ਫਿਲਮ ਪੁਸ਼ਪਾ ਦੇ ਲੀਡ ਸਟਾਰ ਅੱਲੂ ਅਰਜੁਨ ਦਾ ਅੱਜ 42ਵਾਂ ਜਨਮ ਦਿਨ ਹੈ। ਆਲੂ ਅਰਜੁਨ ਦੀ ਪੁਸ਼ਪਾ 2 'ਤੇ ਸਾਰਿਆਂ ਦੀ ਨਜ਼ਰ ਸੀ। ਜਨਮ ਦਿਨ ਦੇ ਇਸ ਸ਼ੁਭ ਮੌਕੇ 'ਤੇ 'ਪੁਸ਼ਪਾ 2 ਦਿ ਰੂਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਆਈਕਨ ਸਟਾਰ ਅੱਲੂ ਅਰਜੁਨ ਦੇ ਜਨਮਦਿਨ ਦੇ ਮੌਕੇ 'ਤੇ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਪੁਸ਼ਪਾ 2 ਦ ਰੂਲ' (Pushpa 2 The Rule) ਦੀ ਦੂਜੀ ਝਲਕ ਅੱਜ ਰਿਲੀਜ਼ ਹੋ ਗਈ ਹੈ।(Pushpa 2 The Rule) ਦਾ ਟੀਜ਼ਰ ਰਿਲੀਜ਼ ਹੋਣ ਉਤੇ ਇੰਟਰਨੈੱਟ 'ਤੇ ਉਤਸ਼ਾਹ ਹੈ। ਟੀਜ਼ਰ ਰਿਲੀਜ਼ ਹੁੰਦੇ ਹੀ ਇਸ ਨੇ ਹਲਚਲ ਮਚਾ ਦਿੱਤੀ ਹੈ ਅਤੇ ਹਰ ਕੋਨੇ ਤੋਂ ਇਸ ਦੀ ਤਾਰੀਫ ਹੋ ਰਹੀ ਹੈ। ਟੀਜ਼ਰ ਦੇ ਸ਼ਾਨਦਾਰ ਵਿਜ਼ੂਅਲ, ਜੀਵੰਤ ਰੰਗ ਅਤੇ ਜ਼ਬਰਦਸਤ ਪੈਮਾਨੇ ਸਾਨੂੰ ਆਕਰਸ਼ਿਤ ਕਰ ਰਹੇ ਹਨ। ਦਰਸ਼ਕਾਂ ਦੇ ਪਸੰਦੀਦਾ ਪੁਸ਼ਪਰਾਜ ਨੂੰ ਅਸਾਧਾਰਨ ਅਤੇ ਸ਼ਕਤੀਸ਼ਾਲੀ ਅਵਤਾਰ ਵਿੱਚ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟੀਜ਼ਰ ਦੇ ਹਰ ਫ੍ਰੇਮ ਵਿੱਚ ਸਵੈਗ ਅਤੇ ਇੰਟੈਂਸਿਟੀ ਦੇਖੀ ਜਾ ਸਕਦੀ ਹੈ। ਇਸ ਸਭ ਤੋਂ ਇਲਾਵਾ, ਡੀਐਸਪੀ ਦੇ ਸੰਗੀਤ ਨੇ ਟੀਜ਼ਰ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ, ਇਸ ਦੀਆਂ ਤੇਜ਼ ਧੜਕਣਾਂ ਅਤੇ ਦਿਲ ਨੂੰ ਧੜਕਣ ਵਾਲਾ ਬੈਕਗ੍ਰਾਉਂਡ ਸੰਗੀਤ ਬੇਮਿਸਾਲ ਹੈ।.(Pushpa 2 The Rule Teaser out)
ਪ੍ਰਸਿੱਧ ਨਿਰਦੇਸ਼ਕ ਸੁਕੁਮਾਰ ਨੇ ਇਸ ਜਥਾਰਾ ਨੂੰ ਫਿਲਮ ਵਿੱਚ ਵਾਪਸ ਲਿਆਂਦਾ ਹੈ, ਅਤੇ ਟੀਜ਼ਰ ਇਸ ਸ਼ਾਨਦਾਰ ਅਤੇ ਇੰਟੈਂਸ ਸੀਕੁਐਂਸ ਦੀ ਸਿਰਫ਼ ਇਕ ਝਲਕ ਵਿਖਾਈ ਗਈ ਹੈ। ਇਹ ਟੀਜ਼ਰ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਨਿਰਮਾਤਾ 2021 ਦੀ ਬਲਾਕਬਸਟਰ 'ਪੁਸ਼ਪਾ ਦਿ ਰਾਈਜ਼' ਦੇ ਇਸ ਸੀਕੁਅਲ ਨੂੰ ਇੱਕ ਵੱਡਾ ਅਤੇ 'ਪਹਿਲਾਂ ਕਦੇ ਨਹੀਂ ਦੇਖਿਆ ਗਿਆ' ਅਨੁਭਵ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ 'ਪੁਸ਼ਪਾ 2: ਦ ਰੂਲ' 15 ਅਗਸਤ 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਸੁਕੁਮਾਰ ਦੁਆਰਾ ਨਿਰਦੇਸ਼ਤ ਅਤੇ ਮਿਥਰੀ ਮੂਵੀ ਮੇਕਰਸ ਦੁਆਰਾ ਨਿਰਮਿਤ, ਇਸ ਫਿਲਮ ਵਿੱਚ ਅਲੂ ਅਰਜੁਨ, ਰਸ਼ਮਿਕਾ ਮੰਡਨਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਨਵੇਂ ਟੀਜ਼ਰ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ 'ਚ ਫਿਲਮ ਦੇਖਣ ਦੀ ਉਤਸੁਕਤਾ ਹੋਰ ਵੀ ਵਧ ਗਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर