LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕੈਬਨਿਟ ਤੋਂ ਕੁਝ ਵੱਡੇ ਮੰਤਰੀਆਂ ਦੀ ਹੋਵੇਗੀ ਛੁੱਟੀ, ਕੈਪਟਨ-ਸੋਨੀਆ ਮੁਲਾਕਾਤ ਵਿਚ ਫੇਰਬਦਲ ਦੀ ਮਨਜ਼ੂਰੀ

cabnait

ਚੰਡੀਗੜ੍ਹ (ਇੰਟ.)- ਪੰਜਾਬ ਕੈਬਨਿਟ (Punjab Cabinet) ਵਿਚ ਫੇਰਬਦਲ ਤੈਅ ਹੋ ਗਈ ਹੈ। ਕੈਬਨਿਟ ਤੋਂ ਕੁਝ ਦਿੱਗਜ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਅਤੇ ਉਨ੍ਹਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਅਤੇ ਕਾਂਗਰਸ ਦੇ ਅੰਤਰਿਮ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ (Interim National President Sonia Gandhi) ਦੀ ਮੁਲਾਕਾਤ ਵਿਚ ਕੈਬਨਿਟ ਵਿਚ ਫੇਰਬਦਲ ਨੂੰ ਮਨਜ਼ੂਰੀ ਮਿਲ ਗਈ ਹੈ। ਕੈਪਟਨ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ (Sonia Gandhi) ਤੋਂ ਪੰਜਾਬ ਕਾਂਗਰਸ (Punjab Congress) ਦੇ ਮੁੱਦਿਆਂ ਅਤੇ ਕੈਬਨਿਟ ਫੇਰਬਦਲ ਨੂੰ ਲੈ ਕੇ ਚਰਚਾ ਕੀਤੀ। ਪਾਰਟੀ ਪ੍ਰਧਾਨ (Party President) ਦੇ ਨਾਲ ਤਕਰੀਬਨ ਇਕ ਘੰਟੇ ਤੱਕ ਹੋਈ ਮੀਟਿੰਗ ਉਪਰੰਤ ਕੈਪਟਨ ਨੇ ਕਿਹਾ ਕਿ ਪਾਰਟੀ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਤੋਂ ਉਹ ਸੰਤੁਸ਼ਟ ਹਨ।

I don't know anything about Sidhu, will do what Sonia directs me to do: Capt  Amarinder - YesPunjab.com

Read more- ਗ੍ਰਹਿ ਮੰਤਰੀ ਸ਼ਾਹ ਨੂੰ ਮਿਲੇ ਕੈਪਟਨ : 5 ਕਿਸਾਨ ਨੇਤਾਵਾਂ ਦੀ ਜਾਨ ਨੂੰ ਦੱਸਿਆ ਖਤਰਾ, ਸਰਹੱਦੀ ਖਤਰੇ ਬਾਰੇ ਕਰਵਾਇਆ ਜਾਣੂ

ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਵੀ ਦਿੱਤੀ। ਕੈਪਟਨ ਨੇ ਇਸ ਮੁਲਾਕਾਤ ਦੌਰਾਨ ਸੋਨੀਆ ਦੇ ਸਾਹਮਣੇ ਕੈਬਨਿਟ ਵਿਚ ਨਵੇਂ ਚਿਹਰਿਆਂ ਨੂੰ ਲਿਆਉਣ 'ਤੇ ਵੀ ਚਰਚਾ ਕੀਤੀ। ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਨੇ ਕੈਬਨਿਟ ਫੇਰਬਦਲ ਨੂੰ ਲੈ ਕੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਅਗਲੇ ਹਫਤੇ ਤੱਕ ਕੈਬਨਿਟ ਵਿਚ ਫੇਰਬਦਲ ਸੰਭਵ ਹੈ। ਕਾਂਗਰਸ ਵਿਚ ਕੈਬਨਿਟ ਫੇਰਬਦਲ ਦੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਇਸ ਦਾ ਮੁੱਖ ਕਾਰਣ ਕੈਬਨਿਟ ਵਿਚ ਇਕ ਸੀਟ ਦੇ ਖਾਲੀ ਹੋਣਾ ਵੀ ਹੈ। ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਬਨਿਟ ਵਿਚ ਫੇਰਬਦਲ ਕਰਨਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਕੈਬਨਿਟ  ਵਿਚ ਖਾਲੀ ਨਾ ਸਿਰਫ ਇਕ ਸੀਟ ਨੂੰ ਭਰਨਾ ਚਾਹੁੰਦੇ ਹਨ ਸਗੋਂ ਦੋ ਨਵੇਂ ਚਿਹਰੇ ਵੀ ਲਿਆਉਣਾ ਚਾਹੁੰਦੇ ਹਨ।

Punjab CM Captain Amrinder Singh To Appear Before Three Member Panel Formed  By Sonia Gandhi On Friday Ann - The Post Reader

Read more-ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਓਲੰਪਿਕ ਤੋਂ ਪਰਤੇ ਪੰਜਾਬ ਦੇ ਖਿਡਾਰੀ

ਨਾਲ ਹੀ ਉਹ ਕੈਬਨਿਟ ਵਿਚ ਦਲਿਤ ਮੰਤਰੀ ਨੂੰ ਉਪ ਮੁੱਖ ਮੰਤਰੀ ਵੀ ਬਣਾਉਣਾ ਚਾਹੁੰਦੇ ਹਨ। ਤਾਂ ਜੋ ਦਲਿਤ ਭਾਈਚਾਰੇ ਵਿਚ ਕਾਂਗਰਸ ਨੂੰ ਲੈ ਕੇ ਹਾਂ ਪੱਖੀ ਸੰਦੇਸ਼ ਜਾ ਸਕੇ। ਪਾਰਟੀ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ਸੋਨੀਆ ਗਾਂਧੀ ਨੇ ਕੈਪਟਨ ਨੂੰ ਕੈਬਨਿਟ ਵਿਚ ਫੇਰਬਦਲ ਕਰਨ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਹੈ। ਉਥੇ ਹੀ ਨਵੇਂ ਚਿਹਰੇ ਦੇ ਰੂਪ ਵਿਚ ਕੈਬਨਿਟ ਵਿਚ ਦਲਿਤ ਕੋਟੇ ਤੋਂ ਰਾਜਕੁਮਾਰ ਵੇਰਕਾ ਅਤੇ ਹਿੰਦੂ ਕੋਟੇ ਤੋਂ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ਼ਾਮਲ ਹੋ ਸਕਦੇ ਹਨ। ਕਿਉਂਕਿ ਪਿਛਲੇ ਦਿਨੀਂ ਰਾਣਾ ਕੇ.ਪੀ. ਸਿਂਘ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਮੁਲਾਕਾਤ ਤੋਂ ਬਾਅਦ ਰਾਣਾ ਕੇ.ਪੀ. ਕਾਫੀ ਸੰਤੁਸ਼ਟ ਵੀ ਨਜ਼ਰ ਆ ਰਹੇ ਸਨ।

In The Market