LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਜ਼ਰਾਇਲ ਸਫਾਰਤਖਾਨਾ ਧਮਾਕਾ ਮਾਮਲਾ : 4 ਨੌਜਵਾਨ ਪੁਲਸ ਹਿਰਾਸਤ 'ਚ

israel embassy

ਨਵੀਂ ਦਿੱਲੀ (ਇੰਟ.)- ਦਿੱਲੀ ਪੁਲਿਸ (Delhi Police) ਨੇ ਅੱਜ ਕਿਹਾ ਕਿ ਇਸ ਦੇ ਮੁਲਾਜ਼ਮਾਂ ਨੇ ਜਨਵਰੀ (janaury) ਵਿੱਚ ਇਸਰਾਈਲ ਦੇ ਸਫ਼ਾਰਤਖਾਨੇ (Israel Embassy )ਦੇ ਬਾਹਰ ਧਮਾਕੇ ਦੇ ਸਬੰਧ ਵਿੱਚ ਕਾਰਗਿਲ ਤੋਂ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਅਧਿਕਾਰੀਆਂ ਦੁਆਰਾ ਚਾਰੇ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ, "ਉਹ ਹੁਣ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿੱਚ ਹਨ।"ਇਸ ਪਿੱਛੋਂ ਉਨ੍ਹਾਂ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਦਿੱਲੀ ਲਿਆਂਦਾ ਗਿਆ।

Delhi Police creates green corridor to supply oxygen to hospital with  COVID-19 patients

Read this- ਆਸਟ੍ਰੇਲੀਆ 'ਚ ਪੰਜਾਬੀ ਪ੍ਰਦੀਪ ਟਿਵਾਣਾ ਨੇ ਰਚਿਆ ਇਤਿਹਾਸ, ਬਣੇ ਪਹਿਲੇ ਭਾਰਤੀ ਮੂਲ ਦੇ ਜੱਜ

ਸੂਤਰਾਂ ਮੁਤਾਬਕ ਘਟਨਾ ਦੇ ਦਿਨ ਯਾਨੀ 29 ਜਨਵਰੀ ਨੂੰ ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਫੋਨ ਬੰਦ ਸਨ। ਦੱਸ ਦਈੇਏ ਕਿ ਦਿੱਲੀ ਵਿਚ ਇਜ਼ਰਾਇਲੀ ਸਫਾਰਤਖਾਨੇ ਦੇ ਬਾਹਰ 29 ਜਨਵਰੀ 2021 ਨੂੰ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਉਸ ਵੇਲੇ ਹੋਇਆ, ਜਦੋਂ ਰਾਜਧਾਨੀ ਵਿਚ ਬੀਟਿੰਗ ਰੀਟ੍ਰੀਟ ਚੱਲ ਰਹੀ ਸੀ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਕਈ ਵੀ.ਵੀ.ਆਈ.ਪੀ. ਧਮਾਕੇ ਵਾਲੀ ਥਾਂ ਤੋਂ ਸਿਰਫ 2 ਕਿਲੋਮੀਟਰ ਦੂਰ ਮੌਜੂਦ ਸਨ।

Delhi blast: Small bomb detonates near Israeli embassy in Indian capital -  BBC News

Read this- CM ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਪੈਰਾ ਐਥਲੀਟ, ਮਿਲਿਆ ਨੌਕਰੀ ਦਾ ਭਰੋਸਾ
ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਸੁਚੇਤ ਹੋ ਗਈਆਂ ਸਨ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਸੀ। ਇਜ਼ਰਾਇਲ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਮੰਨਿਆ ਸੀ। ਹਾਲਾਂਕਿ, ਧਮਾਕੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਸੀ। ਘਟਨਾ ਵਾਲੀ ਥਾਂ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.)ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨ.ਐੱਸ.ਜੀ.) ਦੀ ਟੀਮ ਵੀ ਪਹੁੰਚੀ ਸੀ। ਧਮਾਕੇ ਦੇ ਖਦਸ਼ੇ ਦੇ ਮੱਦੇਨਜ਼ਰ ਸਾਰੇ ਹਵਾਈ ਅੱਡਿਆਂ, ਮਹੱਤਵਪੂਰਨ ਥਾਵਾਂ ਅਤੇ ਸਰਕਾਰੀ ਭਵਨਾਂ 'ਤੇ ਅਲਰਟ ਜਾਰੀ ਕੀਤਾ ਗਿਆ ਸੀ। ਸੀ.ਆਈ.ਐੱਸ.ਐੱਫ. ਨੇ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਅਲਰਟ 'ਤੇ ਰੱਖਿਆ ਸੀ।

In The Market