ਪੋਲੈਂਡ (ਇੰਟ.)- ਟੋਕੀਓ ਓਲੰਪਿਕ (Tokyo olympics) ਵਿਚ ਸਿਲਵਰ ਮੈਡਲ (Silver medal) ਜਿੱਤਣ ਵਾਲੀ ਇਕ ਮਹਿਲਾ ਐਥਲੀਟ (Female athletes) ਨੇ ਉਸ ਨੂੰ ਕੁਝ ਦਿਨਾਂ ਬਾਅਦ ਨੀਲਾਮ ਕਰ ਦਿੱਤਾ। ਮਹਿਲਾ ਨੇ ਜੈਵਲਿਨ ਥ੍ਰੋ (Javelin throw) ਵਿਚ ਇਸ ਮੈਡਲ ਨੂੰ ਜਿੱਤਿਆ ਸੀ। ਹਾਲਾਂਕਿ ਉਨ੍ਹਾਂ ਦਾ ਮੈਡਲ ਨੀਲਾਮ ਕਰਨ ਦਾ ਫੈਸਲਾ ਹੈਰਾਨ ਕਰਨ ਵਾਲਾ ਜ਼ਰੂਰ ਹੈ, ਪਰ ਇਸ ਦੇ ਪਿੱਛੇ ਵਜ੍ਹਾ ਦਿਲ ਜਿੱਤਣ ਵਾਲੀ ਹੈ। ਜ਼ਾਹਿਰ ਹੈ ਕਿ ਓਲੰਪਿਕ (Olympics) ਵਿਚ ਮੈਡਲ ਜਿੱਤਣਾ ਹਰ ਖਿਡਾਰੀ ਦੀ ਸਪਨਾ ਹੁੰਦਾ ਹੈ ਪਰ ਕੁਝ ਹੀ ਲੋਕਾਂ ਦਾ ਇਹ ਸਪਨਾ ਸੱਚ ਹੁੰਦਾ ਹੈ। ਟੋਕੀਓ ਓਲੰਪਿਕ 2020 (Tokyo Olympics 2020) ਵਿਚ ਵੀ ਕਈ ਐਥਲੀਟਾਂ ਨੇ ਆਪਣੇ ਇਸ ਸਪਨੇ ਨੂੰ ਸਾਕਾਰ ਕੀਤਾ। ਪੋਲੈਂਡ ਦੀ ਜੈਲਵਿਨ ਥ੍ਰੋਅਰ ਮਾਰੀਆ ਆਂਦ੍ਰੇਜਕ ਵੀ ਉਨ੍ਹਾਂ ਵਿਚੋਂ ਇਕ ਹੈ।
Read more- ਸੁਮੇਧ ਸੈਣੀ ਨੂੰ ਫਿਲਹਾਲ ਨਹੀਂ ਮਿਲੀ ਰਾਹਤ, ਹਾਈਕੋਰਟ ਦਾ ਫੌਰੀ ਜ਼ਮਾਨਤ ਦੇਣ ਤੋਂ ਇਨਕਾਰ
ਕੈਂਸਰ ਤੋਂ ਉਭਰ ਕੇ 25 ਸਾਲਾ ਮਾਰੀਆ ਆਂਦ੍ਰੇਜਕ ਨੇ ਟੋਕੀਓ ਓਲੰਪਿਕ ਦੇ ਜੈਵਲਿਨ ਥ੍ਰੋ ਇਵੈਂਟ ਦਾ ਸਿਲਵਰ ਮੈਡਲ ਆਪਣੇ ਨਾਂ ਕੀਤਾ ਪਰ ਕੁਝ ਹੀ ਦਿਨਾਂ ਦੇ ਅੰਦਰ ਉਨ੍ਹਾਂ ਨੇ ਆਪਣੇ ਇਸ ਪਹਿਲੇ ਓਲੰਪਿਕ ਮੈਡਲ ਨੂੰ ਨੀਲਾਮ ਕਰ ਦਿੱਤਾ। ਮਾਰੀਆ ਨੇ ਇਕ ਬੱਚੇ ਦੇ ਇਲਾਜ ਖਾਤਰ ਫੰਡ ਇਕੱਠਾ ਕਰਨ ਲਈ ਆਪਣੇ ਓਲੰਪਿਕ ਮੈਡਲ ਨੂੰ ਆਨਲਾਈਨ ਨੀਲਾਮ ਕੀਤਾ ਹੈ। ਇਸ ਨਾਲ ਉਨ੍ਹਾਂ ਨੇ ਵੱਡੀ ਨਕਦੀ ਇਕੱਠੀ ਕੀਤੀ। ਜੋ ਪੋਲੈਂਡ ਦੇ 8 ਮਹੀਨੇ ਦੇ ਬੱਚੇ ਮਿਲੋਸ਼ਕ ਮਲੀਸਾ ਦੇ ਇਲਾਜ ਵਿਚ ਖਰਚ ਹੋਵੇਗੀ। ਰਿਪੋਰਟਸ ਮੁਤਾਬਕ ਮਿਲੋਸ਼ਕ ਨੂੰ ਦਿਲ ਦੀ ਗੰਭੀਰ ਬੀਮਾਰੀ ਹੈ ਅਤੇ ਉਸ ਦਾ ਇਲਾਜ ਅਮਰੀਕਾ ਦੇ ਇਕ ਹਸਪਤਾਲ ਵਿਚ ਹੋ ਸਕਦਾ ਹੈ।
ਪੜੋ ਹੋਰ ਖਬਰਾਂ: 'ਗੱਲ ਪੰਜਾਬ ਦੀ' ਪ੍ਰੋਗਰਾਮ ਤਹਿਤ ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰੂ ਹਰਸਹਾਏ
ਦੱਸਿਆ ਗਿਆ ਹੈ ਕਿ ਬੱਚੇ ਦੇ ਇਲਾਜ ਲਈ ਤਕਰੀਬਨ 2.86 ਕਰੋੜ ਰੁਪਏ ਦੀ ਲੋੜ ਹੈ। ਅਜਿਹੇ ਵਿਚ ਇਸ ਦੇ ਲਈ ਫੰਡਰੇਜਰ ਚਲਾਇਆ ਜਾ ਰਿਹਾ ਹੈ।ਜਦੋਂ ਇਸ ਗੱਲ ਦੀ ਖਬਰ ਮਾਰੀਆ ਨੂੰ ਲੱਗੀ ਤਾਂ ਉਨ੍ਹਾਂ ਬਿਨਾਂ ਦੇਰ ਕੀਤੇ ਇਸ ਮੁਹਿੰਮ ਨੂੰ ਮਦਦ ਕਰਨ ਦਾ ਫੈਸਲਾ ਲੈ ਲਿਆ। ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਉਹ ਇਸ ਦੇ ਲਈ ਆਪਣੇ ਵਲੋਂ ਮਦਦ ਦੇ ਤੌਰ 'ਤੇ ਓਲੰਪਿਕ ਮੈਡਲ ਨੀਲਾਮ ਕਰ ਰਹੀ ਹੈ।ਉਨ੍ਹਾਂ ਦੇ ਮੈਡਲ ਦੀ ਆਨਲਾਈਨ ਤਕਰੀਬਨ 92 ਲੱਖ 85 ਹਜ਼ਾਰ ਰੁਪਏ ਦੀ ਬੋਲੀ ਲਗਾਈ ਗਈ।
ਪੜੋ ਹੋਰ ਖਬਰਾਂ: ਸੁਮੇਧ ਸੈਣੀ ਦੀ ਸਲਾਖਾ ਪਿੱਛੇ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਹੋ ਰਹੀ ਵਾਇਰਲ
ਮਾਰੀਆ ਨੇ ਬੋਲੀ ਦੇ ਨਾਲ ਹੀ ਆਪਣੇ ਵਲੋਂ ਮੈਡਲ ਨੂੰ ਦਾਨ ਕਰ ਦਿੱਤਾ, ਜਿਸ ਨਾਲ ਤਕਰੀਬਨ ਡੇਢ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਣ। ਮਾਰੀਆ ਕਹਿੰਦੀ ਹੈ ਕਿ ਮੈਡਲ ਸਿਰਫ ਇਕ ਵਸਤੂ ਹੈਪਰ ਇਹ ਦੂਜਿਆਂ ਲਈ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ।
ਇਸ ਚਾਂਦੀ ਨੂੰ ਇਕ ਕੋਠਰੀ ਵਿਚ ਇਕੱਠਾ ਕਰਨ ਦੀ ਬਜਾਏ ਇਸ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ, ਇਸ ਲਈ ਮੈਂ ਬੀਮਾਰ ਬੱਚੇ ਦੀ ਮਦਦ ਲਈ ਇਸ ਨੂੰ ਨੀਲਾਮ ਕਰਨ ਦਾ ਫੈਸਲਾ ਲਿਆ। ਖਾਸ ਗੱਲ ਇਹ ਹੈ ਕਿ ਰਕਮ ਇਕੱਠੀ ਕਰਨ ਤੋਂ ਬਾਅਦ ਬੋਲੀ ਜਿੱਤਣ ਵਾਲੀ ਕੰਪਨੀ ਨੇ ਮਾਰੀਆ ਨੂੰ ਉਨ੍ਹਾਂ ਦਾ ਓਲੰਪਿਕ ਮੈਡਲ ਵਾਪਸ ਕਰ ਦਿੱਤਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab-Haryana Weather Update : पंजाब और चंडीगढ़ में शीतलहर का प्रकोप जारी; भारी बारिश की चेतावनी, जानें अपने शहर का हाल
Aaj ka Rashifal: आज के दिन कुंभ वाले पैसों के लेनदेन में दिखाएं सावधानी, जानें अन्य राशियों का हाल
Winter superfood: सर्दियों में इस सुपरफूड से बनाएं हेल्दी और टेस्टी चीजें, इम्यूनिटी होगी स्ट्रांग, स्किन भी करेगी ग्लो