LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਾਰਟਕੱਟ ਲੈਣ ਦੇ ਚੱਕਰ 'ਚ ਟਰਾਂਸਫਾਰਮਰ ਨਾਲ ਟਕਰਾਇਆ ਚਿਹਰਾ, ਕਰੰਟ ਲੱਗਣ ਕਾਰਨ ਈਡੀ ਦੇ ਡਿਪਟੀ ਡਾਇਰੈਕਟਰ ਦੇ ਪੁੱਤ ਦੀ ਮੌਤ

dead body shortcut

ਚੰਡੀਗੜ੍ਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਡਿਪਟੀ ਡਾਇਰੈਕਟਰ ਦੇ ਪੁੱਤਰ ਦੀ 17 ਸਾਲ ਦੀ ਉਮਰ ਵਿਚ ਹੀ ਮੌਤ ਹੋ ਗਈ ਹੈ। ਬਿਜਲੀ ਦੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਜਾਨ ਚਲੀ ਗਈ।ਇਹ ਘਟਨਾ ਸੈਕਟਰ-8 ਵਿੱਚ ਵਾਪਰੀ। ਨੌਜਵਾਨ ਜਿਮ ਵਿੱਚ ਕਸਰਤ ਕਰਨ ਤੋਂ ਬਾਅਦ ਸੜਕ ਉੱਤੇ ਖੜ੍ਹੀ ਕਾਰ ਕੋਲ ਜਾ ਰਿਹਾ ਸੀ। ਉਹ ਸ਼ਾਰਟਕੱਟ ਰਾਹੀਂ ਗਰਿੱਲ ਟੱਪ ਕੇ ਆਉਣ ਲੱਗਾ ਇਸੀ ਦੌਰਾਨ ਉਸ ਦਾ ਚਿਹਰਾ ਟਰਾਂਸਫਾਰਮਰ ਨਾਲ ਟਕਰਾ ਗਿਆ। 
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੈਕਟਰ-7 ਦੇ ਰਹਿਣ ਵਾਲੇ ਮਯੰਕ ਵਜੋਂ ਹੋਈ ਹੈ। ਮਯੰਕ 12ਵੀਂ ਜਮਾਤ 'ਚ ਪੜ੍ਹਦਾ ਸੀ। ਉਸ ਦੇ ਪਿਤਾ ਮੰਗਲ ਸਿੰਘ ਚੰਡੀਗੜ੍ਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਿੱਚ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਹਨ। ਸੈਕਟਰ-3 ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੈਕਟਰ-8 ਦੇ ਸ਼ੋਅਰੂਮਾਂ ਦੇ ਪਿੱਛੇ ਲੋਕਾਂ ਨੇ ਨਾਜਾਇਜ਼ ਸ਼ਾਰਟਕੱਟ ਰਸਤਾ ਬਣਾ ਲਿਆ ਹੈ। ਉੱਥੋਂ ਲੋਹੇ ਦੀ ਗਰਿੱਲ ਕੱਟੀ ਗਈ ਹੈ। ਕੁਝ ਲੋਕਾਂ ਨੇ ਰਸਤਾ ਰੋਕਣ ਲਈ ਤਾਰ ਬੰਨ੍ਹੀ ਹੋਈ ਹੈ ਪਰ ਜ਼ਿਆਦਾਤਰ ਲੋਕ ਲੋਹੇ ਦੀ ਗਰਿੱਲ ਉਪਰੋਂ ਛਾਲ ਮਾਰ ਕੇ ਲੰਘ ਜਾਂਦੇ ਹਨ। 
ਸੈਕਟਰ 8 ਦੇ ਸ਼ੋਅਰੂਮਾਂ ਦੇ ਪਿੱਛੇ ਪਾਰਕਿੰਗ ਹੈ ਪਰ ਜ਼ਿਆਦਾਤਰ ਲੋਕ ਪਾਰਕਿੰਗ ਫੀਸ ਬਚਾਉਣ ਲਈ ਸੜਕ 'ਤੇ ਹੀ ਗੱਡੀਆਂ ਪਾਰਕ ਕਰ ਦਿੰਦੇ ਹਨ। ਕਾਰ ਪਾਰਕ ਕਰਨ ਤੋਂ ਬਾਅਦ ਲੋਕ ਲੋਹੇ ਦੀ ਗਰਿੱਲ ਟੱਪ ਕੇ ਸ਼ੋਅਰੂਮਾਂ 'ਚ ਦਾਖ਼ਲ ਹੋ ਜਾਂਦੇ ਹਨ। ਕਾਰ ਚਾਲਕਾਂ ਨੇ ਆਉਣ-ਜਾਣ ਲਈ ਸ਼ਾਰਟਕੱਟ ਰਸਤੇ ਬਣਾ ਲਏ ਹਨ।
ਮਯੰਕ ਬੁੱਧਵਾਰ ਸ਼ਾਮ ਨੂੰ ਸੈਕਟਰ-8 ਸਥਿਤ ਜਿਮ 'ਚ ਕਸਰਤ ਕਰਨ ਗਿਆ ਸੀ। ਉਸ ਨੇ ਕਾਰ ਸੈਕਟਰ 8 ਸਥਿਤ ਮਕਾਨ ਨੰਬਰ 1086 ਅਤੇ 1088 ਨੇੜੇ ਸ਼ੋਅਰੂਮ ਦੇ ਪਿੱਛੇ ਖੜ੍ਹੀ ਕਰ ਦਿੱਤੀ। ਕਰੀਬ 7.30 ਵਜੇ ਉਹ ਜਿਮ ਤੋਂ ਬਾਹਰ ਨਿਕਲ ਕੇ ਲੋਹੇ ਦੀ ਗਰਿੱਲ 'ਤੇ ਚੜ੍ਹ ਕੇ ਸ਼ਾਰਟ ਕੱਟ ਲੈ ਕੇ ਸ਼ੋਅਰੂਮ ਦੇ ਪਿੱਛੇ ਕਾਰ ਕੋਲ ਪਹੁੰਚਿਆ ਤਾਂ ਅਚਾਨਕ ਉਹ ਆਪਣਾ ਸੰਤੁਲਨ ਗੁਆ ​ਬੈਠਾ। ਉਸ ਦਾ ਚਿਹਰਾ ਟਰਾਂਸਫਾਰਮਰ ਨੂੰ ਛੂਹ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।

In The Market