LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਮੀਕ੍ਰੋਨ ਦੇ ਲੱਛਣ ਆਏ ਸਾਹਮਣੇ, ਕੁਝ ਦਿਨਾਂ ਤੱਕ ਰਹਿੰਦੇ ਨੇ ਸਰੀਰ 'ਚ 

varriant omicron

ਨਵੀਂ ਦਿੱਲੀ - ਕੋਰੋਨਾ (Corona) ਦੇ ਵੱਧਦੇ ਮਾਮਲਿਆਂ ਵਿਚ ਫਿਲਹਾਲ ਕੋਈ ਰਾਹਤ ਮਿਲਦੀ ਨਹੀਂ ਦਿਖ ਰਹੀ ਹੈ। ਕੋਰੋਨਾ (Corona) ਦੇ ਜ਼ਿਆਦਾਤਰ ਮਰੀਜ਼ ਓਮੀਕ੍ਰੋਨ ਵੈਰੀਐਂਟ (Omicron variant) ਨਾਲ ਹੀ ਇਨਫੈਕਟਿਡ (Infected) ਹਨ। ਓਮੀਕ੍ਰੋਨ ਦੇ ਲੱਛਣਾਂ (Symptoms of omicrons) ਵਿਚ ਕਈ ਤਰ੍ਹਾਂ ਦੇ ਬਦਲਾਅ ਦੇਖੇ ਗਏ ਹਨ। ਹਰ ਮਰੀਜ਼ਾਂ ਵਿਚ ਇਹ ਲੱਛਣ ਵੱਖ-ਵੱਖ ਤਰੀਕਿਆਂ ਨਾਲ ਨਜ਼ਰ ਆਉਂਦੇ ਹਨ। ਯੂ.ਕੇ. ਦੀ ਜ਼ੂ ਕੋਵਿਡ ਸਟੱਡੀ (Zoo Covid Study) ਵਿਚ ਓਮੀਕ੍ਰੋਨ (Omicron) ਦੇ ਸਾਰੇ 20 ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਸਰੀਰ ਵਿਚ ਇਹ ਲੱਛਣ ਘੱਟ ਤੋਂ ਸ਼ੁਰੂ ਹੋ ਕੇ ਕਦੋਂ ਤੱਕ ਬਣੇ ਰਹਿੰਦੇ ਹਨ। ਓਮੀਕ੍ਰੋਨ ਦੇ ਜ਼ਿਆਦਾਤਰ ਮਰੀਜ਼ਾਂ ਵਿਚ ਇਨ੍ਹਾਂ ਵਿਚੋਂ ਜ਼ਿਆਦਾਤਰ ਲੱਛਣ ਦੇਖਣ ਨੂੰ ਮਿਲਦੇ ਰਹੇ ਹਨ। ਸਿਰਦਰਦ, ਨੱਕ ਵੱਗਣਾ, ਥਕਾਨ, ਛਿੱਕਾਂ ਆਉਣਾ, ਗਲੇ ਵਿਚ ਖਰਾਸ਼, ਲਗਾਤਾਰ ਖੰਘ, ਭਾਰੀ ਆਵਾਜ਼, ਠੰਡ ਲੱਗਣਾ ਜਾਂ ਕਾਂਬਾ ਛਿੜਣਾ, ਬੁਖਾਰ, ਚੱਕਰ ਆਉਣਾ, ਬ੍ਰੇਨ ਫੌਗ, ਸੁੰਘਣ ਦੀ ਸ਼ਕਤੀ ਬਦਲ ਜਾਣਾ, ਅੱਖਾਂ ਵਿਚ ਦਰਦ, ਮਾਸਪੇਸ਼ੀਆਂ ਵਿਚ ਤੇਜ਼ ਦਰਦ, ਭੁੱਖ ਨਾ ਲੱਗਣਾ, ਛਾਤੀ ਵਿਚ ਦਰਦ, ਗ੍ਰੰਥੀਆਂ ਵਿਚ ਸੋਜ, ਕਮਜ਼ੋਰੀ ਅਤੇ ਸਕਿਨ ਰੈਸ਼ੇਜ਼ ਆਦਿ। Also Read - ਚੋਰਾਂ ਵਲੋਂ ਬਜ਼ੁਰਗ ਦਾ ਕਤਲ ਕਰ ਲੁੱਟ ਦੀ ਵਾਰਦਾਤ ਨੂੰ ਦਿਤਾ ਅੰਜਾਮ, ਲੁਟੇਰਿਆਂ ਦੀ ਭਾਲ ਜਾਰੀ 

Omicron symptom: ओमिक्रॉन की निशानी हैं त्वचा पर दिखने वाले ये लक्षण! ना  करें नजरअंदाज, तुरंत दें ध्यान - Omicron warning symptoms skin rashes that  can show on your skin Hives Prickly
ਕਦੋਂ ਤੱਕ ਰਹਿੰਦੇ ਹਨ ਇਹ ਲੱਛਣ - ਹੈਲਥ ਐਕਸਪਰਟਸ ਮੁਤਾਬਕ ਓਮੀਕ੍ਰੋਨ ਦੇ ਲੱਛਣ ਡੇਲਟਾ ਦੇ ਮੁਕਾਬਲੇ ਤੇਜ਼ ਗਤੀ ਨਾਲ ਦਿਖਾਈ ਦਿੰਦੇ ਹਨ ਅਤੇ ਇਨ੍ਹਾਂ ਦਾ ਇਨਕਿਊਬੇਸ਼ਨ ਪੀਰੀਅਡ ਵੀ ਘੱਟ ਹੁੰਦਾ ਹੈ। ਓਮੀਕ੍ਰੋਨ ਦੇ ਮਰੀਜ਼ਾਂ ਵਿਚ ਇਨਫੈਕਸ਼ਨ ਹੋਣ ਦੇ 2 ਤੋਂ 5 ਦਿਨਾਂ ਬਾਅਦ ਲੱਛਣ ਨਜ਼ਰ ਆਉਂਦੇ ਹਨ। ਬ੍ਰਿਟਿਸ਼ ਐਪਿਡੇਮੋਲਾਜਿਸਟ ਟਿਮ ਸਪੈਕਟਰ ਮੁਤਾਬਕ ਆਮ ਤੌਰ 'ਤੇ ਜ਼ੁਕਾਮ ਵਰਗੇ ਲੱਛਣ ਓਮੀਕ੍ਰੋਨ ਦੇ ਹੀ ਹੁੰਦੇ ਹਨ ਜੋ ਔਸਤਨ 5 ਦਿਨਾਂ ਤੱਕ ਰਹਿੰਦੇ ਹਨ, ਹਾਲਾਂਕਿ ਪਾਬੰਦੀਆਂ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣ ਦਾ ਬਹੁਤ ਅਸਰ ਪੈਂਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਫਲੂ ਦੇ ਮਾਮਲੇ ਵੀ ਘਟੇ ਹਨ।
ਟਿਮ ਸਪੈਕਟਰ ਦਾ ਕਹਿਣਾ ਹੈ ਕਿ ਡੈਲਟਾ ਦੇ ਮੁਕਾਬਲੇ ਵਿਚ ਓਮੀਕ੍ਰੋਨ ਦੇ ਲੱਛਣ ਘੱਟ ਦਿਨਾਂ ਤੱਕ ਰਹਿੰਦੇ ਹਨ। ਲੋਕਾਂ ਵਿਚ ਲੱਛਣ ਬਹੁਤ ਘੱਟ ਸਮੇਂ ਲਈ ਦਿਖਾਈ ਦਿੰਦੇ ਹਨ। ਖਾਸ ਤੌਰ 'ਤੇ ਪਹਿਲੇ ਹਫਤੇ ਵਿਚ ਜੇਕਰ ਲੋਕ 5 ਦਿਨਾਂ ਬਾਅਦ ਟੈਸਟ ਵਿਚ ਨੈਗੇਟਿਵ ਆਉਂਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਇਨ੍ਹਾਂ 5 ਦਿਨਾਂ ਵਿਚ ਇਹ ਲੱਛਣ ਆ ਕੇ ਚਲੇ ਗਏ। ਯਾਨੀ ਇਹ ਜਿੰਨੀ ਤੇਜ਼ੀ ਨਾਲ ਦਿਖਾਈ ਦਿੰਦੇ ਹਨ, ਓਨੀ ਹੀ ਤੇਜ਼ੀ ਨਾਲ ਚਲੇ ਜਾਂਦੇ ਹਨ। ਜ਼ਿਆਦਾਤਰ ਲੋਕਾਂ ਵਿਚ ਓਮੀਕ੍ਰੋਨ ਦੇ ਲੱਛਣ 3 ਤੋਂ 5 ਦਿਨਾਂ ਤੱਕ ਰਹਿੰਦੇ ਹਨ। ਵੈਕਸੀਨੇਟਿਡ ਲੋਕਾਂ ਵਿਚ ਇਸ ਦੇ ਲੱਛਣ ਹਲਕੇ ਹਨ। ਓਮੀਕ੍ਰੋਨ ਉਨ੍ਹਾਂ ਲੋਕਾਂ ਵਿਚ ਜ਼ਿਆਦਾ ਗੰਭੀਰ ਹਨ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਇਕ ਵੀ ਡੋਜ਼ ਨਹੀਂ ਲਗਵਾਈ ਹੈ। Also Read : ਕਾਂਗਰਸ 'ਚ ਟਿਕਟਾਂ ਦੀ ਵੰਡ ਤੋਂ ਬਾਅਦ CM ਵੱਲੋਂ ਅਹਿਮ ਪ੍ਰੈੱਸ ਕਾਨਫਰੰਸ


ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਓਮੀਕ੍ਰੋਨ ਦੇ ਮਾਮਲਿਆਂ ਵਿਚ ਹੁਣ ਤੱਕ ਗੰਭੀਰ ਲੱਛਣ ਸਾਹਮਣੇ ਨਹੀਂ ਆਏ ਹਨ। ਨਾਲ ਹੀ ਓਮੀਕ੍ਰੋਨ ਤੋਂ ਰਿਕਵਰ ਹੋਣ ਵਾਲਿਆਂ ਦਾ ਇਮਿਊਨਿਟੀ ਲੈਵਲ ਵੀ ਚੰਗਾ ਹੋਵੇਗਾ। ਮਾਹਰ ਮੰਨਦੇ ਹਨ ਕਿ ਨਵੇਂ ਵੈਰੀਐਂਟ 'ਤੇ ਕਾਬੂ ਪਾਉਣ ਤੋਂ ਬਾਅਦ ਇਹ ਇਮਿਊਨਿਟੀ ਲੰਬੇ ਸਮੇਂ ਤੱਕ ਲੋਕਾਂ ਦੇ ਸਰੀਰ ਵਿਚ ਬਣੀ ਰਹਿ ਸਕਦੀ ਹੈ। ਯੂਨੀਵਰਸਿਟੀ ਆਫ ਈਸਟ ਐਂਜੀਲੀਆ ਦੇ ਇਂਫੈਕਸ਼ੀਅਸ ਡਿਸੀਜ਼ ਐਕਸਰਟ ਪ੍ਰੋਫੈਸਰ ਪੌਲ ਹੰਟਰ ਦਾ ਕਹਿਣਾ ਹੈ ਕਿ ਓਮੀਕ੍ਰੋਨ ਜਾਂ ਦੂਜਾ ਕੋਈ ਵੀ ਵੈਰੀਐਂਟ ਇਮਿਊਨਿਟੀ ਨੂੰ ਬਿਹਤਰ ਬਣਾਉਂਦਾ ਹੈ। ਫਿਰ ਇਹੀ ਇਮਿਊਨਿਟੀ ਉਸ ਵੈਰੀਐਂਟ ਦੇ ਖਿਲਾਫ ਜ਼ਿਆਦਾ ਅਸਰਦਾਰ ਬਣ ਜਾਂਦੀ ਹੈ। ਹਾਲਾਂਕਿ ਇਹ ਦੂਜੇ ਲੋਕਾਂ ਨੂੰ ਇਨਫੈਕਟਿਡ ਕਰਨਾ ਉਦੋਂ ਵੀ ਜਾਰੀ ਰੱਖਦਾ ਹੈ। ਇਨਫੈਕਟਿਡਾਂ 'ਤੇ ਹੋਈ ਸਟੱਡੀ ਮੁਤਾਬਕ ਵਾਇਰਸ ਦੀ ਲਪੇਟ ਵਿਚ ਆਏ ਮਰੀਜ਼ਾਂ ਦੇ ਸਰੀਰ ਵਿਚ ਐਂਟੀ-ਐਨ ਐਂਟੀਬਾਡੀਜ਼ ਪਾਏ ਗਏ ਹਨ ਅਤੇ ਇਸ ਲਈ ਰਿਕਵਰ ਹੋਣ ਤੋਂ ਬਾਅਦ ਉਨ੍ਹਾਂ ਦੇ ਸਰੀਰ ਦਾ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ ਹੈ।

Covid-19: WHO has no reports yet of Omicron deaths | News24
ਉਥੇ ਹੀ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀਆਂ ਦੀ ਇਕ ਸਟੱਡੀ ਮੁਤਾਬਕ ਆਮ ਸਰਦੀ-ਜ਼ੁਕਾਮ ਨਾਲ ਵੀ ਸਰੀਰ ਵਿਚ ਕੋਵਿਡ ਨਾਲ ਲੜਣ ਦੀ ਇਮਿਊਨਿਟੀ ਵੱਧਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਖਾਂਸੀ ਅਤੇ ਛਿੱਕਾਂ ਟੀ ਕੋਸ਼ੀਕਾਵਾਂ (ਟੀ ਸੈੱਲ) ਨੂੰ ਵਧਾਉਂਦੀਆਂ ਹਨ। ਇਹ ਕੋਸ਼ੀਕਾਵਾਂ ਹੀ ਸਰੀਰ ਵਿਚ ਕਈ ਤਰ੍ਹਾਂ ਦੇ ਵਾਇਰਸ ਨੂੰ ਪਛਾਨਣ ਦਾ ਕੰਮ ਕਰਦੀ ਹੈ। ਡਾਕਟਰ ਰੀਆ ਕੁੰਡੂ ਨੇ ਦਿ ਸਨ ਨੂੰ ਦੱਸਿਆ, ਅਸੀਂ ਪਾਇਆ ਕਿ ਪਹਿਲਾਂ ਤੋਂ ਮੌਜੂਦ ਟੀ ਕੋਸ਼ੀਕਾਵਾਂ ਦੇ ਉੱਚ ਪੱਧਰ ਤੋਂ ਕੋਵਿਡ ਵਾਇਰਸ ਤੋਂ ਬਚਿਆ ਜਾ ਸਕਦਾ ਹੈ, ਇਹ ਇਕ ਮਹੱਤਵਪੂਰਨ ਖੋਜ ਹੈ ਪਰ ਇਹ ਸੁਰੱਖਿਆ ਦਾ ਲੈਵਲ ਇਕ ਰੂਪ ਹੈ ਅਤੇ ਸਿਰਫ ਇਸੇ 'ਤੇ ਇਕੱਲ਼ੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕੋਰੋਨਾ ਤੋਂ ਖੁਦ ਨੂੰ ਬਚਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਤੁਸੀਂ ਵੈਕਸੀਨ ਦੀ ਡੋਜ਼ ਅਤੇ ਬੂਸਟਰ ਲਗਵਾਓ।

In The Market