ਨਵੀਂ ਦਿੱਲੀ : ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਆਉਣ ਵਾਲੀ ਫਿਲਮ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਵਿਚਾਲੇ ਅਦਾਕਾਰਾ ਨੇ ਤੈਅ ਕਰ ਲਿਆ ਕਿ ਹੁਣ ਉਹ ਫਿੱਟ ਡਰੈਸਿਜ਼ ਹੀ ਪਾਇਆ ਕਰੇਗੀ। ਇਸ ਦਾ ਕਾਰਨ ਪਰਿਣੀਤੀ ਚੋਪੜਾ ਨੇ ਸੋਸ਼ਲ ਮੀਡੀਆ ਅਕਾਉਂਟ ਉਤੇ ਇਕ ਮਜ਼ਾਕੀਆ ਪੋਸਟ ਸਾਂਝੀ ਕਰ ਕੇ ਦੱਸਿਆ। ਦਰਅਸਲ ਮਾਮਲਾ ਇਹ ਹੈ ਕਿ ਅਭਿਨੇਤਰੀ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਕਾਫੀ ਚਰਚਾ 'ਚ ਹਨ। ਢਿੱਲੇ ਕੱਪੜੇ ਪਾਉਣ ਕਾਰਨ ਯੂਜ਼ਰਸ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਭਿਨੇਤਰੀ ਮਾਂ ਬਣਨ ਵਾਲੀ ਹੈ। ਹੁਣ ਪਰਿਣੀਤੀ ਨੇ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਫਿਰ ਤੋਂ ਚੁੱਪੀ ਤੋੜੀ ਹੈ।
ਇਨ੍ਹਾਂ ਅਫਵਾਹਾਂ ਤੋਂ ਪਰੇਸ਼ਾਨ ਹੋ ਕੇ ਪਰਿਣੀਤੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਸਾਫ ਤੌਰ 'ਤੇ ਸਪੱਸ਼ਟ ਕੀਤਾ ਕਿ ਉਹ ਗਰਭਵਤੀ ਨਹੀਂ ਹੈ। ਅਦਾਕਾਰਾ ਨੇ ਲਿਖਿਆ ਸੀ, "ਕਫ਼ਤਾਨ ਡਰੈੱਸ = ਗਰਭ ਅਵਸਥਾ, ਵੱਡੀ ਕਮੀਜ਼ = ਗਰਭ ਅਵਸਥਾ ਅਤੇ ਆਰਾਮਦਾਇਕ ਭਾਰਤੀ ਕੁੜਤਾ = ਗਰਭ ਅਵਸਥਾ।"
View this post on Instagram
ਪਰਿਣੀਤੀ ਨੇ ਮਾਂ ਬਣਨ ਦੀ ਖਬਰ ਨੂੰ ਖਾਰਿਜ ਕਰਦੇ ਹੋਏ ਇਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ, ''ਅੱਜ ਮੈਂ ਪੂਰੀ ਫਿੱਟ ਡਰੈੱਸ ਪਹਿਨੀ ਹੋਈ ਹੈ, ਕਿਉਂਕਿ ਜਦੋਂ ਮੈਂ ਕਫਤਾਨ ਡਰੈੱਸ ਨੂੰ ਟਰਾਈ ਕੀਤਾ ਸੀ...''। ਇਸ ਤੋਂ ਬਾਅਦ ਕਫਤਾਨ ਡਰੈੱਸ ਨਾਲ ਜੁੜੀ ਪਰਿਣੀਤੀ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਆਉਣ ਲੱਗੀਆਂ।
ਪਰਿਣੀਤੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਫਿੱਟ ਡਰੈੱਸ ਦੇ ਦੌਰ 'ਚ ਐਂਟਰੀ ਕਰ ਰਹੀ ਹਾਂ। ਅਦਾਕਾਰਾ ਦੇ ਇਸ ਵੀਡੀਓ 'ਤੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, "ਦੱਸੋ, ਹੁਣ ਮੈਨੂੰ ਲੋਕਾਂ ਦੀ ਰਾਏ ਮੁਤਾਬਕ ਕੱਪੜੇ ਪਾਉਣੇ ਪੈਣਗੇ।" ਇਕ ਨੇ ਅਭਿਨੇਤਰੀ ਨੂੰ ਸੁਝਾਅ ਦਿੱਤਾ ਕਿ ਉਸ ਨੂੰ ਲੋਕਾਂ 'ਤੇ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਲੋਕਾਂ ਨੇ ਪਰਿਣੀਤੀ ਦਾ ਸਮਰਥਨ ਕੀਤਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Price Today: बड़ा झटका! पेट्रोल-डीजल की कीमतों में बढ़त, जाने अपने शहर के लेटेस्ट प्राइस
Gold-Silver Price Today : सोने की कीमतों में बढ़ोतरी! खरीजने से पहले एक बार जरूर जान लें अपने शहर के दाम
Diljit Dosanjh Ludhiana Show : बड़ा झटका! दिलजीत दोसांझ को लुधियाना में शो करने के लिए आयोजकों को देने होंगे 20 लाख