LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰ ਸਰਕਾਰ ਨੇ ਮੰਨਿਆ ਕੋਲੇ ਦੀ ਘਾਟ ਕਾਰਣ ਸੂਬਿਆਂ ਨੂੰ ਆ ਸਕਦੈ ਬਿਜਲੀ ਸੰਕਟ

15 ap coal

ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ (Many provinces of the country) ਤੋਂ ਕੋਲੇ ਦੀ ਘਾਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਯੂ.ਪੀ. ਮਹਾਰਾਸ਼ਟਰ (U.P. Maharashtra), ਪੰਜਾਬ ਸਮੇਤ 10 ਸੂਬਿਆਂ ਵਿਚ ਕੋਲੇ ਦੀ ਕਿੱਲਤ (Coal shortage) ਦੇ ਚੱਲਦੇ ਆਉਣ ਵਾਲੇ ਸਮੇਂ ਵਿਚ ਬਿਜਲੀ ਸੰਕਟ (Power crisis) ਪੈਦਾ ਹੋ ਸਕਦਾ ਹੈ। ਹੁਣ ਕੇਂਦਰ ਸਰਕਾਰ (Central Government) ਨੇ ਵੀ ਕੋਲੇ ਦੀ ਘਾਟ ਦੀ ਗੱਲ ਨੂੰ ਕਬੂਲ ਕੀਤਾ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਯੂ.ਪੀ., ਪੰਜਾਬ ਵਿਚ ਕੋਲੇ ਦੀ ਘਾਟ ਨਹੀਂ ਹੋਈ ਹੈ, ਸਗੋਂ ਆਂਧਰਾ, ਰਾਜਸਥਾਨ, ਤਾਮਿਲਨਾਡੂ ਵਰਗੇ ਸੂਬਿਆਂ ਵਿਚ ਜ਼ਰੂਰ ਕੋਲੇ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। Also Read : ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪਰਿਵਾਰ ਸਣੇ ਹੋਏ ਨਤਮਸਤਕ

Power Crisis in India: Power crisis deepens in the country due to shortage  of coal, know its impact on your state including Delhi-Punjab
ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਕੋਲੋਂ ਜਦੋਂ ਕੋਲੇ ਦੀ ਘਾਟ ਨੂੰ ਲੈ ਕੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਅਤੇ ਯੂ.ਪੀ. ਵਿਚ ਕੋਲੇ ਦੀ ਦੀ ਘਾਟ ਨਹੀਂ ਹੋਈ ਹੈ, ਸਗੋਂ ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ ਵਿਚ ਕੋਲੇ ਦੀ ਕਮੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੂਬਿਆਂ ਵਿਚ ਕੋਲੇ ਦੀ ਘਾਟ ਪਿੱਛੇ ਵੱਖ-ਵੱਖ ਕਾਰਣ ਹਨ। ਉਨ੍ਹਾਂ ਨੇ ਦੱਸਿਆ ਕਿ ਤਮਿਲਨਾਡੂ ਦਰਾਮਦ ਕੀਤੇ ਕੋਲੇ 'ਤੇ ਨਿਰਭਰ ਹੈ। ਪਰ ਪਿਛਲੇ ਦਿਨੀਂ ਦਰਾਮਦਗੀ ਵਾਲੇ ਕੋਲੇ ਦੀ ਕੀਮਤ ਕਾਫੀ ਤੇਜ਼ੀ ਨਾਲ ਵਧੇ ਹਨ। ਅਜਿਹੇ ਵਿਚ ਅਸੀਂ ਤਾਮਿਲਨਾਡੂ ਤੋਂ ਕਿਹਾ ਹੈ ਕਿ ਤੁਸੀਂ ਦਰਾਮਦਗੀ ਵਾਲੇ ਕੋਲੇ 'ਤੇ ਨਿਰਭਰ ਹੈ। ਤਾਂ ਕੋਲਾ ਦਰਾਮਦ ਕਰੀਏ।
ਓਧਰ, ਆਂਧਰਾ ਪ੍ਰਦੇਸ਼ ਵਿਚ ਵੀ ਕੋਲੇ ਦਾ ਸੰਕਟ ਹੈ। ਇਥੇ ਰੇਲਵੇ ਤੋਂ ਕੋਲਾ ਪਹੁੰਚਾਉਣ ਵਿਚ ਦੇਰੀ ਹੋ ਰਹੀ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਕੋਲ ਪਲਾਂਟ ਵਿਚ ਧਮਾਕਾਖੇਜ਼ ਸਮੱਗਰੀ ਦੀ ਘਾਟ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਯੁਕਰੇਨ-ਰੂਸ ਜੰਗ ਦੇ ਚੱਲਦੇ ਧਮਾਕਾਖੇਜ਼ ਦੀ ਕਮੀ ਹੋ ਗਈ ਸੀ। ਓਧਰ ਪੰਜਾਬ ਦੇ ਊਰਜਾ ਮੰਤਰੀ ਹਰਭਜਨ ਸਿੰਘ ਈ.ਡੀ.ਓ. ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿਚ ਥਰਮਲ ਪਾਵਰ ਸਟੇਸ਼ਨ ਚਲਾਉਣ ਲਈ ਵਾਧੂ ਕੋਲੇ ਦੀ ਮੰਗ ਕੀਤੀ ਹੈ। ਦਰਅਸਲ, ਪੰਜਾਬ ਵਿਚ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਵਧੇਰੇ ਮੰਗ ਹੁੰਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਊਰਜਾ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਅਤੇ ਵਾਧੂ ਬਿਜਲੀ ਭੇਜਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਾ ਸੰਕਟ ਅਤੇ ਬਿਜਲੀ ਦੀ ਕਮੀ ਦੇ ਮੁੱਦੇ 'ਤੇ ਵੀ ਗੱਲ ਕੀਤੀ।

In The Market