LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਰਾਂ ਵਲੋਂ ਬਜ਼ੁਰਗ ਦਾ ਕਤਲ ਕਰ ਲੁੱਟ ਦੀ ਵਾਰਦਾਤ ਨੂੰ ਦਿਤਾ ਅੰਜਾਮ, ਲੁਟੇਰਿਆਂ ਦੀ ਭਾਲ ਜਾਰੀ 

gurdaspur bhopal

ਗੁਰਦਾਸਪੁਰ: ਚੌਣ ਜ਼ਾਬਤਾ (Electoral Code) ਲੱਗਣ ਤੋਂ ਬਾਅਦ ਪੁਲਿਸ (Police) ਤੇ ਸਿਵਲ ਪ੍ਰਸ਼ਾਸਨ ਲਾਅ ਐਂਡ ਆਡਰ (Civil Administration Law and Order) ਦਾ ਸਖਤੀ ਨਾਲ ਪਾਲਨ ਕੀਤਾ ਜਾ ਰਿਹਾ ਹੈ। ਪ੍ਰੰਤੂ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਵਧੇ ਹੋਏ ਹਨ ਕਿ ਜ਼ਿਲ੍ਹਾ ਗੁਰਦਾਸਪੁਰ (District Gurdaspur) ਦੇ ਪਿੰਡ ਦਾਬਾਂਵਾਲ ਕਲਾਂ ਵਿਖੇ ਬੀਤੀ ਦੇਰ ਰਾਤ ਜਦ ਇਕ ਪਰਿਵਾਰ ਸ੍ਰੀ ਦਰਬਾਰ ਸਾਹਿਬ ਅਮਿ੍ੰਤਸਰ ਨਤਮਸਤਕ ਹੋਣ ਗਏ ਤਾਂ ਘਰ 'ਚ ਮੌਜੂਦ ਬਜ਼ੁਰਗ ਦਾ ਬੇਰਿਹਮੀ ਨਾਲ ਕਤਲ ਕਰ ਸੋਨਾ ਅਤੇ ਨਕਦੀ ਲੈਕੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਥੇ ਹੀ ਦੋ ਅਣਪਛਾਤੇ ਸੀਸੀਟੀਵੀ ਕੈਮਰਿਆਂ (CCTV cameras) 'ਚ ਘਰ ਦੇ ਬਾਹਰ ਭੱਜਦੇ ਹੋਏ ਕੈਦ ਹੋਏ ਹਨ। Also Read : ਕਾਂਗਰਸ 'ਚ ਟਿਕਟਾਂ ਦੀ ਵੰਡ ਤੋਂ ਬਾਅਦ CM ਵੱਲੋਂ ਅਹਿਮ ਪ੍ਰੈੱਸ ਕਾਨਫਰੰਸ

Kanpur's shocking triple murder! Doctor kills wife, children over alleged  Omicron tension | Kanpur News | Zee News
ਕਤਲ ਤੇ ਚੋਰੀ ਦੀ ਵਾਰਦਾਤ ਬਾਰੇ ਮਿ੍ਤਕ ਦੇ ਰਿਸ਼ਤੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਉਸਦੇ ਮਾਮਾ ਸਨ ਅਤੇ ਜਦ ਉਨ੍ਹਾਂ ਦਾ ਕਤਲ ਹੋਇਆ ਉਹ ਘਰ ਇਕੱਲੇ ਸਨ, ਜਦਕਿ ਬਾਕੀ ਪਰਿਵਾਰ ਬੀਤੀ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ ਸਨ ਕਿ ਪਿਛੇ ਜਦ ਪਰਿਵਾਰ ਕਰੀਬ ਰਾਤ 12 ਵਜੇ ਘਰ ਪਰਤੇ ਤਾਂ ਦੇਖਿਆ ਕਿ ਦਰਵਾਜੇ ਖੁੱਲੇ ਤੇ ਲਾਈਟਾਂ ਜੱਗ ਰਹੀਆਂ ਸਨ ਤੇ ਮਾਮਾ ਜੀ ਦੀ ਲਾਸ਼ ਖੂਨ ਨਾਲ ਲੱਥ-ਪੱਥ ਪਈ ਸੀ ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਹਰਮੀ ਨਾਂਲ ਕਤਲ ਕਰਕੇ 12 ਤੋਲੇ ਸੋਨਾ ਤੇ ਨਗਦੀ 10 ਹਜ਼ਾਰ ਚੋਰ ਆਪਣੇ ਨਾਲ ਲੈ ਗਏ ਸਨ ਜਿਸ ਦੀ ਸੂਚਨਾ ਪੁਲਿਸ ਥਾਣਾ ਘਣੀਏ ਕੇ ਬਾਂਗਰ ਵਿਖੇ ਦਿੱਤੀ ਗਈ।
ਓਧਰ ਇਸ ਮਾਮਲੇ 'ਚ ਪੁਲਿਸ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਵਾਰਦਾਤ ਦੀ ਸੂਚਨਾ ਮਿਲਦੇ ਮ੍ਰਿਤਕ ਜਗਤਾਰ ਚੰਦ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ 'ਚ ਭੇਜਿਆ ਗਿਆ। ਪੁਲਿਸ ਅਧਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੇਸ ਦਰਜ ਕਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। 

In The Market