LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਕੌਰ ਨੂੰ ਮੰਨਦੇ ਸਨ ਸਭ ਤੋਂ ਵੱਡੀ ਤਾਕਤ

nirmal kaur

ਚੰਡੀਗੜ੍ਹ (ਇੰਟ.)- ਮਹਾਨ ਦੌੜਾਕ ਮਿਲਖਾ ਸਿੰਘ (Milkha Singh) ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਚੰਡੀਗੜ੍ਹ (Chandigarh) ਦੇ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ ਅਤੇ 91 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਇਸ ਖਬਰ ਦੇ ਸਾਹਮਣੇ ਆਉਂਦੇ ਖੇਡ ਜਗਤ ਨੂੰ ਲੈ ਕੇ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲਖਾ ਸਿੰਘ ਦੀ ਪਤਨੀ ਦਾ ਨਿਰਮਲ ਕੌਰ (Nirmal kaur) ਹੈ, ਜਿਨ੍ਹਾਂ ਦਾ ਦੇਹਾਂਤ 83 ਸਾਲ ਦੀ ਉਮਰ ਵਿਚ ਹੋਇਆ। ਉਸ ਤੋਂ ਪੰਜ ਦਿਨ ਬਾਅਦ ਹੀ ਮਿਲਖਾ ਸਿੰਘ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪਹਿਲਾਂ ਨਿਰਮਲ ਕੌਰ ਅਤੇ ਹੁਣ ਮਿਲਖਾ ਸਿੰਘ ਕਰੋੜਾਂ ਲੋਕਾਂ ਦੀਆਂ ਅੱਖਾਂ ਨਮ ਕਰ ਗਏ।
ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind), ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅਤੇ ਕਈ ਵੱਡੇ ਨੇਤਾਵਾਂ ਸਮੇਤ ਸੈਲੀਬ੍ਰਿਟੀ ਨੇ ਸੋਗ ਜਤਾਇਆ ਹੈ। ਪੂਰੇ ਦੇਸ਼ ਦੀਆਂ ਅੱਖਾਂ ਨਮ ਹਨ ਕਿਉਂਕਿ ਉਨ੍ਹਾਂ ਨੇ ਮਿਲਖਾ ਸਿੰਘ ਨੂੰ ਗੁਆ ਦਿੱਤਾ ਹੈ। ਭਾਵੇਂ ਹੀ ਫਲਾਇੰਗ ਸਿੱਖ (Flying Sikh) ਮਿਲਖਾ ਸਿਂਘ ਇਸ ਦੁਨੀਆ ਤੋਂ ਜਾ ਚੁੱਕੇ ਹਨ, ਪਰ ਪਿੱਛੇ ਉਹ ਕਈ ਯਾਦਾਂ ਛੱਡ ਗਏ ਹਨ। ਫਿਰ ਚਾਹੇ ਉਹ ਉਨ੍ਹਾਂ ਦੇ ਖੇਡ ਨਾਲ ਜੁੜੀਆਂ ਹੋਣ ਜਾਂ ਫਿਰ ਉਨ੍ਹਾਂ ਦੀ ਪ੍ਰੇਮ ਕਹਾਣੀ ਦੀਆਂ ਹੋਣ, ਕਿਉਂਕਿ ਮਿਲਖਾ ਸਿਂਘ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਲਵ ਸਟੋਰੀ ਤੋਂ ਘੱਟ ਨਹੀਂ ਹੈ। 

Milkha Singh Death News Love Story Of Milkha Singh And Nirmal Kaur - प्रेम  कहानी: जब शादी के बीच खड़ी हो गई थी धर्म की दीवार, जानें फिर कैसे हुए थे एक

Read this- ਭਾਰਤੀ ਦੌੜਾਕ ਮਿਲਖਾ ਸਿੰਘ ਦਾ ਪੰਜਾਬ ਸਰਕਾਰ ਵਲੋਂ ਕਰਵਾਇਆ ਜਾਵੇਗਾ ਅੰਤਿਮ ਸਸਕਾਰ : ਮੁੱਖ ਮੰਤਰੀ

ਸ਼੍ਰੀਲੰਕਾ ਦੇ ਕੋਲੰਬੋ ਵਿਚ ਸਾਲ 1955 ਵਿਚ ਭਾਰਤ ਦੀ ਵਾਲੀਬਾਲ ਅਤੇ ਟੀਮ ਦੀ ਕਪਤਾਨ ਨਿਰਮਲ ਕੌਰ ਨਾਲ ਮਿਲਖਾ ਸਿੰਘ ਦੀ ਪਹਿਲੀ ਮੁਲਾਕਾਤ ਹੋਈ ਸੀ। ਮਿਲਖਾ ਸਿੰਘ ਅਤੇ ਨਿਰਮਲ ਕੌਰ, ਦੋਵੇਂ ਹੀ ਕੋਲੰਬੋ ਵਿਚ ਇਕ ਟੂਰਨਾਮੈਂਟ ਵਿਚ ਹਿੱਸਾ ਲੈਣ ਪਹੁੰਚੇ ਸਨ। ਇਥੇ ਇਕ ਭਾਰਤੀ ਬਿਜ਼ਨੈੱਸਮੈਨ ਨੇ ਟੀਮ ਲਈ ਡਿਨਰ ਆਯੋਜਿਤ ਕੀਤਾਸੀ, ਤਾਂ ਇਸ ਪਾਰਟੀ ਵਿਚ ਹੀ ਮਿਲਖਾ ਸਿੰਘ ਨੇ ਨਿਰਮਲ ਕੌਰ ਨੂੰ ਵੇਖਿਆ ਸੀ ਅਤੇ ਦੇਖਦੇ ਹੀ ਉਹ ਉਨ੍ਹਾਂ ਨੂੰ ਆਪਣਾ ਦਿਲ ਦੇ ਬੈਠੇ ਸਨ।
ਆਪਣੇ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਗੱਲ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਨਿਰਮਲ ਨੂੰ ਦੇਖਦੇ ਹੀ ਮੈਂ ਪਸੰਦ ਕਰ ਲਿਆ ਸੀ। ਸਾਡੇ ਵਿਚਾਲੇ ਕਾਫੀ ਗੱਲਾਂ ਵੀ ਹੋਈਆਂ। ਹਾਲਾਂਕਿ ਨੇੜੇ ਕੋਈ ਕਾਗਜ਼ ਨਹੀਂ ਸੀ, ਤਾਂ ਮੈਂ ਨਿਰਮਲ ਦੇ ਹੱਥ 'ਤੇ ਆਪਣੇ ਹੋਟਲ ਦਾ ਨੰਬਰ ਲਿਖ ਦਿੱਤਾ ਸੀ।
ਇਸ ਤੋਂ ਬਾਅਦ ਸਾਲ 1958 ਵਿਚ ਦੋਹਾਂ ਦੀ ਮੁਲਾਕਾਤ ਫਿਰ ਤੋਂ ਹੋਈ, ਪਰ ਪਿਆਰ ਦੀ ਗੱਡੀ ਨੇ ਚੱਲਣਾ ਤਾਂ 1960 ਵਿਚ ਸ਼ੁਰੂ ਕੀਤਾ। ਜਦੋਂ ਦੋਵਾਂ ਦੀ ਮੁਲਾਕਾਤ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਹੋਈ। ਇਸ ਤੋਂ ਬਾਅਦ ਸਿਲਸਿਲਾ ਅੱਗੇ ਵਧਿਆ ਅਤੇ ਇਸ ਤੋਂ ਬਾਅਦ ਪਿਆਰ ਦਾ ਇਜ਼ਹਾਰ ਵੀ ਹੋ ਚੁੱਕਾ ਸੀ। ਅਜਿਹੇ ਵਿਚ ਹੁਣ ਇਸ ਰਿਸ਼ਤੇ ਨੂੰ ਇਕ ਨਾਂ ਦੇਣਾ ਬਚਿਆ ਸੀ ਯਾਨੀ ਵਿਆਹ ਕਰਨਾ।

Legendary Sprinter Milkha Singh's Wife Nirmal Dies Due To COVID-19  Complications - Breaking News, World Latest News, India News, Today's News,  India Latest Stories

Read this- ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ 
ਉਸ ਵੇਲੇ ਤੱਕ ਮਿਲਖਾ ਸਿੰਘ ਇਕ ਵੱਡਾ ਨਾਂ ਹੋ ਚੁੱਕੇ ਸਨ ਪਰ ਉਨ੍ਹਾਂ ਦਾ ਵਿਆਹ ਵਿਚ ਅੜਿੱਕਾ ਉਨ੍ਹਾਂ ਦੇ ਸਹੁਰਾ ਹੀ ਬਣ ਰਹੇ ਸਨ ਕਿਉਂਕਿ ਉਹ ਇਸ ਰਿਸ਼ਤੇ ਲਈ ਤਿਆਰ ਨਹੀਂ ਸਨ। ਇਸ ਦੇ ਪਿੱਛੇ ਦੀ ਵਜ੍ਹਾ ਸੀ ਧਰਮ, ਕਿਉਂਕਿ ਜਿੱਥੇ ਮਿਲਖਾ ਸਿੰਘ ਸਿੱਖ ਪਰਿਵਾਰ ਨਾਲ ਨਾਅਤਾ ਰੱਖਦੇ ਸਨ, ਤਾਂ ਉਥੇ ਹੀ ਨਿਰਮਲ ਹਿੰਦੂ ਪਰਿਵਾਰ ਤੋਂ ਆਉਂਦੀ ਸੀ। ਅਜਿਹੇ ਵਿਚ ਵਿਆਹ ਵਿਚ ਅੜਿੱਕਾ ਪੈਣਾ ਸੁਭਾਵਿਕ ਹੀ ਸੀ ਪਰ ਉਹ ਕਹਿੰਦੇ ਹਨ ਕਿ ਜੋੜੀਆਂ ਤਾਂ ਰੱਬ ਦੇ ਘਰੋਂ ਬਣ ਕੇ ਆਉਂਦੀਆਂ ਹਨ। ਇਸ ਲਈ ਉਸ ਵੇਲੇ ਮਿਲਖਾ ਸਿੰਘ ਅਤੇ ਨਿਰਲ ਕੌਰ ਦੇ ਵਿਆਹ ਲਈ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਮਸੀਹਾ ਬਣ ਕੇ ਸਾਹਮਣੇ ਆਏ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਸਮਝਾਇਆ, ਜਿਸ ਪਿੱਛੋਂ ਸਾਲ 1962 ਵਿਚ ਦੋਵੇਂ ਵਿਆਹ ਦੇ ਪਵਿੱਤਰ ਬੰਧਨ ਵਿਚ ਬਝ ਗਏ। ਅਕਸਰ ਕਈ ਜਨਤਕ ਤੌਰ 'ਤੇ ਮਿਲਖਾ ਸਿੰਘ ਆਪਣੀ ਪਤਨੀ ਦੀ ਤਾਰੀਫ ਕਰਦੇ ਹੋਏ ਕਹਿ ਚੁੱਕੇ ਹਨ ਕਿ ਉਹ ਖੁਦ 10 ਵੀਂ ਪਾਸ ਹਨ ਪਰ ਬੱਚਿਆਂ ਨੂੰ ਪੜ੍ਹਾਉਣ ਅਤੇ ਸੰਸਕਾਰ ਦੇਣ ਵਿਚ ਉਨ੍ਹਾਂ ਦੀ ਪਤਨੀ ਨਿਰਮਲ ਦਾ ਹੀ ਅਹਿਮਰੋਲ ਰਿਹਾ ਹੈ। ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਨੂੰ ਸਭ ਤੋਂ ਵੱਡੀ ਤਾਕਤ ਮੰਨਦੇ ਸਨ।

In The Market