਗਿਆ।
ਬੀਤੇ ਦਿਨੀਂ ਸਲਮਾਨ ਖਾਨ ਦੇ ਘਰ ਦੇ ਬਾਹਰ ਗੋ.ਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਗੈਂ.ਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਇੰਡਸਟਰੀ ਦੇ ਲੋਕ ਉਨ੍ਹਾਂ ਲਈ ਦੁਆਵਾਂ ਕਰ ਰਹੇ ਹਨ। ਭਾਰਤੀ ਸਿੰਘ ਨੇ ਅਦਾਕਾਰਾ ਦੀ ਸੁਰੱਖਿਆ ਲਈ ਦੁਆ ਕੀਤੀ ਸੀ ਪਰ ਹੁਣ ਰਾਖੀ ਸਾਵੰਤ ਨੇ ਵੀ ਸਲਮਾਨ ਖਾਨ ਦੀ ਜਾਨ ਦੀ ਭੀਖ ਮੰਗੀ ਹੈ। ਸਭ ਜਾਣਦੇ ਹਨ ਕਿ ਰਾਖੀ ਸਾਵੰਤ ਸਲਮਾਨ ਖਾਨ ਨੂੰ ਆਪਣਾ ਭਰਾ ਮੰਨਦੀ ਹੈ। ਇਸ ਦੌਰਾਨ ਰਾਖੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਲਾਰੇਂਸ ਬਿਸ਼ਨੋਈ ਤੋਂ ਸਲਮਾਨ ਖਾਨ ਦੀ ਜਾਨ ਦੀ ਭੀਖ ਮੰਗਦੀ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਨੇ ਸਲਮਾਨ ਖਾਨ ਦੇ ਘਰ ਗੋ.ਲੀਬਾਰੀ ਕਰਨ ਵਾਲੇ ਕਥਿਤ ਦੋਸ਼ ਤੇ ਗੈਂ.ਗਸਟਰ ਲਾਰੇਂਸ ਬਿਸ਼ਨੋਈ ਤੋਂ ਅਦਾਕਾਰ ਲਈ ਭੀਖ ਮੰਗੀ ਹੈ। ਵੀਡੀਓ 'ਚ ਅਦਾਕਾਰਾ ਰੋਂਦੀ ਹੋਈ ਕਹਿੰਦੀ ਹੈ, ਮੇਰੇ ਭਰਾ ਨਾਲ ਅਜਿਹਾ ਨਾ ਕਰੋ। ਮੈਂ ਬਿਸ਼ਨੋਈ ਗਰੁੱਪ ਅੱਗੇ ਹੱਥ ਜੋੜਦੀ ਹਾਂ। ਕਿਰਪਾ ਕਰ ਕੇ ਮੇਰੇ ਭਰਾ ਨਾਲ ਅਜਿਹਾ ਨਾ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਅਜਿਹਾ ਨਾ ਕਰੋ। ਉਹ ਇੱਕ Legend ਹੈ, ਉਸ ਨੇ ਬਹੁਤ ਸਾਰੇ ਲੋਕਾਂ ਦਾ ਘਰ ਵਸਾਇਆ ਹੈ। ਗਰੀਬ ਲੋਕਾਂ ਦਾ ਭਲਾ ਕੀਤਾ ਹੈ। View this post on Instagram A post shared by Viral Bhayani (@viralbhayani) ...
AP Dhillon Coachella Guitar Smash Controversy: ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਉਹ ਅਜਿਹੇ ਕਲਾਕਾਰਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਥੋੜੇ ਸਮੇਂ ਵਿਚ ਵੱਡਾ ਮੁਕਾਮ ਹਾਸਲ ਕਰ ਲਿਆ। ਦਿਲਜੀਤ ਤੋਂ ਬਾਅਦ ਉਹ ਹੀ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਕੋਚੇਲਾ ਵਿਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ ਪਰ ਇਸ ਵਾਰ ਚਰਚਾ ਉਨ੍ਹਾਂ ਦੇ ਗੀਤਾਂ ਕਾਰਨ ਨਹੀਂ ਬਲਕਿ ਸ਼ੋਅ ਦੌਰਾਨ ਕੀਤੀ ਇਕ ਹਰਕਤ ਕਰ ਕੇ ਹੋ ਰਹੀ ਹੈ। ਦਰਅਸਲ, ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ 'ਚ ਪਰਫਾਰਮ ਕਰਦਾ ਨਜ਼ਰ ਆਏ ਪਰ ਇਸ ਦੌਰਾਨ ਉਨ੍ਹਾਂ ਦੀ ਇੱਕ ਹਰਕਤ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਲਾਸ ਲਾਈ ਜਾ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ਉੱਪਰ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਫੈਨਜ਼ ਏਪੀ ਦੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੇ ਨਾਂਅ ਉੱਪਰ ਨਾਅਰੇ ਲਗਾ ਰਹੇ ਹਨ। ਇਸ ਤੋਂ ਇਲਾਵਾ, ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਵੱਲ਼ੋਂ ਏਪੀ ਦੀ ਇਸ ਹਰਕਤ ਉੱਪਰ ਕਈ ਕੁਮੈਂਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਏਪੀ ਢਿੱਲੋਂ ਦੇ ਗਿਟਾਰ ਭੰਨਦੇ ਹੋਏ ਤਸਵੀਰਾਂ ਵਾਇਰਲ ਹੋ ਰਹੀਆਂ ਹਨ। View this post on Instagram A post shared by AP DHILLON (@ap.dhillxn) ਇਨ੍ਹਾਂ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕੁਮੈਂਟ ਕਰ ਲਿਖਿਆ, ਸੰਗੀਤ ਵਿੱਚ ਸਾਜ਼ ਬਾਈ ਰੱਬ ਦੇ ਵਾਂਗ ਰੱਖੀ ਦਾ, ਤਾਹੀਂ ਤਾਂ ਸਾਲਿਓ ਆਟੋਟਿਊਨ ਸਿੰਗਰ ਹੋ ਤੁਸੀ...!, ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹਨੂੰ ਤਾ ਆਪਣੇ ਸਾਜ਼ ਦੀ ਹੀ ਕਦਰ ਹੈਨੀ ਜਿਸ ਨਾਲ ਇਹਨੂੰ ਰੋਟੀ ਮਿਲਦੀ ਆ ...
ਮੁੰਬਈ : ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਫਿਲਮ ਅਮਰ ਸਿੰਘ ਚਮਕੀਲਾ ਨੈਟਫਲਿਕਸ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਵੱਲੋਂ ਫਿਲਮ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਫਿਲਮ 'ਅਮਰ ਸਿੰਘ ਚਮਕੀਲਾ' ਵਿਚ ਅਮਰਜੋਤ ਦਾ ਕਿਰਦਾਰ ਬਾਖੂਬੀ ਨਿਭਾਉਣ ਵਾਲੀ ਪਰਿਨੀਤੀ ਚੋਪੜਾ ਦੀ ਰੱਜਵੀਂ ਸ਼ਲਾਘਾ ਹੋ ਰਹੀ ਹੈ ਜਿਸ ਕਾਰਨ ਪਰਿਨੀਤੀ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਹੋ ਕੇ ਇਕ ਨੋਟ ਲਿਖਿਆ ਹੈ। View this post on Instagram A post shared by @parineetichopra ਉਸ ਨੇ ਇੰਸਟਾਗ੍ਰਾਮ 'ਤੇ ਧੰਨਵਾਦ ਨੋਟ ਲਿਖਦਿਆਂ ਸੈੱਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਲਿਖਿਆ, 'ਮੈਂ ਇਸ ਫਿਲਮ ਦੀ ਸਫਲਤਾ ਤੇ ਆਪਣੇ ਪ੍ਰਸ਼ੰਸਕਾਂ ਤੋਂ ਮਿਲੀਆਂ ਦੁਆਵਾਂ ਨਾਲ ਉਤਸ਼ਾਹਿਤ ਹਾਂ। ਖੁਸ਼ੀ ਵਿਚ ਮੇਰੇ ਹੰਝੂ ਨਹੀਂ ਰੁਕ ਰਹੇ। ਇਸ ਫਿਲਮ ਲਈ ਮੈਨੂੰ ਇੰਨਾ ਪਿਆਰ ਮਿਲੇਗਾ, ਇਸ ਬਾਰੇ ਮੈਂ ਸੋਚਿਆ ਨਹੀਂ ਸੀ।' ਪਰਿਣੀਤੀ ਨੇ ਜਿਵੇਂ ਹੀ ਇਹ ਪੋਸਟ ਸਾਂਝੀ ਕੀਤੀ ਤਾਂ ਉਸ ਦੇ ਪ੍ਰਸ਼ੰਸਕਾਂ...
ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੈਟਫਲਿਕਸ ਉਤੇ ਨਵੀਂ ਰਿਲੀਜ਼ ਹੋਈ ਫਿਲਮ 'ਚਮਕੀਲਾ' ਨੂੰ ਲੈ ਕੇ ਚਰਚਾ ਵਿਚ ਹਨ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਸ ਫ਼ਿਲਮ ਵਿੱਚ ਦਿਲਜੀਤ ਨੇ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ, ਜੋ ਪੰਜਾਬ ਦੀ ਸੱਭਿਆਚਾਰਕ ਪਛਾਣ ਦਾ ਵੱਡਾ ਹਿੱਸਾ ਹੈ। ਇਸ ਫਿਲਮ ਵਿਚ ਬਾਲੀਵੁੱਡ ਦੀ ਅਦਾਕਾਰਾ ਪਰੀਣਿਤੀ ਚੋਪੜਾ ਵੀ ਨਜ਼ਰ ਆ ਰਹੇ ਹਨ।ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਉਹ ਖੁਦ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਵੱਡੀ ਪਛਾਣ ਹਨ। ਗਾਇਕ ਤੇ ਅਭਿਨੇਤਾ ਹੋਣ ਤੋਂ ਇਲਾਵਾ, ਦਿਲਜੀਤ ਦੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਹੈ ਜੋ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ, ਉਹ ਹੈ ਉਨ੍ਹਾਂ ਦਾ ਫੈਸ਼ਨ। ਹੁਣ ਉਨ੍ਹਾਂ ਨੇ ਇਹ ਰਾਜ਼ ਖੋਲ੍ਹ ਦਿੱਤਾ ਹੈ ਕਿ ਉਹ ਇੰਨੇ ਫੈਸ਼ਨੇਬਲ ਕਿਉਂ ਹਨ ਅਤੇ ਕਿਉਂ ਇੰਨੇ ਸਵੈਗ ਨਾਲ ਰਹਿੰਦੇ ਹਨ। ਹਾਲਾਂਕਿ ਦਿਲਜੀਤ ਨੇ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਦਾ ਮਕਸਦ ਪੂਰਾ ਹੋ ਗਿਆ ਹੈ ਅਤੇ ਉਹ ਇਹ ਸਭ ਫੈਸ਼ਨ ਛੱਡ ਦੇਣਗੇ। ਸਟੈਂਡ ਅੱਪ ਕਾਮੇਡੀਅਨ ਅਨੁਭਵ ਸਿੰਘ ਬੱਸੀ ਨੇ ਨੈੱਟਫਲਿਕਸ ਲਈ ਦਿਲਜੀਤ ਅਤੇ ਇਮਤਿਆਜ਼ ਦੀ ਇੰਟਰਵਿਊ ਕੀਤੀ। ਜਦੋਂ ਬਾਸੀ ਨੇ ਦਿਲਜੀਤ ਦੇ ਫੈਸ਼ਨ ਦਾ ਰਾਜ਼ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, 'ਸੱਚ ਦੱਸਾਂ ਤਾਂ ਮੈਨੂੰ ਕੱਪੜਿਆਂ, ਸਵੈਗ ਆਦਿ 'ਚ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਤਾਂ ਬਸ ਇੰਨਾ ਹੀ ਲੱਗਾ ਕਿ ਜਦੋਂ ਅਸੀਂ ਪੰਜਾਬ 'ਚ ਸਾਂ, ਉਦੋਂ ਬਾਲੀਵੁੱਡ ਫਿਲਮਾਂ ਬਣੀਆਂ, ਜਿਨ੍ਹਾਂ 'ਚ ਸਰਦਾਰ ਹੁੰਦੇ ਸਨ। ਇਨ੍ਹਾਂ ਵਿੱਚ, ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ। ਉਹ ਬਹੁਤ ਮਾੜੇ ਕੱਪੜੇ ਪਾਉਂਦੇ ਸਨ। ਦਿਲਜੀਤ ਨੇ ਅੱਗੇ ਕਿਹਾ, 'ਇਸ ਲਈ ਮੈਂ ਸੋਚਿਆ ਕਿ ਜਦੋਂ ਮੈਂ ਗਿਆ ਨਾ ਉਥੇ, ਜੋ ਬਾਲੀਵੁੱਡ ਦੇ ਸਭ ਤੋਂ ਸਟਾਈਲਿਸ਼ ਲੋਕ ਨੇ, ਸਭ ਤੋਂ ਵਧੀਆ ਪਹਿਨਾਂਗਾ। ਪੰਜਾਬ ਦਾ ਸਿੱਧਾ ਸਬੰਧ ਮੇਨ ਸਟ੍ਰੀਮ ਨਾਲ ਹੈ। ਨਿਊਯਾਰਕ ਵਿੱਚ ਜੋ ਫੈਸ਼ਨ ਚੱਲ ਰਿਹਾ ਹੈ, ਉਹ ਸਿੱਧਾ ਪੰਜਾਬ ਆਵੇਗਾ, ਇਹ ਕਿਤੇ ਵੀ ਵਿਚਕਾਰ ਨਹੀਂ ਰੁਕਦਾ। ਮੈਂ ਸੋਚਿਆ ਕਿ ਜਦੋਂ ਮੈਂ ਉੱਥੇ ਜਾਵਾਂਗਾ, ਮੈਂ ਉਨ੍ਹਾਂ ਨੂੰ ਦਿਖਾਵਾਂਗਾ ਕਿ ਤੁਸੀਂ ਗਲਤ ਵਿਅਕਤੀ ਦਾ ਚਿੱਤਰਣ ਕਰ ਰਹੇ ਹੋ, ਅਸੀਂ ਅਜਿਹੇ ਨਹੀਂ ਹਾਂ। ਦਿਲਜੀਤ ਨੇ ਇਹ ਵੀ ਕਿਹਾ ਕਿ ਕੱਪੜਿਆਂ 'ਤੇ ਪੈਸਾ ਖਰਚ ਕਰਨ ਨਾਲ ਕੋਈ ਫੈਸ਼ਨ ਨਹੀਂ ਬਣ ਜਾਂਦਾ, 'ਫੈਸ਼ਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੁਈਸ ਵਿਟਨ ਅਤੇ ਬਲੇਨਸਿਯਾਗਾ ਜਾਓ ਅਤੇ ਕੁਝ ਵੀ ਚੁੱਕੋ, ਇਹ ਫੈਸ਼ਨ ਨਹੀਂ ਹੈ। ਮਹਿੰਗੇ ਕੱਪੜੇ ਪਾਉਣੇ ਇੱਕ ਗੱਲ ਹੈ, ਫੈਸ਼ਨ ਕਰਨਾ ਹੋਰ ਗੱਲ ਹੈ।...
ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਗਏ ਹਨ। ਉਨ੍ਹਾਂ ਦਾ ਹਾਲ ਹੀ ਵਿਚ ਦਾ ਗੀਤ 'ਸੋਡਾ ਵਾਟਰ' ਰਿਲੀਜ਼ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਵਿਚ ਕੱਚਾ ਬਦਾਮ ਗੀਤ ਨਾਲ ਫੇਮਸ ਹੋਈ ਅੰਜਲੀ ਅਰੋੜਾ ਨਜ਼ਰ ਆ ਰਹੀ ਹੈ। ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਸ ਗਾਣੇ ਦੀ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਐਮੀ ਵਿਰਕ ਨਾਲ ਅੰਜਲੀ ਅਰੋੜਾ ਨਾਲ ਨਜ਼ਰ ਆ ਰਹੇ ਹਨ। ਦੋਵੇਂ ਦੇ ਇਸ ਹੌਟ ਅੰਦਾਜ਼ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਐਮੀ ਨੇ ਕੈਪਸ਼ਨ ਵਿੱਚ ਲਿਖਿਆ ਫੋਟੋ ਇਕੱਠਿਆਂ ਦੀ ਖਿੱਚਵਾਂਗੇ, ਅੱਖੀਆਂ ਤੇ ਲਾ ਕੇ ਫੈਂਡੀ। ਪਰ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਕਾਰਨ ਐਮੀ ਵਿਰਕ ਬੁਰੀ ਤਰ੍ਹਾਂ ਟਰੋਲ ਹੋ ਗਏ। ਉਨ੍ਹ੍ਵਾਂ ਦੇ ਟਰੋਲ ਹੋਣ ਦੀ ਵਜ੍ਹਾ ਬਣੀ ਇਸ ਗਾਣੇ ਦੀ ਅਦਾਕਾਰਾ। ਕੱਚਾ ਬਾਦਾਮ ਗਰਲ ਵਜੋਂ ਜਾਣੀ ਜਾਂਦੀ ਅੰਜਲੀ ਅਰੋੜਾ ਇਸ ਗਾਣੇ ਵਿਚ ਪ੍ਰਸ਼ੰਸਕਾਂ ਨੂੰ ਜਚੀ ਨਹੀਂ। ਇਹੀ ਕਾਰਨ ਹੈ ਕਿ ਲਗਾਤਾਰ ਇਕ ਤੋਂ ਬਾਅਦ ਇਕ ਕੁਮੈਂਟ ਡਿਗਣ ਲੱਗੇ। ਕਈ ਯੂਜ਼ਰਜ਼ ਨੇ ਤਾਂ ਇਹ ਵੀ ਪੁੱਛ ਲਿਆ, 'ਐਮੀ ਭਾਜੀ ਤੁਹਾਡੀ ਅਜਿਹੀ ਕੀ ਮਜਬੂਰੀ ਸੀ। 'ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਭਾਈ ਮੈਂ ਅਨਫਾਲੋ ਕਰ ਦੇਵਾਂਗਾ, ਜੇਕਰ ਇਹ ਸਭ ਵੇਖਣਾ ਪਿਆ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਐਮੀ ਭਾਈ ਅਜਿਹੀ ਵੀ ਕੀ ਮਜ਼ਬੂਰੀ ਸੀ…।
ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ '410' ਅੱਜ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਦੇ ਜਿਗਰੀ ਯਾਰ ਰੈਪਰ ਸੰਨੀ ਮਾਲਟਨ ਵੱਲੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਨੀ ਨੇ ਹੀ ਇਸ ਦਾ ਪੋਸਟਰ ਤੇ ਟੀਜ਼ਰ ਲਾਂਚ ਕੀਤਾ ਸੀ। ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੰਨੀ ਮਾਲਟਨ ਦੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ 410 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਾਰੀਖ਼ ਨੂੰ ਰਿਲੀਜ਼ ਹੋਇਆ। ਉਧਰ, ਸਿੱਧੂ ਦੇ ਗਾਣੇ ਸੁਣਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਵੀ ਕ੍ਰੇਜ਼ੀ ਹਨ। ਸਵੇਰ ਤੋਂ ਹੀ ਉਡੀਕ ਲਾਈ ਬੈਠੇ ਪ੍ਰਸ਼ੰਸਕਾਂ ਵੱਲੋਂ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦੇ ਗੀਤ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹ। ਇਸ ਦਾ ਪ੍ਰਮਾਣ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜ ਮਿੰਟਾਂ ਵਿਚ ਹੀ ਇਸ ਗੀਤ ਦੇ ਲਾਈਕ ਤੇ ਵਿਊ ਇਕ ਲੱਖ ਤੋਂ ਉਪਰ ਨਿਕਲ ਗਏ। ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ 'ਲੈਵਲਸ', 'ਨੈਵਰ ਫੋਲਡ', 'ਜਸਟ ਲਿਸਨ' ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਮਗਰੋਂ ਅੱਜ ਇਹ ਉਸ ਦਾ ਛੇਵਾਂ ਗੀਤ ਰਿਲੀਜ਼ ਹੋਇਆ ਹੈ। ਸਿੱਧੂ ਦੀ ਮੌਤ ਮਗਰੋਂ ਹੁਣ ਤੱਕ ਉਸ ਦੇ ਕੁੱਲ ਛੇ ਗੀਤ ਰਿਲੀਜ਼ ਹੋ ਚੁੱਕੇ ਹਨ। ...
ਪੰਜਾਬੀ ਅਦਾਕਾਰਾ ਤੇ ਕਾਮੇਡੀਅਨ ਬੀਨੂ ਢਿੱਲੋਂ ਅੱਜ ਕੱਲ੍ਹ ਭੂਤਾਂ ਲਈ ਦੀਵਾਨੇ ਹੋਏ ਨਜ਼ਰ ਆ ਰਹੇ ਹਨ। ਉਹ ਭੂਤਾਂ ਦੇ ਜਿਊਂਦੇ ਰਹਿਣ ਲਈ ਦੁਆਵਾਂ ਮੰਗ ਰਹੇ ਹਨ। ਅਜਿਹਾ ਅਸੀਂ ਇਸ ਕਰ ਕੇ ਕਹਿ ਰਹੇ ਹਾਂ ਕਿਉਂਕਿ ਜਲਦ ਹੀ ਬੀਨੂ ਢਿੱਲੋਂ ਤੇ ਅਦਾਕਾਰਾ ਭਾਵਨਾ ਸ਼ਰਮਾ ਦੀ ਫਿਲਮ 'ਜਿਊੰਦੇ ਰਹੋ ਭੂਤ ਜੀ' ਲੈ ਕੇ ਦਰਸ਼ਕਾਂ ਦੇ ਰੂ ਬਰੂ ਹੋ ਰਹੇ ਹਨ। ਇਹ ਫਿਲਮ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਨਾਲ ਡਰਾਏਗੀ ਵੀ। ਜੋ 12 ਅ੍ਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਸਬੰਧ ਵਿਚ ਇਸ ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਅਤੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਨਵੀਂ ਫਿਲਮ ਆ ਰਹੀ ਹੈ 'ਜਿਊਂਦੇ ਰਹੋ ਭੂਤ ਜੀ' ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪੁੱਜੇ ਹਾਂ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਪੁੱਜੇ ਹਨ।ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਹਸਾਊਗੀ ਵੀ ਅਤੇ ਡਰਾਉਗੀ ਵੀ 12 ਤਾਰੀਖ ਨੂੰ ਇਹ ਫ਼ਿਲਮ ਆ ਰਹੀ ਹੈ। ਓਹਨਾ ਨੇ ਕਿਹਾ ਕਿ ਅੱਜ ਉਹ ਵੋਟਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ ਵੋਟ ਪਾਣਾ ਸਬ ਦਾ ਅਧਿਕਾਰ ਹੈ ਇਸ ਮੌਕੇ ਫ਼ਿਲਮ ਦੀ ਅਦਾਕਾਰਾ ਭਾਵਨਾ ਸ਼ਰਮਾ ਨੇ ਕਿਹਾ ਕਿ ਮੇਰਾ ਟੀਚਰ ਦਾ ਕਿਰਦਾਰ ਕਾਫੀ ਖੂਬਸੂਰਤ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਫਿਲਮ ਕਰਨ ਦਾ ਮੌਕਾ ਮਿਲਿਆ। ਸਟਾਰਜ਼ ਨੇ ਕਿਹਾ ਕਿ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ 12 ਤਰੀਕ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਵੇਖਣ ਜਰੂਰ ਜਾਓ ਤੁਹਾਨੂੰ ਬਹੁਤ ਮਜ਼ਾ ਆਵੇਗਾ ,
ਆਉਣ ਵਾਲੇ ਕੱਲ੍ਹ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ '410' ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ ਸਿੱਧੂ ਮੂਸੇਵਾਲਾ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਬੀਤੇ ਦਿਨੀਂ ਸੰਨੀ ਮਾਲਟਨ ਨੇ ਗੀਤ ਦਾ ਪੋਸਟਰ ਜਾਰੀ ਕੀਤਾ ਸੀ ਤੇ ਅੱਜ ਇਸ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਗੀਤ ਦੇ ਟੀਜ਼ਰ ਨੂੰ ਸੰਨੀ ਮਾਲਟਨ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ 'ਚ ਰਿਲੀਜ਼ ਕੀਤਾ ਹੈ। ਇਸ ਟੀਜ਼ਰ 'ਚ ਸਿੱਧੂ ਆਖਦੇ ਨਜ਼ਰ ਆ ਰਹੇ ਹਨ ਕਿ ਸੰਨੀ ਮਾਲਟਨ ਸਾਡਾ ਭਰਾ ਹੈ, ਸਾਡਾ ਭਰਾ ਸੀ ਤੇ ਹਮੇਸ਼ਾ ਰਹੇਗਾ। ਇਸ ਤੋਂ ਇਲਾਵਾ ਹੋਰ ਕੀ-ਕੀ ਆਖ ਰਹੇ ਹਨ, ਇਹ ਜਾਣਨ ਲਈ ਇਸ ਵੀਡੀਓ ਨੂੰ ਵੇਖੋ:- ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਇਹ ਗੀਤ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।
ਫਿਲਮ ਪੁਸ਼ਪਾ ਦੇ ਲੀਡ ਸਟਾਰ ਅੱਲੂ ਅਰਜੁਨ ਦਾ ਅੱਜ 42ਵਾਂ ਜਨਮ ਦਿਨ ਹੈ। ਆਲੂ ਅਰਜੁਨ ਦੀ ਪੁਸ਼ਪਾ 2 'ਤੇ ਸਾਰਿਆਂ ਦੀ ਨਜ਼ਰ ਸੀ। ਜਨਮ ਦਿਨ ਦੇ ਇਸ ਸ਼ੁਭ ਮੌਕੇ 'ਤੇ 'ਪੁਸ਼ਪਾ 2 ਦਿ ਰੂਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਆਈਕਨ ਸਟਾਰ ਅੱਲੂ ਅਰਜੁਨ ਦੇ ਜਨਮਦਿਨ ਦੇ ਮੌਕੇ 'ਤੇ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਪੁਸ਼ਪਾ 2 ਦ ਰੂਲ' (Pushpa 2 The Rule) ਦੀ ਦੂਜੀ ਝਲਕ ਅੱਜ ਰਿਲੀਜ਼ ਹੋ ਗਈ ਹੈ।(Pushpa 2 The Rule) ਦਾ ਟੀਜ਼ਰ ਰਿਲੀਜ਼ ਹੋਣ ਉਤੇ ਇੰਟਰਨੈੱਟ 'ਤੇ ਉਤਸ਼ਾਹ ਹੈ। ਟੀਜ਼ਰ ਰਿਲੀਜ਼ ਹੁੰਦੇ ਹੀ ਇਸ ਨੇ ਹਲਚਲ ਮਚਾ ਦਿੱਤੀ ਹੈ ਅਤੇ ਹਰ ਕੋਨੇ ਤੋਂ ਇਸ ਦੀ ਤਾਰੀਫ ਹੋ ਰਹੀ ਹੈ। ਟੀਜ਼ਰ ਦੇ ਸ਼ਾਨਦਾਰ ਵਿਜ਼ੂਅਲ, ਜੀਵੰਤ ਰੰਗ ਅਤੇ ਜ਼ਬਰਦਸਤ ਪੈਮਾਨੇ ਸਾਨੂੰ ਆਕਰਸ਼ਿਤ ਕਰ ਰਹੇ ਹਨ। ਦਰਸ਼ਕਾਂ ਦੇ ਪਸੰਦੀਦਾ ਪੁਸ਼ਪਰਾਜ ਨੂੰ ਅਸਾਧਾਰਨ ਅਤੇ ਸ਼ਕਤੀਸ਼ਾਲੀ ਅਵਤਾਰ ਵਿੱਚ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟੀਜ਼ਰ ਦੇ ਹਰ ਫ੍ਰੇਮ ਵਿੱਚ ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Kazakhstan Plane Crash: कजाकिस्तान में विमान दुर्घटनाग्रस्त! 42 लोगो की मौत, सामने आया दिल दहला देने वाला वीडियो
Petrol-Diesel Prices Today: पेट्रोल-डीजल की नई कीमतें जारी, जानें क्रिसमस पर कितना सस्ता हुआ फ्यूल?
Gold-Silver Price Today : सोने-चांदी की कीमतों में हलचल जानें आज आपके शहर में क्या है गोल्ड-सिल्वर का रेट