LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਅੰਦੋਲਨ ਵਿਚ ਸੇਵਾ ਕਰ ਰਹੇ ਵਿਅਕਤੀ ਲਈ ਰਣਜੀਤ ਬਾਵਾ ਨੇ ਕੀਤੀ ਇਹ ਅਪੀਲ

ranjit bawa

ਚੰਡੀਗੜ੍ਹ (ਬਿਊਰੋ)–ਤਿੰਨ ਖੇਤੀਬਾੜੀ ਕਾਨੂੰਨਾਂ (3 Agriculture law) ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਤਕਰੀਬਨ 7 ਮਹੀਨੇ ਹੋ ਚੁੱਕੇ ਹਨ ਅਤੇ ਇਸ ਦੌਰਾਨ ਕਈ ਲੋਕ ਹਨ ਜੋ ਪੂਰੀ ਤਨਦੇਹੀ ਨਾਲ ਕਿਸਾਨਾਂ (Farmers) ਦਾ ਸਾਥ ਦੇ ਰਹੇ ਹਨ ਅਤੇ ਅੰਦੋਲਨ ਵਿਚ ਸੇਵਾ ਨਿਭਾਅ ਰਹੇ ਹਨ। ਇਸ ਦੌਰਾਨ ਅੰਦੋਲਨ ਵਿਚ ਸੇਵਾ ਕਰਨ ਵਾਲੇ ਇਕ ਵਿਅਕਤੀ ਦੇ ਕੰਮ 'ਚ ਸਰਕਾਰ ਵਲੋਂ ਅੜਿੱਕਾ ਪਾਇਆ ਜਾ ਰਿਹਾ ਹੈ।

Read this- ਇਜ਼ਰਾਇਲ ਸਫਾਰਤਖਾਨਾ ਧਮਾਕਾ ਮਾਮਲਾ : 4 ਨੌਜਵਾਨ ਪੁਲਸ ਹਿਰਾਸਤ 'ਚ

ਇਸ ਗੱਲ ਦੀ ਜਾਣਕਾਰੀ ਅੱਜ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ। ਰਣਜੀਤ ਬਾਵਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ, 'ਰਾਮ ਸਿੰਘ ਰਾਣਾ ਜੀ, ਜਿਨ੍ਹਾਂ ਨੇ ਆਪਣੀ ਸਰਹੱਦ 'ਤੇ ਸਥਿਤ ਗੋਲਡਨ ਹੱਟ ਹੋਟਲ ਨੂੰ ਕਿਸਾਨਾਂ ਦੀ ਸੇਵਾ ਲਈ ਸੌਂਪਿਆ ਹੈ, ਉਹ ਤਿੰਨੇ ਬਾਰਡਰਾਂ 'ਤੇ ਲਗਾਤਾਰ 7 ਮਹੀਨੇ ਤੋਂ ਪਾਣੀ ਦੁੱਧ ਅਤੇ ਲੰਗਰ ਦੀ ਸੇਵਾ ਕਿਸਾਨਾ ਲਈ ਨਿਭਾਅ ਰਹੇ ਹਨ, ਰਾਮ ਸਿੰਘ ਰਾਣਾ ਜੀ ਦਾ ਕੁਰੂਕਸ਼ੇਤਰ ਵਿਚ ਇਕ ਦੂਜਾ ਹੋਟਲ ਵੀ ਹੈ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਇਸ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ।

Read this- ਆਸਟ੍ਰੇਲੀਆ 'ਚ ਪੰਜਾਬੀ ਪ੍ਰਦੀਪ ਟਿਵਾਣਾ ਨੇ ਰਚਿਆ ਇਤਿਹਾਸ, ਬਣੇ ਪਹਿਲੇ ਭਾਰਤੀ ਮੂਲ ਦੇ ਜੱਜ
ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਰਾਮ ਸਿੰਘ ਰਾਣਾ ਜੀ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ।
ਤੁਹਾਨੂੰ ਦੱਸ ਦਈਏ ਕਿ ਰਣਜੀਤ ਬਾਵਾ ਕਿਸਾਨ ਅੰਦੋਲਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਜਦੋਂ ਵੀ ਕੋਈ ਕਿਸਾਨ ਅੰਦੋਲਨ ਵਿਰੁੱਧ ਬੋਲਦਾ ਹੈ ਤਾਂ ਉਹ ਉਸ ਨੂੰ ਠੋਕਵਾਂ ਜਵਾਬ ਦਿੰਦੇ ਹਨ 

In The Market