LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

2021 'ਚ ਕਿਸਾਨ ਅੰਦੋਲਨ ਦੀ ਫਤਿਹ ਤੋਂ ਇਲਾਵਾ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ

31d andolan

ਚੰਡੀਗੜ੍ਹ : ਸਾਲ 2021 ਪੰਜਾਬ (Punjab) ਲਈ ਕਈ ਤਰ੍ਹਾਂ ਦੇ ਉਤਾਰ-ਚੜਾਅ ਵਾਲਾ ਸਾਲ ਰਿਹਾ। ਹਾਲਾਂਕਿ ਇਸ ਸਾਲ ਕਈ ਵੱਡੇ ਮਸਲੇ ਸੂਬੇ ਦੇ ਨਾਂ ਦਰਜ ਹੋਏ। ਸਭ ਤੋਂ ਵੱਡੀ ਉਪਲਬਧੀ ਸੂਬੇ ਦੇ ਕਿਸਾਨਾਂ ਦੇ ਨਾਂ ਰਹੀ। ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਦੇ ਅੰਦੋਲਨ (Movement) ਤੋਂ ਬਾਅਦ ਕੇਂਦਰ ਸਰਕਾਰ (Central Government) ਝੁਕੀ ਅਤੇ ਖੇਤੀ ਕਾਨੂੰਨ (Agricultural law) ਵਾਪਸ ਲੈਣ ਦਾ ਐਲਾਨ ਕੀਤਾ। ਨਵੇਂ ਖੇਤੀ ਕਾਨੂੰਨਾਂ (New farming laws) ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਨੇ 9 ਦਸੰਬਰ (December 9) ਨੂੰ ਅੰਦੋਲਨ ਖਤਮ ਕਰ ਦਿੱਤਾ। 378 ਦਿਨਾਂ ਤੱਕ ਚੱਲੇ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਹੋਈ।ਪੰਜਾਬ ਵਿਚ ਵਿਰੋਧ ਦੇ ਨਾਲ 24 ਸਤੰਬਰ ਨੂੰ ਅੰਦੋਲਨ ਸ਼ੁਰੂ ਹੋਇਆ। 3 ਦਿਨ ਬਾਅਦ ਰਾਸ਼ਟਰਪਤੀ (President) ਦੀ ਮਨਜ਼ੂਰੀ ਦੇ ਨਾਲ ਕਾਨੂੰਨ ਬਣ ਗਿਆ। 25 ਨਵੰਬਰ 2020 ਨੂੰ ਕਿਸਾਨਾਂ ਨੇ ਦਿੱਲੀ ਕੂਚ ਕੀਤਾ। 5 ਜੂਨ 2020 ਨੂੰ ਕੇਂਦਰ ਨੇ ਖੇਤੀ ਬਿੱਲ (Agriculture Reform Bill) ਸੰਸਦ ਵਿਚ ਰੱਖੇ ਅਤੇ 17 ਸਤੰਬਰ ਨੂੰ ਇਨ੍ਹਾਂ ਨੂੰ ਪਾਸ ਕੀਤਾ ਗਿਆ। ਨਵੰਬਰ 2021 ਨੂੰ ਪੀ.ਐੱਮ. ਮੋਦੀ ਨੇ ਖੇਤੀ ਕਾਨੂੰਨ ਵਾਪਸੀ ਦਾ ਐਲਾਨ ਕੀਤਾ। ਕਾਨੂੰਨ ਰੱਦ ਹੁੰਦੇ ਹੀ 11 ਦਸੰਬਰ 2021 ਨੂੰ ਪੰਜਾਬ ਦੇ 32 ਕਿਸਾਨ ਸੰਗਠਨ ਫਤਿਹ ਮਾਰਚ ਕਰ ਘਰ ਪਰਤੇ। Also Read : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਯੂ-ਟਰਨ, ਅਸਤੀਫਾ ਲਇਆ ਵਾਪਸ


ਉਥੇ ਹੀ ਜਲਾਲਾਬਾਦ ਅਤੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਧਮਾਕੇ ਦੀਆਂ ਘਟਨਾਵਾਂ ਨਾਲ ਅੱਤਵਾਦੀਆਂ ਨੇ ਪੰਜਾਬ ਵਿਚ ਫਿਰ ਤੋਂ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੋਹਾਂ ਘਟਨਾਵਾਂ ਦਾ ਪਾਕਿਸਤਾਨ ਕਨੈਕਸ਼ਨ ਜਾਂਚ ਵਿਚ ਸਾਹਮਣੇ ਆਇਆ ਹੈ। 15 ਸਤੰਬਰ 2021 ਜਲਾਲਾਬਾਦ ਵਿਚ ਮੋਟਰਸਾਈਕਲ ਵਿਚ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਬਾਈਕ ਰਾਹੀਂ ਭੀੜਭਾੜ ਵਾਲੀ ਥਾਂ ਧਮਾਕਾ ਕਰਨ ਦੀ ਸਾਜ਼ਿਸ਼ ਸੀ। ਮਾਮਲੇ ਵਿਚ 4 ਮੁਲਜ਼ਮਾਂ ਨੂੰ ਫੜਿਆ ਗਿਆ। ਪੰਜਾਬ ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ।


ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਬਾਥਰੂਮ ਵਿਚ ਧਮਾਕਾ ਹੋਇਆ। ਪੰਜਾਬ ਪੁਲਿਸ ਦਾ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਬੰਬ ਪਲਾਂਟ ਕਰਦਾ ਹੋਇਆ ਖੁਦ ਵੀ ਮਾਰਿਆ ਗਿਆ। ਜਾਂਚ ਵਿਚ ਸਾਹਮਣੇ ਆਇਆ ਕਿ ਖਾਲਿਸਤਾਨੀ ਅੱਤਵਾਦੀਆਂ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰੇ 'ਤੇ ਇਹ ਵਾਰਦਾਤ ਕੀਤੀ। ਡਰੱਗ ਤਸਕਰਾਂ ਰਾਹੀਂ ਧਮਾਕਾਖੇਜ਼ ਸਮੱਗਰੀ ਭਿਜਵਾਈ। ਧਮਾਕੇ ਵਿਚ ਪਾਕਿ ਵਿਚ ਬੈਠੇ ਡਰੱਗ ਤਸਕਰ ਅਤੇ ਗੈਂਗਸਟਰ ਹਰਵਿੰਦਰ ਰਿੰਦਾ ਅਤੇ ਜਰਮਨੀ ਵਿਚ ਬੈਠੇ ਸਿੱਖ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦਾ ਨਾਂ ਸਾਹਮਣੇ ਆ ਚੁੱਕਾ ਹੈ। Also Read : ਹੈਪੀ ਨਿਊ ਯੀਅਰ : ਨਿਊਜ਼ੀਲੈਂਡ ਨੇ ਸਾਲ 2022 ਦਾ ਆਤਿਸ਼ਬਾਜ਼ੀ ਨਾਲ ਕੀਤਾ ਸਵਾਗਤ


21 ਸਾਲ ਬਾਅਦ ਭਾਰਤ ਦੀ ਧੀ ਹਰਨਾਜ਼ ਕੌਰ ਸੰਧੂ 12 ਦਸੰਬਰ ਨੂੰ ਮਿਸ ਯੂਨੀਵਰਸ ਬਣੀ। ਹਰਨਾਜ਼ ਗੁਰਦਾਸਪੁਰ ਦੀ ਰਹਿਣ ਵਾਲੀ ਹੈ। ਹਾਲਾਂਕਿ ਹੁਣ ਉਨ੍ਹਾਂ ਦਾ ਪਰਿਵਾਰ ਮੋਹਾਲੀ ਵਿਚ ਰਹਿੰਦਾ ਹੈ। ਹਰਨਾਜ਼ ਨੇ ਚੰਡੀਗੜ੍ਹ ਵਿਚ ਪੜ੍ਹਾਈ ਕੀਤੀ। ਫਿਟਨੈੱਸ ਅਤੇ ਯੋਗ ਲਵਰ ਹਰਨਾਜ਼ ਟੀਨੇਜ ਦੇ ਦਿਨਾਂ ਤੋਂ ਹੀ ਬਿਊਟੀ ਪ੍ਰੈਜ਼ੈਂਟ ਦੇ ਹਰ ਮੰਚ 'ਤੇ ਹਿੱਸਾ ਲੈ ਰਹੀ ਹੈ। 2017 ਵਿਚ ਹਰਨਾਜ਼ ਨੇ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤਿਆ ਸੀ।  2018 ਵਿਚ ਮਿਸ ਮੈਕਸ ਇਮਰਜਿੰਗ ਸਟਾਰ ਇੰਡੀਆ ਦਾ ਤਾਜ ਮਿਲਿਆ। ਮਿਸ ਇੰਡੀਆ 2019 ਵਿਚ ਹਰਨਾਜ਼ ਟੌਪ 12 ਤੱਕ ਥਾਂ ਬਣਾਉਣ ਵਿਚ ਕਾਮਯਾਬ ਰਹੀ।

ਖੇਡ ਵਿਚ ਹਾਕੀ ਟੀਮ ਨੇ ਓਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਵਿਚ ਕਪਤਾਨ ਮਨਪ੍ਰੀਤ ਸਮੇਤ ਕਈ ਖਿਡਾਰੀ ਪੰਜਾਬ ਤੋਂਸਨ। ਪੰਜਾਬ ਦੀ ਧੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਭਾਰਤ ਦਾ ਪਰਚਮ ਲਹਿਰਾਇਆ।

ਉਥੇ ਹੀ ਟਰਬਨੇਟਰ ਹਰਭਜਨ ਸਿੰਘ ਨੇ ਵੀ ਸਾਲ ਦੇ ਅਖੀਰ ਵਿਚ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ। ਜਲੰਧਰ ਦੇ ਕ੍ਰਿਕਟਰ ਹਰਭਜਨ ਸਿੰਘ ਨੇ ਖੇਡ ਦੇ ਸਾਰੇ ਫਾਰਮੈੱਟਾਂ ਤੋਂ 24 ਦਸੰਬਰ ਨੂੰ ਸਨਿਆਸ ਲੈ ਲਿਆ। ਹਰਭਜਨ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਵਿਚ 417 ਵਿਕਟਾਂ ਅਤੇ ਵਨ ਡੇ ਵਿਚ 236 ਮੈਚਾਂ ਵਿਚ 269 ਵਿਕਟਾਂ ਹਾਸਲ ਕੀਤੀਆਂ। ਟੀ-20 ਵਿਚ ਭੱਜੀ ਨੇ ਭਾਰਤ ਲਈ 28 ਮੁਕਾਬਲੇ ਖੇਡੇ ਅਤੇ 25 ਵਿਕਟਾਂ ਹਾਸਲ ਕੀਤੀਆਂ।2016 ਵਿਚ ਹਰਭਜਨ ਨੇ ਯੂ.ਏ.ਈ. ਦੇ ਖਿਲਾਫ ਏਸ਼ੀਆ ਕੱਪ ਵਿਚ ਆਖਰੀ ਟੀ-20 ਮੈਚ ਖੇਡਿਆ ਸੀ। ਇਹੀ ਉਨ੍ਹਾਂ ਦਾ ਆਖਰੀ ਇੰਟਰਨੈਸ਼ਨਲ ਮੈਚ ਵੀ ਸੀ। ਆਈ.ਪੀ.ਐੱਲ. ਵਿਚ ਹਰਭਜਨ ਦੇ ਨਾਂ 163 ਮੈਚ ਵਿਚੋਂ 150 ਵਿਕਟਾਂ ਦਰਜ ਹਨ। ਹਰਭਜਨ ਦੀ ਤਸਵੀਰ ਕੁਝ ਦਿਨ ਪਹਿਲਾਂ ਪੰਜਾਬ ਵਿਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਲ ਸਾਹਮਣੇ ਆਈ ਸੀ। ਚਰਚਾ ਹੈ ਕਿ ਉਹ ਰਾਜਨੀਤੀ ਵਿਚ ਆ ਸਕਦੇ ਹਨ।

In The Market