LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

80 ਸਾਲਾ ਬਜ਼ੁਰਗ ਦੀਆਂ ਰੀਲਜ਼ ਵੇਖ ਪਿਆਰ ਵਿਚ ਪਾਗਲ ਹੋ ਗਈ 34 ਸਾਲਾ ਮਹਿਲਾ, ਸਭ ਕੁਝ ਵਿਚਾਲੇ ਛੱਡ ਪਿੰਡ, ਕਰਵਾਇਆ ਵਿਆਹ

love story heart marria

ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਇਕ 34 ਸਾਲਾ ਮਹਿਲਾ ਇਕ 80 ਸਾਲਾ ਬਜ਼ੁਰਗ ਦੀਆਂ ਰੀਲਜ਼ ਵੇਖ ਕੇ ਦਿਲ ਹਾਰ ਬੈਠੀ। ਇਹ ਮਹਿਲਾ ਨੂੰ  ਪਿੰਡ ਮਗਰੀਆ ਦੇ ਬਜ਼ੁਰਗ ਨਾਲ ਇੰਨਾ ਪਿਆਰ ਹੋ ਗਿਆ ਕਿ ਉਸ ਨੇ ਬਜ਼ੁਰਗ ਨਾਲ ਆਪਣੀ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ। ਫਿਲਹਾਲ 80 ਸਾਲ ਦੇ ਲਾੜੇ ਅਤੇ 34 ਸਾਲ ਦੀ ਲਾੜੀ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇਹ 80 ਸਾਲਾ ਬਜ਼ੁਰਗ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਉਸ ਦੀਆਂ ਰੀਲਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 
ਜਾਣਕਾਰੀ ਮੁਤਾਬਕ 80 ਸਾਲਾ ਬਾਲੂਰਾਮ ਕਰੀਬ 2 ਸਾਲ ਪਹਿਲਾਂ ਗੰਭੀਰ ਡਿਪਰੈਸ਼ਨ ਵਿੱਚ ਪੈ ਗਿਆ ਸੀ। ਉਸ ਦੀ ਪਤਨੀ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ। ਉਸ ਦਾ ਇੱਕ ਪੁੱਤਰ ਅਤੇ ਤਿੰਨ ਧੀਆਂ ਸਾਰੇ ਲੋਕ ਵਿਆਹੇ ਹੋਏ ਹਨ ਤੇ ਵੱਖਰੇ ਰਹਿੰਦੇ ਹਨ। ਬਾਲੂਰਾਮ ਉਤੇ ਕੁਝ ਕਰਜ਼ਾ ਵੀ ਸੀ। ਪਤਨੀ ਦੀ ਮੌਤ, ਕਰਜ਼ੇ ਅਤੇ ਇਕੱਲੇਪਨ ਨੇ ਉਸ ਨੂੰ ਤੋੜ ਦਿੱਤਾ ਤੇ ਬਿਮਾਰ ਹੋਣ ਕਾਰਨ ਉਹ ਮੰਜੇ 'ਤੇ ਆ ਗਿਆ। ਇਸ ਮਗਰੋਂ ਪਿੰਡ ਦਾ ਹੀ ਇਕ ਨੌਜਵਾਨ ਵਿਸ਼ਨੂੰ ਗੁਰਜਰ ਉਸ ਦਾ ਦੋਸਤ ਬਣ ਗਿਆ। ਉਸ ਨੇ ਬਾਲੂਰਾਮ ਨੂੰ ਸਮਝਾਇਆ ਤੇ ਪਿੰਡ ਵਿੱਚ ਹੀ ਇੱਕ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਣ ਲੱਗੇ। ਉਸ ਦੀ ਹਾਲਤ ਦੇਖ ਕੇ ਵਿਸ਼ਨੂੰ ਉਸ ਨੂੰ ਆਪਣੇ ਹੋਟਲ ਲੈ ਆਇਆ ਅਤੇ ਮਜ਼ਾਕ ਵਿਚ ਰੀਲ ਬਣਾ ਦਿੱਤੀ।
ਹਾਸੇ ਦੀ ਇਹ ਰੀਲ ਪਿੰਡ ਵਿੱਚ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਵਿਸ਼ਨੂੰ ਬਾਲੂਰਾਮ ਦੀਆਂ ਰੀਲਾਂ ਬਣਾਉਂਦਾ ਤੇ ਸੋਸ਼ਲ ਮੀਡੀਆ ਉਤੇ ਪੋਸਟ ਕਰ ਦਿੰਦਾ। ਇਹ ਰੀਲਾਂ ਹੌਲੀ-ਹੌਲੀ ਇੰਨੀਆਂ ਵਾਇਰਲ ਹੋ ਗਈਆਂ ਕਿ ਪਿੰਡ 'ਚ ਹਰ ਕੋਈ ਉਨ੍ਹਾਂ ਨਾਲ ਹੱਸਣ ਅਤੇ ਮਜ਼ਾਕ ਕਰਨ ਲੱਗਾ। ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਲੋਕ ਬੁੱਢੇ ਨੂੰ ਬਾਲੂ ਬਾ ਦੇ ਨਾਂ ਨਾਲ ਬੁਲਾਉਣ ਲੱਗ ਪਏ। ਇਸ ਤੋਂ ਬਾਅਦ ਬਾਲੂਰਾਮ ਡਿਪਰੈਸ਼ਨ ਤੋਂ ਬਾਹਰ ਆਉਣ ਦੇ ਨਾਲ ਨਾਲ ਮਸ਼ਹੂਰ ਵੀ ਹੋ ਗਿਆ। ਸੋਸ਼ਲ ਮੀਡੀਆ 'ਤੇ ਹਜ਼ਾਰਾਂ ਫਾਲੋਅਰਸ ਹੋ ਗਏ।
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਸ ਦੀ ਮੁਲਾਕਾਤ ਮਹਾਰਾਸ਼ਟਰ ਦੇ ਅਮਰਾਵਤੀ ਦੀ ਰਹਿਣ ਵਾਲੀ ਆਪਣੀ ਅੱਧੀ ਉਮਰ ਦੀ ਸ਼ੀਲਾ ਇੰਗਲ ਨਾਲ ਹੋਈ। ਦੋਵਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, ਗੱਲਬਾਤ ਦੌਰਾਨ ਬਾਲੂਰਾਮ ਆਪਣੇ ਦੋਸਤ ਵਿਸ਼ਨੂੰ ਨੂੰ ਦੱਸਦਾ ਅਤੇ ਵਿਸ਼ਨੂੰ ਜੋ ਵੀ ਕਹਿੰਦਾ, ਲਿਖ ਲੈਂਦਾ। ਗੱਲਾਂ ਕਰਦੇ ਹੋਏ ਸ਼ੀਲਾ ਅਤੇ ਬਾਲੂਰਾਮ ਦੋਹਾਂ ਦੇ ਮਨਾਂ ਦੇ ਨਾਲ-ਨਾਲ ਵਿਚਾਰ ਮਿਲਣ ਲੱਗੇ। ਉਨ੍ਹਾਂ ਦੀ ਗੱਲਬਾਤ ਪਿਆਰ ਵਿੱਚ ਬਦਲ ਗਈ।

ਸੋਸ਼ਲ ਮੀਡੀਆ 'ਤੇ ਦੋਸਤੀ ਫਿਰ ਵਿਆਹ
ਪਿਆਰ ਇੰਨਾ ਵਧਿਆ ਕਿ ਸ਼ੀਲਾ ਮਹਾਰਾਸ਼ਟਰ ਤੋਂ ਕਰੀਬ 600 ਕਿਲੋਮੀਟਰ ਚੱਲ ਕੇ ਬਾਲੂਰਾਮ ਕੋਲ ਪਹੁੰਚ ਗਈ। ਸੋਮਵਾਰ 1 ਅਪ੍ਰੈਲ ਨੂੰ ਦੋਵਾਂ ਨੇ ਪਹਿਲਾਂ ਸੁਸਨੇਰ ਪਹੁੰਚ ਕੇ ਵਿਆਹ ਕਰ ਲਿਆ, ਫਿਰ ਉਨ੍ਹਾਂ ਨੇ ਕੋਰਟ ਪਰਿਸਰ 'ਚ ਸਥਿਤ ਮੰਦਰ 'ਚ ਇਕ-ਦੂਜੇ ਨੂੰ ਹਾਰ ਪਾ ਕੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਇਆ ਅਤੇ ਬਾਕੀ ਦੇ ਸਮੇਂ ਲਈ ਇਕੱਠੇ ਰਹਿਣ ਦੀ ਸਹੁੰ ਵੀ ਚੁੱਕੀ। ਦੋਵੇਂ ਆਪਣੇ ਵਿਆਹ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਮਿਲਾਉਣ ਵਾਲੇ ਵਿਸ਼ਨੂੰ ਗੁਰਜਰ ਵੀ ਇਸ ਪ੍ਰੇਮ ਕਹਾਣੀ ਤੋਂ ਬਹੁਤ ਖੁਸ਼ ਹਨ।

 

 



In The Market