ਚੰਡੀਗੜ੍ਹ: ਸੁਮੇਧ ਸੈਣੀ ਨੇ ਬੁੱਧਵਾਰ ਦੀ ਰਾਤ ਹਵਾਲਾਤ ਵਿਚ ਲੰਘਾਈ। ਸੁਮੇਧ ਸੈਣੀ ਦੀ ਇਕ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਸੁਮੇਧ ਸੈਣੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੜੋ ਹੋਰ ਖਬਰਾਂ: ਮੋਗਾ 'ਚ ਬਿਜਲੀ ਘਰ ਦੇ ਸਾਹਮਣੇ ਮੁਲਾਜ਼ਮ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਆਖਰ ਬੁੱਧਵਾਰ ਸ਼ਾਮ ਪੰਜਾਬ ਵਿਜੀਲੈਂਸ ਬਿਊਰੋ ਨੇ ਸੁਮੇਧ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਸਭ ਇੰਨੇ ਨਾਟਕੀ ਢੰਗ ਨਾਲ ਹੋਇਆ ਕਿ ਸਭ ਹੈਰਾਨ ਰਹਿ ਗਏ। ਸੈਣੀ ਜਾਂਚ ਵਿੱਚ ਸ਼ਾਮਲ ਹੋਣ ਵਿਜੀਲੈਂਸ ਬਿਊਰੋ ਦੇ ਦਫਤਰ ਪਹੁੰਚਿਆ ਸੀ ਪਰ ਉੱਥੇ ਉਸ ਦੀ ਅਧਿਕਾਰੀਆਂ ਨਾਲ ਬਹਿਸ ਹੋ ਗਈ। ਇਸ ਮਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੜੋ ਹੋਰ ਖਬਰਾਂ: ਕਟੜਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 3.6 ਤੀਬਰਤਾ
ਦੱਸ ਦਈਏ ਕਿ ਵਿਜੀਲੈਂਸ ਨੇ ਕਾਫ਼ੀ ਦਿਨ ਪਹਿਲਾਂ ਸੁਮੇਧ ਸੈਣੀ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਸੀ। ਤਕਰੀਬਨ ਚਾਰ ਸਾਲਾਂ ਤੋਂ ਸਾਬਕਾ ਡੀਜੀਪੀ ਸੈਣੀ ਪੁਲਿਸ ਕੇਸਾਂ ’ਚ ਕਿਸੇ ਨਾ ਕਿਸੇ ਤਰ੍ਹਾਂ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਸੁਮੇਧ ਸੈਣੀ ਤਾਕਤਵਾਰ ਡੀਜੀਪੀ ਵਜੋਂ ਵਿਚਰਦਾ ਰਿਹਾ ਸੀ। ਉਸ ਵੇਲੇ ਚਰਚਾ ਸੀ ਕਿ ਉਹ ਫੈਸਲੇ ਲੈਣ ਲੱਗੇ ਸਰਕਾਰ ਦੀ ਵੀ ਪ੍ਰਵਾਹ ਨਹੀਂ ਕਰਦਾ ਸੀ।
ਪੜੋ ਹੋਰ ਖਬਰਾਂ: 'ਗੱਲ ਪੰਜਾਬ ਦੀ' ਪ੍ਰੋਗਰਾਮ ਤਹਿਤ ਸੁਖਬੀਰ ਸਿੰਘ ਬਾਦਲ ਪਹੁੰਚੇ ਗੁਰੂ ਹਰਸਹਾਏ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Pakistan News: कटास राज मंदिर के दर्शन के लिए 72 भारतीय तीर्थयात्री पाकिस्तान हुए रवाना
Gold-Silver Price Today: सोना-चांदी खरीदने का बड़ा मौका, फिर लुढ़क गए दाम, जानें अपने शहर का भाव
Petrol-Diesel Price Today: देशभर में पेट्रोल-डीजल की नई कीमतें जारी, जानें एक लीटर तेल की कीमत