LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਰ ਨੇ ਮਾਰੀ ਭਿਆਨਕ ਟੱਕਰ, ਕਈ ਫੁੱਟ ਦੂਰ ਡਿੱਗੀ ਬਾਈਕ, ਪਿਓ ਨੇ ਮੌਕੇ ਉਤੇ ਤੋੜਿਆ ਦਮ, 6 ਸਾਲਾ ਧੀ ਦੀ ਹਸਪਤਾਲ ਲਿਜਾਂਦਿਆਂ ਮੌਤ

father daughter punjab

Punjab News : ਤੇਜ਼ ਰਫ਼ਤਾਰ ਕਾਰ ਨੇ ਇਕ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਬਾਈਕ 15 ਫੁੱਟ ਦੂਰ ਜਾ ਡਿੱਗੀ। ਬਾਈਕ ਸਵਾਰ ਪਿਓ-ਧੀ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਪੰਜਾਬ ਦੇ ਸੁਲਤਾਨਪੁਰ-ਅੰਮ੍ਰਿਤਸਰ ਹਾਈਵੇ ਉਤੇ ਵਾਪਰਿਆ। ਪਰਿਵਾਰ ਦੇ ਦੋ ਮੈਂਬਰ ਗੰਭੀਰ ਜ਼ਖਮੀ ਹਨ। ਇਹ ਹਾਦਸਾ 7 ਵਜੇ ਦੇ ਕਰੀਬ ਵਾਪਰਿਆ।
ਜਾਣਕਾਰੀ ਅਨੁਸਾਰ ਪਿਛਲੇ -3 ਦਿਨਾਂ ਤੋਂ ਸੰਦੀਪ ਆਪਣੀ ਪਤਨੀ ਤੇ ਦੋ ਧੀਆਂ ਨਾਲ ਨਕੋਦਰ ਵਿਖੇ ਆਪਣੀ ਭੈਣ ਕੋਲ ਰਹਿ ਰਿਹਾ ਸੀ। ਅੱਜ ਉਹ ਭੈਣ ਦੇ ਘਰ ਤੋਂ ਆਪਣੇ ਜੀਜਾ ਦਾ ਮੋਟਰਸਾਈਕਲ ਲੈ ਕੇ ਨਾਨਕੇ ਘਰ ਸੁਲਤਾਨਪੁਰ ਲੋਧੀ ਗਿਆ ਸੀ। ਉਥੋਂ ਉਹ ਅੰਮ੍ਰਿਤਸਰ ਜਾ ਰਿਹਾ ਸੀ। ਸੁਲਤਾਨਪੁਰ ਅੰਮ੍ਰਿਤਸਰ ਹਾਈਵੇ ਉਤੇ ਇਕ ਤੇਜ਼ ਰਫਤਾਰ ਈਟੀਓਸ ਕਾਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਖੂਨ ਨਾਲ ਲੱਥਪੱਥ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਦੀ ਭੀੜ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਉਪਰੰਤ ਜ਼ਖਮੀ ਹੋਏ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਲੈ ਕੇ ਬਾਕੀ ਪਰਿਵਾਰ ਵਾਲੇ ਵੱਖ-ਵੱਖ ਹਸਪਤਾਲਾਂ ਵਿੱਚ ਗੇੜੇ ਮਾਰਦੇ ਰਹੇ ਪਰ ਕਿਸੇ ਨੇ ਵੀ ਜ਼ਖਮੀਆਂ ਦਾ ਸਹੀ ਇਲਾਜ ਨਹੀਂ ਕੀਤਾ। ਜਦੋਂ ਤੱਕ ਜ਼ਖਮੀਆਂ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ, ਉਦੋਂ ਤੱਕ 6 ਸਾਲਾ ਬੱਚੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਵਿਅਕਤੀ ਦਾ ਨਾਮ ਸੰਦੀਪ ਹੈ। ਉਸਦੀ ਧੀ 6 ਸਾਲ ਦੀ ਕੋਹਿਨੂਰ ਹੈ। ਪਤਨੀ ਗਗਨ ਅਤੇ 10 ਸਾਲਾ ਧੀ ਅਰਲੀਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਮ੍ਰਿਤਕ ਸੰਦੀਪ ਪਿੰਡ ਲੋਹਾਰਾ ਦਾ ਰਹਿਣ ਵਾਲਾ ਸੀ। ਉਹ ਸੰਦੀਪ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਮ੍ਰਿਤਕ ਸੰਦੀਪ ਸਿੰਘ ਬੋਨ ਬਰੈੱਡ ਵਿੱਚ ਡਰਾਈਵਰੀ ਦਾ ਕੰਮ ਕਰਦਾ ਸੀ।
ਇਸ ਸਬੰਧੀ ਸਿਵਲ ਹਸਪਤਾਲ ਲੁਧਿਆਣਾ ਪੁੱਜੇ ਥਾਣਾ ਸੁਲਤਾਨਪੁਰ ਲੋਧੀ ਦੇ ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ। ਜਿੱਥੋਂ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਲਿਜਾਇਆ ਗਿਆ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

In The Market