ਨਵੀਂ ਦਿੱਲੀ- ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਅੱਜ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜਨਰਲ ਬਿਪਿਨ ਰਾਵਤ ਦੇ ਸਲਾਹਕਾਰ ਬ੍ਰਿਗੇਡੀਅਰ ਐੱਲ.ਐੱਸ.ਲਿੱਦੜ ਦਾ ਅੰਤਿਮ ਸੰਸਕਾਰ ਕੁਝ ਹੀ ਦੇਰ ਵਿਚ ਦਿੱਲੀ ਕੈਂਟ ਵਿੱਚ ਕੀਤਾ ਜਾਵੇਗਾ।
Also Read: ਦੱਖਣੀ ਮੈਕਸੀਕੋ 'ਚ ਵਾਪਰਿਆ ਵੱਡਾ ਹਾਦਸਾ, ਟਰਾਲਾ ਪਲਟਣ ਕਾਰਨ 49 ਪ੍ਰਵਾਸੀਆਂ ਦੀ ਮੌਤ
Delhi: Defence Minister Rajnath Singh pays tribute to Brig LS Lidder at Brar Square, Delhi Cantt.#TamilNaduChopperCrash pic.twitter.com/aDfOrWtu3m
— ANI (@ANI) December 10, 2021
ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਬ੍ਰਿਗੇਡੀਅਰ ਲਿੱਦੜ ਨੂੰ ਤਿੰਨੋਂ ਥਲ ਸੈਨਾ ਮੁਖੀਆਂ, ਹਰਿਆਣਾ ਦੇ ਮੁੱਖ ਮੰਤਰੀ, ਐਨਐਸਏ ਅਜੀਤ ਡੋਵਾਲ, ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ। ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦੜ ਨੇ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਸੇਵਾਵਾਂ ਨਿਭਾਈਆਂ। ਚੀਨ ਨਾਲ ਲੱਗਦੀ ਸਰਹੱਦ 'ਤੇ ਬਿਹਤਰ ਰਣਨੀਤੀ ਬਣਾਉਣ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮ ਲਈ ਰਣਨੀਤੀ ਬਣਾਉਣ 'ਚ ਉਨ੍ਹਾਂ ਦਾ ਸਹਿਯੋਗ ਅਹਿਮ ਸੀ। ਉਹ ਕਰੀਬ ਡੇਢ ਸਾਲ ਤੱਕ CDS ਜਨਰਲ ਬਿਪਿਨ ਰਾਵਤ ਦੇ ਫੌਜੀ ਸਲਾਹਕਾਰ ਰਹੇ। ਉਨ੍ਹਾਂ ਦੀ ਇੱਕ ਬੇਟੀ ਹੈ। ਅੱਜ ਦੇਸ਼ ਬਹੁਤ ਹੀ ਖੁਸ਼ਦਿਲ ਅਤੇ ਬਹਾਦਰ ਜਵਾਨ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
Also Read: ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਪੰਜਾਬ 'ਚ ਕਿੰਨਾ ਹੈ ਰੇਟ
ਦੱਸ ਦੇਈਏ ਕਿ ਬ੍ਰਿਗੇਡੀਅਰ ਲਿੱਦੜ ਦੇ ਪਿਤਾ ਵੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਦੇ ਅਹੁਦੇ 'ਤੇ ਸਨ। ਕੁਝ ਹੀ ਸਮੇਂ ਵਿਚ ਉਹ ਮੇਜਰ ਜਨਰਲ ਦੇ ਅਹੁਦੇ 'ਤੇ ਤਰੱਕੀ ਹੋਣ ਵਾਲੀ ਸੀ। ਉਹ ਪੰਚਕੂਲਾ ਦਾ ਰਹਿਣ ਵਾਲੇ ਸਨ।
Also Read: ਗੈਰ-ਕਾਨੂੰਨੀ ਰੇਤ ਮਾਈਨਿੰਗ ਦੀ ਰਿਪੋਰਟ ਕਰਨ ਵਾਲੇ ਨੂੰ ਮਿਲੇਗਾ 25,000 ਦਾ ਇਨਾਮ, CM ਚੰਨੀ ਨੇ ਕੀਤਾ ਐਲਾਨ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर