ਲੰਡਨ (ਇੰਟ.)- ਭਾਰਤ ਦੀ ਅੰਕਿਤਾ ਰੈਨਾ (Ankita Raina) ਅਤੇ ਅਮਰੀਕਾ ਦੀ ਉਨ੍ਹਾਂ ਦੀ ਜੋਟੀਦਾਰ ਲੌਰੇਨ ਡੇਵਿਸ (Lauren Davis) ਵਿੰਬਲਡਨ ਟੈਨਿਸ ਟੂਰਨਾਮੈਂਟ (Wimbledon Tennis Tournament) ਦੇ ਮਹਿਲਾ ਡਬਲਜ਼ (Women's doubles) ਦੇ ਪਹਿਲੇ ਦੌਰ ਵਿਚ ਆਸੀਆ ਮੁਹੰਮਦ (Asia Muhammad) ਅਤੇ ਜੇਸਿਕਾ ਪੇਗੁਲਾ (Jessica Pegula) ਦੀ ਅਮਰੀਕੀ ਜੋੜੀ ਤੋਂ ਸਿੱਧੇ ਸੈਟਾਂ ਵਿਚ ਹਾਰ ਗਈ। ਅਮਰੀਕਾ ਦੀ 14ਵਾਂ ਦਰਜਾ ਪ੍ਰਾਪਤ ਜੋੜੀ ਨੇ ਅੰਕਿਤਾ ਅਤੇ ਡੇਵਿਸ ਨੂੰ 70...
ਬੁਡਾਪੇਸਟ (ਇੰਟ.)- ਭਾਰਤੀ ਮੂਲ ਦੇ 12 ਸਾਲਾ ਅਭਿਮਨਿਊ ਮਿਸ਼ਰਾ ਚੈੱਸ ਦੇ ਸਭ ਤੋਂ ਘੱਟ ਉਮਰ ਦੇ ਗ੍ਰੈਂਡਮਾਸਟਰ (Grandmaster) ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ 12 ਸਾਲ, 7 ਮਹੀਨੇ ਦੇ ਜੀ.ਐੱਮ. ਸਰਗੇਈ ਕਾਰਜ਼ਕਿਨ (GM Sergey Karjakin) ਦੇ ਨਾਂ ਸੀ ਜੋ ਉਨ੍ਹਾਂ ਨੇ ਸਾਲ 2002 ਵਿਚ ਬਣਾਇਆ ਸੀ। ਨਿਊ ਜਰਸੀ (New Jersey) ਵਿਚ ਰਹਿਣ ਵਾਲੇ ਅਭਿਮਨਿਊ ਮਿਸ਼ਰਾ ਨੇ ਬੁੱਧਵਾਰ ਵਾਲੇ ਦਿਨ ਇਹ ਰਿਕਾਰਡ ਤੋੜ ਦਿੱਤਾ ਹੈ, ਜਿਸ ਪਿੱਛੋਂ ਇਹ ਪੂਰੀ ਦੁਨੀਆ ਵਿਚ ਸਭ ਤੋਂ ਘੱਟ ਉਮਰ ਵਿਚ ਚੈੱਸ ਦੇ ਗ੍ਰੈਂਡਮਾਸਟਰ ਬਣ ਗਏ ਹਨ। ਅਭਿਮਨਿਊ ਨੇ ਜਦੋਂ ਇਹ ਰਿਕਾਰਡ ਤੋੜਿਆ ਉਦੋਂ ਉਨ੍ਹਾਂ ਦੀ ਉਮਰ ਸਿਰਫ 12 ਸਾਲ, 4 ਮਹੀਨੇ ਅਤੇ 25 ਦਿਨ ਹੈ, ਅਭਿਮਨਿਊ ਨੇ ਇਹ ਜਿੱਤ ਬੁਡਾਪੇਸਟ ਵਿਚ ਹੋ ਰਹੇ ਵੇਜੇਕ੍ਰੇਪਜ਼ੋ ਜੀ.ਐੱਮ. ਮਿਕਸ ਟੂਰਨਾਮੈਂਟ ਵਿਚ ਦਰਜ ਕੀਤੀ ਹੈ। Read this- Shooting World Cup 'ਚ Rahi Sarnobat ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਮਿਲਿਆ ਗੋਲਡ ਇਸ ਤੋਂ ਪਹਿਲਾਂ ਕਾਰਜਕਿਨ ਨੇ ਇਹ ਰਿਕਾਰਡ 12 ਅਗਸਤ 2002 ਦੇ ਦਿਨ 12 ਸਾਲ ਅਤੇ 7 ਮਹੀਨੇ ਦੀ ਉਮਰ ਵਿਚ ਦਰਜ ਕੀਤਾ ਸੀ, ਇਸ ਨੂੰ ਤੋੜਣ ਵਾਲੇ ਅਭਿਮਨਿਊ ਮਿਸ਼ਰਾ ਦਾ ਜਨਮ 5 ਫਰਵਰੀ 2009 ਵਿਚ ਹੋਇਆ ਹੈ। ਮਿਸ਼ਰਾ ਨੇ 15 ਸਾਲ ਦੇ ਭਾਰਤੀ ਖਿਡਾਰੀ ਗ੍ਰੈਂਡਮਾਸਟਰ ਲੀਓਨ ਲਿਊਕ ਮੇਂਡੋਂਕਾ ਨੂੰ ਹਰਾ ਕੇ ਇਹ ਰਿਕਾਰਡ ਬਣਾਇਆ ਹੈ। ...
ਨਵੀਂ ਦਿੱਲੀ: ਆਖਰਕਾਰ ਕਰੋਸ਼ੀਆ ਵਿਚ ਚੱਲ ਰਹੇ ਸ਼ੂਟਿੰਗ ਵਿਸ਼ਵ ਕੱਪ ਵਿਚ ਭਾਰਤ ਨੂੰ ਆਪਣਾ ਪਹਿਲਾ (Gold medal) ਸੋਨ ਤਗਮਾ ਮਿਲਿਆ। ਰਾਹੀ ਸਰਨੋਬਤ (Rahi Sarnobat) ਨੇ ਵਿਸ਼ਵ ਕੱਪ ਦੇ ਚੌਥੇ ਦਿਨ 25 ਮੀਟਰ ਪਿਸਟਲ ਵਿਚ 50 ਵਿਚੋਂ 39 ਅੰਕ ਪ੍ਰਾਪਤ ਕਰਕੇ ਸੋਨ ਤਗਮਾ ਜਿੱਤਿਆ। ਇਹ ਉਸ ਦਾ ਵਿਸ਼ਵ ਕੱਪ ਦਾ ਲਗਾਤਾਰ ਦੂਜਾ ਤਮਗਾ ਹੈ। ਇਸ ਤੋਂ ਇਲਾਵਾ ਰਾਹੀ ਸਰਨੋਬਤ (Rahi Sarnobat) ਦੇ ਨਾਲ ਮਨੂੰ ਭਾਕਰ ਅਤੇ ਯਸ਼ਸ਼ਵਿਨੀ ਸਿੰਘ ਦੇਸਵਾਲ ਨੇ ਵੀ ਟੀਮ ਮੁਕਾਬਲੇ ਵਿਚ ਸਿਲਵਰ ਦਾ ਤਗਮਾ ਜਿੱਤਿਆ। ਇਨ੍ਹਾਂ ਤੋਂ ਇਲਾਵਾ ਸੌਰਭ ਚੌਧਰੀ ਅਤੇ ਮਨੂੰ ਭਾਕਰ ਨੇ ਵੀ ਮਿਕਸਡ ਈਵੈਂਟ ਵਿਚ (Gold medal) ਚਾਂਦੀ ਦਾ ਤਗਮਾ ਜਿੱਤਿਆ। Read this-ਧਰਮ ਪਰਿਵਰਤਨ ਮਾਮਲਾ : ਇਕ ਲੜਕੀ ਦੀ ਹੋਈ ਘਰ ਵਾਪਸੀ, ਮਨਜਿੰਦਰ ਸਿਰਸਾ ਟਵੀਟ ਕਰ ਦਿੱਤੀ ਜਾਣਕਾਰੀ ਕ੍ਰੋਏਸ਼ੀਆ ਵਿੱਚ ਚੱਲ ਰਿਹਾ ਇਹ ਵਿਸ਼ਵ ਕੱਪ ਟੋਕੀਓ ਓਲੰਪਿਕ ਤੋਂ ਪਹਿਲਾਂ ਆਖਰੀ ਵੱਡਾ ਟੂਰਨਾਮੈਂਟ ਹੈ। ਇਸ ਵਿਸ਼ਵ ਕੱਪ ਵਿਚ 47 ਦੇਸ਼ਾਂ ਦੇ 570 ਨਿਸ਼ਾਨੇਬਾਜ਼ ਭਾਗ ਲੈ ਰਹੇ ਹਨ। ਦਿੱਲੀ ਵਿੱਚ ਆਯੋਜਿਤ ਪਿਛਲੇ ਵਰਲਡ ਕੱਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਰਾਹੀ ਨੇ ਇਸ ਵਾਰ ਸੋਨ ਤਮਗਾ ਜਿੱਤ ਕੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ। Read this- 'ਪੰਜਾਬ ਦੇ ਲੋਕਾਂ ਦੇ ਹੱਥਾਂ ਵਿਚ ਮੋਮਬੱਤੀਆਂ ਫੜਾਉਣ ਦੀ ਤਿਆਰੀ ਵਿਚ ਕੇਜਰੀਵਾਲ' ਰਾਹੀ ਦਾ 39 ਅੰਕਾਂ ਦਾ ਸਕੋਰ ਵਿਸ਼ਵ ਰਿਕਾਰਡ ਨਾਲੋਂ ਸਿਰਫ ਇਕ ਅੰਕ ਘੱਟ ਸੀ। ਦਿੱਲੀ ਵਿੱਚ ਹੋਏ ਵਿਸ਼ਵ ਕੱਪ ਵਿੱਚ ਰਾਹੀ ਦਾ ਕੁਲ ਸਕੋਰ 581 ਅੰਕ ਸੀ। ਉਸਨੇ ਕਰੋਸ਼ੀਆ ਵਿਚ 591 ਅੰਕਾਂ ਨਾਲ ਟੋਕਿ...
ਨਵੀਂ ਦਿੱਲੀ (ਇੰਟ.)- ਟੀ-20 ਵਿਸ਼ਵ ਕੱਪ 2021 ਦਾ ਆਯੋਜਨ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਕੀਤਾ ਜਾਵੇਗਾ। ਕੁਝ ਮੁਕਾਬਲੇ ਓਮਾਨ ਵਿਚ ਵੀ ਹੋ ਸਕਦੇ ਹਨ। ਟੂਰਨਾਮੈਂਟ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਜਦੋਂ ਕਿ ਫਾਈਨਲ 14 ਨਵੰਬਰ ਨੂੰ ਖੇਡਿਆ ਜਾਵੇਗਾ। ਆਈ.ਸੀ.ਸੀ. ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ। ਦੱਸ ਦਈਏ ਕਿ ਬੀ.ਸੀ.ਸੀ.ਆੀ. ਇਸ ਮੁੱਖ ਟੂਰਨਾਮੈਂਟ ਦਾ ਮੇਜ਼ਬਾਨ ਬਣਿਆ ਰਹੇਗਾ। 16 ਟੀਮਾਂ ਦਾ ਟੂਰਨਾਮੈਂਟ ਯੂ.ਏ.ਈ. ਦੇ ਤਿੰਨ ਸ਼ਹਿਰਾਂ (ਦੁਬਈ, ਸ਼ਾਰਜਾਹ ਅਤੇ ਆਬੂਧਾਬੀ) ਅਤੇ ਓਮਾਨ ਵਿਚ ਖੇਡਿਆ ਜਾਵੇਗਾ। Read this- ਕੋਰੋਨਾ ਨੂੰ ਲੈ ਕੇ ਪਾਬੰਦੀਆਂ 10 ਜੁਲਾਈ ਤੱਕ ਵਧੀਆਂ, ਖੁੱਲ੍ਹਣਗੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਇਸ ਤੋਂ ਪਹਿਲਾਂਸੋਮਵਾਰ ਨੂੰ ਬੀ.ਸੀ.ਸੀ.ਆਈ. ਨੇ ਟੀ-20 ਵਿਸ਼ਵ ਕੱਪ ਦੇ ਸੰਯੁਕਤ ਅਰਬ ਅਮੀਰਤ (ਯੂ.ਏ.ਈ.) ਵਿਚ ਹੋਣ ਦੀ ਪੁਸ਼ਟੀ ਕੀਤੀ ਸੀ। ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੇ ਕਿਹਾ ਸੀ ਕਿ ਇਸ ਟੂਰਨਾਮੈਂਟ ਨੂੰ ਯੂ.ਏ.ਈ. ਸ਼ਿਫਟ ਕਰ ਰਹੇ ਹਨ। ਯਾਦ ਰਹੇ ਕਿ ਪਿਛਲੇ ਸਾਲ ਸੰਸਾਰਕ ਕ੍ਰਿਕਟ ਕੈਲੰਡਰ ਨੂੰ ਪ੍ਰਭਾਵਿਤ ਕਰਨ ਵਾਲੇ ਕੋਵਿਡ-19 ਮਹਾਮਾਰੀ ਦੇ ਨਾਲ, ਆਈ.ਸੀ.ਸੀ. ਨੇ 2020 ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ ਸੀ, ਜੋ ਮੂਲ ਰੂਪ ਨਾਲ ਆਸਟ੍ਰੇਲੀਆ ਵਿਚ ਆਯੋਜਿਤ ਹੋਣ ਵਾਲਾ ਸੀ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਭਾਰਤ ਵਿਚ 2021, ਜਦੋਂ ਕਿ ਆਸਟ੍ਰੇਲੀਆ ਵਿਚ 2022 ਸੈਸ਼ਨ ਖੇਡਿਆ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਰਾਉਂਡ-1 ਵਿਚ 12 ਮੈਚ ਹੋਣਗੇ ਜਦੋਂ ਕਿ 8 ਟੀਮਾਂ ਸ਼ਾਮਲ ਹੋਣਗੇ। ਇਨ੍ਹਾਂ ਵਿਚੋਂ 4 (ਹਰੇਕ ਸਮੂਹ ਤੋਂ ਚੋਟੀ ਦੇ ਦੋ) ਸੁਪਰ 12 ਲਈ ਕੁਆਲੀਫਾਈ ਕਰੇਗੀ। 8 ਟੀਮਾਂ (ਬੰਗਲਾਦੇਸ਼, ਸ਼੍ਰੀਲੰਕਾ, ਆਇਰਲਐਂਡ, ਨੀਦਰਲੈਂਡ, ਸਕਾਟਲੈਂਡ, ਨਾਮੀਬੀਆ, ਓਮਾਨ, ਪਾਪੂਆ ਨਿਊ ਗਿਨੀ) ਵਿਚੋਂ ਕੁਆਲੀਫਾਈ ਹੋਈਆਂ ਚਾਰ ਟੀਮਾਂ ਚੋਟੀ ਦੀਆਂ 8 ਰੈਂਕਿੰਗ ਵਾਲੀਆਂ ਟੀ-20 ਟੀਮਾਂ ਵਿਚ ਸ਼ਾਮਲ ਹੋ ਕੇ ਸੁਪਰ 12 ਵਿਚ ਪਹੁੰਚਣਗੀਆਂ। ਪਹਿਲਾ ਦੌਰ ਯੂ.ਏ.ਈ. ਦੇ ਇਕ ਸਥਾਨ ਤੋਂ ਇਲਾਵਾ ਓਮਾਨ ਵਿਚ ਹੋਵੇਗਾ ਜਿਸ ਨਾਲ ਸੁਪਰ 12 ਦੇ ਮੈਚਾਂ ਲਈ ਯੂ.ਏ.ਈ. ਦੇ ਮੁੱਖ ਮੈਦਾਨਾਂ ਦੀਆਂ ਪਿੱਚਾਂ ਨੂੰ ਤਿਾਰ ਕਰਨ ਲਈ ਭਰਪੂਰ ਸਮਾਂ ਮਿਲ ਜਾਵੇਗਾ।ਸੁਪਰ 12 ਦਾ ਪੜਾਅ, ਜਿਸ ਵਿਚ 30 ਮੈਚ ਸ਼ਾਮਲ ਹਨ, 24 ਅਕਤੂਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੁਪਰ 12 ਵਿਚੋਂ ਟੀਮਾਂ ਨੂੰ 6-6 ਦੇ ਦੋ ਸਮੂਹਾਂ ਵਿਚ ਵੰਡਿਆ ਜਾਵੇਗਾ, ਜੋ ਯੂ.ਏ.ਈ. ਵਿਚ ਤਿੰਨ ਥਾਵਾਂ (ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ) ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਪਲੇਆਫ ਮੈਚ ਹੋਣਗੇ ਦੋ ਸੈਮੀਫਾਈਨਲ ਅਤੇ ਫਾਈਨਲ। ...
ਨਵੀਂ ਦਿੱਲੀ: ਭਾਰਤੀ ਸਾਬਕਾ ਕ੍ਰਿਕੇਟਰ (suresh raina) ਸੁਰੇਸ਼ ਰੈਨਾ ਦੀ ਕਿਤਾਬ "Believe" ਬੈਸਟ ਸੇਲਰ ਕਿਤਾਬ ਬਣੀ ਹੈ। ਇਸ ਸਬੰਧੀ ਸੁਰੇਸ਼ ਰੈਨਾ ਨੇ ਆਪਣੇ ਫੈਨਸ ਨਾਲ ਆਪ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ਸਾਂਝਾ ਕਰਦੇ ਲਿਖਿਆ ਹੈ ਕਿ ਮੇਰੀ ਕਿਤਾਬ ਨੀਲਸਨ ਬੁਕਸਕੈਨ ਦੀ ਨਵੀਂ ਰਿਲੀਜ਼ ਸੂਚੀ ਵਿਚ ਭਾਰਤ ਵਿਚ ਪਹਿਲੇ ਸਥਾਨ 'ਤੇ ਇਕ ਬੈਸਟ ਸੇਲਰ ਵਜੋਂ ਓਪਨ ਹੋਈ ਹੈ। ਸਭ ਦੇ ਪਿਆਰ ਅਤੇ ਸਹਾਇਤਾ ਲਈ ਧੰਨਵਾਦ।" Read this: ਦਿੱਲੀ 'ਚ Unlock-5 ਦਾ ਹੋਇਆ ਐਲਾਨ, ਜਾਣੋ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਲੋਕਾਂ ਨੂੰ ਮਿਲੇਗੀ ਰਾਹਤ ਗੌਰਤਲਬ ਹੈ ਕਿ ਕ੍ਰਿਕਟਰ ਸੁਰੇਸ਼ ਰੈਨਾ ਜਲਦੀ ਹੀ ਆਪਣੀ ਬਾਇਓਪਿਕ ਫਿਲਮ ਬਣਦੀ ਦੇਖਣਾ ਚਾਹੁੰਦੇ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਲਾਈਵ ਸੈਸ਼ਨ ਦੌਰਾਨ ਕੀਤਾ। ਇਸਦੇ ਨਾਲ ਹੀ ਸੁਰੇਸ਼ ਰੈਨਾ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਕਿਹੜਾ ਅਭਿਨੇਤਾ ਆਪਣੀ ਭੂਮਿਕਾ ਅਦਾ ਕਰੇ। Read this: Petrol and diesel prices: ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਲੋਕ ਹੋਏ ਔਖੇ ਰੈਨਾ ਨੂੰ ਦੱਖਣੀ ਦੇ ਦੋ ਅਭਿਨੇਤਾ ਆਪਣੇ ਕਿਰਦਾਰ ਵਿਚ ਫਿੱਟ ਪਾਉਂਦੇ ਹਨ। ਉਹ ਕਹਿੰਦੇ ਹਨ ਕਿ ਜੇਕਰ ਦੱਖਣੀ ਅਦਾਕਾਰ ਉਸਦਾ ਕਿਰਦਾਰ ਨਿਭਾਉਂਦੇ ਹਨ ਤਾਂ ਉਹ ਚੇਨਈ ਨਾਲ ਕ੍ਰਿਕਟਰ ਦੇ ਡੂੰਘੇ ਸੰਬੰਧ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ।...
ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਹੁਣ ਯੂਏਈ (UAE) ਵਿੱਚ ਹੋਏਗਾ। ਇਸ ਦੀ ਜਾਣਕਾਰੀ ਬੀਸੀਸੀਆਈ ਦੇ ਸੈਕਟਰੀ ਜੈਅ ਸ਼ਾਹ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਜ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਸੂਚਿਤ ਕਰਾਂਗੇ ਕਿ ਅਸੀਂ ਟੀ-20 ਵਰਲਡ ਕੱਪ ਯੂਏਈ ਵਿੱਚ ਸ਼ਿਫਟ ਕਰ ਰਹੇ ਹਾਂ। ਤਰੀਕਾਂ ਦਾ ਫੈਸਲਾ (ICC) ਆਈ.ਸੀ.ਸੀ. ਵੱਲੋਂ ਕੀਤਾ ਜਾਵੇਗਾ। Read this: ਦਿੱਲੀ 'ਚ Unlock-5 ਦਾ ਹੋਇਆ ਐਲਾਨ, ਜਾਣੋ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਲੋਕਾਂ ਨੂੰ ਮਿਲੇਗੀ ਰਾਹਤ ਕੋਰੋਨਾ ਕਾਰਨ, ਇਹ ਖਦਸ਼ਾ ਪਹਿਲਾਂ ਹੀ ਪ੍ਰਗਟ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ (IPL)ਆਈਪੀਐਲ ਵਰਗੇ ਵੱਡੇ ਟੂਰਨਾਮੈਂਟਾਂ ਨੂੰ ਯੂਏਈ ਤਬਦੀਲ ਕਰਨਾ ਪਿਆ ਸੀ। ਗੌਰਤਲਬ ਹੈ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਤਾਜ਼ਾ ਹਾਰ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ ਟੀ -20 ਵਿਸ਼ਵ ਕੱਪ ਜਿੱਤਣ ‘ਤੇ ਹੋਵੇਗੀ। Read this: ਪੰਜਾਬ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ, ਡਾਕਟਰਾਂ ਦੀ ਸਰਕਾਰ ਖਿਲਾਫ਼ ਹੜਤਾਲ ਭਾਰਤ ਪਿਛਲੇ ਕਈ ਸਾ...
ਨਵੀਂ ਦਿੱਲੀ: ਪਹਿਲਵਾਨ ਸਾਗਰ ਧਨਖੜ ਕਤਲੇਆਮ (Sagar Rana murder case) ਵਿਚ ਹੁਣ ਇਕ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਓਲੰਪਿਕ ਮੈਡਲਿਸਟ ਪਹਿਲਵਾਨ (Wrestler Sushil Kumar) ਸੁਸ਼ੀਲ ਕੁਮਾਰ ਅਦਾਲਤ ਨੇ ਕਤਲ ਕੇਸ 'ਚ ਉਸਦੀ ਨਿਆਂਇਕ ਹਿਰਾਸਤ 9 ਜੁਲਾਈ ਤੱਕ ਵਧਾ ਦਿੱਤੀ ਹੈ। ਹੁਣ ਫਿਲਹਾਲ ਉਸ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। Olympic medallist wrestler Sushil Kumar to remain in jail as court extends his judicial custody till July 9 in a murder case — Press Trust of India (@PTI_News) June 25, 2021 ਦੱਸ ਦੇਈਏ ਕਿ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਆਰੋਪੀ (Wrestler Sushil Kumar) ਸੁਸ਼ੀਲ ਕੁਮਾਰ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ। Read this: ਦੋ ਸ਼ਰਾਬੀ ਨੌਜਵਾਨਾਂ ਨੇ ਪੁਲਿਸ ਮੁਲ...
ਵੇਲਿੰਗਟਨ (ਬਿਊਰੋ)- ਨਿਊਜ਼ੀਲੈਂਡ ਦੇ ਰੂਪ ਵਿਚ ਦੁਨੀਆ ਨੂੰ ਪਹਿਲਾ ਟੈਸਟ ਚੈਂਪੀਅਨ ਮਿਲ ਗਿਆ ਹੈ। ਨਿਊਜ਼ੀਲੈਂਡ ਨੇ 23 ਜੂਨ 2021 ਦੀ ਰਾਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਰਾਇਆ। ਰਾਸ ਟੇਲਰ ਨੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।ਨਿਊਜ਼ੀਲੈਂਡ ਦੇ ਕਾਈਲ ਜੈਮੀਸਨ ਪਲੇਅਰ ਆਫ ਦਿ ਮੈਚ ਚੁਣੇ ਗਏ। ਉਨ੍ਹਾਂ ਨੇ ਇਸ ਮੈਚ ਵਿਚ 46 ਵੋਰ ਵਿਚ 22 ਮੇਡਨ ਸੁੱਟਦੇ ਹੋਏ 61 ਦੌੜਾਂ ਦਿੱਤੀਆਂ ਜਦੋਂ ਕਿ 7 ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਵਿਚ ਨਿਊਜ਼ੀਲੈਂਡ ਨੂੰ ਜਿੱਤ ਲਈ ਦੂਜੀ ਪਾਰੀ ਵਿਚ 139 ਦੌੜਾਂ ਦਾ ਟੀਚਾ ਦਿੱਤਾ ਸੀ, ਜੋ ਉਸ ਨੇ 45.5 ਓਵਰ ਵਿਚ 2 ਵਿਕਟਾਂ 'ਤੇ 140 ਦੌੜਾਂ ਬਣਾ ਹਾਸਲ ਕਰ ਲਿਆ। Read this- Euro 2020: ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ, ਅੰਤਿਮ-16 ’ਚ ਬਣਾਈ ਜਗ੍ਹਾ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੋਵੇਂ ਪਾਰੀਆਂ ਵਿਚ ਟੀਮ ਦੇ ਟੌਪ ਸਕੋਰਰ ਰਹੇ। ਉਨ੍ਹਾਂ ਨੇ ਪਹਿਲੀ ਪਾਰੀ ਵਿਚ 49 ਦੌੜਾਂ ਬਣਾਈਆਂ ਸਨ। ਦੂਜੀ ਪਾਰੀ ਵਿਚ ਉਹ 8 ਚੌਕਿਆਂ ਦੀ ਮਦਦ ਨਾਲ 89 ਗੇਂਦਾਂ ਵਿਚ 52 ਦੌੜਾਂ ਬਣਾ ਕੇ ਅਜੇਤੂ ਰਹੇ। ਰੌਸ ਟੇਲਰ ਨੇ 6 ਚੌਕਿਆਂ ਦੀ ਮਦਦ ਨਾਲ 100 ਗੇਂਦਾਂ ਵਿਚ ਅਜੇਤੂ 47 ਦੌੜਾਂ ਬਣਾਈਆਂ। ਦੋਹਾਂ ਵਿਚਾਲੇ ਤੀਜੀ ਵਿਕਟ ਲਈ 96 ਦੌੜਾਂ ਦੀ ਅਜੇਤੂ ਸਾਂਝੇਦਾਰੀ ਬਣੀ।ਭਾਰਤੀ ਟੀਮ ਦੂਜੀ ਪਾਰੀ ਵਿਚ 170 ਦੌੜਾਂ 'ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਪਾਰੀ ਵਿਚ 32 ਦੌੜਾਂ ਦੀ ਬੜ੍ਹਤ ਬਣਾਈ ਸੀ। ਇਸ ਤਰ੍ਹਾਂ ਉਸ ਮੈਚ ਨੂੰ ਜਿੱਤਣ ਲਈ 139 ਬਣਾਉਣੀਆਂ ਸਨ। ਭਾਰਤ ਲਈ ਦੂਜੀ ਪਾਰੀ ਵਿਚ ਰਿਸ਼ਭ ਪੰਤ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 30 ਦੌੜਾਂ ਦੀ ਪਾਰੀ ਖੇਡੀ। ਰਵਿੰਦਰ ਜਡੇਜਾ ਨੇ 16, ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਨੇ 15-15 ਦੌੜਾਂ ਬਣਾਈਆਂ। ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਨੇ 13-13 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲਐੰਡ ਲਈ ਟਿਮ ਸਾਊਦੀ ਨੇ 4, ਟ੍ਰੇਂਟ ਬੋਲਟ ਨੇ 3, ਕਾਏਲ ਜੇਮੀਸਨ ਨੇ 2 ਅਤੇ ਨੀਲ ਵੈਗਨਰ ਨੇ ਇਕ ਵਿਕਟ ਹਾਸਲ ਕੀਤੀ। ਇਹ ਮੈਚ ਮੀਂਹ ਕਾਰਣ ਰਿਜ਼ਰਵ ਡੇਅ ਤੱਕ ਪਹੁੰਚਿਆ। ਭਾਰਤ ਦੀ ਪਹਿਲੀ ਪਾਰੀ 217 ਦੌੜਾਂ 'ਤੇ ਸਿਮਟੀ ਸੀ। ਨਿਊਜ਼ੀਲਐੰਡ ਨੇ ਪਹਿਲੀ ਪਾਰੀ ਵਿਚ 249 ਦੌੜਾਂ ਬਣਾ ਕੇ 32 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।...
ਲੰਡਨ- ਯੂਰੋ-2020 (Euro 2020) ਫੁੱਟਬਾਲ ਚੈਂਪੀਅਨਸ਼ਿਪ (Football Championship) ਦੇ ਮੈਚ ’ਚ ਬੀਤੇ ਦਿਨੀ ਰਹੀਮ ਸਟਰਲਿੰਗ ਦੇ ਗੋਲ ਦੀ ਮਦਦ ਨਾਲ ਇੰਗਲੈਂਡ ਨੇ ਚੈਕ ਗਣਰਾਜ ਨੂੰ 1-0 ਨਾਲ ਹਰਾ ਦਿੱਤਾ ਗਿਆ। ਦੱਸ ਦੇਈਏ ਕਿ ਇਹ ਦੋਵੇਂ ਟੀਮਾਂ ਪਹਿਲਾਂ ਹੀ ਅੰਤਿਮ-16 ’ਚ ਜਗ੍ਹਾ ਪੱਕੀ ਕਰ ਚੁੱਕੀਆਂ ਹਨ। ਇੰਗਲੈਂਡ ਦੇ ਕੋਚ ਜੇਰੇਥ ਸਾਊਥਗੇਟ ਨੇ ਕਿਹਾ,‘‘ਸਾਡਾ ਹਮੇਸ਼ਾ ਤੋਂ ਮੰਨਣਾ ਸੀ ਕਿ ਹੈਰੀ ਕੇਨ ਉੱਤੋਂ ਗੋਲ ਕਰਨ ਦਾ ਬੋਝ ਘੱਟ ਕੀਤਾ ਜਾਣਾ ਚਾਹੀਦਾ ਹੈ।’ Read this- ਨੀਰਵ ਮੋਦੀ ਨੂੰ ਵੱਡਾ ਝਟਕਾ, ਬ੍ਰਿਟਿਸ਼ ਹਾਈਕੋਰਟ ਨੇ ਉਸ ਦੀ ਪਟੀਸ਼ਨ ਕੀਤੀ ਰੱਦ ...
ਫਰੀਦਕੋਟ (ਇੰਟ.)- ਓਲੰਪਿਕ ਖੇਡਾਂ (Olympics Games) ਵਿੱਚ ਪੰਜਾਬ (Punjab) ਨੂੰ 21 ਸਾਲਾਂ ਪਿੱਛੋਂ ਹਾਕੀ (Hockey) ਦੀ ਕਪਤਾਨੀ (Captain) ਮਿਲੀ ਹੈ। ਇਸ ਵਾਰ ਟੋਕੀਓ ਓਲਪਿੰਕ (Tokyo Olympics) ਵਿੱਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ (Manpreet Singh) ਭਾਰਤੀ ਹਾਕੀ ਟੀਮ (Indian Hockey Team) ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਬੀਰੇਂਦਰ ਲਾਕੜਾ (Birender Lakra) ਅਤੇ ਹਰਮਨਪ੍ਰੀਤ ਸਿੰਘ (Harmanpreet Singh) ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਮਨਪ੍ਰੀਤ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰ...
ਨਵੀਂ ਦਿੱਲੀ (ਇੰਟ.)- ਸਾਊਥੈਂਪਟਨ (Southempton) ਵਿਚ ਭਾਰਤ (India) ਅਤੇ ਨਿਊਜ਼ੀਲੈਂਡ (Newzealand) ਵਿਚਾਲੇ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ਮੁਕਾਬਲੇ (Final match) ਵਿਚ ਪਿਛਲੇ ਚਾਰ ਦਿਨਾਂ ਤੋਂ ਮੈਦਾਨ 'ਤੇ ਮੀਂਹ ਦਾ ਹੀ ਜਲਵਾ ਰਿਹਾ ਹੈ ਅਤੇ ਦੋਹਾਂ ਧਿਰਾਂ ਦੇ ਖਿਡਾਰੀ ਜ਼ਿਆਦਾਤਰ ਮੌਕਿਆਂ 'ਤੇ ਇੰਤਜ਼ਾਰ ਹੀ ਕਰਦੇ ਨਜ਼ਰ ਆਏ। ਇਸ ਮੈਚ ਦਾ ਅੱਜ ਪੰਜਵਾਂ ਦਿਨ ਹੈ ਜਦੋਂ ਕਿ ਕਲ ਦਾ ਦਿਨ ਖੇਡ ਲਈ ਰਿਜ਼ਰਵ ਰੱਖਿਆ ਗਿਆ ਹੈ, ਪਰ ਹੁਣ ਖੇਡ ਇਸ ਮੋੜ 'ਤੇ ਪਹੁੰਚ ਗਿਆ ਹੈ ਜਿੱਥੋਂ ਇਨ੍ਹਾਂ ਦੋਹ...
ਚੰਡੀਗੜ੍ਹ (ਇੰਟ.)- ਮਹਾਨ ਦੌੜਾਕ ਮਿਲਖਾ ਸਿੰਘ (Milkha Singh) ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਚੰਡੀਗੜ੍ਹ (Chandigarh) ਦੇ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ ਅਤੇ 91 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਇਸ ਖਬਰ ਦੇ ਸਾਹਮਣੇ ਆਉਂਦੇ ਖੇਡ ਜਗਤ ਨੂੰ ਲੈ ਕੇ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲਖਾ ਸਿੰਘ ਦੀ ਪਤਨੀ ਦਾ ਨਿਰਮਲ ਕੌਰ (Nirmal kaur) ਹੈ, ਜਿਨ੍ਹਾਂ ਦਾ ਦੇਹਾਂਤ 83 ਸਾਲ ਦੀ ਉਮਰ ਵਿਚ ਹੋਇਆ। ਉਸ ਤੋਂ ਪੰਜ ਦਿਨ ਬਾਅਦ ਹੀ ਮਿਲਖਾ ਸਿੰਘ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪਹਿਲਾਂ ਨਿਰਮਲ ਕੌਰ ਅਤੇ ਹੁਣ ਮਿਲਖਾ ਸਿੰਘ ਕਰੋੜਾਂ ਲੋਕਾਂ ਦੀਆਂ ਅੱਖਾਂ ਨਮ ਕਰ ਗਏ।ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind), ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅਤੇ ਕਈ ਵੱਡੇ ਨੇਤਾਵਾਂ ਸਮੇਤ ਸੈਲੀਬ੍ਰਿਟੀ ਨੇ ਸੋਗ ਜਤਾਇਆ ਹੈ। ਪੂਰੇ ਦੇਸ਼ ਦੀਆਂ ਅੱਖਾਂ ਨਮ ਹਨ ਕਿਉਂਕਿ ਉਨ੍ਹਾਂ ਨੇ ਮਿਲਖਾ ਸਿੰਘ ਨੂੰ ਗੁਆ ਦਿੱਤਾ ਹੈ। ਭਾਵੇਂ ਹੀ ਫਲਾਇੰਗ ਸਿੱਖ (Flying Sikh) ਮਿਲਖਾ ਸਿਂਘ ਇਸ ਦੁਨੀਆ ਤੋਂ ਜਾ ਚੁੱਕੇ ਹਨ, ਪਰ ਪਿੱਛੇ ਉਹ ਕਈ ਯਾਦਾਂ ਛੱਡ ਗਏ ਹਨ। ਫਿਰ ਚਾਹੇ ਉਹ ਉਨ੍ਹਾਂ ਦੇ ਖੇਡ ਨਾਲ ਜੁੜੀਆਂ ਹੋਣ ਜਾਂ ਫਿਰ ਉਨ੍ਹਾਂ ਦੀ ਪ੍ਰੇਮ ਕਹਾਣੀ ਦੀਆਂ ਹੋਣ, ਕਿਉਂਕਿ ਮਿਲਖਾ ਸਿਂਘ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। Read this- ਭਾਰਤੀ ਦੌੜਾਕ ਮਿਲਖਾ ਸਿੰਘ ਦਾ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇਗਾ ਅੰਤਿਮ ਸਸਕਾਰ : ਮੁੱਖ ਮੰਤਰੀ ਸ਼੍ਰੀਲੰਕਾ ਦੇ ਕੋਲੰਬੋ ਵਿਚ ਸਾਲ 1955 ਵਿਚ ਭਾਰਤ ਦੀ ਵਾਲੀਬਾਲ ਅਤੇ ਟੀਮ ਦੀ ਕਪਤਾਨ ਨਿਰਮਲ ਕੌਰ ਨਾਲ ਮਿਲਖਾ ਸਿੰਘ ਦੀ ਪਹਿਲੀ ਮੁਲਾਕਾਤ ਹੋਈ ਸੀ। ਮਿਲਖਾ ਸਿੰਘ ਅਤੇ ਨਿਰਮਲ ਕੌਰ, ਦੋਵੇਂ ਹੀ ਕੋਲੰਬੋ ਵਿਚ ਇਕ ਟੂਰਨਾਮੈਂਟ ਵਿਚ ਹਿੱਸਾ ਲੈਣ ਪਹੁੰਚੇ ਸਨ। ਇਥੇ ਇਕ ਭਾਰਤੀ ਬਿਜ਼ਨੈੱਸਮੈਨ ਨੇ ਟੀਮ ਲਈ ਡਿਨਰ ਆਯੋਜਿਤ ਕੀਤਾਸੀ, ਤ...
ਚੰਡੀਗੜ੍ਹ(ਇੰਟ.)- ਦੇਸ਼ ਮਹਾਨ ਐਥਲੀਟ ਮਿਲਖਾ ਸਿੰਘ (Milkha Singh) ਦਾ ਬੀਤੀ ਰਾਤ ਚੰਡੀਗੜ੍ਹ (chandigarh) ਦੇ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਕਈ ਉੱਚ ਨੇਤਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਵਲੋਂ ਮਿਲਖਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। Read this- ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਕੌਰ ਨੂੰ ਮੰਨਦੇ ਸਨ ਸਭ ਤੋਂ ਵੱਡੀ ਤਾਕਤ ਇਸ ਦੌਰਾਨ ਸ਼ਾਮ ਤਕਰੀਬਨ 5 ਵਜੇ ਮਿਲਖਾ ਸਿੰਘ ਦੇ ਪਾਰਥਿਵ ਸਰੀਰ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ। ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ ਵਲੋਂ ਆਪਣੇ ਪਿਤਾ ਨੂੰ ਮੁੱਖ ਅਗਨੀ ਦਿੱਤੀ ਗਈ ਅਤੇ ਸਰਕਾਰੀ ਸਨਮ...
ਜਲੰਧਰ (ਇੰਟ.)- ਟੋਕੀਓ ਓਲੰਪਿਕ (Tokyo Olympics) ਲਈ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ (Indian Hockey Team) ਦੀ ਚੋਣ ਕੀਤੀ ਗਈ ਟੋਕੀਓ ਓਲੰਪਿਕ ਲਈ ਚੁਣੀ ਗਈ 16 ਮੈਂਬਰੀ ਹਾਕੀ ਟੀਮ ਵਿਚੋਂ ਅੱਧੇ ਯਾਨੀ 8 ਖਿਡਾਰੀ ਪੰਜਾਬ (8 Players punjab) ਤੋਂ ਹਿੱਸਾ ਲੈਣਗੇ ਇਨ੍ਹਾਂ ਵਿਚੋਂ 6 ਖਿਡਾਰੀ ਸੁਰਜੀਤ ਹਾਕੀ ਅਕਾਦਮੀ (Surjit Hockey Accedemy) ਤੋਂ ਟ੍ਰੇਨਿੰਗ (Training) ਲੈ ਚੁੱਕੇ ਹਨ, ਜਦੋਂ ਕਿ ਦੋ ਖਿਡਾਰੀ ਗੁਰਜੰਟ ਸਿੰਘ (Gurjant Singh) ਅੰਮ੍ਰਿਤਸਰ ਅਤੇ ਫਰੀਦਕੋਟ (Faridkot) ਦੇ ਰੁਪਿੰਦਰ (Rupinder) ਪਾਲ ਹਨ। ਹਰਮਨਪ੍ਰੀਤ ਸਿੰਘ (Harmanpreet) (ਡਿਫੈਂਡਰ) ਹਾਰਦਿਕ ਸਿੰਘ, ਮਨਪ੍ਰੀਤ ਸਿੰਘ (ਮਿਡ ਫੀਲਡਰਸ), ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ। Read this- ਮਿਲਖਾ ਸਿੰਘ ਦੇ...
ਚੰਡੀਗੜ੍ਹ (ਇੰਟ.)- ਕਈ ਰਿਕਾਰਡ ਆਪਣੇ ਨਾਂ ਕਰਨ ਵਾਲੇ ਭਾਰਤੀ ਅਥਲੀਟ (Athlete) ਤੇ 'ਫਲਾਇੰਗ ਸਿੱਖ' (Flying Sikh) ਵਜੋਂ ਮਕਬੂਲ ਮਿਲਖਾ ਸਿੰਘ (Milkha Singh) ਦੀ ਦੇਰ ਰਾਤ ਕਰੋਨਾ ਵਾਇਰਸ (Corona Virus) ਕਾਰਣ ਮੌਤ ਹੋ ਗਈ। ਉਹ ਪਿਛਲੇ ਇਕ ਮਹੀਨੇ ਤੋਂ ਕਰੋਨਾ ਵਾਇਰਸ ਨਾਲ ਜੂਝ ਰਹੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਮਿਲਖਾ ਸਿੰਘ ਨੇ ਰਾਤ 11:30 ਵਜੇ ਆਖਰੀ ਸਾਹ ਲਏ। ਉਹ 91 ਸਾਲ ਦੇ ਸਨ। ਦੱਸਣਯੋਗ ਹੈ ਕਿ ਮਿਲਖਾ ਸਿੰਘ ਦੀ ਪਤਨੀ ...
ਨਵੀਂ ਦਿੱਲੀ (ਇੰਟ.)- ਸਾਉਥੈਂਪਟਨ ਵਿਚ ਨਿਊਜ਼ੀਲੈਂਡ (Newzealand)ਦੇ ਖਿਲਾਫ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (ICC World Test Championship)ਤੋਂ ਚਾਰ ਦਿਨ ਪਹਿਲਾਂ, ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਆਪਣੀ ਗੇਂਦਬਾਜ਼ੀ ਸਪੈੱਲ ਨੂੰ ਲਗਭਗ ਤੈਅ ਕਰ ਲਿਆ ਹੈ। ਜਿਸ ਵਿਚ 2 ਸਪਿਨਰ (2 Spinners)ਜਦੋਂ ਕਿ 3 ਪੇਸਰ (3 Pacers)ਨੂੰ ਥਾਂ ਦਿੱਤੀ ਗਈ ਹੈ। ਸਪਿਨਰ ਦੀ ਜੋੜੀ ਵਿਚ ਰਵਿੰਦਰ ਜਡੇਜਾ (Ravinder jadeja)ਅਤੇ ਰਵੀਚੰਦਰਨ ਅਸ਼ਵਿਨ (Ravichandran Ashwin)ਨੂੰ ਪਲੇਇੰਗ ਇਲੈਵਨ (Playing 11) ਵਿਚ ਥਾਂ ਮਿਲੀ ਹੈ। ਇਸ ਤੋਂ ਇਲਾਵਾ ਪੇਸਰ ਵਿਚ ਜਸਪ੍ਰੀਤ ਬੁੰਮਰਾਹ, ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸ਼ਮੀ ਵੀ ਪਲੇਇੰਗ ਇਲੈਵਨ ਵਿਚ ਹਨ। ਭਾਰਤੀ ਟੀਮ (Indian Team)ਦੀ ਓਪਨਿੰਗ ਜੋੜੀ (Opners Batsman)ਵਜੋਂ ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ ਨੂੰ ਚੁਣਿਆ ਗਿਆ ਹੈ ਜਦੋਂ ਕਿ ਰਿਸ਼ਭ ਪੰਤ ਨੂੰ 6ਵੇਂ ਨੰਬਰ 'ਤੇ ਥਾਂ ਦਿੱਤੀ ਗਈ ਹੈ। ਕਪਤਾਨ ਵਿਰਾਟ ਕੋਹਲੀ ਦੀ ਪ੍ਰੀ-ਮੈਚ ਪ੍ਰੈਸ ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਭਾਰਤ ਨੇ ਪਲੇਇੰਗ ਇਲੈਵਨ ਦਾ ਐਲ...
ਨਵੀਂ ਦਿੱਲੀ (ਇੰਟ.)- 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਰਾਫੇਲ ਨਡਾਲ (Rafael Nadal) ਨੇ ਵੀਰਵਾਰ ਨੂੰ 28 ਜੂਨ ਤੋਂ ਸ਼ੁਰੂ ਹੋਣ ਵਾਲੀ ਆਉਣ ਵਾਲੀ ਵਿੰਬਲਡਨ ਚੈਂਪੀਅਨਸ਼ਿਪ (Wimbledon Championships) ਅਤੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ (Tokyo Olympics) ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਨਡਾਲ ਇਸ ਸਾਲ ਦੇ ਵਿੰਬਲਡਨ ਅਤੇ ਟੋਕੀਓ (Tokyo) ਤੋਂ ਹਟ ਗਏ ਹਨ। 35 ਸਾਲਾ ਖਿਡਾਰੀ ਨੇ ਟਵਿੱਟਰ (Twitter) 'ਤੇ ਆਪਣੇ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ, ਨਮਸਕਾਰ, ਮੈਂ ਇਸ ਸਾਲ ਵਿੰਬਲਡਨ ਚੈਂਪੀਅਨਸ਼ਿਪ ਅਤੇ ਟੋਕੀਓ ਵਿਚ ਓਲੰਪਿਕ ਖੇਡਾਂ ਵਿਚ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਹੈ। ਇਹ ਕਦੇ ਵੀ ਸੌਖਾ ਫੈਸਲਾ ਨਹੀਂ ਹੁੰਦਾ ਪਰ ਮੇਰੇ ਸਰੀਰ ਨੂੰ ਸੁਣਨ ਅਤੇ ਆਪਣੀ ਟੀਮ ਦੇ ਨਾਲ ਇਸ 'ਤੇ ਚਰਚਾ ਕਰਨ ਤੋਂ ਬਾਅਦ ਮੈਂ ਸਮਝਦਾ ਹਾਂ ਕਿ ਇਹ ਸਹੀ ਫੈਸਲਾ ਹੈ। ਦੋ ਵਾਰ ਦੇ ਵਿੰਬਲਡਨ ਜੇਤੂ ਨੇ ਕਿਹਾ, ਟੀਚਾ ਮੇਰੇ ਕਰੀਅਰ ਨੂੰ ਵੱਡਾ ਕਰਨਾ ਹੈ। ਯਾਨੀ ਉੱਚਤਮ ਪੱਧਰ 'ਤੇ ਮੁਕਾਬਲੇਬਾਜ਼ੀ ਕਰਨਾ ਅਤੇ ਮੁਕਾਬਲੇਬਾਜ਼ੀ ਦੇ ਜ਼ਿਆਦ...
ਲਿਸਬਨ: ਯੂਰੋ ਕੱਪ ਦੀ ਡਿਫੈਂਡਿੰਗ ਚੈਂਪੀਅਨ ਪੁਰਤਗਾਲ ਦੀ ਟੀਮ ਦਾ ਕਪਤਾਨ (Cristiano Ronaldo) ਕ੍ਰਿਸਟੀਆਨੋ ਰੋਨਾਲਡੋ ਪ੍ਰੈਸ ਕਾਨਫਰੰਸ ਵਿਚ ਕੋਲਡ ਡਰਿੰਕ ਦੇਖ ਕੇ ਪਰੇਸ਼ਾਨ ਹੋ ਗਿਆ। ਉਨ੍ਹਾਂ ਇਸ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਰੋਨਾਲਡੋ (Cristiano Ronaldo) ਗੁੱਸੇ ਨਾਲ ਚੀਕਿਆ ਅਤੇ ਬੋਲਿਆ- ਕੋਈ (Coca Cola) ਕੋਲਡ ਡਰਿੰਕ ਨਹੀਂ, ਸਾਨੂੰ ਪਾਣੀ ਪੀਣ ਦੀ ਆਦਤ ਬਣਾ ਲੈਣੀ ਚਾਹੀਦੀ ਹੈ। ਦਰਅਸਲ, 36 ਸਾਲਾ ਰੋਨਾਲਡੋ ਫਿੱਟ ਰਹਿਣ ਲਈ ਕਿਸੇ ਵੀ ਤਰ੍ਹਾਂ ਦੇ (Coca Cola) ਕੋਲਡ ਡਰਿੰਕ ਅਤੇ ਐਰੇਟਿਡ ਡਰਿੰਕਸ ਤੋਂ ਦੂਰ ਰਹਿੰਦਾ ਹੈ। ਕੋਕਾ-ਕੋਲਾ (Coca Cola) 11 ਦੇਸ਼ਾਂ ਵਿੱਚ ਖੇਡੇ ਜਾ ਰਹੇ UEFA ਯੂਰੋ ਕੱਪ ਦਾ ਅਧਿਕਾਰਤ ਸਪਾਂਸਰ ਹੈ। ਕੰਪਨੀ ਨੇ ਬ੍ਰਾਂਡ ਦੇ ਮੁੱਲ ਨੂੰ ਵਧਾਉਣ ਲਈ ਬੋਤਲ ਨੂੰ ਸਾਰੀਆਂ ਪ੍ਰੈਸ ...
ਬਾਰਸੀਲੋਨਾ (ਇੰਟ.)- ਲਿਓਨਲ ਮੇਸੀ (Lionel Messi) ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਬਾਰਸੀਲੋਨਾ (Barcelona) ਵਲੋਂ ਹਰੇਕ ਖਿਤਾਬ ਜਿੱਤਿਆ ਹੈ ਪਰ ਅਰਜਨਟੀਨਾ (Argentina) ਲਈ ਕੋਈ ਵੱਡਾ ਖਿਤਾਬ ਜਿੱਤਣ ਦਾ ਉਨ੍ਹਾਂ ਦਾ ਸਪਨਾ ਅਜੇ ਵੀ ਅਧੂਰਾ ਹੈ। ਮੇਸੀ ਹੁਣ 33 ਸਾਲ ਦੇ ਹਨ ਅਤੇ ਉਨ੍ਹਾਂ ਕੋਲ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ (Copa America football tournament) ਜਿੱਤ ਕੇ ਇਹ ਸਪਨਾ ਪੂਰਾ ਕਰਨ ਦਾ ਲਗਭਗ ਆਖਰੀ ਮੌਕਾ ਹੈ। ਇਹ ਸਟਾਰ ਫੁੱਟਬਾਲਰ (Star footballer) ਇਸ ਵਾਰ ਆਪਣੇ ਅਧੂਰੇ ਸਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਹ ਵੀ ਪੜ੍ਹੋ-ਕਾਂਗਰਸੀ ਐੱਮ.ਪੀ. ਦਾ ਨਵਾਂਸ਼ਹਿਰ ਦੇ ਪਿੰਡ ਵਿਚ ਹੋਇਆ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆਂ ਅਰਜਨਟੀਨਾ ਕੋਪਾ ਅਮਰੀਕਾ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਸੋਮਵਾਰ ਨੂੰ ਰੀਓ ਡੀ ਜਨੇਰੀਓ ਵਿਚ ਚਿਲੀ ਦੇ ਖਿਲਾਫ ਕਰੇਗਾ। ਕੋਲੰਬੀਆ ਅਤੇ ਅਰਜਨਟੀਨਾ ਨੂੰ ਸਹਿ ਮੇਜ਼ਬਾਨ ਤੋਂ ਹਟਾਏ ਜਾਣ ਤੋਂ ਬਾਅਦ ਬ੍ਰਾਜ਼ੀਲ ਨੂੰ ਅੰਤਿਮ ਪਲਾਂ ਵਿਚ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਸੌਂਪੀ ਗਈ ਸੀ। ਮੇਸੀ ਨੇ ਰੀਓ ਵਿਚ ਪ੍ਰੈੱਸ ਕਾਨਫਰੰਸ ਵਿਚ ਕਿਹਾ, ਮੈਂ ਹਮੇਸ਼ਾ ਆਪਣੀ ਟੀਮ ਲਈ ਮੁਹੱਈਆ ਰਹਿੰਦਾ ਹਾਂ। ਮੇਰ...
ਨਵੀਂ ਦਿੱਲੀ: ਮਹਿਲਾ ਵਾਲੀਵਾਲ ਟੀਮ ਦੀ ਸਾਬਕਾ ਕਪਤਾਨ ਤੇ (Milkha Singh's wife) ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ (Nirmal Kaur)ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹਨਾਂ ਦੀ ਕੋਰੋਨਾ ਇਨਫੈਕਸ਼ਨ ਦੇ ਚੱਲਦਿਆਂ ਮੌਤ ਹੋ ਗਈ ਹੈ। ਉਨ੍ਹਾਂ ਦਾ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। (Milkha Singh) ਮਿਲਖਾ ਸਿੰਘ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਇੰਟੈਂਸਿਵ ਕੇਅਰ ਯੂਨਿਟ ਅੰਦਰ ਕੋਰੋਨਾ ਨਾਲ ਲੜਾਈ ਲੜ੍ਹ ਰਹੇ ਹਨ। Nirmal Kaur, former captain of Women's volleyball team & wife of former athlete Milkha Singh passed away due to COVID19 in a private hospital at Mohali"We are deeply saddened to inform you that Nirmal Milkha Singh passed away after a valiant battle against COVID," says family — ANI (@ANI) June 13, 2021 ਇਹ ਵੀ ਪੜ੍ਹੋ: ਪਤੀ ਦੀ ਮੌਤ ਤੋਂ ਬਾਅਦ ਮਾਮੇ ਸੁਹਰੇ ਨੇ ਲੁੱਟਿਆ ਪੂਰਾ ਘਰ! ਮਾਸੂਮ ਬੱਚਿਆਂ ਸੜਕ ਤੇ ਲੈ ਆਈ ਮਾਂ ਇਸ ਦੌਰਾਨ ਹੀ ਉਨ੍ਹਾਂ ਦੀ ਪਤਨੀ ਨਿਰਮਲ ਕੌਰ (Nirmal...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर