ਚੰਡੀਗੜ੍ਹ (ਇੰਟ.)- 6ਵਾਂ ਪੇ ਕਮਿਸ਼ਨ (6th Pay Commission) ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (Punjab Subordinate Service Federation) ਦੇ ਮੈਂਬਰਾਂ ਨੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਮੈਂਬਰ ਚੰਡੀਗੜ੍ਹ ਦੇ ਸੈਕਟਰ 39 (Sector 39 of Chandigarh) ਦੇ ਸਰਕਟ ਹਾਊਸ (Circuit House) ਵੱਲ ਨਿਕਲੇ ਪਰ ਪੁਲਿਸ ਨੇ ਪਹਿਲਾਂ ਤੋਂ ਹੀ ਬੈਰੀਕੇਡਿੰਗ (Barricading) ਕੀਤੀ ਹੋਈ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਬੈਰੀਕੇਡਿੰਗ ਤੋਂ ਬਾਅਦ ਮਿੱਟੀ ਦੇ ਟਿੱਪਰ ਅਤੇ ਵਾਟਰ ਕੈਨਨ (Water Cannon) ਨੂੰ ਵੀ ਉਥੇ ਤਾਇਨਾਤ ਕੀਤਾ ਗਿਆ ਸੀ। ਇਸ ਵਿਚਾਲੇ ਪੁਲਿਸ ਅਤੇ ਫੈਡਰੇਸ਼ਨ ਦੇ ਮੈਂਬਰਾਂ ਵਿਚਾਲੇ ਥੋੜ੍ਹੀ ਹੱਥੋਪਾਈ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਬਾਵਜੂਦ ਇਸ ਦੇ ਮੁਲਾਜ਼ਮਾਂ ਨੇ ਕਈ ਵਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਆਖੀਰ ਵਿਚ ਕੈਬਨਿਟ ਮੰਤਰੀਆਂ ਦੇ ਸਟਾਫ ਨੂੰ ਚਿਤਾਵਨੀ ਪੱਤਰ ਸੌਂਪਿਆ।
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਲਈ ਟਿੱਪਰ ਰੱਖੇ ਸਨ ਅਤੇ ਉਨ੍ਹਾਂ 'ਤੇ ਵਾਟਰ ਕੈਨਨ ਚਲਾਏ ਸਨ। ਠੀਕ ਉਸੇ ਤਰ੍ਹਾਂ ਅੱਜ ਪੰਜਾਬ ਸਰਕਾਰ ਨੇ ਸਾਡੇ ਨਾਲ ਕੀਤਾ ਹੈ। ਸੂਬਾ ਅਤੇ ਕੇਂਦਰ ਸਰਕਾਰਾਂ ਇਕੋ ਜਿਹੀਆਂ ਹੀ ਹਨ। ਡਿਕਟੇਟਰਸ਼ਿਪ ਤੋਂ ਹੱਕ ਮੰਗਣ ਵਾਲਿਆਂ ਨੂੰ ਰੋਕਣ ਦੀਆਂ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਮੁਲਾਜ਼ਮ ਖੁਸ਼ਹਾਲ ਹੋਣ।
ਉਨ੍ਹਾਂ ਨੇ ਕਿਹਾ ਕਿ ਜਿਸ ਜਨਤਾ ਨੇ ਸਰਕਾਰ ਨੂੰ ਚੁਣਿਆ, ਸਰਕਾਰ ਉਨ੍ਹਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਆਉਣ ਵਾਲੀਆਂ ਚੋਣਾਂ ਵਿਚ ਅਸੀਂ ਸਰਕਾਰ ਦਾ ਤਖਤਾਪਲਟ ਕਰਕੇ ਰੱਖ ਦੇਣਗੇ। ਅਜੇ ਕੁਝ ਹੀ ਮੁਲਾਜ਼ਮ ਇਕੱਟੇ ਹੋਏ ਹਨ, ਅਸੀਂ ਪੂਰਾ ਪੰਜਾਬ ਇਕੱਠਾ ਕਰ ਦਿਆਂਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਇਨ੍ਹਾਂ ਨੂੰ ਸਾਡੇ ਪ੍ਰੋਗਰਾਮ ਬਾਰੇ ਪਤਾ ਲੱਗਾ, ਸਾਰੇ ਕੈਬਿਨੇਟ ਮੰਤਰੀ ਘਰ ਛੱਡ ਕੇ ਚਲੇ ਗਏ। ਹੁਣ ਅਸੀਂ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਵੱਡਾ ਅੰਦੋਲਨ ਕਰਾਂਗੇ। 26 ਅਗਸਤ ਨੂੰ ਕੈਬਨਿਟ ਮੀਟਿੰਗ ਦਾ ਘਿਰਾਓ ਕਰਾਂਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਟਿਆਲਾ ਵਿਚ ਵੀ ਪਿਛਲੇ ਮਹੀਨੇ ਇਕ ਵੱਡਾ ਪ੍ਰਦਰਸ਼ਨ ਹੋਇਆ ਸੀ। ਮੰਤਰੀਆਂ ਦੇ ਨਾਲ ਮੀਟਿੰਗਸ ਦਾ ਦੌਰ ਬੇਨਤੀਜਾ ਨਿਕਲਿਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਸੀਂ 6ਵਾਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਗੱਲ ਕਹਿੰਦੇ ਹਾਂ ਤਾਂ ਸਰਕਾਰ ਖਾਲੀ ਖਜ਼ਾਨਾ ਕਹਿ ਕੇ ਪੱਲਾ ਝਾੜ ਲੈਂਦੀ ਹੈ। ਇਸ ਲਈ ਸ਼ੁੱਕਰਵਾਰ ਨੂੰ ਫਿਰ ਪ੍ਰਦਰਸ਼ਨ ਕੀਤਾ ਗਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर