LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

SBI ਗਾਹਕਾਂ ਲਈ ਅਹਿਮ ਖਬਰ! ਕੁਝ ਸਮੇਂ ਲਈ ਬੰਦ ਰਹੇਗੀ ਬੈਂਕਿੰਗ ਸਰਵਿਸ

4s sbi

ਨਵੀਂ ਦਿੱਲੀ- ਜੇ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਐੱਸਬੀਆਈ ਦੇ ਗਾਹਕਾਂ ਨੂੰ ਇਸ ਹਫਤੇ ਦੀ 4 ਅਤੇ 5 ਤਰੀਕ ਨੂੰ ਬੈਂਕਿੰਗ ਨਾਲ ਸਬੰਧਿਤ ਆਨਲਾਈਨ ਸੇਵਾਵਾਂ ਵਿਚ ਅੜਿੱਕੇ ਦਾ ਸਾਹਮਣਾ ਕਰਨਾ ਪਵੇਗਾ। 

ਪੜੋ ਹੋਰ ਖਬਰਾਂ: ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ ਲੜਨਗੇ ਚੋਣ, ਸੁਖਬੀਰ ਸਿੰਘ ਬਾਦਲ ਨੇ ਦਿੱਤੀ ਜਾਣਕਾਰੀ

ਮਿਲੀ ਜਾਣਕਾਰੀ ਮੁਤਾਬਕ ਇੰਟਰਨੈੱਟ ਬੈਂਕਿੰਗ ਸੇਵਾ ਸ਼ਨੀਵਾਰ 4 ਸਤੰਬਰ ਨੂੰ ਰਾਤ 10.35 ਵਜੇ ਤੋਂ ਐਤਵਾਰ ਰਾਤ 1.35 ਵਜੇ ਤੱਕ ਬੰਦ ਰਹੇਗੀ। ਐੱਸਬੀਆਈ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਰਾਹੀਂ ਉਪਲਬਧ ਕਰਵਾਈ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਆਪਣੇ ਬੈਂਕਿੰਗ ਨਾਲ ਜੁੜੇ ਕੰਮਾਂ ਨੂੰ ਤੁਰੰਤ ਨਿਪਟਾਉਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜੋ ਹੋਰ ਖਬਰਾਂ: ਚੋਰਾਂ ਦਾ ਕਾਰਨਾਮਾ! ਬੱਸ ਅੱਡੇ ਤੋਂ ਚੋਰੀ ਕਰ ਲੈ ਗਏ ਹਰਿਆਣਾ ਰੋਡਵੇਜ਼ ਦੀ ਬੱਸ

ਐੱਸਬੀਆਈ ਨੇ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਵੀ ਜ਼ਾਹਰ ਕੀਤਾ ਹੈ। ਆਪਣੇ ਗ੍ਰਾਹਕਾਂ ਨੂੰ ਇੱਕ ਟਵੀਟ ਵਿਚ ਐੱਸਬੀਆਈ ਨੇ ਲਿਖਿਆ ਹੈ ਕਿ, "ਅਸੀਂ 4 ਸਤੰਬਰ 2021 ਨੂੰ 22:35 ਵਜੇ ਅਤੇ 5 ਸਤੰਬਰ 2021 ਨੂੰ 1:35 ਵਜੇ (180 ਮਿੰਟ) ਦੇ ਦੌਰਾਨ ਮੈਂਟੇਨੈਂਸ ਗਤੀਵਿਧੀਆਂ ਕਰਾਂਗੇ। ਇਸ ਮਿਆਦ ਦੌਰਾਨ ਬੈਂਕਿੰਗ/ਯੋਨੋ/ਯੋਨੋ ਲਾਈਟ/ਯੋਨੋ ਬਿਜ਼ਨਸ/ਆਈਐੱਮਪੀਐੱਸ/ਯੂਪੀਆਈ ਉਪਲਬਧ ਨਹੀਂ ਹੋਣਗੇ। ਤੁਹਾਨੂੰ ਇਸ ਅਸੁਵਿਧਾ ਲਈ ਸਾਨੂੰ ਖੇਦ ਹੈ ਤੇ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਬਣੇ ਰਹੋ।''

ਪੜੋ ਹੋਰ ਖਬਰਾਂ: ਸੁਮੇਧ ਸੈਣੀ ਖਿਲਾਫ ਜਾਂਚ ਵਿਚ ਸ਼ਾਮਲ ਅਧਿਕਾਰੀ 'ਤੇ ਅਣਪਛਾਤਿਆਂ ਵਲੋਂ ਹਮਲਾ, ਹਸਪਤਾਲ ਦਾਖਲ

In The Market