LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵ੍ਹਾਟਸਐਪ 'ਤੇ ਬਦਲ ਜਾਵੇਗਾ ਬਹੁਤ ਕੁਝ, ਟਰਾਂਸਫਰ ਕਰ 2ਜੀਬੀ ਤੱਕ ਦੀ ਫਾਈਲ

15 ap whatsapp

ਨਵੀਂ ਦਿੱਲੀ : ਵ੍ਹਾਟਸਐਪ (WhatsApp) ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਇਸਤੇਮਾਲ (Most used) ਹੋਣ ਵਾਲਾ ਇੰਸਟੈਂਟ ਮੈਸੇਜਿੰਗ ਐਪ (Instant messaging app) ਹੈ। ਯੂਜ਼ਰਸ ਦੇ ਐਕਸਪੀਰੀਅੰਸ (User experience) ਨੂੰ ਬਿਹਤਰ ਕਰਨ ਲਈ ਐਪ ਆਪਣੇ ਪਲੇਟਫਾਰਮ 'ਤੇ ਲਗਾਤਾਰ ਨਵੇਂ-ਨਵੇਂ ਫੀਚਰਸ (New features) ਜੋੜਦਾ ਰਹਿੰਦਾ ਹੈ। ਕਈ ਅਜਿਹੇ ਫੀਚਰਸ ਹਨ, ਜੋ ਵ੍ਹਾਟਸਐਪ (WhatsApp) 'ਤੇ ਤਾਂ ਨਹੀਂ ਹਨ, ਪਰ ਟੈਲੀਗ੍ਰਾਮ (Telegram) ਅਤੇ ਦੂਜੇ ਐਪਸ 'ਤੇ ਮਿਲਦੇ ਹਨ। ਅਜਿਹੇ ਹੀ ਕੁਝ ਫੀਚਰਸ ਵ੍ਹਾਟਸਐਪ ਨੇ ਆਪਣੇ ਪਲੇਟਫਾਰਮ 'ਤੇ ਲਿਆਉਣ ਦਾ ਐਲਾਨ ਕੀਤਾ ਹੈ। ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਾਟਸਐਪ ਨੇ ਨਵੇਂ ਫੀਚਰਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਨਵੇਂ ਫੀਚਰਸ ਦੀ ਜਾਣਕਾਰੀ ਵ੍ਹਾਟਸਐਪ ਨੇ ਆਪਣੇ ਬਲਾਗ ਵਿਚ ਦਿੱਤੀ ਹੈ। ਆਓ ਜਾਣਦੇ ਹਾਂ ਕਿ ਕੀ ਕੁਝ ਨਵਾਂ ਮਿਲਣ ਵਾਲਾ ਹੈ। Also read : ਪ੍ਰਸ਼ਾਸਨ ਦੀ ਚੇਤਾਵਨੀ! ਪਾਣੀ ਨਾ ਕਰੋ ਬਰਬਾਦ ਨਹੀਂ ਦੇਣਾ ਪਏਗਾ ਭਾਰੀ ਜੁਰਮਾਨਾ 

Will WhatsApp stop working on phones today? | The Independent
ਵ੍ਹਾਟਸਐਪ 'ਤੇ ਕਮਿਊਨਿਟੀ ਦਾ ਵੱਖ ਟੈਬ ਮਿਲੇਗਾ। ਇਸ ਟੈਬ ਵਿਚ ਯੂਜ਼ਰਸ ਦੇ ਸਾਰੇ ਵੱਖ-ਵੱਖ ਗਰੁੱਪਸ ਇਕ ਅੰਬ੍ਰੇਲਾ ਦੇ ਹੇਠਾਂ ਆ ਜਾਣਗੇ। ਇਸ ਤਰ੍ਹਾਂ ਨਾਲ ਲੋਕ ਪੂਰੀ ਕਮਿਊਨਿਟੀ ਨੂੰ ਭੇਜੇ ਗਏ ਅਪਡੇਟਸ ਨੂੰ ਆਸਾਨੀ ਨਾਲ ਹਾਸਲ ਕਰ ਸਕਦੇ ਹਨ। ਕਮਿਊਨਿਟੀਜ਼ ਵਿਚ ਐਡਮਿਨ ਨੂੰ ਕਈ ਟੂਲਸ ਮਿਲਣਗੇ। ਇਸ ਵਿਚ ਯੂਜ਼ਰਸ ਨੂੰ ਅਨਾਉਂਸਮੈਂਟ ਮੈਸੇਜ ਦਾ ਫੀਚਰ ਮਿਲੇਗਾ। ਜੋ ਸਾਰਿਆਂ ਨੂੰ ਭੇਜਿਆ ਜਾ ਸਕੇਗਾ। ਐਪ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ। ਜਿਸ ਵਿਚ ਕਮਿਊਨਿਟੀਜ਼ ਵਿਚ ਵ੍ਹਾਟਸਐਪ ਗਰੁੱਪ ਨੂੰ ਸ਼ਾਮਲ ਕਰਨਾ ਵੀ ਹੋਵੇਗਾ। ਯਾਨੀ ਕਿਸੇ ਵ੍ਹਾਟਸਐਪ ਗਰੁੱਪ ਨੂੰ ਕਮਿਊਨਿਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਨਹੀਂ। ਇਹ ਸਾਰੇ ਫੀਚਰਸ ਆਉਣ ਵਾਲੇ ਦਿਨਾਂ ਵਿਚ ਰੋਲ ਆਊਟ ਕੀਤੇ ਜਾਣਗੇ। ਆਓ ਜਾਣਦੇ ਹਾਂ ਯੂਜ਼ਰਸ ਨੂੰ ਗਰੁੱਪ ਚੈਟ ਵਿਚ ਕਿਹੜੇ-ਕਿਹੜੇ ਨਵੇਂ ਫੀਚਰਸ ਮਿਲਣ ਵਾਲੇ ਹਨ। Also Read : ਕੇਂਦਰ ਸਰਕਾਰ ਨੇ ਮੰਨਿਆ ਕੋਲੇ ਦੀ ਘਾਟ ਕਾਰਣ ਸੂਬਿਆਂ ਨੂੰ ਆ ਸਕਦੈ ਬਿਜਲੀ ਸੰਕਟ

WhatsApp to switch off messages for all who reject new terms - BBC News
ਵ੍ਹਾਟਸਐਪ ਯੂਜ਼ਰਸ ਨੂੰ ਇਮੋਜੀ ਰਿਐਕਸ਼ਨ ਦਾ ਫੀਚਰ ਮਿਲਣ ਵਾਲਾ ਹੈ। ਇਹ ਫੀਚਰ ਫਿਲਹਾਲ ਰੋਲਆਊਟ ਨਹੀਂ ਹੋਇਆ ਹੈ ਪਰ ਆਉਣ ਵਾਲੇ ਦਿਨਾਂ ਵਿਚ ਮਿਲ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਕਿਸੇ ਮੈਸੇਜ 'ਤੇ ਰਿਪਲਾਈ ਕਰਨ ਲਈ ਮੈਸੇਜ ਕਰਨ ਦੀ ਲੋੜ ਨਹੀਂ ਹੋਵੇਗੀ, ਸਗੋਂ ਉਹ ਅਜਿਹੇ ਮੈਸੇਜ 'ਤੇ ਰਿਐਕਟ ਵੀ ਕਰ ਸਕਣਗੇ। ਗਰੁੱਪ ਐਡਮਿਨ ਨੂੰ ਹੁਣ ਪਹਿਲਾਂ ਤੋਂ ਜ਼ਿਆਦਾ ਕੰਟਰੋਲ ਮਿਲੇਗਾ। ਇਸ ਦੀ ਬਦੌਲਤ ਐਡਮਿਨ ਕਿਸੇ ਪ੍ਰੌਬਲਮੈਟਿਕ ਮੈਸੇਜ ਨੂੰ ਸਾਰੇ ਚੈਟਸ ਤੋਂ ਡਲੀਟ ਕਰ ਸਕਦੇ ਹਨ। ਵ੍ਹਾਟਸਐਪ 'ਤੇ ਅਜੇ ਤੱਕ 25 ਐੱਮ.ਬੀ. ਤੱਕ ਦੀ ਹੀ ਫਾਈਲ ਸ਼ੇਅਰ ਹੁੰਦੀ ਸੀ, ਜਿਸ ਨੂੰ ਹੁਣ ਵਧਾ ਕੇ 2 ਜੀ.ਬੀ. ਤੱਕ ਕਰ ਦਿੱਤਾ ਜਾਵੇਗਾ। ਯਾਨੀ 2 ਜੀ.ਬੀ. ਤੱਕ ਦੀ ਫਾਈਲ ਸ਼ੇਅਰ ਕਰ ਸਕੋਗੇ। ਵ੍ਹਾਟਸਐਪ ਵਾਇਸ ਕਾਲਿੰਗ ਦਾ ਨਵਾਂ ਫੀਚਰ ਵੀ ਛੇਤੀ ਹੀ ਤੁਹਾਨੂੰ ਇਸ ਪਲੇਟਫਾਰਮ 'ਤੇ ਮਿਲੇਗਾ। ਵਨ ਟੈਪ ਵਾਇਸ ਕਾਲਿੰਗ ਫੀਚਰ ਦੀ ਮਦਦ ਨਾਲ ਤੁਸੀਂ 32 ਲੋਕਾਂ ਵਿਚੋਂ ਇਕ ਨਾਲ ਕਨੈਕਟ ਹੋ ਸਕੋਗੇ। ਇੰਨਾ ਹੀ ਨਹੀਂ ਯੂਜ਼ਰਸ ਨੂੰ ਨਵਾਂ ਡਿਜ਼ਾਈਨ ਅਤੇ ਇੰਟਰਫੇਸ ਵੀ ਮਿਲੇਗਾ, ਜਿਸ ਕਾਰਣ ਤੁਹਾਡਾ ਐਕਸਪੀਰੀਐਂਸ ਬਿਹਤਰ ਹੋਵੇਗਾ। ਕਮਿਊਨਿਟੀਜ਼ ਦਾ ਫੀਚਰ ਵ੍ਹਾਟਸਐਪ 'ਤੇ ਇਸ ਸਾਲ ਦੇ ਅਖੀਰ ਤੱਕ ਆਵੇਗਾ।

In The Market