LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਟੇਜ 'ਤੇ ਕਰੇਨ ਤੋਂ ਐਂਟਰੀ ਦੌਰਾਨ ਟੁੱਟੀ ਝੂਲੇ ਦੀ ਰੱਸੀ, 18 ਫੁੱਟ ਦੀ ਉਚਾਈ ਤੋਂ ਡਿੱਗੇ ਲਾੜਾ-ਲਾੜੀ (ਵੀਡੀਓ)

13d wed

ਰਾਏਪੁਰ : ਭਾਰਤ ਵਿਚ ਵਿਆਹਾਂ (Wedding) ਦਾ ਸੀਜ਼ਨ ਚੱਲ ਰਿਹਾ ਹੈ। ਲਾੜਾ-ਲਾੜਾ (Bride and Groom) ਆਪਣੇ ਸਮਾਰੋਹ ਨੂੰ ਸ਼ਾਨਦਾਰ ਬਣਾਉਣ ਲਈ ਨਵੇਂ ਤਰੀਕੇ ਲੱਭ ਰਹੇ ਹਨ। ਵੈਡਿੰਗ ਪਲੈਨਰ ​(Wedding Planner) ​ਲਾੜਾ-ਲਾੜੀ ਦੀ ਐਂਟਰੀ ਨੂੰ ਖਾਸ ਬਣਾਉਣ ਲਈ ਤਜਰਬੇ ਕਰਦੇ ਰਹਿੰਦੇ ਹਨ। ਰੱਥ, ਘੁੰਮਣ ਵਾਲੇ ਥੜ੍ਹੇ ਤੋਂ ਲੈ ਕੇ ਝੂਲਿਆਂ ਤੱਕ ਇਹ ਸਭ ਕੁਝ ਇਨ੍ਹੀਂ ਦਿਨੀਂ ਵਿਆਹਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਇਹ ਪ੍ਰਯੋਗ ਕਦੇ-ਕਦਾਈਂ ਬਹੁਤ ਭਾਰੇ ਪੈ ਜਾਂਦੇ ਹਨ। ਅਜਿਹਾ ਹੀ ਕੁਝ ਛੱਤੀਸਗੜ੍ਹ (Chhattisgarh) ਦੀ ਰਾਜਧਾਨੀ ਰਾਏਪੁਰ ਵਿਚ ਦੇਖਣ ਨੂੰ ਮਿਲਿਆ। ਰਾਏਪੁਰ ਵਿਚ ਸ਼ਨੀਵਾਰ ਨੂੰ ਇਕ ਹੋਟਲ ਵਿਚ ਵਿਆਹ ਸਮਾਗਮ ਦੌਰਾਨ ਕ੍ਰੇਨ ਟੁੱਟਣ ਕਾਰਨ ਲਾੜਾ-ਲਾੜੀ ਤਕਰੀਬਨ 18 ਫੁੱਟ ਦੀ ਉਚਾਈ ਤੋਂ ਸਟੇਜ ਉੱਤੇ ਆ ਡਿੱਗੇ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

Also Read: ਇੱਕੋ ਦਿਨ 'ਚ ਲਗਵਾ ਲਈਆਂ ਕੋਰੋਨਾ ਵੈਕਸੀਨ ਦੀਆਂ 10 ਖੁਰਾਕਾਂ! ਚਿੰਤਾ 'ਚ ਸਿਹਤ ਮੰਤਰਾਲਾ

 

ਮਾਮਲਾ ਤੇਲੀਬਾਂਧਾ ਥਾਣਾ ਖੇਤਰ ਦਾ ਹੈ। ਇਥੇ ਸਥਿਤ ਇਕ ਹੋਟਲ ਵਿਚ ਸ਼ਨੀਵਾਰ ਨੂੰ ਵਿਆਹ ਦਾ ਆਯੋਜਨ ਕੀਤਾ ਗਿਆ ਸੀ। ਆਯੋਜਨ ਦੀ ਜ਼ਿੰਮੇਦਾਰੀ ਇਕ ਇਵੈਂਟ ਕੰਪਨੀ ਨੂੰ ਦਿੱਤੀ ਗਈ ਸੀ। ਸਮਾਗਮ ਦੌਰਾਨ ਸਟੇਜ ਉੱਤੇ ਡਾਂਸ ਤੇ ਆਤਿਸ਼ਬਾਜ਼ੀ ਦੇ ਵਿਚਾਲੇ ਇਕ ਗੋਲ ਰਿੰਗ ਦੇ ਬਣੇ ਝੂਲੇ ਵਿਚ ਲਾੜਾ-ਲਾੜੀ ਦੀ ਕ੍ਰੇਨ ਦੀ ਮਦਦ ਨਾਲ ਐਂਟਰੀ ਕਰਵਾਈ ਗਈ। ਐਂਟਰੀ ਦੇ ਨਾਲ ਹੀ ਕਪਲ ਨੂੰ ਉਪਰ ਚੁੱਕਿਆ ਜਾ ਰਿਹਾ ਸੀ ਤਦੇ ਇਕ ਪਾਸੇ ਰੱਸੀ ਟੁੱਟ ਗਈ ਤੇ ਲਾੜਾ-ਲਾੜੀ ਸਟੇਜ ਉੱਤੇ ਆ ਡਿੱਗੇ।

Also Read: ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਸਤਲੁਜ ਨੇੜੇਓਂ 1 ਲੱਖ ਲੀਟਰ ਤੋਂ ਵਧੇਰੇ ਲਾਹਣ ਜ਼ਬਤ

ਲਾੜਾ ਲਾੜੀ ਦੇ ਡਿੱਗਦੇ ਹੀ ਸਮਾਗਮ ਵਿਚ ਹੜਕੰਪ ਮਚ ਗਿਆ। ਲੋਕਾਂ ਵਿਚ ਚੀਕ-ਚਿਹਾੜਾ ਮਚ ਗਿਆ ਤੇ ਲੋਕ ਸਟੇਜ ਵੱਲ ਦੌੜੇ। ਲਾੜਾ-ਲਾੜੀ ਦੋਵਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ। ਖੁਸ਼ਕਿਸਮਤੀ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਘਟਨਾ ਤੋਂ ਬਾਅਦ ਤਕਰੀਬਨ ਅੱਧੇ ਘੱਟੇ ਤੱਕ ਸਾਰੇ ਸਹਿਮੇ ਰਹੇ। ਹਾਦਸੇ ਨੂੰ ਲੈ ਕੇ ਇਵੈਂਟ ਕੰਪਨੀ ਨੇ ਆਪਣੀ ਗਲਤੀ ਸਵਿਕਾਰ ਕੀਤੀ ਤੇ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ ਇਸ ਦਾ ਵੀ ਧਿਆਨ ਰੱਖਿਆ ਜਾਵੇਗਾ। ਫਿਲਹਾਲ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

Also Read: ਗੂਗਲ ਮੈਪ 'ਤੇ ਮਹਿਲਾ ਨੂੰ ਦਿਖੇ 3 ਸਾਲ ਪਹਿਲਾਂ ਮਰ ਚੁੱਕੇ ਪਿਤਾ! ਤਸਵੀਰ ਦੇਖਦੇ ਹੀ ਉੱਡ ਗਏ ਹੋਸ਼

In The Market