LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਾਂਗਕਾਂਗ : ਐਪਲ ਡੇਲੀ ਦੇ ਆਖਰੀ ਅਡੀਸ਼ਨ ਲਈ ਮਚੀ ਹੋੜ, ਕੁਝ ਹੀ ਦੇਰ ਵਿਚ ਵਿਕ ਗਈਆਂ 10 ਲੱਖ ਕਾਪੀਆਂ 

apple daily

ਹਾਂਗਕਾਂਗ (ਇੰਟ.)- ਹਾਂਗਕਾਂਗ (Hongkong) ਵਿਚ ਲੋਕਤੰਤਰ ਹਮਾਇਤੀ ਅਖਬਾਰ 'ਐਪਲ ਡੇਲੀ' (Apple Daily) ਦੇ ਅੰਤਿਮ ਅਡੀਸ਼ਨ ਨੂੰ ਲੈਣ ਲਈ ਪੂਰੇ ਦੇਸ਼ ਵਿਚ ਲੰਬੀ ਲਾਈਨ (Long line) ਨਜ਼ਰ ਆਈ। ਸਥਾਨਕ ਸਮੇਂ ਅਨੁਸਾਰ ਸਵੇਰ ਦੇ ਸਾਢੇ 8 ਵਜੇ ਤੱਕ ਕੁਲ 10 ਲੱਖ ਤੋਂ ਜ਼ਿਆਦਾ ਕਾਪੀਆਂ ਵੀ ਵਿੱਕ ਗਈਆਂ। ਐਪਲ ਡੇਲੀ ਦੇ ਗ੍ਰਾਫਿਕ ਡਿਜ਼ਾਈਨਰ (Graphic designer) ਡਿਕਸ਼ਨ ਐਨ ਜੀ ਇਸ ਮੌਕੇ 'ਤੇ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਅੱਜ ਸਾਡਾ ਅੰਤਿਮ ਦਿਨ ਅਤੇ ਇਹ ਆਖਰੀ ਸੈਸ਼ਨ ਹੈ। ਇਸ ਦੇ ਖਤਮ ਹੋਣ ਦੇ ਨਾਲ ਹੀ ਇਹ ਸਪੱਸ਼ਟ ਹੋ ਗਿਆ ਕਿ ਹਾਂਗਕਾਂਗ ਤੋਂ ਪ੍ਰੈੱਸ ਦੀ ਸੁਤੰਤਰਤਾ ਹੁਣ ਖਤਮ ਹੋ ਰਹੀ ਹੈ।

Apple Daily: Hong Kong bids emotional farewell to pro-democracy paper - BBC  News

ਕਿਸਾਨ ਅੰਦੋਲਨ ਵਿਚ ਸੇਵਾ ਕਰ ਰਹੇ ਵਿਅਕਤੀ ਲਈ ਰਣਜੀਤ ਬਾਵਾ ਨੇ ਕੀਤੀ ਇਹ ਅਪੀਲ

ਐਪਲ ਡੇਲੀ ਦੇ ਅੰਤਿਮ ਅਡੀਸ਼ਨ ਤਿਆਰ ਕਰਨ ਦੌਰਾਨ ਭਾਰੀ ਸੈਂਕੜੇ ਲੋਕ ਅਖਬਾਰ ਦੇ ਦਫਤਰ ਵਿਚ ਪਹੁੰਚ ਗਏ। ਲੋਕਾਂ ਦੀ ਭੀੜ ਨੇ ਸੰਸਥਾਨ ਦੇ ਸਟਾਫ ਦਾ ਉਤਸ਼ਾਹ ਵਧਾਉਣ ਵਾਲੇ ਨਾਅਰੇ ਲਗਾਏ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਟਵਿੱਟਰ 'ਤੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਇਸਤੇਮਾਲ ਸੁਤੰਤਰਤਾ ਨੂੰਸੀਮਤ ਕਰਨ ਦੇ ਨਾਲ ਵਿਰੋਧੀਆਂ ਦੇ ਆਵਾਜ਼ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ। ਜਰਮਨੀ ਦੀ ਵਿਦੇਸ਼ ਵਿਭਾਗ ਦੀ ਬੁਲਾਰਣ ਮਾਰੀਆ ਅਦੇਬਹਰ ਨੇ ਕਿਹਾ ਕਿ ਹਾਂਗਕਾਂਗ ਵਿਚ ਪ੍ਰਤੀ ਵਿਅਕਤੀ ਦੀ ਪ੍ਰੈੱਸ ਦੀ ਸੁਤੰਤਰਤਾ ਨੂੰ ਖਤਮ ਕਰਨ ਦਾ ਸੰਕੇਤ ਮਿਲ ਰਿਹਾ ਹੈ।

We must press on': Hong Kong's defiant Apple Daily publishes more copies  day after raid and arrests over China security law, World News | wionews.com

26 ਸਾਲ ਪੁਰਾਣੇ ਐਪਲ ਡੇਲੀ ਅਖਬਾਰ ਦੇ ਸੰਸਥਾਪਕ ਜਿਮੀ ਲਾਈ ਜੇਲ ਵਿਚ ਹਨ। ਇਸ ਕ੍ਰਮ ਵਿਚ ਕੁਝ ਦਿਨ ਪਹਿਲਾਂ ਹੀ ਐਪਲ ਡੇਲੀ ਦੇ ਚੀਫ ਐਡੀਟਰ ਅਤੇ ਸੀ.ਈ.ਓ. ਸਮੇਤ ਪੰਜ ਸੰਪਾਦਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪ੍ਰੈੱਸ ਵਿਚ ਛਾਪੇਮਾਰੀ ਕੀਤੀ ਗਈ ਅਤੇ ਉਥੋਂ ਦਸਤਾਵੇਜ਼ ਅਤੇ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ। ਅਖਬਾਰ 'ਤੇ ਕਾਫੀ ਸਮੇਂ ਤੋਂ ਚੀਨ ਅਤੇ ਚੀਨ ਹਮਾਇਤੀ ਹਾਂਗਕਾਂਗ ਦੀ ਸਰਕਾਰ ਦੀਆਂ ਨਜ਼ਰਾਂ ਸਨ। ਇਸ ਵਿਚਾਲੇ ਚੀਨ ਅਤੇ ਹਾਂਗਕਾਂਗ ਦੀ ਸਰਕਾਰ ਵਲੋਂ ਮੀਡੀਆ ਨੂੰ ਸੁਚੇਤ ਕੀਤਾ ਗਿਆ ਹੈ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।

In The Market