ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਇਸ ਵੇਲੇ ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਤੇ ਟਰੋਲ ਕਰਨ ਲੱਗੇ।
ਦਰਅਸਲ, ਰਣਜੀਤ ਬਾਵਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਉਤੇ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਇਨ੍ਹਾਂ ਕੁਮੈਂਟਾਂ ਵਿਚ ਗਾਇਕ ਦੇ ਪਤਲੇ ਅਤੇ ਕਮਜ਼ੋਰ ਨਜ਼ਰ ਆਉਣ ਬਾਰੇ ਕਿਹਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਰਣਜੀਤ ਬਾਵਾ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦਿਆਂ ਲਿਖਿਆ, ''ਗਾਣਾ ਵੀ ਤੇ ਖਾਣਾ ਵੀ ਦੋਵੇਂ ਬਹੁਤ ਜ਼ਰੂਰੀ ਹੈ।'' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ''ਵੀਰੇ ਦਿਨੋਂ ਦਿਨ ਮਾਸ਼ੂਕ ਦਾ ਗਮ ਖਾਈ ਜਾ ਰਿਹਾ ਤੁਹਾਨੂੰ ਤਾਂ।'' ਇੱਕ ਹੋਰ ਯੂਜ਼ਰਸ ਨੇ ਕੁਮੈਟ 'ਚ ਲਿਖਿਆ, ''ਵੀਰੇ ਬਾਕੀ ਓਕੇ ਰਿਪੋਟਾਂ ਨੇ, ਬੱਸ ਥੋੜ੍ਹਾ ਖਾ ਪੀ ਲਿਆ ਕਰੋ।''
ਦੱਸ ਦੇਈਏ ਕਿ ਰਣਜੀਤ ਬਾਵਾ ਦੇ ਸਲਿਮ ਦਿਸਣ ਉਤੇ ਹਰ ਕੋਈ ਹੈਰਾਨ ਹੈ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਰਣਜੀਤ ਬਾਵਾ ਨੇ ਆਪਣੇ ਕਿਸੇ ਆਉਣ ਵਾਲੇ ਪ੍ਰਾਜੈਕਟ ਲਈ ਆਪਣਾ ਭਾਰ ਘਟਾਇਆ ਹੋਵੇ। ਫ਼ਿਲਹਾਲ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਰਣਜੀਤ ਬਾਵਾ ਆਪ ਦੱਸ ਸਕਦੇ ਨੇ। ਹਾਲ ਹੀ 'ਚ ਰਣਜੀਤ ਬਾਵਾ ਗੀਤ #SMUG ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी