LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁਝ ਹੀ ਘੰਟਿਆਂ 'ਚ 270 ਰੁਪਏ ਬਣ ਗਏ 1 ਕਰੋੜ! ਐਂਬੂਲੈਂਸ ਡਰਾਈਵਰ ਦਾ ਲੱਗਾ ਜੈਕਪਾਟ

13d ambu

ਨਵੀਂ ਦਿੱਲੀ- ਤੁਸੀਂ ਅਜਿਹੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ, ਜਿਸ ਵਿਚ ਕੋਈ ਵਿਅਕਤੀ ਸਿਫਰ ਤੋਂ ਸਿਖਰ ਤੱਕ ਦਾ ਸਫਰ ਤੈਅ ਕਰਦਾ ਹੈ। ਹਾਲਾਂਕਿ ਇਸ ਤਰ੍ਹਾਂ ਦੇ ਸੰਘਰਸ਼ ਵਾਲੇ ਸਫਰ ਵਿਚ ਕਾਫੀ ਮਿਹਨਤ ਤੇ ਸਮਾਂ ਲੱਗਦਾ ਹੈ। ਪਰ ਅਜਿਹੇ ਕਿੱਸੇ ਘੱਟ ਹੀ ਦੇਖਣ ਨੂੰ ਮਿਲਦੇ ਹਨ, ਜਿਸ ਵਿਚ ਕੋਈ ਵਿਅਕਤੀ ਰਾਤੋ-ਰਾਤ ਕਿਸਮਤ ਦੇ ਸਹਾਕੇ ਕਰੋੜਪਤੀ ਬਣ ਜਾਵੇ। ਪੱਛਮੀ ਬੰਗਾਲ ਦੇ ਇਕ ਵਿਅਕਤੀ ਦੇ ਨਾਲ ਅਜਿਹਾ ਹੀ ਕੁਝ ਹੋਇਆ ਹੈ। ਇਸ ਵਿਅਕਤੀ ਨੂੰ ਸਿਰਫ ਕੁਝ ਹੀ ਘੰਟਿਆਂ ਵਿਚ 1 ਕਰੋੜ ਰੁਪਏ ਦਾ ਜੈਕਪਾਟ ਲੱਗਿਆ ਤੇ ਉਹ ਦੇਖਦੇ ਹੀ ਦੇਖਦੇ ਕਰੋੜਪਤੀ ਬਣ ਗਿਆ।

Also Read: ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਭਲਕੇ, ਵਿਚਾਰੇ ਜਾ ਸਕਦੇ ਨੇ ਕਈ ਮੁੱਦੇ

ਪੂਰਬੀ ਵਰਧਮਾਨ ਜ਼ਿਲੇ ਵਿਚ ਰਹਿਣ ਵਾਲੇ ਸ਼ੇਖ ਹੀਰਾ ਪੇਸ਼ੇ ਤੋਂ ਐਂਬੂਲੈਂਸ ਡਰਾਈਵਰ ਹਨ। ਸ਼ੇਖ ਪਿਛਲੇ ਦਿਨੀਂ ਸਵੇਰੇ ਉਠੇ ਤੇ ਕੁਝ ਦੇਰ ਬਾਅਦ ਇਕ ਦੁਕਾਨ ਉੱਤੇ ਕਿਸੇ ਕੰਮ ਲਈ ਗਏ ਤੇ ਉਥੇ ਉਨ੍ਹਾਂ ਨੇ 270 ਰੁਪਏ ਦਾ ਟਿਕਟ ਖਰੀਦਿਆ ਤੇ ਫਿਰ ਕੰਮ ਉੱਤੇ ਚਲੇ ਗਏ। ਦੁਪਹਿਰ ਤੱਕ ਉਨ੍ਹਾਂ ਦਾ ਇਕ ਕਰੋੜ ਰੁਪਏ ਦਾ ਜੈਕਪਾਟ ਲੱਗ ਗਿਆ ਤੇ ਉਹ ਕੁਝ ਹੀ ਘੰਟਿਆਂ ਵਿਚ ਆਮ ਤੋਂ ਖਾਸ ਆਦਮੀ ਬਣ ਗਏ। ਉਨ੍ਹਾਂ ਨੂੰ ਜਦੋਂ ਲਾਟਰੀ ਨਿਕਲਣ ਦਾ ਪਤਾ ਲੱਗਿਆ ਤਾਂ ਉਹ ਕਾਫੀ ਹੈਰਾਨ ਹੋਣ ਦੇ ਨਾਲ ਡਰ ਵੀ ਗਏ। ਸ਼ੇਖ ਨੇ ਹੀਰਾ ਸ਼ਕਤੀਗੜ੍ਹ ਪੁਲਿਸ ਸਟੇਸ਼ਨ ਵਿਚ ਪੁਲਿਸ ਤੋਂ ਸਲਾਹ ਲੈਣ ਵੀ ਗਏ। ਉਨ੍ਹਾਂ ਨੂੰ ਲਾਟਰੀ ਦਾ ਟਿਕਟ ਗੁਆਚਣ ਦਾ ਡਰ ਸੀ। ਪੁਲਿਸ ਉਨ੍ਹਾਂ ਨੂੰ ਸੁਰੱਖਿਅਤ ਲੈ ਕੇ ਘਰ ਆਈ ਤੇ ਘਰ ਦੇ ਬਾਹਰ ਕੁਝ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ।

Also Read: ਸਟੇਜ 'ਤੇ ਕਰੇਨ ਤੋਂ ਐਂਟਰੀ ਦੌਰਾਨ ਟੁੱਟੀ ਝੂਲੇ ਦੀ ਰੱਸੀ, 18 ਫੁੱਟ ਦੀ ਉਚਾਈ ਤੋਂ ਡਿੱਗੇ ਲਾੜਾ-ਲਾੜੀ (ਵੀਡੀਓ)

ਸ਼ੇਖ ਰਸ਼ੀਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਕਾਫੀ ਸਮੇਂ ਤੋਂ ਬੀਮਾਰ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਲਾਜ ਵਿਚ ਕਾਫੀ ਪੈਸਿਆਂ ਦੀ ਲੋੜ ਸੀ ਪਰ ਪੈਸੇ ਨਾ ਹੋਣ ਦੇ ਕਾਰਨ ਠੀਕ ਤਰ੍ਹਾਂ ਇਲਾਜ ਨਹੀਂ ਹੋ ਪਾ ਰਿਹਾ ਸੀ। ਹੁਣ ਜਦੋਂ ਉਨ੍ਹਾਂ ਕੋਲ ਪੈਸੇ ਆ ਜਾਣਗੇ ਤਾਂ ਮੈਂ ਮਾਂ ਦਾ ਇਲਾਜ ਚੰਗੀ ਤਰ੍ਹਾਂ ਕਰਵਾਉਂਗਾ। ਉਹ ਕਹਿਦੇ ਹਨ ਕਿ ਹੁਣ ਮੈਨੂੰ ਵਿਸ਼ਵਾਸ ਹੈ ਕਿ ਮਾਂ ਦਾ ਇਲਾਜ ਜਲਦੀ ਠੀਕ ਹੋ ਜਾਵੇਗੀ। ਸ਼ੇਖ ਕਹਿੰਦੇ ਹਨ ਕਿ ਉਹ ਅਕਸਰ ਲਾਟਰੀ ਖਰੀਦਦੇ ਰਹਿੰਦੇ ਸਨ। ਹਮੇਸ਼ਾ ਸੁਪਨਾ ਦੇਖਦਾ ਸੀ ਕਿ ਮੇਰਾ ਜੈਕਪਾਟ ਲੱਗੇਗਾ।

In The Market