ਸੁਮੇਧ ਸੈਣੀ ਖਿਲਾਫ ਜਾਂਚ ਵਿਚ ਸ਼ਾਮਲ ਅਧਿਕਾਰੀ ‘ਤੇ ਅਣਪਛਾਤਿਆਂ ਵਲੋਂ ਹਮਲਾ, ਹਸਪਤਾਲ ਦਾਖਲ

ਚੰਡੀਗੜ੍ਹ- ਸੁਮੇਧ ਸੈਣੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੁਮੇਧ ਸੈਣੀ ਖਿਲਾਫ ਜਾਂਚ ਵਿਚ ਵਿਚ ਸ਼ਾਮਲ ਵਿਜੀਲੈਂਸ ਦੇ ਅਧਿਕਾਰੀ ਉੱਤੇ ਹਮਲਾ ਹੋਣ ਦੀ…

ਚੰਡੀਗੜ੍ਹ- ਸੁਮੇਧ ਸੈਣੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੁਮੇਧ ਸੈਣੀ ਖਿਲਾਫ ਜਾਂਚ ਵਿਚ ਵਿਚ ਸ਼ਾਮਲ ਵਿਜੀਲੈਂਸ ਦੇ ਅਧਿਕਾਰੀ ਉੱਤੇ ਹਮਲਾ ਹੋਣ ਦੀ ਖਬਰ ਮਿਲੀ ਹੈ। ਹਮਲੇ ਤੋਂ ਬਾਅਦ ਅਧਿਕਾਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੜੋ ਹੋਰ ਖਬਰਾਂ: ਗੁਰਨਾਮ ਸਿੰਘ ਚਢੂਨੀ ਦਾ ਵੱਡਾ ਬਿਆਨ, ਹੁਣ ਇਸ ਦਿਨ ਹੋਵੇਗਾ ‘ਭਾਰਤ ਬੰਦ’

ਮਿਲੀ ਜਾਣਕਾਰੀ ਮੁਤਾਬਕ ਸੁਮੇਧ ਸੈਣੀ ਖਿਲਾਫ ਚੱਲ ਰਹੇ ਮਾਮਲੇ ਵਿਚ ਮੁਹਾਲੀ ਵਿਜੀਲੈਂਸ ਦੇ ਅਧਿਕਾਰੀ ਵਰੁਣ ਕਪੂਰ ਨਾਲ ਕੁੱਟਮਾਰ ਹੋਈ ਹੈ। ਇਸ ਵਾਰਦਾਤ ਨੂੰ ਬੀਤੀ ਰਾਤ 8 ਵਜੇ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਵਰੁਣ ਕਪੂਰ ਵਲੋਂ ਦਿੱਤੇ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਉਹ ਬੀਤੀ ਰਾਤ ਆਪਣੇ ਘਰ ਜਾ ਰਹੇ ਸਨ ਤੇ ਇਸੇ ਦੌਰਾਨ ਚੱਪੜਚਿੜੀ ਨੇੜੇ ਉਨ੍ਹਾਂ ਦੀ ਗੱਡੀ ਨੂੰ ਅਣਪਛਾਤੇ ਲੋਕਾਂ ਨੇ ਰਸਤਾ ਪੁੱਛਣ ਬਹਾਨੇ ਰੋਕਿਆ ਤੇ ਇਸ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਨੇ ਸੁਮੇਧ ਸੈਣੀ ਦੀ ਸੀਸੀਟੀਵੀ ਫੁਟੇਜ ਵਾਇਰਲ ਕੀਤੀ ਸੀ ਤੇ ਹੁਣ ਤੈਨੂੰ ਸਬਕ ਸਿਖਾਵਾਂਗੇ।

ਪੜੋ ਹੋਰ ਖਬਰਾਂ: ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ ਲੜਨਗੇ ਚੋਣ, ਸੁਖਬੀਰ ਸਿੰਘ ਬਾਦਲ ਨੇ ਦਿੱਤੀ ਜਾਣਕਾਰੀ

ਦੱਸ ਦਈਏ ਕਿ ਬੀਤੇ ਦਿਨੀਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਵਿਜੀਲੈਂਸ ਵਲੋਂ ਗ੍ਰਿਫਤਾਰੀ ਦੌਰਾਨ ਵੀਡੀਓ ਸਾਹਮਣੇ ਆਈ ਸੀ, ਜੋ ਕਿ ਬਹੁਤ ਵਾਇਰਲ ਹੋ ਗਈ ਸੀ। ਇਸ ਵੀਡੀਓ ਦੀ ਜ਼ਿੰਮੇਵਾਰੀ ਵਰੁਣ ਕਪੂਰ ਕੋਲ ਸੀ। ਫਿਲਹਾਲ ਵਰੁਣ ਕਪੂਰ ਹਸਪਤਾਲ ਜੇਰੇ ਇਲਾਜ ਹਨ।

ਪੜੋ ਹੋਰ ਖਬਰਾਂ: ਚੋਰਾਂ ਦਾ ਕਾਰਨਾਮਾ! ਬੱਸ ਅੱਡੇ ਤੋਂ ਚੋਰੀ ਕਰ ਲੈ ਗਏ ਹਰਿਆਣਾ ਰੋਡਵੇਜ਼ ਦੀ ਬੱਸ

Leave a Reply

Your email address will not be published. Required fields are marked *