LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਸ਼ਿਆਰਪੁਰ 'ਚ ਪੁਲ ਤੋਂ ਹੇਠਾਂ ਜਾ ਡਿੱਗੀ ਕਾਰ, ਸਾਹਮਣਿਓਂ ਆ ਰਹੇ ਟਰੱਕ ਦੀ ਲਾਈਟ ਪੈਣ ਕਾਰਨ ਹਾਦਸਾ, ਇਕ ਦੀ ਮੌਤ, ਦੋ ਗੰਭੀਰ ਜ਼ਖਮੀ 

car bridge 0708

Hoshiarpur : ਹੁਸ਼ਿਆਰਪੁਰ 'ਚ ਇਕ ਕਾਰ ਦੇ ਪੁਲ ਤੋਂ ਹੇਠਾਂ ਡਿੱਗ ਗਈ। ਇਸ ਭਿਆਨਕ ਹਾਦਸੇ ਵਿਚ ਕਾਰ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ ਦੋ ਵਿਅਕਤੀ ਗੰਭੀਰ ਜ਼ਖਮੀ ਹਨ। ਇਹ ਘਟਨਾ ਟਾਂਡਾ ਰੋਡ 'ਤੇ ਲਾਜਵੰਤੀ ਪੁਲ 'ਤੇ ਵਾਪਰੀ। 
ਦੱਸਿਆ ਜਾ ਰਿਹਾ ਹੈ ਕਿ ਸਾਹਮਣਿਓਂ ਆ ਰਹੇ ਟਰੱਕ ਦੀ ਲਾਈਟ ਪੈਣ ਕਾਰਨ ਕਾਰ ਚਾਲਕ ਨੂੰ ਅੱਗੇ ਕੁਝ ਦਿਖਾਈ ਨਹੀਂ ਦਿੱਤਾ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਜਾ ਡਿੱਗੀ। ਹਾਦਸੇ ਵਿਚ ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਾਸੀ ਹਰਦੋਖਾਨਪੁਰ ਵਜੋਂ ਹੋਈ ਹੈ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੈਕਸ ਚਾਲਕ ਟਾਂਡਾ ਰੋਡ ਤੋਂ ਜਲੰਧਰ ਵੱਲ ਜਾ ਰਿਹਾ ਸੀ। ਰਸਤੇ ਵਿਚ ਜਦੋਂ ਲਾਜਵੰਤੀ ਦੇ ਨਜ਼ਦੀਕ ਇੱਕ ਵੱਡੇ ਪੁਲ ਕੋਲ ਪਹੁੰਚੇ ਤਾਂ ਅੱਗੇ ਤੋਂ ਇੱਕ ਟਰੱਕ ਆ ਰਿਹਾ ਸੀ, ਜਿਸ ਦੀ ਰੌਸ਼ਨੀ ਕਾਰ ਚਾਲਕ ਦੀ ਅੱਖ ਵਿੱਚ ਪੈ ਗਈ ਤਾਂ ਉਹ ਅੱਗੇ ਕੁਝ ਵੀ ਨਹੀਂ ਦੇਖ ਸਕਿਆ ਤੇ ਕਾਰ ਬੇਕਾਬੂ ਹੋ ਗਈ।

In The Market