LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਖਬੀਰ ਬਾਦਲ ਨੇ ਘੇਰੀ ਚੰਨੀ ਸਰਕਾਰ, ਕਿਹਾ-'ਪੰਜਾਂ ਸਾਲਾਂ 'ਚ ਕੁਝ ਨਹੀਂ ਕੀਤਾ'

12n sukha

ਚੰਡੀਗੜ੍ਹ- ਭਾਰਤੀ ਉਦਯੋਗ ਸੰਘ (CII) ਵੱਲੋਂ ਆਯੋਜਿਤ ਸਮਾਗਮ 'ਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਕਾਂਗਰਸ ਸਰਕਾਰ ਨੂੰ ਲਪੇਟੇ ’ਚ ਲਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ’ਚ ਕੁਝ ਨਹੀਂ ਕੀਤਾ। ਇਨ੍ਹਾਂ ਨੇ ਲੋਕਾਂ ਦੀ ਸਹੂਲਤ ਲਈ ਨਾ ਕੋਈ ਸੜਕ ਬਣਾਈ ਅਤੇ ਨਾ ਹੀ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ। 

Also Read: ED ਨੇ ਸੁਖਪਾਲ ਖਹਿਰਾ ਨੂੰ ਮੋਹਾਲੀ ਸਪੈਸ਼ਲ ਕੋਰਟ ਕੀਤਾ ਪੇਸ਼

ਸੁਖਬੀਰ ਨੇ ਕਿਹਾ ਕਿ ਪੰਜਾਬ ’ਚ ਜਦੋਂ ਸਾਡੀ ਸਰਕਾਰ ਸੀ, ਅਸੀਂ ਉਦੋਂ ਸੜਕਾਂ ਬਣਾਈਆਂ। ਲੋਕਾਂ ਦੀਆਂ ਸਹੁਲਤਾਵਾਂ ਨੂੰ ਵੇਖਦੇ ਹੋਏ ਅਸੀਂ ਪੱਕੀਆਂ ਸੜਕਾਂ ਬਣਵਾਈਆਂ, ਜਿਸ ਸਦਕਾ ਲੋਕ ਅੰਮ੍ਰਿਤਸਰ, ਦਿੱਲੀ ਆਦਿ ਥਾਵਾਂ ’ਤੇ ਜਲਦੀ ਅਤੇ ਸੌਖੇ ਤਰੀਕੇ ਨਾਲ ਪਹੁੰਚ ਸਕਦੇ ਹਨ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਨੂੰ ਲਪੇਟੇ ’ਚ ਲੈਂਦੇ ਹੋਏ ਕਿਹਾ ਕਿ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਪੰਜਾਬ ਸਰਕਾਰ ਪੀ.ਪੀ.ਏ ਨੂੰ ਰੱਦ ਕਰਨ ਦੀ ਗੱਲ ਕਹਿ ਰਹੀ ਹੈ। ਜੇਕਰ ਪੰਜਾਬ ਸਰਕਾਰ ਇਸ ਨੂੰ ਰੱਦ ਦੇਵੇਗੀ ਤਾਂ ਫਿਰ ਉਹ ਬਿਜਲੀ ਕਿਥੋਂ ਲੈ ਕੇ ਆਉਣਗੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਸਸਤੀ ਬਿਜਲੀ ਨੂੰ ਲੈ ਕੇ ਵੀ ਤੰਜ ਕੱਸਿਆ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਜੋ ਐਲਾਨ ਕੀਤਾ ਕੀਤਾ ਹੈ, ਉਹ ਸਿਰਫ਼ 31 ਮਾਰਚ, 2022 ਤੱਕ ਲਾਗੂ ਹੈ। ਕਾਂਗਰਸ ਸਰਕਾਰ ਨੇ ਅਜਿਹਾ ਇਸ ਕਰਕੇ ਕੀਤਾ, ਕਿਉਂਕਿ ਉਸ ਦਾ ਖ਼ਰਚਾ ਆਉਣ ਵਾਲੀ ਸਰਕਾਰ ਦੇ ਸਿਰ ’ਤੇ ਪਵੇਗਾ।

Also Read: 'ਸੁਖਬੀਰ ਬਾਦਲ ਨੂੰ ਫਸਾਉਣ ਦੀ ਹੋ ਰਹੀ ਹੈ ਸਾਜਿਸ਼'

ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸੁਖਬੀਰ ਨੇ ਕਿਹਾ ਕਿ ਉਹ ਲੋਕ ਕਹਿੰਦੇ ਹਨ ਕਿ ਅਸੀਂ ਸੁਖਬੀਰ ਅਤੇ ਮਜੀਠੀਆ ਨੂੰ ਗ੍ਰਿਫ਼ਤਾਰ ਕਰਵਾ ਦਿਆਂਗੇ ਪਰ ਇਹ ਅਜਿਹਾ ਕਰਦੇ ਕਿਉਂ ਨਹੀਂ। ਮੁਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਹਰ ਵਾਰ ਸਾਡੇ ’ਤੇ ਕੋਈ ਨਾ ਕੋਈ ਦੋਸ਼ ਲਗਾ ਕੇ ਸਾਨੂੰ ਗ੍ਰਿਫ਼ਤਾਰ ਕਰਵਾਉਣ ਦੀਆਂ ਗੱਲਾਂ ਕਰਦੇ ਹਨ ਪਰ ਇਨ੍ਹਾਂ ਤੋਂ ਕੁਝ ਨਹੀਂ ਹੋ ਸਕਦਾ। ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਸਾਡੇ ’ਤੇ ਦੋਸ਼ ਲਗਾ ਰਹੀ ਹੈ ਕਿ ਅਸੀਂ ਬੇਅਦਬੀ ਕਰਵਾਈ ਹੈ। ਸੁਖਬੀਰ ਨੇ ਕਿਹਾ ਕਿ ਸਿਆਣੇ ਲੋਕ ਬੇਅਦਬੀ ਕਿਉਂ ਕਰਵਾਉਣਗੇ। 

Also Read: H-1B ਵੀਜ਼ਾ ਧਾਰਕਾਂ ਲਈ ਰਾਹਤ, ਜੀਵਨ ਸਾਥੀ ਨੂੰ ਵਿਦੇਸ਼ ਸੱਦਣਾ ਹੋਵੇਗਾ ਸੌਖਾਲਾ

ਸੁਖਬੀਰ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ, ਉਦੋਂ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਕਾਂਗਰਸ ਸਰਕਾਰ ਜਦੋਂ ਪਹਿਲਾਂ ਬਣੀ ਅਤੇ ਹੁਣ ਬਣੀ, ਇਕੋ ਗੱਲ ਕਹਿ ਰਹੀ ਹੈ ਕਿ ਖਜ਼ਾਨਾ ਖਾਲੀ ਹੈ। ਸੁਖਬੀਰ ਨੇ ਕਿਹਾ ਕਿ ਲੋਕ ਕਹਿੰਦੇ ਨੇ ਸਰਕਾਰ ਮਾੜੀ ਹੈ। ਜੇ ਸਰਕਾਰ ਮਾੜੀ ਹੈ ਤਾਂ ਬਣਾਈ ਵੀ ਇਨ੍ਹਾਂ ਲੋਕਾਂ ਨੇ ਹੀ ਹੈ। ਜੇਕਰ ਤੁਸੀਂ ਮਾੜੇ ਲੋਕਾਂ ਨੂੰ ਵੋਟ ਪਾਵੋਗੇ ਤਾਂ ਅਜਿਹਾ ਹੀ ਹੋਵੇਗਾ।

In The Market