LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਚਮਕੀਲਾ' ਦੇ ਰਿਲੀਜ਼ ਵਿਚਾਲੇ ਕੀ ਕਹਿ ਗਏ ਦਿਲਜੀਤ ਦੋਸਾਂਝ, 'ਮੈਂ ਬਾਲੀਵੁੱਡ ਨੂੰ ਵਿਖਾਉਣਾ ਸੀ...'

diljeet new

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੈਟਫਲਿਕਸ ਉਤੇ ਨਵੀਂ ਰਿਲੀਜ਼ ਹੋਈ ਫਿਲਮ 'ਚਮਕੀਲਾ' ਨੂੰ ਲੈ ਕੇ ਚਰਚਾ ਵਿਚ ਹਨ। ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਸ ਫ਼ਿਲਮ ਵਿੱਚ ਦਿਲਜੀਤ ਨੇ ਪੰਜਾਬ ਦੇ ਇੱਕ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ, ਜੋ ਪੰਜਾਬ ਦੀ ਸੱਭਿਆਚਾਰਕ ਪਛਾਣ ਦਾ ਵੱਡਾ ਹਿੱਸਾ ਹੈ। ਇਸ ਫਿਲਮ ਵਿਚ ਬਾਲੀਵੁੱਡ ਦੀ ਅਦਾਕਾਰਾ ਪਰੀਣਿਤੀ ਚੋਪੜਾ ਵੀ ਨਜ਼ਰ ਆ ਰਹੇ ਹਨ।
ਦਿਲਜੀਤ ਦੋਸਾਂਝ ਦੀ ਗੱਲ ਕਰੀਏ ਤਾਂ ਉਹ ਖੁਦ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਵੱਡੀ ਪਛਾਣ ਹਨ। ਗਾਇਕ ਤੇ ਅਭਿਨੇਤਾ ਹੋਣ ਤੋਂ ਇਲਾਵਾ, ਦਿਲਜੀਤ ਦੀ ਸ਼ਖਸੀਅਤ ਦਾ ਇੱਕ ਹੋਰ ਪਹਿਲੂ ਹੈ ਜੋ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ, ਉਹ ਹੈ ਉਨ੍ਹਾਂ ਦਾ ਫੈਸ਼ਨ। ਹੁਣ ਉਨ੍ਹਾਂ ਨੇ ਇਹ ਰਾਜ਼ ਖੋਲ੍ਹ ਦਿੱਤਾ ਹੈ ਕਿ ਉਹ ਇੰਨੇ ਫੈਸ਼ਨੇਬਲ ਕਿਉਂ ਹਨ ਅਤੇ ਕਿਉਂ ਇੰਨੇ ਸਵੈਗ ਨਾਲ ਰਹਿੰਦੇ ਹਨ। ਹਾਲਾਂਕਿ ਦਿਲਜੀਤ ਨੇ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਦਾ ਮਕਸਦ ਪੂਰਾ ਹੋ ਗਿਆ ਹੈ ਅਤੇ ਉਹ ਇਹ ਸਭ ਫੈਸ਼ਨ ਛੱਡ ਦੇਣਗੇ। 
ਸਟੈਂਡ ਅੱਪ ਕਾਮੇਡੀਅਨ ਅਨੁਭਵ ਸਿੰਘ ਬੱਸੀ ਨੇ ਨੈੱਟਫਲਿਕਸ ਲਈ ਦਿਲਜੀਤ ਅਤੇ ਇਮਤਿਆਜ਼ ਦੀ ਇੰਟਰਵਿਊ ਕੀਤੀ। ਜਦੋਂ ਬਾਸੀ ਨੇ ਦਿਲਜੀਤ ਦੇ ਫੈਸ਼ਨ ਦਾ ਰਾਜ਼ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, 'ਸੱਚ ਦੱਸਾਂ ਤਾਂ ਮੈਨੂੰ ਕੱਪੜਿਆਂ, ਸਵੈਗ ਆਦਿ 'ਚ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਤਾਂ ਬਸ ਇੰਨਾ ਹੀ ਲੱਗਾ ਕਿ ਜਦੋਂ ਅਸੀਂ ਪੰਜਾਬ 'ਚ ਸਾਂ, ਉਦੋਂ ਬਾਲੀਵੁੱਡ ਫਿਲਮਾਂ ਬਣੀਆਂ, ਜਿਨ੍ਹਾਂ 'ਚ ਸਰਦਾਰ ਹੁੰਦੇ ਸਨ। ਇਨ੍ਹਾਂ ਵਿੱਚ, ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ। ਉਹ ਬਹੁਤ ਮਾੜੇ ਕੱਪੜੇ ਪਾਉਂਦੇ ਸਨ। ਦਿਲਜੀਤ ਨੇ ਅੱਗੇ ਕਿਹਾ, 'ਇਸ ਲਈ ਮੈਂ ਸੋਚਿਆ ਕਿ ਜਦੋਂ ਮੈਂ ਗਿਆ ਨਾ ਉਥੇ, ਜੋ ਬਾਲੀਵੁੱਡ ਦੇ ਸਭ ਤੋਂ ਸਟਾਈਲਿਸ਼ ਲੋਕ ਨੇ, ਸਭ ਤੋਂ ਵਧੀਆ ਪਹਿਨਾਂਗਾ। ਪੰਜਾਬ ਦਾ ਸਿੱਧਾ ਸਬੰਧ ਮੇਨ ਸਟ੍ਰੀਮ ਨਾਲ ਹੈ। ਨਿਊਯਾਰਕ ਵਿੱਚ ਜੋ ਫੈਸ਼ਨ ਚੱਲ ਰਿਹਾ ਹੈ, ਉਹ ਸਿੱਧਾ ਪੰਜਾਬ ਆਵੇਗਾ, ਇਹ ਕਿਤੇ ਵੀ ਵਿਚਕਾਰ ਨਹੀਂ ਰੁਕਦਾ। ਮੈਂ ਸੋਚਿਆ ਕਿ ਜਦੋਂ ਮੈਂ ਉੱਥੇ ਜਾਵਾਂਗਾ, ਮੈਂ ਉਨ੍ਹਾਂ ਨੂੰ ਦਿਖਾਵਾਂਗਾ ਕਿ ਤੁਸੀਂ ਗਲਤ ਵਿਅਕਤੀ ਦਾ ਚਿੱਤਰਣ ਕਰ ਰਹੇ ਹੋ, ਅਸੀਂ ਅਜਿਹੇ ਨਹੀਂ ਹਾਂ। 
ਦਿਲਜੀਤ ਨੇ ਇਹ ਵੀ ਕਿਹਾ ਕਿ ਕੱਪੜਿਆਂ 'ਤੇ ਪੈਸਾ ਖਰਚ ਕਰਨ ਨਾਲ ਕੋਈ ਫੈਸ਼ਨ ਨਹੀਂ ਬਣ ਜਾਂਦਾ, 'ਫੈਸ਼ਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੁਈਸ ਵਿਟਨ ਅਤੇ ਬਲੇਨਸਿਯਾਗਾ ਜਾਓ ਅਤੇ ਕੁਝ ਵੀ ਚੁੱਕੋ, ਇਹ ਫੈਸ਼ਨ ਨਹੀਂ ਹੈ। ਮਹਿੰਗੇ ਕੱਪੜੇ ਪਾਉਣੇ ਇੱਕ ਗੱਲ ਹੈ, ਫੈਸ਼ਨ ਕਰਨਾ ਹੋਰ ਗੱਲ ਹੈ।

In The Market