LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

15 ਸਾਲ ਦੇ ਬੱਚੇ ਦੇ ਹੱਥ ‘ਚ ਫਟੀ ਮੋਬਾਈਲ ਦੀ ਬੈਟਰੀ, ਭੁੱਲ ਕੇ ਵੀ ਨਾ ਕਰਿਓ ਅਜਿਹੀ ਗਲਤੀ

mobile bettery 0608

Delhi News : 15 ਸਾਲਾ ਮੁੰਡੇ ਦੇ ਹੱਥ ਵਿਚ ਮੋਬਾਈਲ ਫੋਨ ਦੀ ਬੈਟਰੀ ਫੱਟ ਗਈ। ਇਸ ਕਾਰਨ ਉਸ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਮਾਮਲਾ ਦਿੱਲੀ ਦੇ ਨਾਲ ਲੱਗਦੇ ਸ਼ਹਿਰ ਗ੍ਰੇਟਰ ਨੋਇਡਾ ਤੋਂ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਗ੍ਰੇਟਰ ਨੋਇਡਾ ‘ਚ ਰਹਿਣ ਵਾਲੇ 15 ਸਾਲਾ ਲੜਕੇ ਦੇ ਹੱਥ ‘ਚ ਮੋਬਾਇਲ ਫੋਨ ਦੀ ਬੈਟਰੀ ਫਟ ਗਈ, ਜਿਸ ਕਾਰਨ ਉਸ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੀਡੀਆ ‘ਚ ਆ ਰਹੀਆਂ ਖਬਰਾਂ ਮੁਤਾਬਕ ਇਸ ਬੱਚੇ ਦੀ ਉਮਰ ਸਿਰਫ 15 ਸਾਲ ਹੈ। ਜਿਸ ਮੋਬਾਇਲ ਫੋਨ ਦੀ ਬੈਟਰੀ ਫਟੀ ਹੈ, ਉਸ ਦੀ ਬੈਟਰੀ ‘ਚ ਇਕ ਦਿਨ ਪਹਿਲਾਂ ਹੀ ਨਵੀਂ ਬੈਟਰੀ ਲਗਾਈ ਗਈ ਸੀ। ਅਗਲੇ ਦਿਨ ਬੱਚਾ ਮੋਬਾਈਲ ਫੋਨ ਦੀ ਪੁਰਾਣੀ ਬੈਟਰੀ ਨੂੰ ਕੂੜੇਦਾਨ ਵਿੱਚ ਸੁੱਟਣ ਜਾ ਰਿਹਾ ਸੀ ਤਾਂ ਅਚਾਨਕ ਉਸ ਵੇਲੇ ਬੱਚੇ ਦੇ ਹੱਥ ਵਿੱਚ ਪੁਰਾਣੀ ਬੈਟਰੀ ਫਟ ਗਈ।
ਇਸ ਕਾਰਨ ਬੱਚੇ ਦਾ ਹੱਥ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਇਸ ਘਟਨਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਦੇ ਹੱਥ ‘ਤੇ ਕਿੰਨੇ ਡੂੰਘੇ ਜ਼ਖਮ ਹਨ। ਹਾਲਾਂਕਿ ਹੁਣ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਬੈਟਰੀ ਕਿਸ ਫੋਨ ਦੀ ਹੈ ਪਰ ਫਟਣ ਵਾਲੀ ਬੈਟਰੀ ਦੀ ਤਸਵੀਰ ਦੇਖ ਕੇ ਲੱਗਦਾ ਹੈ ਕਿ ਇਹ ਬੈਟਰੀ ਕਿਸੇ ਫੀਚਰ ਫੋਨ ਦੀ ਸੀ, ਜੋ ਸ਼ਾਇਦ ਪੁਰਾਣੀ ਹੋਣ ਕਰਕੇ ਫੁੱਲ ਵੀ ਗਈ ਸੀ।

In The Market