LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਸਤਲੁਜ ਨੇੜੇਓਂ 1 ਲੱਖ ਲੀਟਰ ਤੋਂ ਵਧੇਰੇ ਲਾਹਣ ਜ਼ਬਤ

13d liq

ਫ਼ਿਰੋਜ਼ਪੁਰ- ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਪੁਲਿਸ (Ferozepur Police) ਨੇ ਏ. ਐੱਸ. ਆਈ. ਗੁਰਦੇਵ ਸਿੰਘ ਦੀ ਅਗਵਾਈ ’ਚ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ (Indo-Pak border) ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਇਲਾਕੇ 'ਚ ਵੱਡੀ ਰੇਡ ਕਰਦੇ ਹੋਏ ਵੱਡੀ ਮਾਤਰਾ ’ਚ ਲਾਹਣ (Illegal alcohol) ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।

Also Read: ਗੂਗਲ ਮੈਪ 'ਤੇ ਮਹਿਲਾ ਨੂੰ ਦਿਖੇ 3 ਸਾਲ ਪਹਿਲਾਂ ਮਰ ਚੁੱਕੇ ਪਿਤਾ! ਤਸਵੀਰ ਦੇਖਦੇ ਹੀ ਉੱਡ ਗਏ ਹੋਸ਼

 

ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਮਨਦੀਪ ਹਾਂਸ ਨੇ ਦੱਸਿਆ ਕਿ ਸੀ. ਆਈ. ਏ. ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਸਰਹੱਦੀ ਪਿੰਡ ਕਾਲੂ ਵਾਲਾ ਦਾਖਲੀ ਨਿਹਾਲੇ ਦੇ ਇਲਾਕੇ ’ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਵੱਡੀ ਪੱਧਰ ’ਤੇ ਨਾਜਾਇਜ਼ ਸ਼ਰਾਬ ਤਿਆਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐੱਸ.ਪੀ ਇਨਵੈਸਟੀਗੇਸ਼ਨ, ਡੀ.ਐੱਸ.ਪੀ ਇਨਵੈਸਟੀਗੇਸ਼ਨ ਅਤੇ ਸੀ.ਆਈ.ਏ. ਇੰਚਾਰਜ ਦੇ ਨਿਰਦੇਸ਼ਾਂ ਅਨੁਸਾਰ ਜਦੋਂ ਏ. ਐੱਸ. ਆਈ. ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਛਾਪੇਮਾਰੀ ਕੀਤੀ ਤਾਂ ਕਰੀਬ 1 ਲੱਖ 2 ਹਜ਼ਾਰ ਲਿਟਰ ਲਾਹਣ, 35 ਤਰਪਾਲਾਂ, 7 ਲੋਹੇ ਦੇ ਡਰੰਮ ਅਤੇ ਚਾਰ ਪਤੀਲੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਵੱਲੋਂ ਜੀਵਨ ਸਿੰਘ ਅਤੇ ਹੋਰਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Also Read: ਅੰਮ੍ਰਿਤਸਰ 'ਚ ਕਾਂਗਰਸੀ ਵਰਕਰ ਦੇ ਬੇਟੇ ਦਾ ਪੁਲਿਸ ਮੁਲਾਜ਼ਮ ਵਲੋਂ ਗੋਲੀ ਮਾਰ ਕੇ ਕਤਲ

In The Market