LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਦਲ ਸਾਬ੍ਹ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਤੇ ਹੁਣ ਵੀ ਅਸ਼ੀਰਵਾਦ ਲੈਣ ਜਾਵਾਂਗਾ : ਅਨਿਲ ਜੋਸ਼ੀ

joshi badal

ਚੰਡੀਗੜ੍ਹ (ਇੰਟ.)- ਭਾਜਪਾ (BJP) ਵਿਚੋਂ ਕੱਢੇ ਗਏ ਅਨਿਲ ਜੋਸ਼ੀ (Anil Joshi) ਅੱਜ ਚੰਡੀਗੜ੍ਹ (Chandigarh) ਵਿਖੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਤੇ ਸਮੁੱਚੇ ਅਕਾਲੀ ਵਰਕਰਾਂ (Akali Worker) ਦੀ ਮੌਜੂਦਗੀ ਵਿਚ ਅਕਾਲੀ ਦਲ (Akali Dal) ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਅਨਿਲ ਜੋਸ਼ੀ (Anil Joshi) ਵਲੋਂ ਪਾਰਟੀ ਵਰਕਰਾਂ (Party Worker) ਤੇ ਆਗੂਆਂ ਨੂੰ ਸੰਬੋਧਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਬ) (Shiromani Akali Dal) ਦੇ ਵਿਚ ਸ਼ਾਮਲ ਹੋਏ ਸੀਨੀਅਰ ਭਾਜਪਾ ਆਗੂ ਰਹੇ ਅਨਿਲ ਜੋਸ਼ੀ (Anil Joshi) ਵਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਗਿਆ ਕਿ ਪਿਛਲੀ ਸਰਕਾਰ ਵਿਚ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ (Parkash Singh Badhal) ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਤੇ ਹੁਣ ਵੀ ਅਕਾਲੀ ਦਲ 'ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਉਨ੍ਹਾਂ ਨੂੰ ਮਿਲਣ ਜਲਦ ਜਾਵਾਂਗਾ।

Image

Read more- 6ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ, ਪੁਲਿਸ ਨਾਲ ਖਹਿ ਪਏ ਮੁਲਾਜ਼ਮ 

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਲਈ ਪਾਰਟੀ ਵਿਚੋਂ ਬਾਹਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਚ ਸ਼ਾਮਲ ਹੋਏ ਸੀਨੀਅਰ ਭਾਜਪਾ ਆਗੂ ਰਹੇ ਅਨਿਲ ਜੋਸ਼ੀ ਵਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਹੈ। ਇਸ ਨੂੰ ਪੰਜਾਬ ਦੇ ਫ਼ੈਸਲੇ ਲੈਣ ਲਈ ਬਾਕੀ ਪਾਰਟੀਆਂ ਵਾਂਗ ਦਿੱਲੀ ਤੋਂ ਹੁਕਮ ਲੈਣ ਦੀ ਲੋੜ ਨਹੀਂ ਪੈਂਦੀ।

In The Market