ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸੁਰਜੀਤ ਬਿੰਦਰੱਖੀਆ ਦੇ ਗੀਤ ਅੱਜ ਵੀ ਸੁਣੇ ਗੁਣਗੁਣਾਏ ਜਾਂਦੇ ਹਨ। ਹਾਲੇ ਵੀ ਪੰਜਾਬ ਵਿਚ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਅਜਿਹਾ ਕੋਈ ਵਿਆਹ ਜਾਂ ਹੋਰ ਸਮਾਗਮ ਨਹੀਂ ਜਿੱਥੇ ਉਨ੍ਹਾਂ ਦੇ ਗੀਤ ਨਾ ਵੱਜਣ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕ ਓਨੇ ਹੀ ਉਤਸ਼ਾਹ ਨਾਲ ਸੁਣਦੇ ਹਨ। ਬੀਤੇ ਦਿਨੀਂ ਮਰਹੂਮ ਗਾਇਕ ਦੇ ਵਿਆਹ ਦੀ ਵਰ੍ਹੇਗੰਢ ਸੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਗੀਤਾਜ਼ ਬਿੰਦਰੱਖੀਆ ਵੱਲੋਂ ਆਪਣੇ ਪਿਤਾ ਨਾਲ ਜੁੜੀਆਂ ਸੁਨਹਿਰੀ ਯਾਦਾਂ ਸ਼ੇਅਰ ਕੀਤੀਆਂ ਗਈਆਂ ਹਨ। ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਤੁਸੀਂ ਮਰਹੂਮ ਗਾਇਕ ਦੇ ਵਿਆਹ ਦੀਆਂ ਤਸਵੀਰਾਂ ਦੀ ਝਲਕ ਵੇਖੋਗੇ।
ਗਾਇਕ ਅਤੇ ਅਦਾਕਾਰ ਗੀਤਾਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬੇਬੇ ਬਾਪੂ ਦੀ ਐਨੀਵਰਸਰੀ ਹੈ ਅੱਜ, ਤੁਹਾਨੂੰ ਪਤਾ ਪਹਿਲੀ ਵਾਰ ਕਿੱਥੇ ਮਿਲੇ ਸੀ ਦੋਵੇਂ... ਅੰਦਾਜ਼ਾ ਲਗਾਓ... ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ।
View this post on Instagram
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी