ਵੈਲਿੰਗਟਨ- ਕੋਰੋਨਾ ਵਾਇਰਸ (Corona virus) ਤੋਂ ਬਚਣ ਲਈ ਲੋਕਾਂ ਨੇ ਕਈ ਤਰੀਕੇ ਅਪਣਾਏ, ਜਿਵੇਂ ਕਿ ਕਿਤੇ ਪੂਜਾ ਸ਼ੁਰੂ ਹੋਈ ਤਾਂ ਕਿਤੇ ਲੋਕ ਸ਼ਰਾਬ (Alcohol) ਪੀਣ ਲੱਗ ਪਏ। ਬਹੁਤ ਸਾਰੇ ਲੋਕ ਆਯੁਰਵੈਦਿਕ ਦਵਾਈਆਂ (Ayurvedic medicines) ਲੈਣ ਲੱਗ ਪਏ ਹਨ। ਪਰ ਨਿਊਜ਼ੀਲੈਂਡ (New Zealand) ਵਿੱਚ ਇੱਕ ਵਿਅਕਤੀ ਨੇ ਜੋ ਕੀਤਾ ਉਹ ਆਪਣੇ ਆਪ ਵਿੱਚ ਹੈਰਾਨੀਜਨਕ ਹੈ।
Also Read: ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਸਤਲੁਜ ਨੇੜੇਓਂ 1 ਲੱਖ ਲੀਟਰ ਤੋਂ ਵਧੇਰੇ ਲਾਹਣ ਜ਼ਬਤ
ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਇਸ ਵਿਅਕਤੀ ਨੇ ਵੱਖ-ਵੱਖ ਟੀਕਾਕਰਨ ਕੇਂਦਰਾਂ ਵਿੱਚ ਘੁੰਮ ਕੇ 24 ਘੰਟਿਆਂ ਵਿੱਚ 10 ਵਾਰ ਟੀਕਾ ਲਗਵਾਇਆ। ਮੀਡੀਆ ਰਿਪੋਰਟਾਂ ਅਨੁਸਾਰ, ਉਹ ਇੱਕ ਦਿਨ ਵਿੱਚ ਕਈ ਟੀਕਾ ਕੇਂਦਰਾਂ ਵਿੱਚ ਗਿਆ, ਖੁਰਾਕ ਦੀ ਕੀਮਤ ਅਦਾ ਕੀਤੀ ਅਤੇ ਹਰ ਵਾਰ ਟੀਕਾ ਲਗਵਾਇਆ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਸਿਹਤ ਮੰਤਰਾਲੇ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਸ ਵਿਅਕਤੀ ਦੀ ਸਿਹਤ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਓਵਰਡੋਜ਼ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Also Read: ਗੂਗਲ ਮੈਪ 'ਤੇ ਮਹਿਲਾ ਨੂੰ ਦਿਖੇ 3 ਸਾਲ ਪਹਿਲਾਂ ਮਰ ਚੁੱਕੇ ਪਿਤਾ! ਤਸਵੀਰ ਦੇਖਦੇ ਹੀ ਉੱਡ ਗਏ ਹੋਸ਼
ਸਮੱਸਿਆ ਇਹ ਹੈ ਕਿ ਸਿਹਤ ਮੰਤਰਾਲੇ ਨੂੰ ਅਜੇ ਤੱਕ ਇਸ ਵਿਅਕਤੀ ਦਾ ਨਾਂ ਜਾਂ ਠਿਕਾਣਾ ਨਹੀਂ ਮਿਲਿਆ ਹੈ। ਟੀਕਾਕਰਨ ਪ੍ਰੋਗਰਾਮ ਦੇ ਗਰੁੱਪ ਮੈਨੇਜਰ ਐਸਟ੍ਰਿਡ ਕੋਰਨੀਫ ਨੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਅਸੀਂ ਕਈ ਏਜੰਸੀਆਂ ਦੇ ਸੰਪਰਕ ਵਿੱਚ ਹਾਂ। ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਅਜਿਹੇ ਕਿਸੇ ਵਿਅਕਤੀ ਬਾਰੇ ਪਤਾ ਲੱਗਦਾ ਹੈ ਜਿਸ ਨੇ ਵੈਕਸੀਨ ਦੀ ਓਵਰਡੋਜ਼ ਲਈ ਹੈ, ਤਾਂ ਉਸ ਨੂੰ ਜਲਦੀ ਤੋਂ ਜਲਦੀ ਡਾਕਟਰ ਨੂੰ ਮਿਲਣ ਲਈ ਕਹੋ। ਦੂਜੇ ਪਾਸੇ, ਮਾਹਿਰਾਂ ਨੇ ਓਵਰਡੋਜ਼ ਬਾਰੇ ਕਿਸੇ ਵੀ ਡੇਟਾ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਹੈ।
Also Read: ਅੰਮ੍ਰਿਤਸਰ 'ਚ ਕਾਂਗਰਸੀ ਵਰਕਰ ਦੇ ਬੇਟੇ ਦਾ ਪੁਲਿਸ ਮੁਲਾਜ਼ਮ ਵਲੋਂ ਗੋਲੀ ਮਾਰ ਕੇ ਕਤਲ
ਓਵਰਡੋਜ਼ ਤੋਂ ਕਿੰਨਾ ਨੁਕਸਾਨ?
ਮਾਹਿਰਾਂ ਅਨੁਸਾਰ ਇਹ ਟੀਕਾ ਸਰੀਰ ਨੂੰ ਅੰਦਰੋਂ ਮਜ਼ਬੂਤ ਕਰਕੇ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਅਜਿਹੇ 'ਚ ਟੀਕੇ ਦੀ ਜ਼ਿਆਦਾ ਖੁਰਾਕ ਇਕੱਠੇ ਲੈਣਾ ਸਿਹਤ ਲਈ ਹਾਨੀਕਾਰਕ ਹੈ। ਪਰ ਇਸ ਓਵਰਡੋਜ਼ ਦੇ ਪ੍ਰਭਾਵ ਅਤੇ ਇਸ ਦੇ ਕਾਰਨ ਕਿਸ ਤਰ੍ਹਾਂ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਣਗੇ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਇਹ ਪੱਕਾ ਹੈ ਕਿ ਇਹ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਅਤੇ ਉਸ ਵਿਅਕਤੀ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर