LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜ਼ਿੰਦਗੀ ਦੀ ਜੰਗ ਹਾਰੇ 'ਫਲਾਇੰਗ ਸਿੱਖ' ਮਿਲਖਾ ਸਿੰਘ 

milkha singh 23

ਚੰਡੀਗੜ੍ਹ (ਇੰਟ.)- ਕਈ ਰਿਕਾਰਡ ਆਪਣੇ ਨਾਂ ਕਰਨ ਵਾਲੇ ਭਾਰਤੀ ਅਥਲੀਟ (Athlete) ਤੇ 'ਫਲਾਇੰਗ ਸਿੱਖ' (Flying Sikh) ਵਜੋਂ ਮਕਬੂਲ ਮਿਲਖਾ ਸਿੰਘ (Milkha Singh) ਦੀ ਦੇਰ ਰਾਤ ਕਰੋਨਾ ਵਾਇਰਸ (Corona Virus) ਕਾਰਣ ਮੌਤ ਹੋ ਗਈ। ਉਹ ਪਿਛਲੇ ਇਕ ਮਹੀਨੇ ਤੋਂ ਕਰੋਨਾ ਵਾਇਰਸ ਨਾਲ ਜੂਝ ਰਹੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਮਿਲਖਾ ਸਿੰਘ ਨੇ ਰਾਤ 11:30 ਵਜੇ ਆਖਰੀ ਸਾਹ ਲਏ। ਉਹ 91 ਸਾਲ ਦੇ ਸਨ। ਦੱਸਣਯੋਗ ਹੈ ਕਿ ਮਿਲਖਾ ਸਿੰਘ ਦੀ ਪਤਨੀ ਤੇ ਭਾਰਤੀ ਵਾਲੀਬਾਲ ਟੀਮ (Vollyball) ਦੀ ਸਾਬਕਾ ਕਪਤਾਨ ਨਿਰਮਲ ਕੌਰ (Nirmal Kaur) ਦੀ ਵੀ ਲੰਘੇ ਐਤਵਾਰ ਨੂੰ ਕਰੋਨਾ ਕਾਰਨ ਮੌਤ ਹੋ ਗਈ ਸੀ। ਮਿਲਖਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਇਥੇ ਪੀਜੀਆਈ (PGI) ਵਿੱਚ ਜ਼ੇਰੇ ਇਲਾਜ ਸਨ ਤੇ ਅੱਜ ਸ਼ਾਮੀਂ ਉਨ੍ਹਾਂ ਨੂੰ ਬੁਖਾਰ ਤੇ ਆਕਸਜੀਨ ਦਾ ਪੱਧਰ ਡਿੱਗਣ ਸਮੇਤ ਹੋਰ ਕਈ ਉਲਝਣਾਂ ਨਾਲ ਦੋ ਚਾਰ ਹੋਣਾ ਪਿਆ। ਉਨ੍ਹਾਂ ਦੀ ਪਿਛਲੇ ਮਹੀਨੇ ਕਰੋਨਾ ਰਿਪੋਰਟ (Corona Report) ਪਾਜ਼ੇਟਿਵ ਪਾਈ ਗਈ ਸੀ। ਬੁੱਧਵਾਰ ਨੂੰ ਕਰੋਨਾ ਰਿਪੋਰਟ ਨੈਗੇਟਿਵ ਆਉਣ ਪਿੱਛੋਂ ਹੀ ਉਨ੍ਹਾਂ ਨੂੰ ਜਨਰਲ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਵੀਰਵਾਰ ਸ਼ਾਮ ਤੱਕ ਉਨ੍ਹਾਂ ਦੀ ਹਾਲਤ 'ਸਥਿਰ' ਸੀ। ਮਿਲਖਾ ਸਿੰਘ ਨੂੰ ਆਕਸਜੀਨ ਦਾ ਪੱਧਰ ਘੱਟਣ ਪਿੱਛੋਂ ਹੀ 3 ਜੂਨ ਨੂੰ ਪੀਜੀਆਈ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਇਕ ਹਫ਼ਤੇ ਲਈ ਫੋਰਟਿਸ ਹਸਪਤਾਲ ਵਿੱਚ ਵੀ ਦਾਖ਼ਲ ਰਹੇ।

Milkha Singh dies due to complications after Kovid, PM Modi pays tribute -  Indian Lekhak

ਲੋਕਾਂ ਨੂੰ ਸਿਹਤਮੰਦ ਰਹਿਣ ਦੇ ਦਿੰਦੇ ਸਨ ਟਿਪਸ

ਮਿਲਖਾ ਸਿੰਘ ਨੇ ਕਿਹਾ ਸੀ ਕਿ ਮੈਂ ਲੋਕਾਂ ਨੂੰ ਕਹਿੰਦਾ ਹਾਂ ਘੱਟ ਖਾੋ, ਕਿਉਂਕਿ ਸਾਰੀ ਬੀਮਾਰੀ ਪੇਟ ਤੋਂ ਹੀ ਸ਼ੁਰੂ ਹੁੰਦੀ ਹੈ। ਮੇਰੀ ਰਾਏ ਹੈ ਕਿ ਚਾਰ ਰੋਟੀ ਦੀ ਭੁੱਖ ਹੈ ਤਾਂ ਦੋ ਖਾਓ। ਜਿੰਨਾ ਪੇਟ ਖਾਲੀ ਰਹੇਗਾ ਤੁਸੀਂ ਠੀਕ ਰਹੋਗੇ। ਇਸ ਤੋਂ ਬਾਅਦ ਮੈਂ ਚਾਹਾਂਗਾ ਕਿ 24 ਘੰਟਿਆਂ ਵਿਚ 10 ਮਿੰਟ ਲਈ ਖੇਡ ਦੇ ਮੈਦਾਨ ਵਿਚ ਜਾਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕਿ ਪਾਰਕ ਹੋਵੇ, ਸੜਕ ਹੋਵੇ ਜਾਓ ਅਤੇ 10 ਮਿੰਟ ਤੇਜ਼ ਵਾਕ ਕਰੋ। ਥੋੜ੍ਹਾ ਉਛਲੋ, ਹੱਥ ਪੈਰ ਚਲਾਓ। ਖੂਨ ਸਰੀਰ ਵਿਚ ਤੇਜ਼ੀ ਨਾਲ ਸਰਕੂਲੇਟ ਕਰੇਗਾ ਤਾਂ ਬੀਮਾਰੀਆਂ ਨੂੰ ਵੀ ਵਹ੍ਹਾ ਦੇਵੇਗਾ। ਤੁਹਾਨੂੰ ਮੇਰੀ ਤਰ੍ਹਾਂ ਕਦੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਸਿਹਤ ਲਈ 10 ਮਿੰਟ ਕੱਢਣਾ ਬਹੁਤ ਜ਼ਰੂਰੀ ਹੈ। ਦੱਸਣਯੋਗ ਹੈ ਕਿ 'ਫਲਾਇੰਗ ਸਿੱਖ' ਨੇ ਏਸ਼ਿਆਈ ਖੇਡਾਂ ਵਿੱਚ ਚਾਰ ਵਾਰ ਤੇ 1958 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ 1956 ਤੇ 1964 ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੂੰ ਸਾਲ 1959 ਵਿੱਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ।

 

In The Market