LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਪੈਰਾ ਐਥਲੀਟ, ਮਿਲਿਆ ਨੌਕਰੀ ਦਾ ਭਰੋਸਾ

nokri bhrosa

ਚੰਡੀਗੜ੍ਹ (ਇੰਟ.)- ਪੰਜਾਬ (Punjab)ਵਿਚ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਵਿਰੋਧ ਵਿਚ ਸੂਬੇ ਦੇ ਬੇਰੋਜ਼ਗਾਰ ਅਪਾਹਜ ਪੈਰਾ ਖਿਡਾਰੀਆਂ (Para Player)ਨੇ ਆਪਣੇ ਐਵਾਰਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਸੀ। ਵੀਰਵਾਰ ਨੂੰ ਇਹ ਖਿਡਾਰੀ ਚੰਡੀਗੜ੍ਹ (Chandigarh) ਵਿਖੇ ਸੀ.ਐੱਮ. ਰਿਹਾਇਸ਼ ਦੇ ਬਾਹਰ ਪਹੁੰਚੇ ਪਰ ਦੇਸ਼ ਨੂੰ ਮੈਡਲ ਅਤੇ ਮਾਨ ਸਨਮਾਨ ਦਿਵਾਉਣ ਵਾਲੇ ਪੈਰਾ (ਅਪਾਹਜ)ਐਥਲੀਟ ਖਿਡਾਰੀਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਇਕ ਦਿਨ ਉਨ੍ਹਾਂ ਨੂੰ ਸੜਕਾਂ 'ਤੇ ਘੜੀਸਿਆ ਜਾਵੇਗਾ ਅਤੇ ਉਨ੍ਹਾਂ ਨਾਲ ਧੱਕਾ-ਮਉੱਕੀ ਕੀਤੀ ਜਾਵੇਗੀ। ਪੁਲਿਸ ਨੇ ਜ਼ਬਰਦਸਤੀ ਇਨ੍ਹਾਂ ਪੈਰਾ ਐਥਲੀਟਾਂ ਨੂੰ ਹਿਰਾਸਤ ਵਿਚ ਲਿਆ।

MLA Meet Hayer arrives to gherao CM's residence with para-athletes, victims  of govt apathy

ਪੈਰਾ ਐਥਲੀਟ ਖਿਡਾਰੀਆੰ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਸੈਕਟਰ ਤਿੰਨ ਦੇ ਥਾਣੇ ਲੈ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਖਿਡਾਰੀਆਂ ਦੀ ਇਕ ਟੀਮ ਨੂੰ ਮਿਲਣ ਲਈ ਬੁਲਾਵਾ ਭੇਜਿਆ। ਪੈਰਾ ਐਥਲੀਟ ਸੰਜੀਵ ਦੀ ਅਗਵਾਈ ਵਿਚ ਪੰਜ ਖਿਡਾਰੀਆਂ ਦੀ ਇਕ ਟੀਮ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਉਨ੍ਹਾਂ ਨੂੰ ਮੰਗ ਪੱਤਰ ਦੇਣ ਗਿਆ। ਉਥੇ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਪੱਤਰ ਦੇਖਣ ਤੋਂ ਬਾਅਦ ਭਰੋਸਾ ਦਿਵਾਇਆ ਕਿ ਅਗਲੀ ਕੈਬਨਿਟ ਮੀਟਿੰਗ ਵਿਚ ਪੈਰਾ ਓਲੰਪਿਕ ਖਿਡਾਰੀਆਂ ਨੂੰ ਨੌਕਰੀ ਦੇ ਮੁੱਦੇ ਨੂੰ ਹਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਾਰੇ ਪੈਰਾ ਓਲੰਪਿਕ ਖਿਡਾਰੀਆਂ ਨੂੰ ਸੈਕਟਰ ਤਿੰਨ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ।

MLA Meet Hayer arrives to gherao CM's residence with para-athletes, victims  of govt apathy

Read this- ਘਰ 'ਚ ਦਾਖਲ ਹੋ ਨੌਜਵਾਨਾਂ ਨੇ ਪਰਿਵਾਰ ਨਾਲ ਕੀਤੀ ਕੁੱਟਮਾਰ, ਨਾਬਾਲਗ ਨੂੰ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟਿਆ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ 12 ਪੈਰਾ ਐਥਲੀਟ ਵੀਰਵਾਰ ਨੂੰ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ 'ਤੇ ਆਪਣੇ ਜਿੱਤੇ ਹੋਏ ਐਵਾਰਡ ਵਾਪਸ ਦੇਣ ਪਹੁੰਚੇ। ਇਨ੍ਹਾਂ ਵਿਚ ਨੈਸ਼ਨਲ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਦੇ ਪੈਰਾ ਐਥਲੀਟ ਸਨ ਜਿਨ੍ਹਾਂ ਨੇ ਵੱਖ-ਵੱਖ ਪੈਰਾ ਖੇਡਾਂ ਵਿਚ ਹਿੱਸਾ ਲੈਂਦੇ ਹੋਏ ਮੈਡਲ ਅਤੇ ਟ੍ਰਾਫੀਆਂ ਬਟੋਰੀਆਂ ਸਨ। ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਖੇਡ ਸਨਮਾਨ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਇਨ੍ਹਾਂ ਅਪਾਹਜ ਖਿਡਾਰੀਆਂ ਕੋਲ ਸੀ ਜੋ ਉਹ ਮੁੱਖ ਮੰਤਰੀ ਨੂੰ ਵਾਪਸ ਦੇਣ ਆਏ ਸਨ। ਇਹ ਪੈਰਾ ਐਥਲੀਟ ਪੰਜਾਬ ਸਰਕਾਰ ਤੋਂ ਪਿਛਲੇ ਕਈ ਸਾਲ ਤੋਂ ਨੌਕਰੀ ਦੀ ਮੰਗ ਕਰਦੇ ਆ ਰਹੇ ਸਨ।

Read this- ਸੋਨਾ-ਚਾਂਦੀ ਦੀ ਕੀਮਤ ਵਿਚ ਦਰਜ ਕੀਤੀ ਗਈ ਗਿਰਾਵਟ, ਜਾਣੋ ਕੀਮਤ

ਪਰ ਅੱਜ ਤੱਕ ਉਨ੍ਹਾਂ ਵਿਚੋਂ ਕਿਸੇ ਨੂੰ ਨੌਕਰੀ ਨਹੀਂ ਮਿਲੀ। ਪੰਜਾਬ ਦੇ ਅਪਾਹਜ ਪੈਰਾ ਓਲੰਪਿਕ ਖਿਡਾਰੀ ਸੰਜੀਵ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਪੂਰਾ ਨਹੀਂ ਕੀਤਾ।  ਜਦੋਂ ਪੈਰਾ ਐਥਲੀਟ ਮੁੱਖ ਮੰਤਰੀ ਰਿਹਆਇਸ਼ ਵੱਲ ਵੱਧ ਰਹੇ ਸਨ ਤਾਂ ਉਨ੍ਹਾਂ ਨੇ ਰਾਸਤੇ ਵਿਚ ਰੱਖੇ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਧੱਕਾਮੁੱਕੀ ਵਿਚ ਕੁਝ ਐਥਲੀਟ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਨੂੰ ਸੱਟਾਂ ਵੀ ਆਈਆਂ। ਪੁਲਿਸ ਨੇ ਜ਼ਬਰਦਸਤੀ ਇਨ੍ਹਾਂ ਪੈਰਾ ਐਥਲੀਟਾਂ ਨੂੰ ਹਿਰਾਸਤ ਵਿਚ ਲਿਆ। ਪੈਰਾ ਐਥਲੀਟ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਸੈਕਟਰ ਤਿੰਨ ਥਾਣੇ ਲੈ ਗਈ।

In The Market