LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੌਪ-3 ਅਮੀਰਾਂ ਦੀ ਸੂਚੀ 'ਚ ਆਉਣ ਤੋਂ ਗੌਤਮ ਅਡਾਨੀ ਬਸ ਕੁਝ ਦੂਰੀ 'ਤੇ 

forbes adani

ਨਵੀਂ ਦਿੱਲੀ- ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਗੌਤਮ ਅਡਾਨੀ ਟੌਪ-10 ਅਮੀਰਾਂ ਦੀ ਸੂਚੀ ਵਿਚ ਦਬਦਬਾ ਬਣਾਇਆ ਹੋਇਆ ਹੈ। ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਭਾਰਤੀ ਉਦਯੋਗਪਤੀ ਦੀ ਦੌਲਤ ਜਿਸ ਤੇਜ਼ੀ ਨਾਲ ਵੱਧ ਰਹੀ ਹੈ, ਉਸ ਨੂੰ ਦੇਸ਼ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਛੇਤੀ ਹੀ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਸਕਦੇ ਹੋ।
ਫੋਰਬਸ ਦੀ ਰਿਅਲ ਟਾਈਮ ਬਿਲੇਨੀਅਰਸ ਇੰਡੈਕਸ ਦੇ ਅੰਕੜਿਆਂ ਨੂੰ ਦੇਖੀਏ ਤਾਂ ਜਿਸ ਤੇਜ਼ੀ ਨਾਲ ਗੌਤਮ ਅਡਾਨੀ ਅੱਗੇ ਵੱਧ ਰਹੇ ਹਨ। ਉਹ ਕਾਇਮ ਰਹੀ ਤਾਂ ਛੇਤੀ ਹੀ ਉਹ ਟੌਪ-10 ਅਰਬਪਤੀਆਂ ਦੀ ਲਿਸਟ ਵਿਚ ਤੀਜੇ ਨੰਬਰ 'ਤੇ ਮੌਜੂਦ ਐਮਾਜ਼ਾਨ ਦੇ ਜੇਫ ਬੇਜੋਸ ਨੂੰ ਵੀ ਪਿੱਛੇ ਛੱਡ ਦੇਣਗੇ। ਦੋਹਾਂ ਵਿਚਾਲੇ ਦੌਲਤ ਦਾ ਫਾਸਲਾ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਗੌਤਮ ਅਡਾਨੀ ਦੀ ਨੈਟ ਵਰਥ 1.2 ਅਰਬ ਡਾਲਰ ਵਧ ਕੇ 131.1 ਅਰਬ ਡਾਲਰ 'ਤੇ ਪਹੁੰਚ ਗਈ ਹੈ ਅਤੇ ਉਹ ਦੁਨੀਆ ਦੇ ਚੌਥੇ ਅਮੀਰ ਬਣੇ ਹੋਏ ਹਨ।
ਕਦੇ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਰਹੇ ਜੇਫ ਬੇਜੋਸ ਦੀ ਜਾਇਦਾਦ ਵਿਚ 2022 ਵਿਚ ਵੱਡੀ ਗਿਰਾਵਟ ਆਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਐਲਨ ਮਸਕ ਨੇ ਉਨ੍ਹਾਂ ਤੋਂ ਸਭ ਤੋਂ ਅਮੀਰ ਦਾ ਤਾਜ ਖੋਹ ਲਿਆ ਸੀ, ਅਤੇ ਬੇਜੋਸ ਦੂਜੇ ਨੰਬਰ 'ਤੇ ਆਏ ਸਨ। ਉਥੇ ਹੀ ਹੁਣ ਫਰਾਂਸ ਦੇ ਅਰਬਪਤੀ ਬਰਨਾਰਡ ਅਰਨਾਲਟ ਲਗਾਤਾਰ ਉਨ੍ਹਾਂ ਤੋਂ ਅੱਗੇ ਦੂਜੇ ਨੰਬਰ 'ਤੇ ਬਣੇ ਹੋਏ ਹਨ। ਜੇਫ ਬੇਜੋਸ ਦੀ ਨੈਟ ਵਰਥ ਦੀ ਗੱਲ ਕਰੀਏ ਤਾਂ 165.1 ਅਰਬ ਡਾਲਰ ਦੇ ਨਾਲ ਉਹ ਲਿਸਟ ਵਿਚ ਤੀਜੇ ਨੰਬਰ ਹਨ।
ਦੁਨੀਆ ਦੇ ਬਾਕੀ ਟੌਪ ਅਮੀਰਾਂ ਵਿਚ ਸਾਲ 2022 ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਗੌਤਮ ਅਡਾਨੀ ਰਹੇ ਹਨ। ਤੀਜੇ ਸਭ ਤੋਂ ਅਮੀਰ ਇਨਸਾਨ ਬਣਨ ਦੀ ਦੌੜ ਵਿਚ ਅੱਗੇ ਵੱਧ ਰਹੇ ਹਨ। ਅਡਾਨੀ ਅਤੇ ਜੇਫ ਬੇਜੋਸ ਦੀ ਦੌਲਤ ਵਿਚ ਫਾਸਲੇ ਦੀ ਗੱਲ ਕਰੀਏ ਤਾਂ ਦੋਹਾਂ ਦੀ ਨੈਟ ਵਰਥ ਵਿਚ ਹੁਣ ਸਿਰਫ 34 ਅਰਬ ਡਾਲਰ ਦਾ ਫਰਕ ਰਹਿ ਗਿਆ ਹੈ। ਵੀਰਵਾਰ ਨੂੰ ਟੌਪ-10 ਬਿਲੇਨੀਅਰਸ ਲਿਸਟ ਵਿਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਮਾਈਕ੍ਰੋਸਾਫਟ ਦੇ ਬਿੱਲ ਗੇਟਸ ਹੁਣ ਪੰਜਵੇਂ ਅਮੀਰ ਨਹੀਂ ਰਹੇ। ਸਗੋਂ ਉਹ 6ਵੇਂ ਨੰਬਰ 'ਤੇ ਖਿਸ਼ਕ ਗਏ ਹਨ। ਉਨ੍ਹਾਂ ਦੀ ਨੈਟ ਵਰਥ 107 ਅਰਬ ਡਾਲਰ ਰਹਿ ਗਈ ਹੈ। ਜਦੋਂ ਕਿ ਲੈਰੀ ਐਲੀਸਨ 107.6 ਅਰਬ ਡਾਲਰ ਦੇ ਨਾਲ ਪੰਜਵੇਂ ਨੰਬਰ 'ਤੇ ਆ ਗਏ ਹਨ।
ਟੌਪ-10 ਅਮੀਰਾਂ ਦੀ ਸੂਚੀ ਵਿਚ ਦੋ ਨਾਂ ਅਜਿਹੇ ਹਨ ਜਿਨ੍ਹਾਂ ਦੀ ਜਾਇਦਾਦ 100 ਅਰਬ ਡਾਲਰ ਤੋਂ ਹੇਠਾਂ ਹੈ। ਇਨ੍ਹਾਂ ਵਿਚ ਰਿਲਾਇੰਸ ਇੰਡਸਟ੍ਰੀਜ਼ ਦੇ ਮੁਕੇਸ਼ ਅੰਬਾਨੀ ਸ਼ਾਮਲ ਹਨ। ਅੰਬਾਨੀ ਦੀ ਨੈਟ ਵਰਥ 184 ਮਿਲੀਅਨ ਡਾਲਰ ਘੱਟ ਹੋ ਕੇ 94.7 ਅਰਬ ਡਾਲਰ ਰਹਿ ਗਈ ਹੈ। ਇਸ ਅੰਕੜੇ ਦੇ ਨਾਲ ਉਹ 10 ਨੰਬਰ 'ਤੇ ਮੌਜੂਦ ਹੈ। ਜਦੋਂ ਕਿ 9ਵੇਂ ਅਮੀਰ ਸਰਗੇਈ ਬ੍ਰਿਨ ਦੀ ਦੌਲਤ 97.6 ਅਰਬ ਡਾਲਰ ਹੈ।
ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਦਾ ਤਾਜ ਅਜੇ ਵੀ ਟੈਸਲਾ ਸੀ.ਈ.ਓ. ਐਲਨ ਮਸਕ ਦੇ ਸਿਰ ਹੈ। ਉਨ੍ਹਾਂ ਦੀ ਨੈਟ ਵਰਥ 4.8 ਅਰਬ ਡਾਲਰ ਵੱਧ ਕੇ 278.4 ਅਰਬ ਡਾਲਰ ਹੋ ਗਈ ਹੈ। ਉਥੇ ਹੀ ਦਿੱਗਜ ਨਿਵੇਸ਼ਕ ਵਾਰੇਨ ਬਫੇ 102.5 ਅਰਬ ਡਾਲਰ ਦੇ ਨਾਲ 7ਵੇਂ ਨੰਬਰ 'ਤੇ ਆ ਗਏ ਹਨ। ਲੈਰੀ ਪੇਜ 101.5 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਸੂਚੀ ਵਿਚ 8ਵੇਂ ਨੰਬਰ 'ਤੇ ਮੌਜੂਦ ਹਨ।

In The Market