LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟਰੱਕ 'ਚ ਲੱਦੇ 20 ਈ.ਵੀ. ਸਕੂਟਰ ਸੜ ਕੇ ਸਵਾਹ, ਬੀਤੇ ਕੁਝ ਦਿਨਾਂ 'ਚ ਇਹ 5ਵੀਂ ਘਟਨਾ

aag lagi bhago

ਨਾਸਿਕ : ਪੈਟਰੋਲ-ਡੀਜ਼ਲ (Petrol-diesel) ਦੇ ਬਦਲ ਵਜੋਂ ਕਈ ਵੱਡੀਆਂ ਕੰਪਨੀਆਂ ਵਲੋਂ ਇਲੈਕਟ੍ਰਿਕ ਵਾਹਨਾਂ (Electric vehicles) ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਵਾਤਾਵਰਣ ਅਤੇ ਮਹਿੰਗੇ ਪੈਟਰੋਲ-ਡੀਜ਼ਲ ਤੋਂ ਇਕ ਸਸਤੇ ਵ੍ਹੀਕਲ (Cheap Vehicle) ਵਜੋਂ ਬਾਜ਼ਾਰ ਵਿਚ ਲਿਆਂਦਾ ਗਿਆ ਹੈ ਪਰ ਇਸ ਦੀ ਸੇਫਟੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣ ਲੱਗੇ ਹਨ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਇਲੈਕਟ੍ਰਿਕ ਟੂ-ਵ੍ਹੀਲਰ ਸਕੂਟਰ (Electric two-wheeler scooter) ਨੂੰ ਅਚਾਨਕ ਅੱਗ ਲੱਗਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਹੁਣ ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਸਿਕ (Nashik, Maharashtra) ਦਾ ਹੈ, ਜਿੱਥੇ ਇਕ ਟਰੱਕ ਵਿਚ ਲੱਦ ਕੇ ਲਿਜਾਏ ਜਾ ਰਹੇ ਇਲੈਕਟ੍ਰਿਕ ਸਕੂਟਰਾਂ ਨੂੰ ਅਚਾਨਕ ਅੱਗ ਲੱਗ ਗਈ।

ਦਰਅਸਲ ਮਹਾਰਾਸ਼ਟਰ (Maharashtra) ਦੇ ਨਾਸਿਕ (Nasik) 'ਚ ਕੰਪਨੀ ਦੀ ਫ਼ੈਕਟਰੀ ਦੇ ਨੇੜੇ ਅੱਗ ਲੱਗਣ ਕਾਰਨ ਇੱਕ ਟਰੱਕ 'ਚ ਲਿਆਂਦੇ ਜਾ ਰਹੇ 20 ਇਲੈਕਟ੍ਰਿਕ ਸਕੂਟਰਾਂ ਨੂੰ ਭਿਆਨਕ ਤਰੀਕੇ ਨਾਲ ਅੱਗ ਲੱਗ ਗਈ। ਇਲੈਕਟ੍ਰਿਕ ਸਕੂਟਰਾਂ ਨੂੰ ਇੱਕ ਕੰਪਨੀ ਤੋਂ ਕਰਨਾਟਕ ਦੇ ਬੰਗਲੁਰੂ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਨੂੰ ਅੱਗ ਲੱਗ ਗਈ। ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਅੱਗ 'ਚ ਸਾਰੇ 20 ਇਲੈਕਟ੍ਰਿਕ ਵਾਹਨ ਜਾਂ ਈਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਪਿਛਲੇ ਤਿੰਨ ਹਫ਼ਤਿਆਂ 'ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਅੱਗ ਲੱਗਣ ਦੀ ਇਹ 5ਵੀਂ ਘਟਨਾ ਸੀ। 26 ਮਾਰਚ ਨੂੰ ਪੁਣੇ 'ਚ ਇੱਕ ਓਲਾ ਐਸ-1 ਪ੍ਰੋ-ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗ ਗਈ। ਉਸ ਤੋਂ ਬਾਅਦ ਤਾਮਿਲਨਾਡੂ ਦੇ ਵੇਲੋਰ 'ਚ ਇੱਕ ਓਕੀਨਾਵਾ ਇਲੈਕਟ੍ਰਿਕ ਸਕੂਟਰ ਅਚਾਨਕ ਅੱਗ ਦਾ ਗੋਲਾ ਬਣ ਗਿਆ। 28 ਮਾਰਚ ਨੂੰ ਤਾਮਿਲਨਾਡੂ ਦੇ ਤ੍ਰਿਚੀ ਤੋਂ ਇਕ ਹੋਰ ਘਟਨਾ ਸਾਹਮਣੇ ਆਈ ਸੀ, ਜਦਕਿ ਚੌਥੀ ਘਟਨਾ 29 ਮਾਰਚ ਨੂੰ ਚੇਨਈ ਤੋਂ ਸਾਹਮਣੇ ਆਈ ਸੀ।

ਕੇਂਦਰ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਅੱਗ ਲੱਗਣ ਦੀਆਂ ਵਧਦੀਆਂ ਘਟਨਾਵਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਇਕ ਇਲੈਕਟ੍ਰਿਕ ਬੱਸ ਨੂੰ ਵੀ ਅੱਗ ਲੱਗ ਗਈ ਸੀ, ਜਿਸ ਦੀ ਵੀਡੀਓ ਬੀਤੇ ਦਿਨੀਂ ਕਾਫੀ ਵਾਇਰਲ ਹੋ ਰਹੀ ਸੀ। ਮਾਹਿਰਾਂ ਨੇ ਦੱਸਿਆ ਹੈ ਕਿ ਇਲੈਕਟ੍ਰਿਕ ਸਕੂਟਰ 'ਚ ਵਰਤੀ ਜਾਣ ਵਾਲੀ ਬੈਟਰੀ ਤੇ ਸਬੰਧਤ ਸਿਸਟਮ ਦੀ ਗੁਣਵੱਤਾ ਇਨ੍ਹਾਂ ਘਟਨਾਵਾਂ ਦਾ ਕਾਰਨ ਹੋ ਸਕਦੀ ਹੈ। ਟੂ-ਵਹੀਲਰ ਸੈਗਮੈਂਟ 'ਚ ਈਵੀ ਦੀ ਗੁਣਵੱਤਾ ਦੀ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ 'ਚ ਹਾਲ ਹੀ ਦੇ ਸਾਲਾਂ 'ਚ ਬਹੁਤ ਵਾਧਾ ਹੋਇਆ ਹੈ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਸੜਕ ਆਵਾਜਾਈ ਮੰਤਰਾਲੇ ਨੇ ਘਟਨਾਵਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ ਤੇ ਸੁਰੱਖਿਆ ਖੋਜ ਤੇ ਵਿਕਾਸ ਸੰਗਠਨ ਦੀ ਇਕਾਈ ਸੈਂਟਰ ਫ਼ਾਰ ਫ਼ਾਇਰ ਐਕਸਪਲੋਸਿਵ ਐਂਡ ਐਨਵਾਇਰਮੈਂਟ ਸੇਫ਼ਟੀ ਨੂੰ ਇੱਕ ਸੁਤੰਤਰ ਟੀਮ ਗਠਿਤ ਕਰਨ ਤੇ ਘਟਨਾਵਾਂ ਦੀ ਜਾਂਚ ਕਰਨ ਲਈ ਕਿਹਾ ਸੀ।

In The Market