LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੂਗਲ ਮੈਪ 'ਤੇ ਮਹਿਲਾ ਨੂੰ ਦਿਖੇ 3 ਸਾਲ ਪਹਿਲਾਂ ਮਰ ਚੁੱਕੇ ਪਿਤਾ! ਤਸਵੀਰ ਦੇਖਦੇ ਹੀ ਉੱਡ ਗਏ ਹੋਸ਼

13d da

ਲੰਡਨ- ਆਪਣੇ ਕਿਸੇ ਨਜ਼ਦੀਕੀ ਨੂੰ ਗੁਆ ਦੇਣਾ ਬੇਹੱਦ ਮੰਦਭਾਗਾ ਹੁੰਦਾ ਹੈ। ਖਾਸ ਕਰਕੇ ਮਾਤਾ-ਪਿਤਾ (Parents), ਜੋ ਸਾਨੂੰ ਜਨਮ ਦਿੰਦੇ ਹਨ, ਪਾਲ-ਪੋਸ ਦੇ ਵੱਡਾ ਕਰਦੇ ਹਨ, ਜਿਨ੍ਹਾਂ ਦੇ ਸਹਾਰੇ ਅਸੀਂ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਨੂੰ ਜਿਊਂਦੇ ਹਾਂ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਯਾਦਾਂ ਰਹਿ ਜਾਂਦੀਆਂ ਹਨ। ਅਜਿਹੇ ਵਿਚ ਜੇਕਰ ਉਨ੍ਹਾਂ ਦੇ ਬਾਰੇ ਵਿਚ ਜਾਂ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਵਿਚ ਕੁਝ ਵੀ ਪਤਾ ਲੱਗਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੇ ਬੇਚੈਨੀ ਵਧ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਇਕ ਮਹਿਲਾ ਦੇ ਨਾਲ ਅਜਿਹਾ ਹੀ ਹੋਇਆ ਜਿਸ ਨੇ ਆਪਣੇ ਪਿਤਾ ਨੂੰ 3 ਸਾਲ ਪਹਿਲਾਂ ਗੁਆ ਦਿੱਤਾ ਸੀ ਪਰ ਅਚਾਨਕ ਉਸ ਦੇ ਪਿਤਾ ਗੂਗਲ ਮੈਪ (Google Maps) ਉੱਤੇ ਨਜ਼ਰ ਆ ਗਏ।

Also Read: ਅੰਮ੍ਰਿਤਸਰ 'ਚ ਕਾਂਗਰਸੀ ਵਰਕਰ ਦੇ ਬੇਟੇ ਦਾ ਪੁਲਿਸ ਮੁਲਾਜ਼ਮ ਵਲੋਂ ਗੋਲੀ ਮਾਰ ਕੇ ਕਤਲ

 

ਕੀ ਹੈ ਪੂਰਾ ਮਾਮਲਾ?
ਇੰਗਲੈਂਡ (England) ਦੇ ਕਾਰਨੀਵਾਲ ਵਿਚ ਰਹਿਣ ਵਾਲੀ ਟਵਿੱਟਰ ਯੂਜ਼ਰ (Twitter user) ਕਾਰੇਨ ਨੇ ਇਸੇ ਸਾਲ ਜੂਨ ਵਿਚ ਇਕ ਟਵੀਟ ਕੀਤਾ ਸੀ, ਜਿਸ ਨੂੰ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ। ਮਹਿਲਾ ਨੇ ਦੱਸਿਆ ਕਿ ਉਹ ਗੂਗਲ ਮੈਪ ਦੇ ਸਟ੍ਰੀਟ ਵਿਊ ਫੀਚਰ (Street View feature) ਦੇ ਰਾਹੀਂ ਆਪਣਾ ਘਰ ਦੇਖ ਰਹੀ ਸੀ ਜਦੋਂ ਉਸ ਨੂੰ ਅਚਾਨਕ ਆਪਣੇ ਪਿਤਾ ਦੀ ਤਸਵੀਰ ਦਿਖ ਗਈ।

Also Read: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ

 

ਗੂਗਲ ਮੈਪ ਉੱਤੇ ਗਾਰਡਨਿੰਗ ਕਰਦੇ ਦਿਖੇ ਮਹਿਲਾ ਦੇ ਪਿਤਾ
ਹੈਰਾਨੀ ਦੀ ਗੱਲ ਸੀ ਕਿ ਕਾਰੇਨ ਦੇ ਪਿਤਾ ਦੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਦਰਅਸਲ ਗੂਗਲ ਮੈਪ ਦੇ ਸਟ੍ਰੀਟ ਵਿਊ ਨਾਲ ਕਾਰੇਨ ਜਿਸ ਤਸਵੀਰ ਨੂੰ ਦੇਖ ਰਹੀ ਸੀ ਉਹ ਪਿਤਾ ਦੀ ਮੌਤ ਤੋਂ ਪਹਿਲਾਂ ਦੀ ਸੀ। ਗੂਗਲ ਦੀ ਇਹ ਸੇਵਾ ਹਰ ਰੋਜ਼ ਜਾਂ ਮਹੀਨੇ ਬਾਅਦ ਅਪਡੇਟ ਨਹੀਂ ਹੁੰਦੀ। ਇਹ ਕਾਫੀ ਲੰਬੇ ਸਮੇਂ ਬਾਅਦ ਅਪਡੇਟ ਕੀਤੀ ਜਾਂਦੀ ਹੈ। ਅਜਿਹੇ ਵਿਚ ਕਾਰੇਨ ਨੇ ਘਰ ਦੇਖਿਆ ਤਾਂ ਉਨ੍ਹਾਂ ਦੇ ਪਿਤਾ ਦੀ ਤਸਵੀਰ ਨਜ਼ਰ ਆਈ ਜੋ ਕਿ ਗਾਰਡਨਿੰਗ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਗਾਰਡਨਿੰਗ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਸੀ, ਇਸ ਲਈ ਜਦੋਂ ਉਸ ਦੀ ਨਜ਼ਰ ਇਸ ਤਸਵੀਰ ਉੱਤੇ ਗਈ ਤਾਂ ਉਹ ਦੰਗ ਰਹਿ ਗਈ।

Also Read: ਦੇਸ਼ 'ਚ ਤੇਜ਼ੀ ਨਾਲ ਫੈਲ ਰਿਹੈ Omicron, WHO ਨੇ ਦਿੱਤੀ ਚੇਤਾਵਨੀ

ਕਾਰੇਨ ਨੂੰ ਪੇਂਟਿੰਗ ਦੇ ਰੂਪ ਵਿਚ ਮਿਲਿਆ ਖਾਸ ਤੋਹਫਾ
ਕਾਰੇਨ ਦੇ ਇਸ ਟਵੀਟ ਨੂੰ 51 ਹਜ਼ਾਰ ਤੋਂ ਵਧੇਰੇ ਲਾਈਕ ਮਿਲੇ ਤੇ 3 ਹਜ਼ਾਰ ਦੇ ਤਕਰੀਬਨ ਰੀਟਵੀਟ ਮਿਲੇ। ਇਸ ਪੋਸਟ ਉੱਤੇ ਤਕਰੀਬਨ ਸਾਰੇ ਲੋਕਾਂ ਨੇ ਕਾਰੇਨ ਨੂੰ ਖੂਬ ਪਿਆਰ ਭੇਜਿਆ। ਕਈ ਲੋਕਾਂ ਨੇ ਇਹ ਲਿਖਿਆ ਕਿ ਇਸ ਪੋਸਟ ਨੂੰ ਪੜ ਕੇ ਤੇ ਕਾਰੇਨ ਦੇ ਪਿਤਾ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਜਦਕਿ ਇਕ ਵਿਅਕਤੀ ਨੇ ਤਾਂ ਕਾਰੇਨ ਨੂੰ ਬਹੁਤ ਹੀ ਖੂਬਸੂਰਤ ਤੋਹਫਾ ਦੇ ਦਿੱਤਾ। ਉਸ ਨੇ ਕਾਰੇਨ ਦੇ ਪਿਤਾ ਦੀ ਇਸੇ ਤਸਵੀਰ ਦੀ ਪੇਂਟਿੰਗ ਬਣਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਗੂਗਲ ਮੈਪ ਕਦੇ ਨਾ ਕਦੇ ਅਪਡੇਟ ਹੋ ਜਾਵੇਗਾ ਤੇ ਤਸਵੀਰ ਚਲੀ ਜਾਵੇਗੀ ਪਰ ਇਹ ਪੇਂਟਿੰਗ ਹਮੇਸ਼ਾ ਉਨ੍ਹਾਂ ਦੇ ਨਾਲ ਰਹੇਗੀ।

In The Market