LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਸਟ੍ਰੇਲੀਆ 'ਚ ਪੰਜਾਬੀ ਪ੍ਰਦੀਪ ਟਿਵਾਣਾ ਨੇ ਰਚਿਆ ਇਤਿਹਾਸ, ਬਣੇ ਪਹਿਲੇ ਭਾਰਤੀ ਮੂਲ ਦੇ ਜੱਜ

chammm

ਜਲੰਧਰ (ਇੰਟ.)- ਆਸਟ੍ਰੇਲੀਆ (Australia) ਵਿਚ ਭਾਰਤੀ ਮੂਲ ਦੇ ਪ੍ਰਦੀਪ ਟਿਵਾਣਾ (Pardeep Tiwana) ਪਹਿਲੇ ਜੱਜ ਬਣੇ ਹਨ। ਇਸ ਖਬਰ ਨਾਲ ਜਲੰਧਰ (jalandhar) ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੇ ਜੱਦੀ ਪਿੰਡ ਕੋਟਕਲਾਂ (Village kotkalan) ਵਿਚ ਲੋਕਾਂ ਨੇ ਬੁੱਧਵਾਰ ਨੂੰ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਪ੍ਰਦੀਪ ਟਿਵਾਣਾ ਨੇ ਜਲੰਧਰ (Jalandhar) ਦਾ ਨਾਂ ਮਾਣ ਨਾਲ ਉੱਚਾ ਕਰ ਦਿੱਤਾ ਹੈ। ਹਾਲਾਂਕਿ ਪ੍ਰਦੀਪ ਟਿਵਾਣਾ ਦਾ ਜਨਮ ਯੂ.ਕੇ. (Uk) ਵਿਚ ਹੋਇਆ ਹੈ ਪਰ ਉਹ ਹਮੇਸ਼ਾ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੇ ਹਨ। ਬੈਰਿਸਟਰ ਪ੍ਰਦੀਪ ਸਿੰਘ ਟਿਵਾਨਾ (51) ਮੂਲ ਰੂਪ ਨਾਲ ਕੋਟ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਲਾਅ ਦੀ ਡਿਗਰੀ ਵੂਲਵਰ ਹੈਂਪਟਨ ਯੂਨੀਵਰਸਿਟੀ (Degree Wolverine Hampton University) ਤੋਂ ਹਾਸਲ ਕੀਤੀ ਹੈ। ਇਸ ਪਿੱਛੋਂ ਲਿੰਕਨ ਇਨ ਬਾਰ ਸਕੂਲ (Lincoln In Bar School) ਤੋਂ ਬੈਰਿਸਟਰ ਦੀ ਡਿਗਰੀ ਕੀਤੀ। ਉਹ ਬੈਰਿਸਟਰ ਵਜੋਂ ਲਾਅ ਦੀ ਡਿਗਰੀ ਲੈਣ ਵਲੇ ਸਭ ਤੋਂ ਨੌਜਵਾਨ ਬਿਨੈਕਾਰ ਰਹੇ।

Jalandhar's barrister Pradeep Tiwana became the first Indian judge in  Australia, happiness celebrated in his native village | जालंधर के बैरिस्टर  प्रदीप टिवाना ऑस्ट्रेलिया में पहले भारतीय जज बने ...

Read this- CM ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਪੈਰਾ ਐਥਲੀਟ, ਮਿਲਿਆ ਨੌਕਰੀ ਦਾ ਭਰੋਸਾ

2006 ਵਿਚ ਪਰਿਵਾਰ ਆਸਟ੍ਰੇਲੀਆ ਸ਼ਿਫਟ ਹੋ ਗਿਆ ਸੀ ਅਤੇ ਪ੍ਰਦੀਪ ਟਿਵਾਣਾ ਨੇ ਬਤੌਰ ਕਾਨੂੰਨ ਦੀ ਤਿੰਨ ਮਹੀਨੇ ਦੀ ਡਿਗਰੀ ਹਾਸਲ ਕੀਤੀ ਅਤੇ ਉਥੋਂ ਅੱਗੇ ਪ੍ਰੈਕਟਿਸ ਕਰ ਕੇ ਆਪਣਾ ਕਰੀਅਰ ਸ਼ੁਰੂ ਕੀਤਾ। 2006 ਤੋਂ ਲਗਾਤਾਰ ਪ੍ਰਦੀਪ ਨੇ ਬਤੌਰ ਕ੍ਰਿਮੀਨਲ ਵਕੀਲ ਨਿੱਜੀ ਪ੍ਰੈਕਟਿਸ ਕੀਤੀ।
ਪਿੰਡ ਦੇ ਰਹਿਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਪ੍ਰਦੀਪ ਟਿਵਾਣਾ ਦੇ ਪਿਤਾ ਅਜੀਤ ਸਿੰਘ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਸੀ। ਉਹ 2-3 ਸਾਲਾਂ ਤੋਂ ਅਕਸਰ ਪਿੰਡ ਆਉਂਦੇ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਜਲੰਧਰ ਦੇ ਨੌਜਵਾਨ ਨੂੰ ਆਸਟ੍ਰੇਲੀਆ ਵਿਚ ਪਹਿਲੇ ਭਾਰਤੀ ਜੱਜ ਬਣਨ ਦਾ ਮੌਕਾ ਹਾਸਲ ਹੋਇਆ ਹੈ।

In The Market