ਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਘਰ ਦੇ ਖ਼ਾਸ ਮੈਂਬਰ ਦੇ ਰੂ-ਬ-ਰੂ ਕਰਵਾਇਆ ਹੈ। ਦਰਅਸਲ, ਸ਼ੈਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੱਕ ਛੋਟੀ ਬੱਚੀ ਨਾਲ ਨਜ਼ਰ ਆ ਰਹੇ ਹਨ। ਸ਼ੈਰੀ ਮਾਨ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ''ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ...ਚਿੜੀਆਂ ਮੁੜ੍ਹ ਆਈਆਂ ❤️...।'' ਸ਼ੈਰੀ ਮਾਨ ਦੀ ਪੋਸਟ ਤੋਂ ਇਹ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਘਰ ਨੰਨ੍ਹੀ ਪਰੀ ਦਾ ਸਵਾਗਤ ਕੀਤਾ ਹੈ। ਇਸ ਉਤੇ ਪ੍ਰਸ਼ੰਸਕ ਕੁਮੈਂਟ ਕਰ ਕੇ ਵਧਾਈ ਦੇ ਰਹੇ ਹਨ। ਇਸ ਵੀਡੀਓ 'ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਵੀ ਸ਼ੈਰੀ ਮਾਨ ਨੂੰ ਕੁਮੈਂਟ ਵਿਚ ਵਧਾਈ ਦਿੱਤੀ।ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, 'ਧੀ ਦੇ ਰੂਪ 'ਚ ਮਾਂ ਵਾਪਸ ਆਈ', ਜਦਕਿ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ- ਤੁਹਾਡੀ ਮਾਂ ਵਾਪਸ ਆ ਗਈ। ਸ਼ੈਰੀ ਮਾਨ ਵੱਲੋਂ ਆਪਣੀ ਧੀ ਦੀ ਝਲਕ ਹੀ ਦਿਖਾਈ ਗਈ ਹੈ, ਹਾਲਾਂਕਿ ਉਸ ਦਾ ਚਿਹਰਾ ਰਿਵੀਲ ਨਹੀਂ ਕੀਤਾ ਹੈ। ਕਲਾਕਾਰ ਦੀ ਇਸ ਖੁਸ਼ੀ 'ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਸ਼ਾਮਲ ਹੋ ਰਹੇ ਹਨ।ਵਰਕਫਰੰਟ ਦੀ ਗੱਲ ਕਰਿਏ ਤਾਂ ਸ਼ੈਰੀ ਮਾਨ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਕਈ ਸੁਪਰਹਿੱਟ ਗੀਤ ਪੇਸ਼ ਕੀਤੇ। ਉਨ੍ਹਾਂ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ ਹੈ। ਆਪਣੇ ਪਹਿਲੇ ਗੀਤ 'ਯਾਰ ਅਣਮੁੱਲੇ' ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧਮਾਕੇਦਾਰ ਸ਼ੁਰੂਆਤ ਕਰਨ ਵਾਲੇ ਗਾਇਕ ਸ਼ੈਰੀ ਮਾਨ ਸ਼ੁਰੂਆਤ ਤੋਂ ਹੀ ਲਗਾਤਾਰ ਇਕ ਤੋਂ ਬਾਅਦ ਇਕ ਹਿੱਟ ਗਾਣੇ ਦਿੰਦੇ ਆ ਰਹੇ ਹਨ। ...
ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਰਹੂਮ ਗਾਇਕ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਬਾਰੇ ਸਿੱਧੂ ਦੇ ਪੁਰਾਣੇ ਸਾਥੀ ਸੰਨੀ ਮਾਲਟਨ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਸੰਨੀ ਮਾਲਟਨ ਦੀ ਇਕ ਇੰਸਟਾਗ੍ਰਾਮ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਸ ਨੇ ਇਸ ਪੋਸਟ ਵਿਚ ਉਸ ਨੇ ਇਕ ਰੀਲ ਸਾਂਝੀ ਕੀਤੀ ਹੈ ਜਿਸ ਵਿਚ ਬ੍ਰੈਂਪਟਨ ਅਤੇ ਮਾਨਸਾ ਵਿਚ ਤੂਫ਼ਾਨ ਆਉਣ ਦਾ ਇਸ਼ਾਰਾ ਕਰਦਿਆਂ ਦੋਹਾਂ ਥਾਵਾਂ ਦਾ ਤਾਪਮਾਨ ਦਰਸਾਇਆ ਗਿਆ ਹੈ। ਇਸ ਉੱਪਰ ਲਿਖਿਆ ਹੈ 'Scary Hours Alert, Nowhere is safe!' ਇਸ ਨਾਲ ਸੰਨੀ ਮਾਲਟਨ ਨੇ ਲਿਖਿਆ ਹੈ ਕਿ, "ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇਵਾਲਾ ਨਾਲ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ 'ਤੇ 1 ਲੱਖ ਕੁਮੈਂਟ ਕਰੋ, ਪੋਸਟ 'ਤੇ 1 ਲੱਖ ਕੁਮੈਂਟ ਪੂਰੇ ਹੁੰਦਿਆਂ ਹੀ ਇਸ ਦਾ ਪੋਸਟਰ ਜਾਰੀ ਕਰ ਦਿੱਤਾ ਜਾਵੇਗਾ।" View this post on Instagram A post shared by SUNNY MALTON (@sunnymalton) ਇੱਥੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਕਈ ਗਾਣਿਆਂ ਵਿਚ ਇਕੱਠੇ ਕੰਮ ਕਰ ਚੁੱਕੇ ਹਨ। ਸੰਨੀ ਮਾਲਟਨ ਅਤੇ ਬਿੱਗ ਬਰਡ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ 'ਲੈਵਲਸ', 'ਨੈਵਰ ਫੋਲਡ', 'ਜਸਟ ਲਿਸਨ' ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ...
Resham Singh Anmol on Dancer Simar Sandhu: ਬੀਤੇ ਕੁਝ ਦਿਨਾਂ ਤੋਂ ਡਾਂਸਰ ਸਿਮਰ ਸਿੱਧੂ ਦਾ ਮਾਮਲਾ ਬਹੁਤ ਭੱਖਿਆ ਹੋਇਆ ਹੈ। ਕਈ ਪੰਜਾਬੀ ਹਸਤੀਆਂ ਡਾਂਸਰ ਦੀ ਹਮਾਇਤ ਵਿਚ ਆ ਰਹੀਆਂ ਹਨ। ਹੁਣ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। ਕਲਾਕਾਰ ਨੇ ਉਨ੍ਹਾਂ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ, ਜੋ ਸਿਮਰ ਨੂੰ ਗਾਲ੍ਹਾਂ ਕੱਢ ਰਹੇ ਸੀ। ਦਰਅਸਲ, ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਇੱਕ ਵੀਡੀਓ ਪੋਸਟ ਕੀਤੀ ਗਈ। ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕੁਮੈਂਟ ਕਰ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਗਾਇਕ ਨੇ ਸਿਮਰ ਸਿੱਧੂ ਦੇ ਹੱਕ ਵਿੱਚ ਕਿਹਾ ਕਿ, ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਨਾਚਾਰ ਹੈ। ਕੁਝ ਲੋਕਾਂ ਲਈ ਉਹ ਇੱਕ ਡਾਂਸਰ ਹੈ, ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣ ਜਾ ਰਿਹਾ ਆ ਡਾਂਸਰ ਸਿਮਰ ਸਿੱਧੂ ਬਾਰੇ ਜਿਵੇਂ ਵੱਡੇ ਪਰਦੇ ਤੇ ਸਰਗੁਣ ਮਹਿਤਾ, ਸੋਨਮ ਬਾਜਵਾ, ਕਰੀਨਾ ਕਪੂਰ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਡਾ ਮਨੋਰੰਜਨ ਕਰਦੀਆਂ ਨੇ ਇਸੇ ਤਰੀਕੇ ਨਾਲ ਸਿਮਰ ਸਿੱਧੂ ਜਾਂ ਕੋਈ ਵੀ ਹੋਰ ਜੋ ਸਾਡੇ ਖੁਸ਼ੀਆਂ ਦੇ ਮੌਕੀਆਂ ਨੂੰ ਚਾਰ ਚੰਨ ਲਗਾਉਂਦੇ ਹਨ, ਇਨ੍ਹਾਂ ਦੀ ਵੀ ਉਨ੍ਹੀਂ ਹੀ ਇੱਜ਼ਤ ਹੈ ਆਪਣੀ ਮਾਨਸਿਕਤਾ ਬਦਲੋ, ਫਿਰ ਤੁਸੀ ਇਨ੍ਹਾਂ ਨੂੰ ਵਿਆਹਾਂ ਉੱਪਰ ਸੱਦਦੇ ਕਿਉਂ ਹੋ, ਜੇਕਰ ਤੁਸੀ ਵੀ ਇਨ੍ਹਾਂ ਨੂੰ ਸੱਦਦੇ ਹੋ ਤਾਂ ਤੁਸੀ ਵੀ ਗਲਤ ਹੋ...।ਦੱਸ ਦੇਈਏ ਕਿ ਰੇਸ਼ਮ ਸਿੰਘ ਅਨਮੋਲ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਹਰ ਸਮਾਜਿਕ ਮੁੱਦੇ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਹਮਣੇ ਰੱਖਦੇ ਹਨ। ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਗਿਆ। ਗਾਇਕਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ। ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਗਿਆ। ਗਾਇਕਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ।
ਨਵੀਂ ਦਿੱਲੀ : ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਆਉਣ ਵਾਲੀ ਫਿਲਮ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਿਚਾਲੇ ਅਦਾਕਾਰਾ ਨੇ ਤੈਅ ਕਰ ਲਿਆ ਕਿ ਹੁਣ ਉਹ ਫਿੱਟ ਡਰੈਸਿਜ਼ ਹੀ ਪਾਇਆ ਕਰੇਗੀ। ਇਸ ਦਾ ਕਾਰਨ ਪਰਿਣੀਤੀ ਚੋਪੜਾ ਨੇ ਸੋਸ਼ਲ ਮੀਡੀਆ ਅਕਾਉਂਟ ਉਤੇ ਇਕ ਮਜ਼ਾਕੀਆ ਪੋਸਟ ਸਾਂਝੀ ਕਰ ਕੇ ਦੱਸਿਆ। ਦਰਅਸਲ ਮਾਮਲਾ ਇਹ ਹੈ ਕਿ ਅਭਿਨੇਤਰੀ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਕਾਫੀ ਚਰਚਾ 'ਚ ਹਨ। ਢਿੱਲੇ ਕੱਪੜੇ ਪਾਉਣ ਕਾਰਨ ਯੂਜ਼ਰਸ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਭਿਨੇਤਰੀ ਮਾਂ ਬਣਨ ਵਾਲੀ ਹੈ। ਹੁਣ ਪਰਿਣੀਤੀ ਨੇ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਫਿਰ ਤੋਂ ਚੁੱਪੀ ਤੋੜੀ ਹੈ।ਇਨ੍ਹਾਂ ਅਫਵਾਹਾਂ ਤੋਂ ਪਰੇਸ਼ਾਨ ਹੋ ਕੇ ਪਰਿਣੀਤੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਸਾਫ ਤੌਰ 'ਤੇ ਸਪੱਸ਼ਟ ਕੀਤਾ ਕਿ ਉਹ ਗਰਭਵਤੀ ਨਹੀਂ ਹੈ। ਅਦਾਕਾਰਾ ਨੇ ਲਿਖਿਆ ਸੀ, "ਕਫ਼ਤਾਨ ਡਰੈੱਸ = ਗਰਭ ਅਵਸਥਾ, ਵੱਡੀ ਕਮੀਜ਼ = ਗਰਭ ਅਵਸਥਾ ਅਤੇ ਆਰਾਮਦਾਇਕ ਭਾਰਤੀ ਕੁੜਤਾ = ਗਰਭ ਅਵਸਥਾ।" View this post on Instagram A post shared by @parineetichopra ਪਰਿਣੀਤੀ ਨੇ ਮਾਂ ਬਣਨ ਦੀ ਖਬਰ ਨੂੰ ਖਾਰਿਜ ਕਰਦੇ ਹੋਏ ਇਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ, ''ਅੱਜ ਮੈਂ ਪੂਰੀ ਫਿੱਟ ਡਰੈੱਸ ਪਹਿਨੀ ਹੋਈ ਹੈ, ਕਿਉਂਕਿ ਜਦੋਂ ਮੈਂ ਕਫਤਾਨ ਡਰੈੱਸ ਨੂੰ ਟਰਾਈ ਕੀਤਾ ਸੀ...''। ਇਸ ਤੋਂ ਬਾਅਦ ਕਫਤਾਨ ਡਰੈੱਸ ਨਾਲ ਜੁੜੀ ਪਰਿਣੀਤੀ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਆਉਣ ਲੱਗੀਆਂ।ਪਰਿਣੀਤੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਫਿੱਟ ਡਰੈੱਸ ਦੇ ਦੌਰ 'ਚ ਐਂਟਰੀ ਕਰ ਰਹੀ ਹਾਂ। ਅਦਾਕਾਰਾ ਦੇ ਇਸ ਵੀਡੀਓ 'ਤੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, "ਦੱਸੋ, ਹੁਣ ਮੈਨੂੰ ਲੋਕਾਂ ਦੀ ਰਾਏ ਮੁਤਾਬਕ ਕੱਪੜੇ ਪਾਉਣੇ ਪੈਣਗੇ।" ਇਕ ਨੇ ਅਭਿਨੇਤਰੀ ਨੂੰ ਸੁਝਾਅ ਦਿੱਤਾ ਕਿ ਉਸ ਨੂੰ ਲੋਕਾਂ 'ਤੇ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਲੋਕਾਂ ਨੇ ਪਰਿਣੀਤੀ ਦਾ ਸਮਰਥਨ ਕੀਤਾ ਹੈ।...
ਮਸ਼ਹੂਰ ਰੈਪਰ ਹਨੀ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਆਪਣੇ ਫੈਨਜ਼ ਨੂੰ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਇਹ ਸਲਾਹ ਸੁਣ ਇਕ ਤੋਂ ਬਾਅਦ ਇਕ ਫੈਨਜ਼ ਦੇ ਕੁਮੈਂਟ ਡਿਗਣ ਲੱਗੇ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਰੈਪਰ ਨੇ ਨਸ਼ੇ ਦੀ ਆਦਤ ਕਾਰਨ ਆਪਣਾ ਕਰੀਅਰ ਖਤਮ ਕਰ ਲਿਆ। ਹੁਣ ਹਨੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਸ਼ਾ ਨਾ ਕਰਨ ਦੀ ਸਲਾਹ ਦੇ ਰਹੇ ਹਨ।ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਰੈਪਰ ਕਹਿੰਦੇ ਹਨ ਕਿ ਭਰਾਵੋ ਅਤੇ ਭੈਣੋ, ਤੁਸੀਂ ਸਾਰੇ ਮੇਰੇ ਛੋਟੇ ਭੈਣ-ਭਰਾ ਹੋ। ਇਹ ਗਾਂਜਾ ਨਾ ਪੀਓ, ਭਰਾ। ਮੇਰੀ ਜ਼ਿੰਦਗੀ ਦੇ ਪੰਜ ਸਾਲ ਬਰਬਾਦ ਹੋ ਗਏ। ਸ਼ਰਾਬ ਪੀਓ, ਜਿੰਨੀ ਮਰਜ਼ੀ ਪੀਓ। ਬਸ ਚਰਸ ਅਤੇ ਗਾਂਜਾ ਨਾ ਫੂਕੋ...ਆਓ ਆਨੰਦ ਲਈ ਇੱਕ ਗੀਤ ਚਲਾਈਏ। ਹਰ ਹਰ ਮਹਾਦੇਵ...' ਲੋਕਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੀ ਕਾਫੀ ਚਰਚਾ ਹੋ ਰਹੀ ਹੈ। ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਇੱਕ ਯੂਜ਼ਰ ਨੇ ਕਿਹਾ, 'ਭਾਜੀ ਹਮੇਸ਼ਾ ਅਗਲੇ ਪੱਧਰ 'ਤੇ ਹੁੰਦੇ ਹਨ...' ਜਦਕਿ ਦੂਜੇ ਯੂਜ਼ਰ ਨੇ ਕਿਹਾ, 'ਫਾਦਰ ਆਫ ਮਿਊਜ਼ਿਕ'। ਇੱਕ ਹੋਰ ਯੂਜ਼ਰ ਲਿਖਦਾ ਹੈ ਕਿ 'ਇਹ ਗੱਲ ਵੀ ਭਾਜੀ ਨੇ ਗਾਂਜਾ ਫੂਕ ਕੇ ਬੋਲੀ ਹੈ...' View this post on Instagram A post shared by Instant Bollywood (@instantbollywood) ਨਸ਼ੇ ਤੇ ਸ਼ਰਾਬ ਦਾ ਆਦੀ ਹੋ ਗਿਆ ਸੀ ਰੈਪਰਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਦੇ ਸ਼ੋਅ 'ਚ ਹਨੀ ਸਿੰਘ ਨੇ ਆਪਣੇ ਨਸ਼ੇ ਦੇ ਬਾਰੇ 'ਚ ਖੁੱਲ੍ਹ ਕੇ ਗੱਲ ਕੀਤੀ ਸੀ। ਰੈਪਰ ਨੇ ਦੱਸਿਆ ਸੀ ਕਿ ਉਸ ਨੇ ਵੱਡੇ ਪੱਧਰ 'ਤੇ ਨਸ਼ੇ ਅਤੇ ਸ਼ਰਾਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਿਚਕਾਰ ਉਹ ਕਈ ਸਾਲਾਂ ਤੋਂ ਇੰਡਸਟਰੀ ਤੋਂ ਗਾਇਬ ਸੀ। ਰੈਪਰ ਨੇ ਕਿਹਾ ਸੀ ਕਿ 'ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਮਨੋਵਿਗਿਆਨਕ ਲੱਛਣਾਂ ਅਤੇ ਬਾਈਪੋਲਰ ਡਿਸਆਰਡਰ ਤੋਂ ਪੀੜਤ ਹਾਂ। ਇਹ ਕਿਸੇ ਵੀ ਵਿਅਕਤੀ ਨਾਲ ਉਦੋਂ ਵਾਪਰਦਾ ਹੈ ਜਦੋਂ ਉਹ ਬਹੁਤ ਖਤਰਨਾਕ ਪੜਾਅ ਉਤੇ ਪਹੁੰਚ ਜਾਂਦਾ ਹੈ। ਫਿਰ ਇਸ ਦਾ ਇਲਾਜ ਕੀਤਾ ਗਿਆ ਅਤੇ ਮੈਨੂੰ ਠੀਕ ਹੋਣ ਵਿੱਚ 6-7 ਸਾਲ ਲੱਗ ਗਏ। ਹੁਣ ਮੈਂ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਿਆ ਹਾਂ। ਦੱਸ ਦੇਈਏ ਕਿ ਹੁਣ ਕੁਝ ਸਮਾਂ ਪਹਿਲਾਂ ਹੀ ਹਨੀ ਸਿੰਘ ਨੇ ਇੰਡਸਟਰੀ ਵਿਚ ਵਾਪਸੀ ਕਰ ਲਈ ਹੈ। ਉਹ ਇੰਡਸਟਰੀ 'ਚ ਆਪਣੀ ਪੁਰਾਣੀ ਪਛਾਣ ਨੂੰ ਮੁੜ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।...
ਮਸ਼ਹੂਰ ਹਾਲੀਵੁੱਡ ਅਦਾਕਾਰ ਚਾਂਸ ਪਰਡੋਮੋ Chance Perdomo ਦੀ 27 ਸਾਲਾ ਉਮਰ ਵਿਚ ਹੀ ਸੜਕ ਹਾਦਸੇ ਵਿਚ ਮੌਤ ਹੋ ਗਈ। ਬ੍ਰਿਟਿਸ਼ ਅਮਰੀਕੀ ਅਭਿਨੇਤਾ ਨੇ ਟੈਲੀਵਿਜ਼ਨ ਸ਼ੋਅ ਚਿਲਿੰਗ ਐਡਵੈਂਚਰਜ਼ ਆਫ ਸਬਰੀਨਾ ਅਤੇ ਜਨਰਲ ਵੀ ਵਿੱਚ ਸ਼ਾਨਦਾਰ ਅਭਿਨੈ ਕੀਤਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਸ਼ੰਸਕ ਵੀ ਆਪਣੇ ਚਹੇਤੇ ਸਟਾਰ ਦੇ ਅਚਾਨਕ ਦਿਹਾਂਤ ਤੋਂ ਦੁਖੀ ਹਨ। ਉਸ ਨੇ Gen V, Moominvalley ਤੇ After We Fell ਵਰਗੀਆਂ ਫਿਲਮਾਂ ਅਤੇ ਸੀਰੀਜ਼ ਵਿੱਚ ਆਪਣੀਆਂ ਭੂਮਿਕਾਵਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ।ਚਾਂਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰ ਕੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਕਿਹਾ, “ਇਹ ਭਾਰੀ ਦਿਲਾਂ ਨਾਲ ਹੈ ਕਿ ਅਸੀਂ Chance Perdomo ਦੇ ਇੱਕ ਬਾਈਕ ਹਾਦਸੇ ਵਿੱਚ ਅਚਾਨਕ ਦੇਹਾਂਤ ਦੀ ਖਬਰ ਸਾਂਝੀ ਕਰ ਰਹੇ ਹਾਂ।” ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਸੀ। ਦੁਰਘਟਨਾ ਦੇ ਸਥਾਨ ਜਾਂ ਮਿਤੀ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।” ਉਸ ਨੇ ਕਿਹਾ ਕਿ ਜੋ ਵੀ ਉਸ ਨੂੰ ਜਾਣਦਾ ਸੀ ਉਸ ਨੂੰ ਪਤਾ ਹੈ ਕਿ ਕਲਾ ਲਈ Chance Perdomo ਦਾ ਜਨੂੰਨ ਅਤੇ ਜੀਵਨ ਪ੍ਰਤੀ ਉਸ ਦਾ ਕਿੰਨਾ ਪਿਆਰ ਸੀ।ਬਿਆਨ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ। ਫਿਲਹਾਲ ਇਹ ਹਾਦਸਾ ਕਿੱਥੇ ਅਤੇ ਕਦੋਂ ਵਾਪਰਿਆ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਦਾਕਾਰ ਦੇ ਦੇਹਾਂਤ ਨਾਲ ਪ੍ਰਸ਼ੰਸਕ ਸਦਮੇ ਵਿੱਚ ਹਨ। ਐਮਾਜ਼ਾਨ ਐਮਜੀਐਮ ਸਟੂਡੀਓਜ਼ ਅਤੇ ਸੋਨੀ ਪਿਕਚਰਜ਼ ਟੈਲੀਵਿਜ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।...
ਪੰਜਾਬੀ ਗਾਇਕ ਤੇ ਮਸ਼ਹੂਰ ਸਟਾਰ ਕਰਨ ਔਜਲਾ ਹਾਲ ਹੀ ਵਿਚ ਇਕ ਟਿਕ ਟਾਕ ਯੂਜ਼ਰ ਉਤੇ ਭੜਕ ਗਏ। ਉਨ੍ਹਾਂ ਨੇ ਉਸ ਯੂਜ਼ਰ ਨੂੰ ਜੰਮ ਕੇ ਖਰੀਆਂ ਖਰੀਆਂ ਸੁਣਾ ਦਿੱਤੀਆਂ। ਜਾਣਕਾਰੀ ਅਨੁਸਾਰ ਉਕਤ ਟਿਕ ਟਾਕ ਯੂਜ਼ਰ ਨੇ ਕਰਨ ਔਜਲਾ ਬਾਰੇ ਇਕ ਮਾੜਾ ਕੁਮੈਂਟ ਕੀਤਾ ਸੀ। ਜਿਸ ਤੋਂ ਬਾਅਦ ਕਰਨ ਔਜਲਾ ਨੇ ਉਕਤ ਯੂਜ਼ਰ ਨੂੰ ਇਕ ਤੋਂ ਬਾਅਦ ਇਕ ਚਾਰ ਕੁਮੈਂਟ ਕਰ ਕੇ ਚੰਗੀ ਕਲਾਸ ਲਗਾਈ। ਦਰਅਸਲ, ਸੋਸ਼ਲ ਮੀਡੀਆ ਉਤੇ ਇਹ ਵੀਡੀਓ ਵਾਇਰਲ ਹੋਣ ਲੱਗੀ, ਜਿਸ ਵਿਚ ਉਕਤ ਯੂਜ਼ਰ ਨੇ ਕਰਨ ਔਜਲਾ ਦੀ ਇਕ ਫੋਟੋ ਵੇਖ ਉਨ੍ਹਾਂ ਨੂੰ 'Fukra' ਆਖ ਦਿੱਤਾ। ਇਸ ਵੇਖ ਕੇ ਗਾਇਕ ਕਰਨ ਔਜਲਾ ਭੜਕ ਗਏ ਤੇ ਜਵਾਬ ਦਿੱਤੇ ਬਗੈਰ ਰਹਿ ਨਾ ਸਕੇ।ਕਰਨ ਔਜਲਾ ਨੇ ਪਹਿਲੇ ਕੁਮੈਂਟ ਵਿਚ ਲਿਖਿਆ, ' ਓਹ ਜਾ ਭਰਾਵਾ. ਕਿਉਂ ਨਾ ਦਿਖਾਈਏ ? .... ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ। ਤੇ ਅੱਜ ਵਾਹਿਗੁਰੂ ਨੇ ਪੂਰੇ ਕਰਤੇ। ਤੇਰੇ ਕਾਹਦੀ ਮੱਖ ਲੜਦੀ ਆ। ਆਹ ਸੀਟ ਤੇ ਬੈਠ ਕੇ ਕਿਸੇ ਨੂੰ ਫੂਕਰਾ ਕਹਿਣਾ ਬਹੁਤ ਸੌਖਾ। ਦੂਜੇ ਕੁਮੈਂਟ ਵਿਚ ਗਾਇਕ ਨੇ ਲਿਖਿਆ, 'ਤੂੰ ....ਲੈਣਾ ਕੀ ਆ? ਮੇਰੀ ਜ਼ਿੰਦਗੀ ਮੈਂ ਕਮਾਇਆ। ਮੈਂ ਉਡਾਉਨਾ। ਇਥੇ ਤਕ ਆਉਣ ਨੂੰ ਟਾਈਮ ਪਤਾ ਕਿੰਨਾ ਲੱਗਾ? ..... ਕਦੇ ਬੇਬੇ ਬਾਪੂ ਤੋਂ ਬਿਨਾਂ ਇਕ ਰਾਤ ਕਰ ਕੇ ਦੇਖੀ ਤੇਨੂੰ ਨੀਂਦ ਨੀ ਆਉਣੀ।ਤੀਜੇ ਕੁਮੈਂਟ ਵਿਚ ਕਰਨ ਔਜਲਾ ਨੇ ਲਿਖਿਆ , 'ਸਾਲਾ, ਜੀਹਦਾ ਦਿਲ ਕਰਦਾ ਆ ਕੇ ਕੁਝ ਵੀ ਲਿਖ ਦਿੰਦਾ, ਥੋਡੇ ਵਰਗਿਆਂ ਕਰ ਕੇ ਆਪਣੇ ਬੰਦੇ ਆਪਣਿਆਂ ਨਾਲ ਲੱਗੀ ਜਾਂਦੇ ਆ। ਸਵਾਦ ਲਓ, ਖਾਰ ਨਾ ਖਾਓ।ਚੌਥੇ ਵਿਚ ਤਾਂ ਸਿਰਾ ਕਰਵਾਉਂਦਿਆਂ ਗਾਇਕ ਨੇ ਲਿਖਿਆ , 'ਨਾਲੇ ਆਪਦੇ ਚਾਚੇ ਨੂੰ ਫਾਲੋ ਕਰਦਾਂ, ਨਾਲੇ ਫੂਕਰਾ ਦੱਸੀ ਜਾਨਾ।
ਪੰਜਾਬੀ ਗਾਇਕ ਤੇ ਮਸ਼ਹੂਰ ਸਟਾਰ ਕਰਨ ਔਜਲਾ ਹਾਲ ਹੀ ਵਿਚ ਇਕ ਟਿਕ ਟਾਕ ਯੂਜ਼ਰ ਉਤੇ ਭੜਕ ਗਏ। ਉਨ੍ਹਾਂ ਨੇ ਉਸ ਯੂਜ਼ਰ ਨੂੰ ਜੰਮ ਕੇ ਖਰੀਆਂ ਖਰੀਆਂ ਸੁਣਾ ਦਿੱਤੀਆਂ। ਜਾਣਕਾਰੀ ਅਨੁਸਾਰ ਉਕਤ ਟਿਕ ਟਾਕ ਯੂਜ਼ਰ ਨੇ ਕਰਨ ਔਜਲਾ ਬਾਰੇ ਇਕ ਮਾੜਾ ਕੁਮੈਂਟ ਕੀਤਾ ਸੀ। ਜਿਸ ਤੋਂ ਬਾਅਦ ਕਰਨ ਔਜਲਾ ਨੇ ਉਕਤ ਯੂਜ਼ਰ ਨੂੰ ਇਕ ਤੋਂ ਬਾਅਦ ਇਕ ਚਾਰ ਕੁਮੈਂਟ ਕਰ ਕੇ ਚੰਗੀ ਕਲਾਸ ਲਗਾਈ। ਦਰਅਸਲ, ਸੋਸ਼ਲ ਮੀਡੀਆ ਉਤੇ ਇਹ ਵੀਡੀਓ ਵਾਇਰਲ ਹੋਣ ਲੱਗੀ, ਜਿਸ ਵਿਚ ਉਕਤ ਯੂਜ਼ਰ ਨੇ ਕਰਨ ਔਜਲਾ ਦੀ ਇਕ ਫੋਟੋ ਵੇਖ ਉਨ੍ਹਾਂ ਨੂੰ 'Fukra' ਆਖ ਦਿੱਤਾ। ਇਸ ਵੇਖ ਕੇ ਗਾਇਕ ਕਰਨ ਔਜਲਾ ਭੜਕ ਗਏ ਤੇ ਜਵਾਬ ਦਿੱਤੇ ਬਗੈਰ ਰਹਿ ਨਾ ਸਕੇ।ਕਰਨ ਔਜਲਾ ਨੇ ਪਹਿਲੇ ਕੁਮੈਂਟ ਵਿਚ ਲਿਖਿਆ, ' ਓਹ ਜਾ ਭਰਾਵਾ. ਕਿਉਂ ਨਾ ਦਿਖਾਈਏ ? .... ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ। ਤੇ ਅੱਜ ਵਾਹਿਗੁਰੂ ਨੇ ਪੂਰੇ ਕਰਤੇ। ਤੇਰੇ ਕਾਹਦੀ ਮੱਖ ਲੜਦੀ ਆ। ਆਹ ਸੀਟ ਤੇ ਬੈਠ ਕੇ ਕਿਸੇ ਨੂੰ ਫੂਕਰਾ ਕਹਿਣਾ ਬਹੁਤ ਸੌਖਾ। ਦੂਜੇ ਕੁਮੈਂਟ ਵਿਚ ਗਾਇਕ ਨੇ ਲਿਖਿਆ, 'ਤੂੰ ....ਲੈਣਾ ਕੀ ਆ? ਮੇਰੀ ਜ਼ਿੰਦਗੀ ਮੈਂ ਕਮਾਇਆ। ਮੈਂ ਉਡਾਉਨਾ। ਇਥੇ ਤਕ ਆਉਣ ਨੂੰ ਟਾਈਮ ਪਤਾ ਕਿੰਨਾ ਲੱਗਾ? ..... ਕਦੇ ਬੇਬੇ ਬਾਪੂ ਤੋਂ ਬਿਨਾਂ ਇਕ ਰਾਤ ਕਰ ਕੇ ਦੇਖੀ ਤੇਨੂੰ ਨੀਂਦ ਨੀ ਆਉਣੀ।ਤੀਜੇ ਕੁਮੈਂਟ ਵਿਚ ਕਰਨ ਔਜਲਾ ਨੇ ਲਿਖਿਆ , 'ਸਾਲਾ, ਜੀਹਦਾ ਦਿਲ ਕਰਦਾ ਆ ਕੇ ਕੁਝ ਵੀ ਲਿਖ ਦਿੰਦਾ, ਥੋਡੇ ਵਰਗਿਆਂ ਕਰ ਕੇ ਆਪਣੇ ਬੰਦੇ ਆਪਣਿਆਂ ਨਾਲ ਲੱਗੀ ਜਾਂਦੇ ਆ। ਸਵਾਦ ਲਓ, ਖਾਰ ਨਾ ਖਾਓ।ਚੌਥੇ ਵਿਚ ਤਾਂ ਸਿਰਾ ਕਰਵਾਉਂਦਿਆਂ ਗਾਇਕ ਨੇ ਲਿਖਿਆ , 'ਨਾਲੇ ਆਪਦੇ ਚਾਚੇ ਨੂੰ ਫਾਲੋ ਕਰਦਾਂ, ਨਾਲੇ ਫੂਕਰਾ ਦੱਸੀ ਜਾਨਾ।
Diljit Dosanjh Gets Emotional Chamkila Trailer launch: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ ਫਿਲਮ ਅਮਰ ਸਿੰਘ ਚਮਕੀਲਾ ਨੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਤੇ ਦਿਨੀਂ ਹੀ ਇਸ ਫਿਲਮ ਦਾ ਟਰੇਲਰ ਲਾਂਚ ਕਰ ਦਿੱਤਾ ਗਿਆ ਹੈ, ਜੋ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਦਾਕਾਰ ਦਿਲਜੀਤ ਦੋਸਾਂਝ ਦੀ ਵੀ ਵੀਡੀਓ ਸੋਸ਼ਲ ਮੀਡੀਆ ਉਤੇ ਬਹੁਤ ਵਾਇਰਲ ਹੋ ਰਹੀ ਹੈ। ਇਹ ਵੀਡੀਓ ਫਿਲਮ ਅਮਰ ਸਿੰਘ ਚਮਕੀਲਾ ਦੇ ਟਰੇਲਰ ਲਾਂਚ ਦੀ ਹੈ। ਇੱਥੇ ਦਿਲਜੀਤ ਦੋਸਾਂਝ ਭਾਵੁਕ ਹੋ ਗਏ ਤੇ ਆਪਣੇ ਹੰਝੂ ਨਾ ਰੋਕ ਸਕੇ। ਇਹ ਪਹਿਲੀ ਵਾਰ ਹੈ ਜਦੋਂ ਪਬਲਿਕ ਦੇ ਸਾਹਮਣੇ ਦੋਸਾਂਝਾਵਾਲਾ ਆਪਣੇ ਹੰਝੂ ਨਹੀਂ ਰੋਕ ਸਕੇ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਜ਼ਰੂਰ ਦਿਲਜੀਤ ਨੂੰ ਹੌਸਲਾ ਦਿੰਦੀ ਨਜ਼ਰ ਆਈ। ਆਖਿਰ ਦਿਲਜੀਤ ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਦੀ ਗੱਲ ਸੁਣ ਕਿਉਂ ਭਾਵੁਕ ਹੋ ਗਏ ਤੁਸੀਂ ਵੀ ਵੇਖੋ Punjabi Grooves ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤਾ ਇਹ ਵੀਡੀਓ.... View this post on Instagram A post shared by Punjabi Grooves (@punjabi_grooves) ਦਰਅਸਲ, ਫਿਲਮ ਨਿਰਦੇਸ਼ਕ ਇਮਤਿਆਜ਼ ਅਲ਼ੀ ਇਸ ਵੀਡੀਓ ਵਿੱਚ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਤਾਰੀਫ ਵਿਚ ਕੁਝ ਅਜਿਹੀਆਂ ਗੱਲਾਂ ਕਹੀਆਂ ਜੋ ਦਿਲਜੀਤ ਨੂੰ ਭਾਵੁਕ ਕਰ ਗਈਆਂ। ਉਨ੍ਹਾਂ ਨਾ ਸਿਰਫ ਦਿਲਜੀਤ ਦੋਸਾਂਝ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਬਲਕਿ ਉਨ੍ਹਾਂ ਨੂੰ ਇੱਕ ਵੱਡਾ ਸਟਾਰ ਵੀ ਦੱਸਿਆ।ਦੱਸ ਦੇਈਏ ਕਿ ਇਸ ਫਿਲਮ ਨੂੰ 12 ਅਪ੍ਰੈਲ ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਕੀਤਾ ਜਾਏਗਾ। ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਸਿਤਾਰੇ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ...
ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਫਿਲਮ 'ਅਮਰ ਸਿੰਘ ਚਮਕੀਲਾ' ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਇਸ ਸਾਲ ਦੀਆਂ ਬੇਸਬਰੀ ਨਾਲ ਉਡੀਕੀਆਂ ਜਾ ਰਹੀਆਂ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ 'ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਪੰਜਾਬ ਦੇ ਅਸਲੀ ਰੌਕ ਸਟਾਰ ਤੇ ਸਭ ਤੋਂ ਵੱਧ ਰਿਕਾਰਡ ਵਿਕਣ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਹ ਫਿਲਮ ਉਨ੍ਹਾਂ ਦੀ ਅਸਲ ਜ਼ਿੰਦਗੀ ਉਤੇ ਫਿਲਮਾਈ ਗਈ ਹੈ। ਫਿਲਮ 'ਚ ਇਹ ਦੇਖਿਆ ਜਾਵੇਗਾ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਗਰੀਬੀ 'ਚੋਂ ਨਿਕਲ ਕੇ ਆਪਣੇ ਸਮੇਂ 'ਚ ਨਾਂ ਕਮਾਇਆ ਪਰ ਫਿਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਦੇਖੋ ਟਰੇਲਰ ਵਿਚ ਦਿਲਜੀਤ ਤੇ ਪਰਿਣੀਤੀ ਦਾ ਖਾਸ ਅੰਦਾਜ਼ਪਰਿਣੀਤੀ-ਦਿਲਜੀਤ ਦੀ ਫਿਲਮ 'ਅਮਰ ਸਿੰਘ ਚਮਕੀਲਾ' ਦਾ ਟ੍ਰੇਲਰ ਅੱਜ 28 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। 2 ਮਿੰਟ 37 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਖਾਸ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਟਰੇਲਰ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚਮਕੀਲਾ ਫੈਕਟਰੀ ਵਿੱਚ ਜੁਰਾਬਾਂ ਬਣਾਉਂਦੇ ਹਨ ਪਰ ਉਨ੍ਹਾਂ ਦੇ ਦਿਮਾਗ ਵਿੱਚ ਸਿਰਫ਼ ਸੰਗੀਤ ਹੀ ਚੱਲਦਾ ਰਹਿੰਦਾ ਹੈ। ਫਿਰ ਉਹ ਇੱਕ ਸਟੇਜ ਤੋਂ ਆਪਣਾ ਸੰਗੀਤ ਸ਼ੁਰੂ ਕਰਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਪਰਿਣੀਤੀ ਨਾਲ ਹੁੰਦੀ ਹੈ।ਇਸ ਤੋਂ ਬਾਅਦ ਦੋਵਾਂ ਨੇ ਇਕੱਠੇ ਕਈ ਗੀਤ ਗਾਏ ਅਤੇ ਇੱਥੋਂ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਵੀ ਸ਼ੁਰੂ ਹੁੰਦੀ ਹੈ। ਅਮਰ ਆਪਣਾ ਚੰਗਾ ਨਾਂ ਬਣਾ ਲੈਂਦਾ ਹੈ। ਕਦੋਂ ਰਿਲੀਜ਼ ਹੋਵੇਗੀ ਫਿਲਮਇਮਤਿਆਜ਼ ਅਲੀ ਦੀ ਨਿਰਦੇਸ਼ਤ ਇਹ ਫਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ Netflix 'ਤੇ ਸਟ੍ਰੀਮ ਹੋਣ ਜਾ ਰਹੀ ਹੈ। ਫਿਲਮ ਦਾ ਨਿਰਮਾਣ ਮੋਹਿਤ ਚੌਧਰੀ, ਸਿਲੈਕਟ ਮੀਡੀਆ ਹੋਲਡਿੰਗਜ਼ ਐਲਐਲਪੀ, ਸਾਰੇਗਾਮਾ ਅਤੇ ਵਿੰਡੋ ਸੀਟ ਫਿਲਮਜ਼ ਵੱਲੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਫਿਲਮ ਦੇ ਕੁਝ ਗੀਤਾਂ ਨੂੰ ਦਿਲਜੀਤ ਅਤੇ ਪਰਿਣੀਤੀ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ ਇਸ ਫਿਲਮ 'ਚ ਪਹਿਲੀ ਵਾਰ ਕਈ ਥਾਵਾਂ 'ਤੇ ਲਾਈਵ ਰਿਕਾਰਡਿੰਗ ਵੀ ਦੇਖਣ ਨੂੰ ਮਿਲਣ ਵਾਲੀ ਹੈ।...
ਰੈਪਰ ਹਨੀ ਸਿੰਘ ਤੇ ਬਾਦਸ਼ਾਹ ਵਿਚਾਲੇ ਤਕਰਾਰ ਹਾਲੇ ਵੀ ਜਾਰੀ ਹੈ। ਦੋਵੇਂ ਆਪਣੇ ਸ਼ੋਅਜ਼ ਦੌਰਾਨ ਇੱਕ-ਦੂਜੇ ਦੇ ਵਿਰੁੱਧ ਭੜਾਸ ਕੱਢਦੇ ਵੇਖੇ ਜਾ ਸਕਦੇ ਹਨ। ਇੱਕ ਸਮਾਂ ਅਜਿਹਾ ਸੀ ਜਦੋਂ ਇਹ ਦੋਵੇਂ ਬੇਹੱਦ ਖਾਸ ਦੋਸਤ ਹੁੰਦੇ ਸੀ। ਪਰ ਹੁਣ ਗੇਮ ਪਲਟ ਚੁੱਕੀ ਹੈ। ਹਾਲ ਹੀ ਵਿੱਚ ਇਕ ਸ਼ੋਅ ਦੌਰਾਨ ਰੈਪਰ ਬਾਦਸ਼ਾਹ ਨੇ ਹਨੀ ਸਿੰਘ ਨੂੰ ਘੇਰਿਆ ਤੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਦੇ ਹਨੀ ਸਿੰਘ ਨੇ ਬਾਦਸ਼ਾਹ ਨੂੰ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਦੋਵਾਂ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਾਬਿਲੇਗੌਰ ਹੈ ਕਿ ਬਾਦਸ਼ਾਹ ਵੱਲ਼ੋਂ ਪਹਿਲਾਂ ਇਸ ਤਕਰਾਰ ਦੀ ਸ਼ੁਰੂਆਤ ਕੀਤੀ ਗਈ ਸੀ। ਦਰਅਸਲ, ਉਨ੍ਹਾਂ ਇੱਕ ਇੰਟਰਵਿਊ ਰਾਹੀਂ ਦੱਸਿਆ ਸੀ ਕਿ ਹਨੀ ਸਿੰਘ ਅਤੇ ਉਨ੍ਹਾਂ ਵਿਚਾਲੇ ਕਿਵੇਂ ਅਣਬਣ ਸ਼ੁਰੂ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਕਈ ਵਾਰ ਹਨੀ ਸਿੰਘ ਬਾਰੇ ਆਪਣੇ ਸ਼ੋਅਜ਼ ਦੌਰਾਨ ਕਮੈਂਟ ਕਰਦੇ ਹੋਏ ਵੇਖੇ ਜਾਂਦੇ ਹਨ। ਬਾਦਸ਼ਾਹ ਦੇ ਕੰਸਰਟ 'ਚ ਲੱਗੇ ਹਨੀ ਸਿੰਘ ਦੇ ਨਾਂ ਦੇ ਨਾਅਰੇਦਰਅਸਲ, ਦੋਵਾਂ ਰੈਪਰਾਂ ਵਿਚਾਲੇ ਇਹ ਵਿਵਾਦ ਮੁੜ ਉਸ ਸਮੇਂ ਭੜਕ ਉਠਿਆ, ਜਦੋਂ ਹਾਲ ਹੀ 'ਚ ਬਾਦਸ਼ਾਹ ਦੇ ਕੰਸਰਟ 'ਚ ਕੁਝ ਲੋਕਾਂ ਨੇ ਹਨੀ ਸਿੰਘ ਦਾ ਨਾਂ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬਾਦਸ਼ਾਹ ਨੇ ਹਨੀ ਸਿੰਘ ਬਾਰੇ ਟਿੱਪਣੀ ਕੀਤੀ ਸੀ। ਬਾਦਸ਼ਾਹ ਲੋਕਾਂ ਕੋਲ ਆਇਆ ਅਤੇ ਕਿਹਾ - 'ਮੈਨੂੰ ਇੱਕ ਕਲਮ ਅਤੇ ਕਾਗਜ਼ ਦੇ ਦਿਓ। ਮੈਂ ਤੁਹਾਡੇ ਲਈ ਤੋਹਫ਼ਾ ਲੈ ਕੇ ਆਇਆ ਹਾਂ। ਮੈਂ ਕੁਝ ਗੀਤ ਲਿਖਾਂਗਾ। ਤੁਹਾਡੇ 'ਪਾਪਾ' ਦਾ ਕਮਬੈਕ ਹੋ ਜਾਏਗਾ। ਬਾਦਸ਼ਾਹ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਇਆ ਸੀ। ਹੁਣ ਹਨੀ ਸਿੰਘ ਨੇ ਇਸ 'ਤੇ ਜਵਾਬ ਦਿੱਤਾ ਹੈ। ਹਨੀ ਸਿੰਘ ਦਿੱਤਾ ਇਹ ਠੋਕਵਾਂ ਜਵਾਬਹਨੀ ਸਿੰਘ ਨੇ ਹੋਲੀ ਵਾਲੇ ਦਿਨ ਇੱਕ ਪਾਰਟੀ ਵਿੱਚ ਪਰਫਾਰਮ ਕੀਤਾ ਸੀ। ਜਿੱਥੇ ਉਨ੍ਹਾਂ ਨੇ ਬਿਨਾਂ ਨਾਂ ਲਏ ਬਾਦਸ਼ਾਹ ਦੀ ਟਿੱਪਣੀ ਦਾ ਜਵਾਬ ਦਿੱਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਹਰ ਕੋਈ ਬੋਲਦਾ ਹੈ ਕਿ ਤੁਸੀਂ ਜਵਾਬ ਦਿਓ, ਰਿਪਲਾਈ ਕਰੋ। ਮੈਂ ਕੀ ਰਿਪਲਾਈ ਕਰਾਂ। ਤੁਸੀਂ ਲੋਕਾਂ ਨੇ ਪਹਿਲਾਂ ਹੀ ਸਾਰੀਆਂ ਟਿੱਪਣੀਆਂ ਦਾ ਬਹੁਤ ਵਧੀਆ ਜਵਾਬ ਦਿੱਤਾ ਹੈ। ਮੈਨੂੰ ਆਪਣਾ ਮੂੰਹ ਖੋਲ੍ਹਣ ਦੀ ਵੀ ਲੋੜ ਨਹੀਂ ਹੈ। ਮੈਨੂੰ ਬੋਲਣ ਦੀ ਲੋੜ ਨਹੀਂ ਹੈ। ਤੁਸੀਂ ਲੋਕ ਖੁਦ ਹੀ ਕ੍ਰੇਜ਼ੀ ਹੋ। ਹਨੀ ਸਿੰਘ ਕ੍ਰੇਜ਼ੀ ਹੈ ਅਤੇ ਉਸ ਦੇ ਫੈਨਸ ਵੀ ਕ੍ਰੇਜ਼ੀ ਹਨ। ਇਸ ਦੌਰਾਨ ਹਨੀ ਸਿੰਘ ਨੇ ਗਲਤ ਇਸ਼ਾਰੇ ਨਾਲ ਆਪਣੇ ਮਨ ਦੀ ਭੜਾਸ ਜ਼ਰੂਰ ਕੱਢ ਦਿੱਤੀ। ...
ਪੰਜਾਬੀ ਸਿੰਗਰ ਟਿਪੂ ਸੁਲਤਾਨ ਤੇ ਰੈਪਰ ਸੁਲਤਾਨ ਦਾ ਹਾਲ ਹੀ ਵਿਚ 24 ਮਾਰਚ ਨੂੰ '3 Cheeza' ਗੀਤ ਰਿਲੀਜ਼ ਹੋਇਆ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦਿੱਤੇ ਜਾ ਰਹੇ ਪਿਆਰ ਲਈ ਗਾਇਕ ਟਿਪੂ ਸੁਲਤਾਨ ਨੇ ਆਪਣੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਆ ਕੇ ਸਰੋਤਿਆਂ ਦਾ ਧੰਨਵਾਦ ਕੀਤਾ ਹੈ। ਇਸ ਗੀਤ ਨੇ ਇਕ ਦਿਨ ਵਿਚ ਹੀ ਯੂਟਿਊਬ ਟ੍ਰੈਂਡਿੰਗ ਚਾਰਟ ਵਿਚ ਆਪਣੀ ਥਾਂ ਬਣਾ ਲਈ।ਦੱਸ ਦੇਈਏ ਕਿ ਇਸ ਗੀਤ ਨੂੰ ਮਿਊਜ਼ਿਕ ਸ਼ੈਰੀ ਹਸਨ ਵੱਲੋਂ ਦਿੱਤਾ ਗਿਆ ਹੈ। ਜੈਸਮੀਨ ਕੌਰ ਨੇ ਇਸ ਗੀਤ ਵੀ ਫੀਮੇਲ ਲੀਡ ਅਦਾਕਾਰ ਵਜੋਂ ਕੰਮ ਕੀਤਾ ਹੈ, ਜਦਕਿ ਡਾਇਰੈਕਟਰ ਰੋਬੀ ਹਨ। 26 ਮਾਰਚ ਤਕ ਦੋ ਦਿਨਾਂ ਵਿਚ ਇਸ ਗੀਤ ਨੂੰ ਯੂਟਿਊਬ ਉਤੇ 16.31 ਲੱਖ ਲੋਕ ਦੇਖ ਚੁੱਕੇ ਹਨ।
ਬੀਤੇ ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਦੀ ਇੱਕ ਤਸਵੀਰ ਵਾਇਰਲ ਹੋਈ। ਇਸ ਤਸਵੀਰ ਵਿਚ ਉਹ ਇੱਕ ਮਹਿਲਾ ਨਾਲ ਨਜ਼ਰ ਆ ਰਹੇ ਹਨ। ਮਹਿਲਾ ਲਾਲ ਰੰਗ ਦੇ ਲਹਿੰਗੇ ਵਿਚ ਵਿਆਹ ਦੇ ਪਹਿਰਾਵੇ ਵਿੱਚ ਸੀ ਅਤੇ ਦਿਲਜੀਤ ਦੋਸਾਂਝ ਦੇ ਨਾਲ ਸੀ। ਇਸ ਤੋਂ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਦਿਲਜੀਤ ਦੋਸਾਂਝ ਵਿਆਹਿਆ ਹੋਇਆ ਹੈ। ਉਕਤ ਤਸਵੀਰ ਵਿਚ ਵਿਖਾਈ ਦੇ ਰਹੀ ਮਹਿਲਾ ਉਸ ਦੀ ਪਤਨੀ ਹੈ। ਇਸ ਤੋਂ ਇਲਾਵਾ ਇਸ ਫੋਟੋ ਨਾਲ ਹੀ ਇਕ ਹੋਰ ਫੋਟੋ ਜੜੀ ਗਈ ਜਿਸ ਵਿਚ ਦਿਲਜੀਤ ਦੋਸਾਂਝ ਨਾਲ ਇਕ ਬੱਚਾ ਵਿਖਾਇਆ ਗਿਆ ਤੇ ਦਾਅਵਾ ਕੀਤਾ ਗਿਆ ਕਿ ਇਹ ਬੱਚਾ ਦਿਲਜੀਤ ਦਾ ਹੈ।ਦੱਸ ਦੇਈਏ ਕਿ ਤਸਵੀਰ ਵਿਚ ਵਿਖਾਈ ਦੇਣ ਵਾਲੀ ਮਹਿਲਾ ਹੋਰ ਕੋਈ ਨਹੀਂ , ਬਲਕਿ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਪੋਸਟ ਪਾ ਕੇ ਇਸ ਫੋਟੋ ਦਾ ਸੱਚ ਸਾਰਿਆਂ ਸਾਹਮਣੇ ਰੱਖਿਆ। ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਾਇਰਲ ਤਸਵੀਰ ਅਤੇ ਇਸ 'ਤੇ ਕੁਝ ਖਬਰਾਂ ਅਤੇ ਵੀਡੀਓ ਕਲਿੱਪ ਸ਼ੇਅਰ ਕੀਤੇ ਹਨ। ਨਿਸ਼ਾ ਬਾਨੋ ਨੇ ਲਿਖਿਆ, 'ਹਾਹਾਹਾਹਾ ਕੋਈ ਮੈਨੂ ਵੀ ਪੁੱਛ ਲੋ। ਮੈਨੂੰ ਪਤਨੀ ਬਣਾ ਦਿੱਤਾ। ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਮੇਨੂੰ ਵੀਡੀਓ ਅਤੇ ਤਸਵੀਰਾਂ ਨੂੰ ਟੈਗ ਅਤੇ ਸ਼ੇਅਰ ਕਰ ਰਿਹਾ ਹੈ ਪਰ ਪੰਜਾਬੀ ਲੋਕ ਜਾਣਦੇ ਹਨ ਕਿ ਮੈਂ ਸਮੀਰ ਮਾਹੀ ਦੀ ਵਾਈਫ ਆ ਪਰ ਬਾਲੀਵੁੱਡ ਵਾਲਿਆਂ ਨੂੰ ਕੌਣ ਸਮਝਾਏ।'
ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਬੋਲਡ ਲੁੱਕਸ ਨਾਲ ਸੋਸ਼ਲ ਮੀਡੀਆ ਪਾਰਾ ਹਾਈ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿਣ ਵਾਲੀ ਸੋਨਮ ਬਾਜਵਾ ਵੱਲੋਂ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਬ੍ਰਾਊਨ ਰੰਗ ਦੀ ਡਰੈਸ ਵਿਚ ਸੋਨਮ ਬਾਜਵਾ ਦੀ ਲੁੱਕ ਨੂੰ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸੋਨਮ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ Take notes….ਇਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬ੍ਰਾਊਨ ਕਲਰ ਦੀ ਡਰੈੱਸ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਉਨ੍ਹਾਂ ਨੂੰ ਆਪਣੇ ਬੋਲਡ ਲੁੱਕ ਨੂੰ ਫਲਾਂਟ ਕਰਦੇ ਦੇਖਿਆ ਜਾ ਸਕਦਾ ਹੈ। ਸੋਨਮ ਦੀਆਂ ਤਸਵੀਰਾਂ ‘ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਰਹੇ ਹਨ। ਅਦਾਕਾਰਾ ਦੀਆਂ ਤਸਵੀਰਾਂ ਉੱਪਰ ਜੀ ਖਾਨ ਅਤੇ ਬੰਟੀ ਬੈਂਸ ਵੱਲੋਂ ਵੀ ਹਾਰਟ ਇਮੋਜ਼ੀ ਸ਼ੇਅਰ ਕੀਤੇ ਗਏ ਹਨ।ਵਰਕਫਰੰਟ ਦੀ ਗੱਲ਼ ਕਰਿਏ ਤਾਂ ਸੋਨਮ ਜਲਦ ਹੀ ਕੁੜੀ ਹਰਿਆਣੇ ਵੱਲ ਦੀ, ਰੰਨਾ ‘ਚ ਧੰਨਾਂ ਵਿੱਚ ਵਿਖਾਈ ਦਏਗੀ। ਇਨ੍ਹਾਂ ਫਿਲਮਾਂ ਨੂੰ ਲੈ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪ੍ਰਸਿੱਧ ਪੰਜਾਬੀ ਅਦਾਕਾਰਾ ਸਰਗੁਨ ਮਹਿਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕੀਤਾ। ਅਦਾਕਾਰਾ ਨੇ ਕਿਹਾ ਕਿ ਮੈਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤੇ ਦਿਲ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਲੋਕਾਂ ਦੇ ਲਈ ਕੁੱਝ ਬਿਹਤਰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਦਰਸ਼ਕਾਂ ਵੱਲੋਂ ਮੇਰੀ ਫਿਲਮ ਨੂੰ ਬਖਸ਼ੇ ਗਏ ਪਿਆਰ ਅਤੇ ਸਤਿਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਅਤੇ ਅੱਜ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਪਹੁੰਚੀ ਹਾਂ। ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਕਈ ਬਾਲੀਵੁੱਡ, ਪੰਜਾਬੀ ਅਦਾਕਾਰ ਤੇ ਰਾਜਨੀਕ ਚਿਹਰੇ ਵੀ ਨਤਮਸਤਕ ਹੋਣ ਪਹੁੰਚਦੇ ਹਨ ਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਉਧਰ, ਹਾਲ ਹੀ ਵਿਚ ਸਰਗੁਨ ਮਹਿਤਾ ਦੀ ਗਿੱਪੀ ਗਰੇਵਾਲ ਤੇ ਰੂਪੀ ਗਿੱਲ ਨਾਲ ਫਿ਼ਲਮ 'ਜੱਟ ਨੂੰ ਚੜੇਲ ਟੱਕਰੀ' ਰਿਲੀਜ਼ ਹੋਈ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ ਤੇ ਫਿਲਮ ਨੂੰ ਕਾਫੀ ਪਸੰਦ ਕੀਤਾ।
Nayak Arjun Valley: ਅੱਜਕਲ੍ਹ ਬਾਲੀਵੁਡ ਫ਼ਿਲਮ ਦਾ ਇੱਕ ਗੀਤ ਅਰਜਨ ਵੈਲੀ ਬਹੁਤ ਚਰਚਾ ਵਿੱਚ ਹੈ। ਪੂਰੇ ਭਾਰਤ ਵਿੱਚ ਭੁਪਿੰਦਰ ਬੱਬਲ ਦੇ ਗਾਏ ਇਸ ਠੇਠ ਪੰਜਾਬੀ ਗੀਤ ਦੀਆਂ ਪੂਰੀਆਂ ਧੁੰਮਾਂ ਪਈਆਂ ਹੋਈਆਂ ਹਨ । ਇਸ ਤੋਂ ਪਹਿਲਾਂ ਅਰਜਨ ਵੈਲੀ ਦਾ ਜ਼ਿਕਰ 1983 ਚ ਬਣੀ ਪੁਰਾਣੀ ਪੰਜਾਬੀ ਫ਼ਿਲਮ ਪੁੱਤ ਜੱਟਾਂ ਦੇ ਗੀਤ ਵਿੱਚ ਸੁਣਨ ਨੂੰ ਮਿਲਿਆ ਸੀ। ਆਖਿਰ ਇਹ ਅਰਜਨ ਵੈਲੀ ਹੈ ਕੌਣ ਸੀ ? ਅਰਜਨ ਵੈਲੀ ਦਾ ਪਿਛੋਕੜਅਰਜਨ ਸਿੰਘ ਦਾ ਜਨਮ ਅੰਦਾਜ਼ਨ 1876 ਦੇ ਨੇੜੇ ਤੇੜੇ ਲੁਧਿਆਣਾ ਜਿਲ੍ਹੇ ਵਿੱਚ ਪਿੰਡ ਰੁੜਕਾ (ਨੇੜੇ ਡੇਹਲੋਂ)ਵਿੱਚ ਹੋਇਆ। ਅਰਜਨ ਸਵਾ ਛੇ ਫੁੱਟ ਦਾ ਜਵਾਨ ਗੱਭਰੂ ਸੀ ਤੇ ਕਿਸੇ ਦੀ ਧੌਂਸ ਨਹੀਂ ਮੰਨਦਾ, ਹੱਥ ਵਿੱਚ ਲੰਬੀ ਡਾਂਗ ਜਾਂ ਗੰਡਾਸਾ ਰੱਖਣ ਦਾ ਸ਼ੌਕੀਨ ਸੀ । ਜਾਇਦਾਦ ਖੁੱਲੀ ਸੀ ਤੇ ਗਰੀਬ ਬੰਦੇ ਦੀ ਮਦਦ ਕਰਨ ਵਾਲਾ ਸੀ , ਇੱਕ ਗਰੀਬ ਨਾਲ ਹੋ ਰਹੇ ਧੱਕੇ ਨੂੰ ਰੋਕਦਿਆਂ ਉਸ ਨੇ ਕਿਸੇ ਥਾਣੇਦਾਰ ਦੀ ਬਾਂਹ ਤੋੜ ਦਿੱਤੀ ਸੀ। ਇਸ ਸੁਭਾਅ ਕਰਕੇ ਉਸ ਨੂੰ ਲੋਕ ਵੈਲੀ ਕਹਿਣ ਲੱਗ ਗਏ ਤੇ ਉਹ ਅਰਜਨ ਤੋਂ ਅਰਜਨ ਵੈਲੀ ਬਣ ਗਿਆ ਪਰ ਉਸ ਕਦੀ ਕਮਜ਼ੋਰ ਬੰਦੇ ਨਾਲ ਧੱਕਾ ਨਹੀਂ ਸੀ ਕੀਤਾ । ਅਰਜਨ ਵੈਲੀ ਨੇ ਕਈ ਮੁਸਲਮਾਨ ਪਰਿਵਾਰਾਂ ਦੀ ਕੀਤੀ ਮਦਦ 1947 ਦੀ ਵੰਡ ਵੇਲੇ ਹੋਈ ਵੱਢ ਟੁੱਕ ਵਿੱਚ ਅਰਜਨ ਵੈਲੀ ਨੇ ਕਈ ਮੁਸਲਮਾਨ ਪਰਿਵਾਰਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਮਲੇਰਕੋਟਲਾ ਰਿਆਸਤ ਵਿੱਚ ਛੱਡ ਕੇ ਆਇਆ । ਇਨ੍ਹਾਂ ਵਿਚੋਂ ਇੱਕ ਉਹਨਾਂ ਦਾ ਮੁਸਲਮਾਨ ਦੋਸਤ ਰੱਲਾ ਤੇਲੀ ਵੀ ਸੀ ਜਿਸ ਨੂੰ ਪੂਰੀ ਸੁਰੱਖਿਆ ਨਾਲ ਉਸ ਮਲੇਰਕੋਟਲਾ ਪਹੁੰਚਾਇਆ ਤੇ ਉਸ ਦਾ ਸੋਨਾ ਚਾਂਦੀ ਆਪਣੇ ਕੋਲ ਅਮਾਨਤ ਵਜੋਂ ਹਿਫ਼ਾਜਤ ਨਾਲ ਰੱਖ ਲਿਆ ਜਿਸ ਨੂੰ ਬਾਅਦ ਵਿੱਚ ਉਸ ਦਾ ਮੁੰਡਾ ਸਰਦਾਰ ਖਾਨ ਆ ਕੇ ਲੈ ਗਿਆ । ਪੰਜਾਬੀ ਸੂਬਾ ਮੋਰਚੇ ਵੇਲੇ ਫਿਰੋਜ਼ਪੁਰ ਜੇਲ੍ਹਅਰਜਨ ਵੈਲੀ ਬਾਅਦ ਵਿਚ ਅੰਮ੍ਰਿਤਧਾਰੀ ਹੋ ਗਿਆ ਤੇ ਪੰਜਾਬੀ ਸੂਬਾ ਮੋਰਚੇ ਵੇਲੇ ਫਿਰੋਜ਼ਪੁਰ ਜੇਲ ਵਿੱਚ ਕੈਦ ਵੀ ਕੱਟੀ। ਪੰਜਾਬ ਸਰਕਾਰ ਨੇ ਉਸ...
ਨਵੀਂ ਦਿੱਲੀ: ਉਰਫੀ ਜਾਵੇਦ ਆਪਣੇ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਟੀਵੀ ਅਭਿਨੇਤਰੀ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਉਰਫੀ ਨੂੰ ਉਦੋਂ ਪਛਾਣ ਮਿਲੀ ਜਦੋਂ ਉਹ ਬਿੱਗ ਬੌਸ ਓਟੋਟੀ ਵਿੱਚ ਪ੍ਰਤੀਯੋਗੀ ਬਣੀ। ਬੇਸ਼ੱਕ ਇਸ ਸ਼ੋਅ 'ਚ ਉਸ ਦਾ ਸਫਰ ਸਿਰਫ ਇਕ ਹਫਤੇ ਦਾ ਸੀ ਪਰ ਉਰਫੀ ਨੂੰ ਅਜਿਹੀ ਪਛਾਣ ਮਿਲੀ ਕਿ ਉਹ ਲਗਾਤਾਰ ਸੁਰਖੀਆਂ 'ਚ ਬਣੀ ਰਹੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਖੂਬਸੂਰਤ ਲੁੱਕ ਵਾਇਰਲ ਹੋਣ ਲੱਗੀ। ਹੁਣ ਫਿਰ ਉਰਫੀ ਦੀ ਦਿੱਖ ਨੇ ਸਾਡੇ ਹੋਸ਼ ਉਡਾ ਦਿੱਤੇ ਹਨ। ਕੁਝ ਸਮਾਂ ਪਹਿਲਾਂ ਉਰਫੀ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੇ ਬੈੱਡਰੂਮ 'ਚ ਸ਼ੀਸ਼ੇ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।ਇਸ ਤਸਵੀਰ 'ਚ ਅਭਿਨੇਤਰੀ ਨੈੱਟ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਉਰਫੀ ਦਲੇਰੀ ਨਾਲ ਆਪਣੇ ਲੁੱਕ ਨੂੰ ਫਲਾਂਟ ਕਰ ਰਹੀ ਹੈ ਅਤੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਰਫੀ ਇਸ ਬਿਕਨੀ ਲੁੱਕ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ। ਜੀ ਹਾਂ, ਅਦਾਕਾਰਾ ਦੀ ਫਿਟਨੈੱਸ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ ਕੁਝ ਹੀ ਸਮੇਂ 'ਚ ਉਰਫੀ ਦਾ ਇਹ ਕਾਤਲਾਨਾ ਅੰਦਾਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ।ਇਸ ਦੇ ਨਾਲ ਹੀ ਆਪਣੀ ਬੇਬਾਕ ਲੁੱਕ ਕਾਰਨ ਉਰਫੀ ਇਕ ਵਾਰ ਫਿਰ ਤੋਂ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਹੈ। ਕਈ ਯੂਜ਼ਰਸ ਨੇ ਉਸ ਨੂੰ ਟ੍ਰੋਲ ਕਰਦੇ ਹੋਏ ਕਮੈਂਟਸ ਕੀਤੇ ਹਨ। ਹਾਲਾਂਕਿ ਇਸ ਵਾਰ ਲੋਕ ਟਰੋਲਿੰਗ ਰਾਹੀਂ ਉਰਫੀ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਉਸ ਨੂੰ 'ਹੌਟ' ਕਿਹਾ ਹੈ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ 'ਬਿਊਟੀਫੁੱਲ ਕੁਈਨ'। ਦੂਜੇ ਪਾਸੇ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ, ਜੋ ਹਰ ਮਿੰਟ ਤੇਜ਼ੀ ਨਾਲ ਵੱਧ ਰਹੇ ਹਨ।...
ਨਵੀਂ ਦਿੱਲੀ: ਉਰਫੀ ਜਾਵੇਦ ਆਪਣੇ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਟੀਵੀ ਅਭਿਨੇਤਰੀ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਉਰਫੀ ਨੂੰ ਉਦੋਂ ਪਛਾਣ ਮਿਲੀ ਜਦੋਂ ਉਹ ਬਿੱਗ ਬੌਸ ਓਟੋਟੀ ਵਿੱਚ ਪ੍ਰਤੀਯੋਗੀ ਬਣੀ। ਬੇਸ਼ੱਕ ਇਸ ਸ਼ੋਅ 'ਚ ਉਸ ਦਾ ਸਫਰ ਸਿਰਫ ਇਕ ਹਫਤੇ ਦਾ ਸੀ ਪਰ ਉਰਫੀ ਨੂੰ ਅਜਿਹੀ ਪਛਾਣ ਮਿਲੀ ਕਿ ਉਹ ਲਗਾਤਾਰ ਸੁਰਖੀਆਂ 'ਚ ਬਣੀ ਰਹੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਖੂਬਸੂਰਤ ਲੁੱਕ ਵਾਇਰਲ ਹੋਣ ਲੱਗੀ। ਹੁਣ ਫਿਰ ਉਰਫੀ ਦੀ ਦਿੱਖ ਨੇ ਸਾਡੇ ਹੋਸ਼ ਉਡਾ ਦਿੱਤੇ ਹਨ। ਕੁਝ ਸਮਾਂ ਪਹਿਲਾਂ ਉਰਫੀ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੇ ਬੈੱਡਰੂਮ 'ਚ ਸ਼ੀਸ਼ੇ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।ਇਸ ਤਸਵੀਰ 'ਚ ਅਭਿਨੇਤਰੀ ਨੈੱਟ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਉਰਫੀ ਦਲੇਰੀ ਨਾਲ ਆਪਣੇ ਲੁੱਕ ਨੂੰ ਫਲਾਂਟ ਕਰ ਰਹੀ ਹੈ ਅਤੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੀ ਹੈ। ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਰਫੀ ਇਸ ਬਿਕਨੀ ਲੁੱਕ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ। ਜੀ ਹਾਂ, ਅਦਾਕਾਰਾ ਦੀ ਫਿਟਨੈੱਸ ਨੇ ਵੀ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣ ਕੁਝ ਹੀ ਸਮੇਂ 'ਚ ਉਰਫੀ ਦਾ ਇਹ ਕਾਤਲਾਨਾ ਅੰਦਾਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਉਰਫੀ ਦੇ ਦੀਵਾਨੇ ਹਨ ਲੋਕ ਇਸ ਦੇ ਨਾਲ ਹੀ ਆਪਣੀ ਬੇਬਾਕ ਲੁੱਕ ਕਾਰਨ ਉਰਫੀ ਇਕ ਵਾਰ ਫਿਰ ਤੋਂ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਹੈ। ਕਈ ਯੂਜ਼ਰਸ ਨੇ ਉਸ ਨੂੰ ਟ੍ਰੋਲ ਕਰਦੇ ਹੋਏ ਕਮੈਂਟਸ ਕੀਤੇ ਹਨ। ਹਾਲਾਂਕਿ ਇਸ ਵਾਰ ਲੋਕ ਟਰੋਲਿੰਗ ਰਾਹੀਂ ਉਰਫੀ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਉਸ ਨੂੰ 'ਹੌਟ' ਕਿਹਾ ਹੈ। ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ 'ਬਿਊਟੀਫੁੱਲ ਕੁਈਨ'। ਦੂਜੇ ਪਾਸੇ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ, ਜੋ ਹਰ ਮਿੰਟ ਤੇਜ਼ੀ ਨਾਲ ਵੱਧ ਰਹੇ ਹਨ।...
VIRAL VIDEO: 12 ਨਵੰਬਰ ਦਿਨ ਐਤਵਾਰ ਨੂੰ ਦੇਸ਼ ਭਰ 'ਚ ਦੀਵਾਲੀ ਦਾ ਜਸ਼ਨ ਮਨਾਇਆ ਗਿਆ। ਅੰਬਾਂ ਤੋਂ ਲੈ ਕੇ ਖਾਸ ਤੱਕ ਹਰ ਕੋਈ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਉਂਦਾ ਦੇਖਿਆ ਗਿਆ। ਬੇਸ਼ੱਕ ਦੀਵਾਲੀ ਖਤਮ ਹੋ ਗਈ ਹੈ ਪਰ ਇਸ ਦੀ ਚਰਚਾ ਅਜੇ ਵੀ ਲੋਕਾਂ ਦੇ ਬੁੱਲਾਂ 'ਤੇ ਹੈ। ਸੋਸ਼ਲ ਮੀਡੀਆ 'ਤੇ ਦੀਵਾਲੀ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੱਖਣੀ ਫਿਲਮਾਂ ਦੇ ਸੁਪਰਸਟਾਰ ਚਿਰੰਜੀਵੀ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਜ਼ੋਰਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। ਰੈਪਰ ਰਾਜਾ ਕੁਮਾਰੀ ਨੇ ਸੁਪਰਸਟਾਰ ਚਿਰੰਜੀਵੀ ਦੀ ਦੀਵਾਲੀ ਪਾਰਟੀ 'ਚ ਖੂਬ ਰੰਗ ਬੰਨ੍ਹਿਆ ਪਰ ਜਿਵੇਂ ਹੀ ਉਨ੍ਹਾਂ ਨੇ ਬਾਲੀਵੁੱਡ ਦੇ ਬਾਦਸ਼ਾਹ ਯਾਨੀ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਟਾਈਟਲ ਟਰੈਕ ਗਾਉਣਾ ਸ਼ੁਰੂ ਕੀਤਾ ਤਾਂ ਚਿਰੰਜੀਵੀ ਵੀ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕੇ। ਚਿਰੰਜੀਵੀ ਦੇ ਨਾਲ ਰਾਮ ਚਰਨ, ਲਕਸ਼ਮੀ ਮੰਚੂ ਅਤੇ ਰਾਣਾ ਡੱਗੂਬਾਤੀ ਰਾਜਾ ਕੁਮਾਰੀ ਦੀ ਅਦਾਕਾਰੀ ਦਾ ਆਨੰਦ ਲੈਂਦੇ ਨਜ਼ਰ ਆਏ। ਰਾਜਾ ਕੁਮਾਰੀ ਨੇ ਕੈਪਸ਼ਨ 'ਚ ਲਿਖਿਆ, 'ਘਰ ਉਹ ਹੈ ਜਿੱਥੇ ਦਿਲ ਹੁੰਦਾ ਹੈ। ਸਭ ਤੋਂ ਖੂਬਸੂਰਤ ਦੀਵਾਲੀ ਲਈ ਹੈਦਰਾਬਾਦ ਦਾ ਧੰਨਵਾਦ। ਮੈਨੂੰ ਆਪਣੇ ਆਲੇ-ਦੁਆਲੇ ਦੇ ਸਾਰੇ ਦੋਸਤਾਂ ਨਾਲ ਤੇਲਗੂ ਬੋਲਦੇ ਸੁਣ ਕੇ ਬਹੁਤ ਚੰਗਾ ਲੱਗਾ, ਜੋ ਸੱਚਮੁੱਚ ਮੈਨੂੰ ਪਿਆਰ ਕਰਦੇ ਹਨ, ਪਰ ਇਮਾਨਦਾਰੀ ਨਾਲ, ਮੈਗਾਸਟਾਰ ਚਿਰੰਜੀਵੀ ਕੋਨੀਡੇਲਾ ਨਾਲ ਨੱਚਣ ਦੇ ਇਸ ਪਲ ਨੂੰ ਕੁਝ ਵੀ ਮਾਤ ਨਹੀਂ ਦੇ ਸਕਦਾ। ...
Tiger 3 Box Office Collection Day 2: ਟਾਈਗਰ 3 ਦੀ ਦਹਾੜ ਜਾਰੀ ਹੈ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ਬਾਕਸ ਆਫਿਸ 'ਤੇ ਸਫਲ ਹੋ ਰਹੀ ਹੈ। ਦੀਵਾਲੀ ਦੇ ਤਿਉਹਾਰ 'ਤੇ ਰਿਲੀਜ਼ ਹੋਈ ਟਾਈਗਰ 3 ਤੂਫਾਨੀ ਰਫਤਾਰ ਨਾਲ ਕਮਾਈ ਕਰ ਰਹੀ ਹੈ। ਸਲਮਾਨ ਦੀ ਇਹ ਫਿਲਮ ਪ੍ਰਸ਼ੰਸਕਾਂ ਲਈ ਦੀਵਾਲੀ ਦਾ ਸਭ ਤੋਂ ਵਧੀਆ ਤੋਹਫਾ ਸਾਬਤ ਹੋ ਰਹੀ ਹੈ। 12 ਨਵੰਬਰ ਨੂੰ ਬਲਾਕਬਸਟਰ ਓਪਨਿੰਗ ਤੋਂ ਬਾਅਦ ਟਾਈਗਰ 3 ਨੇ ਦੂਜੇ ਦਿਨ ਹੋਰ ਵੀ ਕਮਾਈ ਕੀਤੀ ਹੈ। ਫਿਲਮ ਨੇ ਦੂਜੇ ਦਿਨ ਸ਼ਾਨਦਾਰ ਕਮਾਈ ਕੀਤੀ।ਐਕਸ਼ਨ ਨਾਲ ਭਰਪੂਰ ਜਾਸੂਸੀ ਥ੍ਰਿਲਰ ਫਿਲਮ ਟਾਈਗਰ 3 ਨੇ ਸਲਮਾਨ ਦੇ ਸਟਾਰਡਮ ਨੂੰ ਹੋਰ ਵਧਾ ਦਿੱਤਾ ਹੈ। ਸੋਮਵਾਰ ਦੇ ਟੈਸਟ 'ਚ ਟਾਈਗਰ-3 ਸੁਪਰਹਿੱਟ ਸਾਬਤ ਹੋਈ ਹੈ। ਹੁਣ ਫਿਲਮ ਦੇ ਦੂਜੇ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ, ਜੋ ਪਹਿਲੇ ਦਿਨ ਤੋਂ ਵੀ ਬਿਹਤਰ ਹੈ। Sacnilk ਦੇ ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ, ਟਾਈਗਰ 3 ਨੇ ਆਪਣੀ ਰਿਲੀਜ਼ ਦੇ ਦੂਜੇ ਦਿਨ ਭਾਰਤ ਵਿੱਚ 57.50 ਕਰੋੜ ਰੁਪਏ ਦਾ ਸ਼ਾਨਦਾਰ ਕਾਰੋਬਾਰ ਕੀਤਾ ਹੈ। ਇਹ ਸੰਗ੍ਰਹਿ ਤਿੰਨੋਂ ਭਾਸ਼ਾਵਾਂ ਹਿੰਦੀ, ਤੇਲਗੂ ਅਤੇ ਤਾਮਿਲ ਦਾ ਸੁਮੇਲ ਹੈ। ਟਾਈਗਰ 3 ਨੇ ਪਹਿਲੇ ਦਿਨ 44.5 ਕਰੋੜ ਦੀ ਸ਼ਾਨਦਾਰ ਓਪਨਿੰਗ ਤੋਂ ਬਾਅਦ ਦੂਜੇ ਦਿਨ 57.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸਿਰਫ 2 ਦਿਨਾਂ 'ਚ ਹੀ ਫਿਲਮ ਦੀ ਕਮਾਈ 100 ਕਰੋੜ ਰੁਪਏ ਯਾਨੀ 102 ਕਰੋੜ ਦੇ ਕਰੀਬ ਪਾਰ ਕਰ ਗਈ ਹੈ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी